Sant Teja Singh Ji

Vakalat to Adhiyapan | Sakhi- 3 | Sant Teja Singh Ji


Listen Later

#Sakhi #SantTejaSinghJi

ਵਕਾਲਤ ਤੋਂ ਅਧਿਆਪਨ  ਸੰਤ ਤੇਜਾ ਸਿੰਘ ਜੀ ਨੇ ਸੰਨ 1901 ਵਿੱਚ ਗੁਜ਼ਰਾਂਵਾਲੇ ਵਕਾਲਤ ਸ਼ੁਰੂ ਕੀਤੀ ਪਰ ਇਹ ਸਮਝ ਕੇ, ਕਿ ਇਸ ਕੰਮ ਵਿੱਚ ਝੂਠ ਬੋਲਣਾ ਪੈਂਦਾ ਹੈ, ਥੋੜ੍ਹੇ ਦਿਨਾਂ ਵਿੱਚ ਹੀ ਛੱਡ ਦਿੱਤੀ। ਸੰਨ 1902 ਵਿੱਚ ਸਰਬ-ਹਿੰਦ ਉੱਤਰੀ ਭਾਰਤ ਦੇ ਲੂਣ ਮਹਿਕਮੇ ਦਾ ਇਮਤਿਹਾਨ ਦਿੱਤਾ ਅਤੇ ਪਹਿਲੇ ਨੰਬਰ 'ਤੇ ਸਹਾਇਕ ਸੁਪ੍ਰਿਟੈਂਡੈਂਟ ਚੁਣੇ ਗਏ। ਇਸ ਨੌਕਰੀ ਵਿੱਚ ਕੁਦਰਤੀ ਤੌਰ 'ਤੇ ਪੈਦਾ ਹੋਏ ਲੂਣ ਦੀ ਰਾਖੀ ਕਰਨੀ ਹੁੰਦੀ ਸੀ। ਗ਼ਰੀਬ ਲੋਕ ਜੋ ਇਸ ਲੂਣ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਇਕੱਠਾ ਕਰਕੇ ਰੋਜ਼ੀ ਕਮਾਉਂਦੇ ਸਨ, ਉਨ੍ਹਾਂ ਨੂੰ ਕੈਦ ਕਰਨਾ ਹੁੰਦਾ ਸੀ। ਇਸ ਲਈ ਇਸ ਨੌਕਰੀ ਤੋਂ ਵੀ ਆਪ ਦਾ ਦਿਲ ਉਪਰਾਮ ਹੋ ਗਿਆ। ਆਪ ਨੇ ਅਧਿਆਪਕ ਦਾ ਕਿੱਤਾ ਅਪਣਾਉਣ ਦਾ ਮਨ ਬਣਾ ਲਿਆ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਧਾਨ ਸ. ਸੁੰਦਰ ਸਿੰਘ ਜੀ ਮਜੀਠੀਆ ਨਾਲ ਪੱਤਰ-ਵਿਹਾਰ ਕੀਤਾ। ਨਿਯੁਕਤੀ-ਪੱਤਰ ਆਉਣ 'ਤੇ ਆਪ ਜੀ ਨੇ ਕਾਲਜ ਵਿੱਚ ਵਾਈਸ-ਪ੍ਰਿੰਸੀਪਲ ਦੇ ਆਹੁਦੇ 'ਤੇ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society