Sant Teja Singh Ji

Victoria Vikhe Gurdwara Sahib | Sakhi - 22 | Sant Teja Singh Ji


Listen Later

#Sakhi #SantTejaSinghJi 

ਵਿਕਟੋਰੀਆ ਵਿਖੇ ਗੁਰਦੁਆਰਾ ਸਾਹਿਬ  ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੀ ਰਾਜਧਾਨੀ ਵਿਕਟੋਰੀਆ ਵਿੱਚ, ਨਿਸ਼ਾਨ ਸਾਹਿਬ ਝੁਲਾਉਣ ਵਾਸਤੇ, ਸੰਤ ਤੇਜਾ ਸਿੰਘ ਜੀ ਨੇ ਸੰਗਤ ਨੂੰ ਪ੍ਰੇਰ ਕੇ, 1909 ਵਿੱਚ ਜ਼ਮੀਨ ਖ਼ਰੀਦਵਾਈ। ਸਿੰਘਾਂ ਨੇ ਉਤਸ਼ਾਹ ਤੇ ਪ੍ਰੇਮ ਨਾਲ ਇਮਾਰਤ ਦੀ ਉਸਾਰੀ ਲਈ ਆਪਣੀਆਂ ਤਨਖਾਹਾਂ ਹਾਜ਼ਰ ਕੀਤੀਆਂ। ਇੱਕ ਛੇ ਵੀਲ੍ਹਰ ਘੋੜੇ ਵਾਲੀ ਫਿਟਨ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ, ਸਤਿਕਾਰ ਨਾਲ ਨਗਰ ਕੀਰਤਨ ਕੱਢਿਆ। ਪੰਜ ਕੁ ਹਜ਼ਾਰ ਸਿੱਖ ਸੋਹਣੀਆਂ ਵਰਦੀਆਂ ਪਾਈ ਸਤਿਗੁਰ ਦੀ ਅਰਦਲ ਵਿੱਚ ਸਜ ਗਏ। ਸੰਤ ਜੀ ਨੰਗੀ ਤਲਵਾਰ ਲੈ, ਘੋੜੇ 'ਤੇ ਸਵਾਰ ਹੋ ਕੇ ਨਗਰ ਕੀਰਤਨ ਵਿੱਚ ਹਾਜ਼ਰ ਹੋਏ। ਬਜ਼ਾਰਾਂ ਵਿੱਚ ਗੋਰੇ-ਗੋਰੀਆਂ ਅਚੰਭਿਤ ਹੋ ਕੇ ਕਹਿ ਰਹੇ ਸਨ, "ਅਜਿਹਾ ਸ਼ਾਨਦਾਰ ਨਜ਼ਾਰਾ ਅਸੀਂ ਕਦੇ ਵੀ ਨਹੀਂ ਦੇਖਿਆ।" ਚੌਂਕਾਂ ਵਿੱਚ ਗੁਰਮਤਿ ਲੈਕਚਰ ਹੁੰਦੇ। ਸੰਗਤ ਨੇ ਗੁਰਦੁਆਰਾ ਸਾਹਿਬ ਪੁੱਜ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ਼ੁਕਰਾਨੇ ਦਾ ਅਰਦਾਸਾ ਸੋਧਿਆ। ਇੱਕ ਕੈਨੇਡੀਅਨ ਗੋਰੀ ਪ੍ਰੇਮਣ ਸ੍ਰੀਮਤੀ ਕਲਾਰਕ ਨੇ ਸੰਤ ਤੇਜਾ ਸਿੰਘ ਜੀ ਦੀ ਸੰਗਤ ਕਰਕੇ ਸਿੱਖ ਧਰਮ ਅਪਨਾ ਲਿਆ। ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨ ਲੱਗ ਪਈ। ਨਗਰ ਕੀਰਤਨ ਦੇ ਮਗਰੋ ਜਦੋਂ ਸੰਤ ਜੀ ਉਸ ਦੇ ਘਰ ਗਏ ਤਾਂ ਉਸ ਗੋਰੀ ਬੀਬੀ ਨੇ ਕਿਹਾ, "ਮਿਸਟਰ ਸਿੰਘ! ਅੱਜ ਨਗਰ ਕੀਰਤਨ ਸਮੇਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਾਤਸ਼ਾਹੀਆਂ ਨੇ ਖੱਬੇ ਪਾਸੇ ਤੇ ਪੰਜ ਪਾਤਸ਼ਾਹੀਆਂ ਨੇ ਸੱਜੇ ਪਾਸੇ ਦਰਸ਼ਨ ਦਿੱਤੇ। ਕੀ ਇਹ ਇਲਾਹੀ ਕੌਤਕ ਠੀਕ ਹੈ?" ਸੰਤ ਜੀ ਮਹਾਰਾਜ ਨੇ ਕਿਹਾ ਕਿ ਗੁਰੂ ਗੰਥ ਸਾਹਿਬ ਦੇ ਪ੍ਰਕਾਸ਼ ਸਮੇਂ ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਹੁੰਦੀਆਂ ਹਨ।

---
Send in a voice message: https://anchor.fm/sant-teja-singh-ji/message
...more
View all episodesView all episodes
Download on the App Store

Sant Teja Singh JiBy The Kalgidhar Society