Sign up to save your podcasts
Or

ਸਰੀ, ਕਨੇਡਾ: ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਬਾਰੇ ਇਕ ਮਹੱਤਵਪੂਰਨ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਭਾਈ ਮੋਨਿੰਦਰ ਸਿੰਘ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਭਾਈ ਅਮਰਜੀਤ ਸਿੰਘ ਮਾਨ ਵੱਲੋਂ ਜਾਰੀ ਇਹ ਲਿਖਤੀ ਬਿਆਨ ਅਦਾਰਾ ਸਿੱਖ ਪੱਖ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:
ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ
ਪਿੱਛਲੇ ਤਿੰਨ ਸਦੀਆਂ ਤੋਂ ਗੁਰੂ ਖਾਲਸਾ ਪੰਥ ਦੇ ਜਾਂਬਾਜ਼ ਜੁਝਾਰੂਆਂ, ਸ਼ਹੀਦਾਂ, ਬੰਦੀ ਸਿੰਘਾਂ, ਅਤੇ ਜਲਾਵਤਨੀ ਯੋਧਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਾਨਾਮਤਾ ਇਤਿਹਾਸ ਸਿਰਜਿਆ।
ਇਤਿਹਾਸ ਦੇ ਹਰ ਮੁਸ਼ਕਲ ਦੌਰ ਵਿੱਚੋਂ ਲੰਘਦਿਆਂ ਖਾਲਸਾ ਜੀ ਨੇ ਸਰਬੱਤ ਖਾਲਸਾ ਅਤੇ ਗੁਰਮਤਾ ਵਰਗੀਆਂ ਮੌਲਿਕ ਪ੍ਰੰਪਰਾਵਾਂ ਰਾਹੀਂ ਆਪਣੀ ਜੰਗੀ ਨੀਤੀ ਘੜ ਕੇ ਆਪਣੇ ਆਪ ਨੂੰ ਸੂਤਰਧਾਰ ਕੀਤਾ। ਇਸ ਪਰੰਪਰਾਗਤ ਢਾਂਚੇ ਦੇ ਅਧਾਰ ‘ਤੇ ਖਾਲਸਾ ਜੀ ਨੇ ਕਈ ਵਾਰ ਜੋਖਮ ਭਰੇ ਹਲਾਤਾਂ ਵਿੱਚੋਂ ਵੀ ਗੁਜ਼ਰਦਿਆਂ ਪੰਥ ਦੀ ਆਨ ਸ਼ਾਨ ਨੂੰ ਸਹੀ ਸਲਾਮਤ ਰੱਖਦੇ ਹੋਏ ਫਤਹਿ ਪ੍ਰਾਪਤ ਕੀਤੀ। ਇਸ ਨੂੰ ਸਾਕਾਰ ਕਰਨ ਦੇ ਲਈ ਸਿੱਖਾਂ ਦੇ ਤਿੰਨ ਮਜ਼ਬੂਤ ਥੰਮ ਰਹੇ ਹਨ ਜੋ ਇੱਕ ਸਾਂਝੇ ਧੁਰੇ ਦਾ ਕੰਮ ਕਰਦੇ ਰਹੇ:
● ਜੀਵਨ ਵਾਲੀਆਂ ਅਕਾਲੀ ਸਖਸ਼ੀਅਤਾਂ ਦਾ ਨਿਸ਼ਕਾਮ ਜਥਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਰੇਦਾਰੀ ਕਰਦੇ ਹੋਏ ਖਾਲਸਾ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਕਾਇਮ ਰੱਖਦਾ ਰਿਹਾ।
● ਸਰਬੱਤ ਖਾਲਸਾ ਅਤੇ ਗੁਰਮਤਾ ਦੀਆਂ ਪਵਿੱਤਰ ਪਰੰਪਰਾਵਾਂ ਜਿਨ੍ਹਾਂ ਰਾਹੀਂ ਪੰਥ ਦੇ ਸਮੂਹ ਹਿੱਸਿਆਂ ਵਿੱਚਕਾਰ ਨਿਰਸਵਾਰਥ ਹੋ ਕੇ ਸਾਂਝੀ ਰਾਏ ਉਸਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਸਾਂਝੇ ਫੈਸਲੇ ਲਏ ਜਾਂਦੇ ਰਹੇ।
● ਖੁਦਮੁਖਤਿਆਰ ਸਿੱਖ ਜਥੇ ਜੋ ਆਪਣੀ ਜੰਗੀ ਸਮਰੱਥਾ ਅਤੇ ਕੁਰਬਾਨੀ ਦੀਆਂ ਲਾਮਿਸਾਲ ਘਾਲਨਾਵਾਂ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਪੰਥ ਦੇ ਮਿੱਥੇ ਟੀਚਿਆਂ ਨੂੰ ਮੈਦਾਨਿ-ਜੰਗ ਵਿੱਚ ਅਖੀਰਲੇ ਸਵਾਸ ਤੱਕ ਲਾਗੂ ਕਰਨ ਲਈ ਸੰਘਰਸ਼ ਕਰਦੇ ਰਹੇ।
ਗੁਰੂ ਗ੍ਰੰਥ-ਗੁਰੂ ਪੰਥ ਨੂੰ ਪ੍ਰਣਾਏ ਧਿਰਾਂ, ਜਥਿਆਂ ਅਤੇ ਸੇਵਾਦਾਰਾਂ ਨੂੰ ਅੱਜ ਵੀ ਇਸੇ ਹੀ ਤਰਜ਼ ‘ਤੇ ਅਸਲ ਅਕਾਲੀ ਸਿੰਘਾਂ ਦੀ ਪਹਿਰੇਦਾਰੀ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ ਬਹਾਲੀ ਲਈ ਯਤਨ ਕਰਨੇ ਚਾਹੀਦੇ ਹਨ। ਇਹ ਇੱਕੋ ਹੀ ਤਰੀਕਾ ਹੈ ਜਿਸ ਰਾਹੀਂ ਇੰਡੀਅਨ ਸਟੇਟ ਦੇ ਸਾਰੇ ਢਾਂਚਿਆਂ ਦੇ ਦਬਾਅ ਅਤੇ ਲਾਲਚ ਤੋਂ ਮੁਕਤ ਹੋ ਕੇ ਨਿਸ਼ਕਾਮ ਵਿਚਰਨ ਵਾਲੀ ਸਾਂਝੀ ਅਗਵਾਈ ਸਿਰਜੀ ਜਾ ਸਕਦੀ ਹੈ।
ਅੱਜ ਜਾਹਰ ਹੈ ਕਿ ਆਲਮੀ ਭੂ-ਸਿਆਸਤ ਵਿੱਚ ਤਣਾਅ ਅਤੇ ਅਸਥਿਰਤਾ ਤੇਜ਼ੀ ਨਾਲ ਵੱਧ ਰਹੇ ਹਨ ਜਿਸ ਦੇ ਕਾਰਨ ਦੱਖਣੀ ਏਸ਼ੀਆ ਦੇ ਨਕਸ਼ੇ, ਢਾਂਚੇ ਅਤੇ ਰਾਜਸੀ ਗਿਣਤੀਆਂ ਮਿਣਤੀਆਂ ਉਨ੍ਹੀ ਹੀ ਤੇਜ਼ੀ ਨਾਲ ਦਿਨੋ ਦਿਨ ਬਦਲ ਰਹੀਆਂ ਹਨ। ਇਨ੍ਹਾਂ ਅਸਥਿਰ ਹਲਾਤਾਂ ਵਿੱਚ ਗੁਰੂ ਖਾਲਸਾ ਪੰਥ ਦੀ ਰਾਜਸੀ ਸਮਰੱਥਾ ਅਤੇ ਪੰਜਾਬ ਦੀ ਭੂ-ਰੁਣਨੀਤਕ ਅਹਿਮੀਅਤ ਨੂੰ ਦੇਖਦੇ ਹੋਏ ਇੰਡੀਅਨ ਸਟੇਟ ਦਾ ਸਮੁੱਚਾ ਤੰਤਰ ਸਿੱਖ ਆਗੂਆਂ, ਸੰਸਥਾਵਾਂ, ਅਤੇ ਸਮੁੱਚੇ ਢਾਂਚਿਆਂ ਦੀਆਂ ਸ਼ਾਖ ਅਤੇ ਸਮਰੱਥਾ ਨੂੰ ਨੇਸਤੋਨਾਬੂਦ ਕਰਨ ‘ਤੇ ਤੁਲਿਆ ਹੋਇਆ ਹੈ। ਇਸ ਵੇਲੇ ਦਿੱਲੀ ਦਰਬਾਰ ਨਹੀਂ ਚਹੁੰਦਾ ਕਿ ਸਿੱਖਾਂ ਵਿੱਚਕਾਰ ਕਿਸੀ ਵੀ ਕਿਸਮ ਦਾ ਸਾਂਝਾ ਧੁਰਾ ਬਣਿਆ ਰਹੇ ਜਿਸ ਦੇ ਆਲੇ ਦੁਆਲੇ ਸਿੱਖ ਇਕੱਤਰ ਹੋ ਕੇ ਜੁਲਮ ਨਾਲ ਟਕਰਾਉਂਦੇ ਹੋਏ ਆਪਣੇ ਸੁਤੰਤਰ ਰਾਜ, ਖਾਲਿਸਤਾਨ, ਵੱਲ ਵੱਧ ਸਕਣ।
ਪਿੱਛਲੇ ਲੰਬੇ ਸਮੇਂ ਤੋਂ ਪੰਥਕ ਹਲਕਿਆਂ ਅਤੇ ਸਮੁੱਚੀ ਸੰਗਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਅਤੇ ਪੰਥਕ ਸੰਸਥਾਵਾਂ ਦੀ ਖਦਮੁਖਤਿਆਰੀ ਚਿੰਤਾ ਦੇ ਵਿਸ਼ੇ ਰਹੇ ਹਨ। ਪ੍ਰਚੱਲਤ ਦੁਨੀਆਵੀ ਮਾਨਤਾਵਾਂ ਦੇ ਦਬਾਅ ਕਾਰਨ ਇਸ ਸਮੱਸਿਆ ਨੂੰ ਲੈ ਕੇ ਪੰਥਕ ਧਿਰਾਂ ਵਿੱਚੋਂ ਵੀ ਪੇਸ਼ ਕੀਤੇ ਗਏ ਬਹੁਤੇ ਹੱਲ ਅਤੇ ਸਰਗਰਮੀ ਕਾਹਲ ਵਿੱਚੋਂ ਹੀ ਨਿਕਲ ਰਹੇ ਹਨ। ਗੁਰੂ-ਲਿਵ ਅਤੇ ਪੰਥਕ ਪਰੰਪਰਾਵਾਂ ਤੋਂ ਟੁੱਟੇ ਹੋਣ ਦੇ ਕਾਰਨ ਪੰਥਕ ਹਲਕਿਆਂ ਵਿੱਚ ਦੀਰਘ ਕਾਲ ਦੇ ਟਿਕਾਊ ਅਤੇ ਪਾਏਦਾਰ ਬਦਲ ਪੈਦਾ ਕਰਨ ਲਈ ਸੰਘਰਸ਼ ਕਰਨ ਦੀ ਬਜਾਏ ਡੰਗਟਪਾਊ ਬਿਆਨਬਾਜ਼ੀ ਅਤੇ ਰਸਮੀ ਸਰਗਰਮੀ ਦੀ ਭਰਮਾਰ ਰਹੀ ਹੈ। ਇਸ ਅਮਲ ਵਿੱਚੋਂ ਕੋਈ ਸਾਰਥਕ ਬਦਲ ਨਹੀਂ ਉਭਰ ਸਕਿਆ ਸਗੋਂ ਇਨ੍ਹਾਂ ਕਮਜ਼ੋਰੀਆਂ ਨੂੰ ਵਰਤਦਿਆਂ ਹੋਇਆਂ ਇੰਡੀਅਨ ਸਟੇਟ ਮਨੋਵਗਿਆਨਕ ਹਮਲਿਆਂ ਅਤੇ ਹੋਰ ਹੱਥਕੰਡਿਆਂ ਰਾਹੀਂ ਪੰਥ ਵਿੱਚ ਅੰਦਰੂਨੀ ਧੁਰਵੀਕਰਨ (ਪੋਲਰਆਈਜ਼ੇਸ਼ਨ), ਬੇਭਰੋਸਗੀ ਅਤੇ ਕਲੇਸ਼ ਵਧਾ ਰਿਹਾ ਹੈ।
ਪਿੱਛਲੇ ਕੁੱਝ ਮਹੀਨਿਆਂ ਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਪੰਥਕ ਨਵ-ਉਸਾਰੀ ਕਿਸੇ ਵੀ ਹਾਲਤ ਪਰ-ਅਧੀਨ ਸੰਸਥਾਵਾਂ (ਵਿਧਾਨ ਸਭਾ ਜਾਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਲੜਨ ਵਾਲੀਆਂ ਪਾਰਟੀਆਂ) ਰਾਹੀਂ ਨਹੀਂ ਹੋ ਸਕਦੀ। ਇਸ ਦੀ ਥਾਂ ‘ਤੇ ਸਾਨੂੰ ਪਛਾਨਣਾ ਪਵੇਗਾ ਕਿ ਅਜੋਕੀ ਦੁਰਗਤੀ ਦਾ ਕਾਰਨ ਇੰਡੀਅਨ ਸਟੇਟ ਦੇ ਬਹੁ-ਪੱਖੀ ਹਮਲੇ ਅਤੇ ਆਪਣੇ ਅਸਲੀ ਪਰੰਪਰਾ ਨੂੰ ਪਿੱਠ ਦੇਣ ਕਾਰਨ ਹੀ ਹੋਈ ਹੈ। ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਅੱਜ ਲੋੜ ਹੈ ਕਿ ਪਰ-ਅਧੀਨ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀਆਂ ਨੂੰ ਬਦਲਣ ਦੀ ਬਿਰਤੀ ਤੋਂ ਉੱਪਰ ਉੱਠ ਕੇ ਆਪਣੀਆਂ ਸੁਤੰਤਰ ਢਾਂਚਿਆਂ ਦੀ ਨਵ-ਉਸਾਰੀ ਵੱਲ ਧਿਆਨ ਦਈਏ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਦਹਾਕਿਆਂ ਤੋਂ ਬਾਦਲ ਪਰਿਵਾਰ ਨੇ ਪੰਥਕ ਸੰਸਥਾਵਾਂ ਨੂੰ ਖੇਡ ਬਣਾ ਕੇ ਉਨ੍ਹਾਂ ਦੀ ਵਕਾਰ ਨੂੰ ਸੱਟ ਮਾਰੀ ਹੈ ‘ਤੇ ਇਸ ਲਈ ਬਾਦਲ ਪਰਿਵਾਰ ਨੂੰ ਸਿੱਖ ਸੰਸਥਾਵਾਂ ਤੋਂ ਲਾਂਭੇ ਕਰਨ ਦੀ ਲੋੜ ਹੈ। ਇਸ ਦੇ ਨਾਲ ਇਹ ਵੀ ਜੱਗ ਜਾਹਰ ਹੈ ਕਿ ਆਪਣੇ ਪਾਲਤੂਆਂ ਰਾਹੀਂ ਭਾਜਪਾ ਸਿੱਖ ਸੰਸਥਾਵਾਂ ਉੱਪਰ ਆਪਣਾ ਸਿੱਧਾ ਕਬਜ਼ਾ ਕਰਨਾ ਚਹੁੰਦੀ ਹੈ। ਦੋਹਾਂ ਦੁਸ਼ਮਨ ਜਮਾਤਾਂ ‘ਚੋਂ ਇੱਕ ਦੀ ਚੋਣ ਕਰਨ ਦੀ ਬਜਾਏ ਪੰਥਕ ਰਵਾਇਤ ਦੀ ਰੋਸ਼ਨੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ, ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਅਤੇ ਗੁਰਦੁਆਰਾ ਪ੍ਰਬੰਧ ਨੂੰ ਵੋਟ ਪਾਰਟੀਆਂ ਦੀ ਚੁੰਗਲ ਤੋਂ ਮੁਕਤ ਕਰਨ ਲਈ ਸੰਜੀਦਗੀ ਦੇ ਨਾਲ ਕਮਰਕੱਸੇ ਕਰਨ ਦੀ ਸਖਤ ਲੋੜ ਹੈ।
ਪਿੱਛਲੇ ਕੁੱਝ ਮਹੀਨਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਮਨਮਰਜ਼ੀ ਨਾਲ ਹੋ ਰਹੀ ਬਦਲੀ ਨੂੰ ਦੇਖਦੇ ਹੋਏ ਸਮੂਹ ਗੁਰੂ ਕੀਆਂ ਸੰਗਤਾਂ, ਸੰਪਰਦਾਵਾਂ, ਅਤੇ ਪੰਥਕ ਜਥੇਬੰਦੀਆਂ ਦੇ ਚਰਨਾਂ ਵਿੱਚ ਸਨਿੱਮਰ ਬੇਨਤੀ ਹੈ ਕਿ ਵਿਅਕਤੀਆਂ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹਨ ਦੀ ਥਾਂ ‘ਤੇ ਗੰਭੀਰਤਾ ਦੇ ਨਾਲ ਅੰਦਰੂਨੀ ਸੰਵਾਦ ਨੂੰ ਅੱਗੇ ਤੋਰਿਆ ਜਾਵੇ ਜਿਸ ‘ਤੇ ਅਮਲ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਯਕੀਨੀ ਬਣ ਸਕੇ। ਇਸ ਅੰਦਰੂਨੀ ਸੰਵਾਦ ਦੇ ਤਿੰਨ ਮੁੱਖ ਖੇਤਰ ਬਣਦੇ ਹਨ:
੧. ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਅਤੇ ਸਿਰਮੌਰਤਾ ਨੂੰ ਬਹਾਲ ਕਰਨ ਦੇ ਲਈ ਦੁਨੀਆਂ ਭਰ ਦੀਆਂ ਸੰਗਤਾਂ ਦੀ ਸਾਂਝੀ ਸ਼ਮੂਲੀਅਤ ਵਾਲਾ ਸੁਤੰਤਰ ਪੰਥਕ ਢਾਂਚਾ ਉਸਾਰਿਆ ਜਾਵੇ ਜਿਸ ਦੇ ਕੇਂਦਰ ਵਿੱਚ ਸਹੀ ਮਾਅਨਿਆਂ ਵਿੱਚ ਅਕਾਲੀ ਸਿੰਘਾਂ ਦਾ ਜਥਾ ਹੋਵੇ ਜੋ ਨਿਸ਼ਕਾਮ ਹੋ ਕੇ ਇਸ ਪ੍ਰਬੰਧ ਦੀ ਪਹਿਰੇਦਾਰੀ ਕਰਨ।
੨. ਗੁਰੂ ਖਾਲਸਾ ਪੰਥ ਦੇ ਸਮੂਹ ਜਥਿਆਂ ਅਤੇ ਸੰਸਥਾਵਾਂ ਦੀ ਸ਼ਮੂਲੀਅਤ ਕਰਨ ਵਾਲੀ ਗੁਰਮਤਾ ਜੁਗਤਿ ਰਾਹੀਂ ਫੈਸਲੇ ਲੈਣ ਦੀ ਵਿਧੀ ਨੂੰ ਵਿਹਾਰਕ ਰੂਪ ਵਿੱਚ ਲਾਗੂ ਕਰਨ ਲਈ ਵਿਚਾਰ ਵਟਾਂਦਰੇ ਅਤੇ ਉੱਦਮ ਸ਼ੁਰੂ ਹੋਣ।
੩. ਗੁਰਦੁਆਰਾ ਪ੍ਰਬੰਧ ਦੀ ਖੁਦਮੁਖਤਿਆਰੀ ਦੀ ਬਹਾਲੀ ਕੀਤੀ ਜਾਵੇ ਤਾਂ ਕਿ ਵੋਟ ਰਾਜਨੀਤਕ ਆਗੂਆਂ ਵੱਲੋਂ ਇੰਡੀਅਨ ਸਟੇਟ ਦੀਆਂ ਤਾਕਤਾਂ ਦੀ ਵਰਤੋਂ ਕਰਕੇ ਇਨ੍ਹਾਂ ਸੰਸਥਾਵਾਂ ਦੀ ਪੰਥਕ ਹਿੱਤਾਂ ਦੇ ਉਲਟ ਜਾਂ ਇੰਡੀਅਨ ਸਟੇਟ ਦੇ ਮਤਹਿਤ ਰੱਖਕੇ ਸਿੱਧੇ-ਅਸਿੱਧੇ ਢੰਗਾਂ ਨਾਲ ਗੁਰਦੁਆਰਾ ਪ੍ਰਬੰਧ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।
The post ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ appeared first on Sikh Pakh.
By Sikh Pakh5
11 ratings