ਇਹ ਕਵਿਤਾ, ਰਾਣੀਤੱਤ ਕਿਤਾਬ ਵਿਚੋਂ ਲਈ ਗਈ ਹੈ। ਇਹ ਐਪਿਸੋਡ, ਇਸ ਸੋਹਣੀ ਅਤੇ ਬਹੁਤ ਪਿਆਰੀ ਕਵਿਤਾ ਨੂੰ ਸਮਝਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ| ਮੇਰੇ ਵੱਡੇ ਪਾਪਾ (ਮੇਰੇ ਤਾਯਾ ਜੀ) ਸ. ਨਿਰਮਲ ਸਿੰਘ, ਜਿਹਨਾਂ ਨਾਲ ਮੈਂ ਇਸ ਕਵਿਤਾ ਨੂੰ ਸਮਝਣ ਦਾ ਇਹ ਉੱਦਮ ਕਰ ਰਹੀ ਹਾਂ, ਉਹ ਇਕ ਬਹੁਤ ਵੱਡਾ ਹਿੱਸਾ ਹਨ ਕਿ ਮੇਰਾ ਤੁੱਛ ਮਾਤਰ ਝੁਕਾਵ ਜੋ ਕਿਤਾਬਾਂ, ਸੰਗੀਤ ਅਤੇ ਕੁਦਰਤ ਵੱਲ ਹੈ। ਓਹਨਾਂ ਨਾਲ ਬੈਠ ਕੇ ਕਿਤਾਬਾਂ ਪੜ੍ਹਨੀਆਂ, ਗਾਣੇ ਗਾਉਣੇ, ਸ਼ਬਦ ਉਚਾਰਨੇ, ਕੁਦਰੱਤ ਦੀਆਂ ਗੱਲਾਂ ਕਰਨੀਆਂ ਯਾ ਸਿਰਫ ਬੈਠਣਾ ਅਤੇ ਤਾਰੇਆ ਨੂੰ ਤੱਕਣਾ, ਸਬ ਦਾ ਅਲਗ ਹੀ ਆਨੰਦ ਹੈ। ਬੋਹਤ ਪਿਆਰ❤️