ਸ੍ਟੇਨ ਸਵਾਮੀ ਬਾਰੇ ਇਹੀ ਕਿਹਾ ਜਾ ਸਕਦਾ ਕਿ ਆਪਣੀ ਜਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਰਕਾਰਾਂ ਨਾਲ ਘੋਲ ਕਰਦੇ ਰਹੇ । 84 ਸਾਲ ਦੇ ਬਜ਼ੁਰਗ ਫਾਦਰ ਸਟੈਨ ਸਵਾਮੀ ਦੀ ਮੌਤ ਹੋ ਗਈ !
ਫਾਦਰ ਸ੍ਟੇਨ ਸਵਾਮੀ ਕੇਰਲ ਦੇ ਰਹਿਣ ਵਾਲੇ ਸੀ ਪਰ ਆਪਣਾ ਸਭ ਕੁਝ ਛੱਡ ਕੇ ਝਾਰਖੰਡ ਦੇ ਆਦਿਵਾਸੀਆਂ ਦੇ ਹੱਕਾਂ ਲਈ ਅੰਦੋਲਨ ਕਰਨ ਲੱਗੇ ! ਉਹ ਆਖਦੇ ਸੀ ਕੇ ਭਾਰਤ ਦੇ 40% ਤੋਂ ਵੱਧ ਖਣਿਜ ਝਾਰਖੰਡ ਤੋਂ ਜਾਂਦੇ ਹਨ ਪਰ ਫਿਰ ਵੀ ਝਾਰਖੰਡ ਦੇ ਆਦਿਵਾਸੀ ਸਭਤੋਂ ਗਰੀਬ ਦੇਸ਼ਵਾਸੀਆਂ ਵਿਚੋਂ ਹਨ।
ਸਵਾਮੀ ਜੀ ਨਹੀਂ ਜਾਂਦੇ ਸਨ ਕੇ ਸਰਕਾਰਾਂ ਤੇ ਕੰਪਨੀਆਂ ਦਾ ਗਠਜੋੜ ਅੱਜ ਦੇ ਦੌਰ ਦਾ ਸਭਤੋਂ ਖ਼ਤਰਨਾਕ ਕੈਮੀਕਲ ਫਾਰਮੂਲਾ ਹੈ ! ਤੇ........
ਬੱਸ... ਉਹਨਾਂ ਉੱਪਰ ਕਈ ਇਲਜ਼ਾਮ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ। ਦੇਸ਼ ਧਰੋਹ ਦੇ ਮੁੱਕਦਮੇ ਤਾਂ ਅੱਜ ਕੱਲ ਆਮ ਕਰ ਦਿੱਤੇ ਗਏ ਹਨ ਪਰ ਉਹ ਸ਼ਾਇਦ ਭਾਰਤ ਦੇ ਮੌਜੂਦਾ ਸਭਤੋਂ ਵੱਡੀ ਉਮਰ ਦੇ ਵਿਅਕਤੀ ਹਨ ਜਿਹਨਾਂ ਨੂੰ ਅੱਤਵਾਦ ਵਰਗੇ ਸੰਗੀਨ ਆਰੋਪ ਲਗਾ ਕੇ ਬਿਮਾਰੀ ਦੀ ਹਾਲਤ ਵਿੱਚ ਵੀ ਜੇਲ ਵਿੱਚ ਡੱਕੀ ਰੱਖਿਆ ! ਪੰਜਾਬੀ PODCAST ।। IMPB DISCOURSIYA ਦੀ ਇਹ 8ਵੀ ਕਿਸ਼ਤ।