AUDIO GURBANI

ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥


Listen Later

ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥ ਅਰਥ: ਹੇ ਭਾਈ! ਜਿਸ ਭੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ, ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ। ਗੋਬਿੰਦ ਦਾ ਨਾਮ ਸਿਮਰ ਕੇ (ਉਸ ਦੇ ਅੰਦਰ) ਸੁਖ ਹੀ ਸੁਖ ਬਣ ਗਿਆ।੧।ਰਹਾਉ।ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ) । ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ।੧।(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ। ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ।੨।੨੬।੧੧੨।English Translation: BILAAVAL, FIFTH MEHL:Meditating in remembrance on the Lord of the Universe, I am emancipated. Suffering is eradicated, and true peace has come, meditating on the Inner-knower, the Searcher of hearts. || 1 || Pause || All beings belong to Him — He makes them happy. He is the true power of His humble devotees. He Himself saves and protects His slaves, who believe in their Creator, the Destroyer of fear. || 1 || I have found friendship, and hatred has been eradicated; the Lord has rooted out the enemies and villains. Nanak has been blessed with celestial peace and poise and total bliss; chanting the Glorious Praises of the Lord, he lives. || 2 || 26 || 112 ||
...more
View all episodesView all episodes
Download on the App Store

AUDIO GURBANIBy Gurjit Singh Jhampur

  • 5
  • 5
  • 5
  • 5
  • 5

5

7 ratings


More shows like AUDIO GURBANI

View all
Radiolab by WNYC Studios

Radiolab

43,994 Listeners

TED Talks Daily by TED

TED Talks Daily

11,171 Listeners

Global News Podcast by BBC World Service

Global News Podcast

7,710 Listeners

The Jeff Nippard Podcast by Jeff Nippard

The Jeff Nippard Podcast

626 Listeners

Jap Ji Sahib English Translation, Meaning and Explanation - Nanak Naam - Satpal Singh by Nanak Naam

Jap Ji Sahib English Translation, Meaning and Explanation - Nanak Naam - Satpal Singh

87 Listeners

Guided Sikh Meditations by Nanak Naam by Nanak Naam

Guided Sikh Meditations by Nanak Naam

26 Listeners

Japji Sahib | ਜਪੁਜੀ ਸਾਹਿਬ by Hubhopper

Japji Sahib | ਜਪੁਜੀ ਸਾਹਿਬ

3 Listeners

Kirtan Sohila | ਕੀਰਤਨ ਸੋਹਿਲਾ by Hubhopper

Kirtan Sohila | ਕੀਰਤਨ ਸੋਹਿਲਾ

0 Listeners

It's Different by Transform Your Life

It's Different

1 Listeners

Anand Sahib | ਅਨੰਦੁ ਸਾਹਿਬ by Hubhopper

Anand Sahib | ਅਨੰਦੁ ਸਾਹਿਬ

0 Listeners

Achievehappily: Punjabi podcast on mindset & mental health by Gurikbal Singh

Achievehappily: Punjabi podcast on mindset & mental health

11 Listeners

BHAI LAKHWINDER SINGH GAMBHIR by LAKHWINDER SINGH GAMBHIR

BHAI LAKHWINDER SINGH GAMBHIR

0 Listeners

Sleep & Relaxation Music to Calm the Nervous System by SOMA Sound

Sleep & Relaxation Music to Calm the Nervous System

88 Listeners

Gurbani Paath by Harman Grewal

Gurbani Paath

0 Listeners