Sant Teja Singh Ji

Vice Principal to Principal | Sakhi- 4 | Sant Teja Singh Ji


Listen Later

#Sakhi #SantTejaSinghJi 

ਵਾਈਸ-ਪ੍ਰਿੰਸੀਪਲ ਤੋਂ ਪ੍ਰਿੰਸੀਪਲ  (ਸੰਤ) ਭਾਈ ਤੇਜਾ ਸਿੰਘ ਜੀ ਨੇ 1904 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਾਈਸ-ਪ੍ਰਿੰਸੀਪਲ ਦੀ ਸੇਵਾ ਸੰਭਾਲੀ। ਥੋੜ੍ਹੇ ਹੀ ਸਮੇਂ ਬਾਅਦ ਅੰਗਰੇਜ਼ ਪ੍ਰਿੰਸੀਪਲ ਇੰਗਲੈਂਡ ਚਲਾ ਗਿਆ ਅਤੇ ਮੈਨੇਜ਼ਮੈਂਟ ਨੇ ਭਾਈ ਤੇਜਾ ਸਿੰਘ ਜੀ ਨੂੰ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਦਿੱਤਾ। ਗੁਰ ਵਾਕ:  ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ (੪੯੫)  ਦੇ ਅਸਰ ਕਰਕੇ ਆਪ ਨੇ ਲੂਣ ਮਹਿਕਮੇ ਦੀ ਪੱਕੀ ਤੇ ਉੱਚ-ਸੇਵਾ ਤੋਂ ਅਸਤੀਫ਼ਾ ਦੇ ਦਿੱਤਾ। ਮਨੁੱਖਤਾ ਦੀ ਸੇਵਾ ਅਤੇ ਪ੍ਰਭੂ-ਮਿਲਾਪ ਦੇ ਕਰਮ ਜਾਗ ਪਏ। ਇਸ ਤੀਬਰ ਖਿੱਚ ਨਾਲ ਆਪ ਜੀ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰ, ਸੰਤਾਂ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋਏ ਅਤੇ ਅੰਤਰ ਆਤਮੇ ਇਸ ਸ਼ਬਦ ਨੂੰ ਕਮਾਉਣ ਦਾ ਪੂਰਾ-ਪੂਰਾ ਯਤਨ ਕੀਤਾ:  ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥ (੭੪੭)

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society