ਪੀਨਿਅਲ ਗਰੰਥੀ, ਇਕ ਮਟਰ ਦੇ ਦਾਣੇ ਦੇ ਆਕਾਰ ਦਾ, ਚੀੜ੍ਹ ਦੇ ਤਿਕੋਣੇ
ਫਲ ਦੀ ਸ਼ਕਲ ਵਾਲਾ ਇਕ ਅੰਗ ਹੈ, ਜੋ ਵਿਅਕਤੀ ਦੇ ਮੱਥੇ ਦੇ ਵਿਚਕਾਰ ਅੱਖਾਂ ਦੀਆਂ ਦੋਵੇਂ ਭਰਵੱਟਿਆਂ ਦੇ ਵਿਚਕਾਰ ਸਥਿਤ ਹੁੰਦਾ ਹੈ। ਸਰੀਰਕ ਰੂਪ ਵਿੱਚ ਇਹ ਨਿਊਰੋਟਰਾਂਸਮੀਟਰ ਮੇਲਾਟੋਨਿਨ ਅਤੇ ਸੇਰੋਟੋਨਿਨ ਦਾ ਉਤਪਾਦਨ ਕਰਦਾ ਹੈ ਜੋ ਕ੍ਰਮਵਾਰ ਨੀਂਦ ਦੇ ਨਾਲ ਨਾਲ ਮਨੋਦਸ਼ਾ ਦੇ ਲਈ ਵੀ ਜ਼ਿੰਮੇਵਾਰ ਹਨ। ਇਸ ਨੂੰ ਤੀਜੀ ਅੱਖ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਇਕ ਅੱਖ ਦੀ ਤਰ੍ਹਾਂ ਫੋਟੋਰਿਸੈਪਟਰ ਹੁੰਦੇ ਹਨ।
ਵੱਖ-ਵੱਖ ਸੱਭਿਆਚਾਰਾਂ ਦੁਆਰਾ ਇਸ ਦਾ ਵਰਣਨ ਵੱਖ-ਵੱਖ ਤਰ੍ਹਾਂ ਨਾਲ
ਕੀਤਾ ਜਾਂਦਾ ਹੈ, ਜਿਵੇਂ ਆਤਮਾ ਦਾ ਆਸਣ, ਅਧਿਆਮਤਕ ਗਿਆਨ ਲਈ ਜ਼ਿੰਮੇਵਾਰ ਜਾਂ ਇਕ ਛੇਵੀਂ ਇੰਦਰੀ ਜੋ ਪੰਜਾਂ ਇੰਦਰੀਆਂ ਤੋਂ ਅੱਗੇ ਤੱਕ ਵੇਖ ਸਕਦੀ ਹੈ; ਅਧਿਆਤਮਕ ਜਾਗ੍ਰਤੀ ਦਾ ਪ੍ਰਤੀਕ, ਭੌਤਿਕ ਤੇ ਅਧਿਆਤਮਕ ਦੁਨੀਆਂ ਵਿੱਚ ਸੰਬੰਧ। ਭਾਰਤੀ ਸੰਦਰਭ ਵਿੱਚ ਭਰਵੱਟਿਆਂ ਦੇ ਵਿਚਕਾਰਲੀ ਜਗ੍ਹਾ ਨੂੰ ਆਗਿਆ ਚੱਕਰ ਕਿਹਾ ਜਾਂਦਾ ਹੈ, ਜਿਹੜਾ ਪੀਨਿਅਲ ਗ੍ਰੰਥੀ ਦਾ ਪ੍ਰਤੀਨਿਧੱਤਵ ਕਰਦਾ ਹੈ।
ਇਹ ਪਿੱਠ ਭੂਮੀ ਸਾਨੂੰ ਇੰਦਰੀਆਂ ਅਤੇ ਮਨ ਨੂੰ ਨਿਯੰਤਰਤ ਕਰਨ ਲਈ ਸ੍ਰੀ
ਕ੍ਰਿਸ਼ਨ ਦੀ ਵਿਧੀ ਨੂੰ ਸਮਝਣ ਵਿੱਚ ਮਦਦ ਕਰੇਗੀ, ਜਦੋਂ ਉਹ ਕਹਿੰਦੇ ਹਨ ਕਿ ਬਾਹਰੀ ਵਿਸ਼ਿਆਂ ਅਤੇ ਭੋਗਾਂ ਨੂੰ ਬਾਹਰ ਸੁੱਟ ਕੇ ਉਨ੍ਹਾਂ ਬਾਰੇ ਕੋਈ ਚਿੰਤਨ ਨਾ ਕਰਨ ਵਾਲਾ, ਅਤੇ ਆਪਣੇ ਨੇਤਰਾਂ ਦੀ ਦ੍ਰਿਸ਼ਟੀ ਨੂੰ ਆਪਣੇ ਭਰਵੱਟਿਆਂ ਦੇ ਵਿਚਕਾਰ ਸਥਿਰ ਕਰਕੇ ਅਤੇ ਆਪਣੇ ਨੱਕ ਵਿੱਚੋਂ ਬਾਹਰ ਨਿਕਲਣ ਵਾਲੇ ਤੇ ਅੰਦਰ ਜਾਣ ਵਾਲੇ ਸਾਹ ਨੂੰ ਇਕ ਸਮਾਨ ਕਰਕੇ, ਧਿਆਨ ਲਗਾਉਣ ਵਾਲੇ ਮਹਾਂਪੁਰਸ਼, ਜਿਹੜੇ ਆਪਣੀਆਂ ਇੰਦਰੀਆਂ, ਇੱਛਾਵਾਂ, ਮਨ ਅਤੇ ਬੁੱਧੀ ਨੂੰ ਕਾਬੂ ਵਿੱਚ ਕਰ ਲੈਂਦੇ ਹਨ, ਉਹ ਇੱਛਾਵਾਂ ਅਤੇ ਡਰ, ਭੈਅ ਆਦਿ ਤੋਂ ਮੁਕਤ ਹੋ ਜਾਂਦੇ ਹਨ, ਅਤੇ ਸਦਾ ਲਈ ਮੁਕਤੀ ਪ੍ਰਾਪਤ ਕਰ ਲੈਂਦੇ ਹਨ (5.27-28)। ਇਹ ਭਗਵਾਨ ਕ੍ਰਿਸ਼ਨ ਦੁਆਰਾ ਅਰਜਨ ਨੂੰ ਆਪਣੀਆਂ ਇੰਦਰੀਆਂ, ਮਨ ਅਤੇ ਬੁੱਧੀ ਨੂੰ ਕੰਟਰੋਲ ਕਰਨ ਲਈ ਮਦਦ ਕਰਨ ਲਈ ਦਿੱਤੀ ਹੋਈ ਇਕ ਵਿਧੀ ਜਾਂ ਤਕਨੀਕ ਹੈ।
‘ਵਿਗਿਆਨ ਭੈਰਵ ਤੰਤਰ’ ਵਿੱਚ ਭਗਵਾਨ ਸ਼ਿਵ ਦੁਆਰਾ ਦਿੱਤੀਆਂ ਗਈਆਂ 112 ਅਜਿਹੀਆਂ ਵਿਧੀਆਂ ਹਨ ਅਤੇ ਅਜਿਹੀ ਹੀ ਇਕ ਤਕਨੀਕ ਕਹਿੰਦੀ ਹੈ ਕਿ ਭਰਵੱਟਿਆਂ ਦੇ ਵਿਚਕਾਰ ਇਕ ਬਿੰਦੂ ਉੱਤੇ, ਵਿਚਾਰਾਂ ਤੋਂ ਮੁਕਤ ਹੋ ਕੇ, ਧਿਆਨ ਲਗਾਓ। ਇੱਥੋਂ ਫਿਰ ਇਕ ਰੱਬੀ ਊਰਜਾ ਫੁੱਟ ਨਿਕਲਦੀ ਹੈ ਅਤੇ ਸਿਰ ਦੇ ਤਾਜ ਤੱਕ ਉੱਪਰ ਵੱਲ ਉੱਠਦੀ ਹੈ, ਅਤੇ ਤੁਰੰਤ ਵਿਅਕਤੀ ਨੂੰ ਪੂਰੀ ਤਰ੍ਹਾਂ ਆਪਣੇ ਪਰਮ ਆਨੰਦ ਨਾਲ ਭਰ ਦਿੰਦੀ ਹੈ।
ਜ਼ਖਮੀ ਖੇਤਰਾਂ ਵੱਲ ਸਾਡਾ ਧਿਆਨ ਆਕਰਸ਼ਿਤ ਕਰਨ ਲਈ ਦਰਦ ਇਕ ਸਵੈਚਾਲਕ
ਉਪਕਰਨ ਹੈ ਅਤੇ ਇਹ ਸਾਨੂੰ ਜੀਵਤ ਰਹਿਣ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਪੀਨਿਅਲ ਗ੍ਰੰਥੀ ਨੂੰ ਸਕ੍ਰਿਆ ਕਰਨ ਲਈ ਸਾਨੂੰ ਆਪਣੇ ਭਰਵੱਟਿਆਂ ਦੇ ਵਿਚਕਾਰ ਦੇ ਖੇਤਰ ਉੱਤੇ ਸੁਚੇਤ ਤੌਰ ਤੇ ਧਿਆਨ ਲਗਾਉਣਾ ਹੈ, ਅਤੇ ਇਹ ਕਾਰਵਾਈ ਸਾਨੂੰ ਕਿਸੇ ਵੀ ਇੰਦਰੀਆਂ ਦੀ ਮਦਦ ਤੋਂ ਬਿਨਾਂ, ਆਂਤਰਿਕ ਆਨੰਦ ਨਾਲ ਭਰ ਦੇਵੇਗੀ।