ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ, ਵਿਅਕਤੀ ਆਪਣਾ ਉਭਾਰ ਕਰਨ ਅਤੇ ਆਪਣੇ ਆਪ ਨੂੰ ਨੀਵਾਂ ਡੇਗਣ ਲਈ ਖੁਦ ਜ਼ਿੰਮੇਵਾਰ ਹੰੁਦਾ ਹੈ। (6.5) ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਇੱਕ ਮਾਰਗ ਸੁਝਾਉਂਦੇ ਹਨ, ਜਦੋਂ ਉਹ ਕਹਿੰਦੇ ਹਨ, ‘‘ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ, ਉਸ ਲਈ ਉਸ ਦਾ ਆਪਣਾ ਆਪ ਹੀ ਉਸਦਾ ਮਿੱਤਰ ਹੈ, ਅਤੇ ਜਿਸਨੇ ਆਪਣੇ ਆਪ ਉੱਤੇ ਜਿੱਤ ਪ੍ਰਾਪਤ ਨਹੀਂ ਕੀਤੀ, ਉਸ ਲਈ ਉਸ ਦਾ ਆਪਣਾ ਆਪ ਹੀ ਦੁਸ਼ਮਣ ਹੈ’’
(6.6)। ਮੂਲ ਬਾਤ ਆਪਣੇ ਆਪ ਉਤੇ ਜਿੱਤ ਪ੍ਰਾਪਤ ਕਰਨਾ ਹੈ। ਆਤਮਾ, ਜਿਸ ਦਾ ਅਰਥ ਹੈ ਸਵੈ, ਸਲੋਕ 6.5 ਅਤੇ 6.6 ਵਿੱਚ ਬਾਰਾਂ ਵਾਰੀ ਅਸਪਸ਼ਟ ਰੂਪ ਵਿੱਚ ਆਇਆ ਹੈ, ਜਿਸ ਦੀਆਂ ਕਈ ਵਿਆਖਿਆਵਾਂ ਹੋ ਸਕਦੀਆਂ ਹਨ। ਪਰ, ਇੱਕ ਸਾਧਕ ਲਈ ਅਗਲੇ ਸਲੋਕਾਂ ਵਿੱਚ ਨਿਰਧਾਰਤ ਸੰਦਰਭ ਆਤਮਾ ਉੱਤੇ ਜਿੱਤ ਪ੍ਰਾਪਤ ਕਰਨ ਦੇ ਮੂਲ ਪੱਖ ਦੇ ਬਾਰੇ ਵਿੱਚ ਸਪੱਸ਼ਟਤਾ ਪ੍ਰਦਾਨ ਕਰੇਗਾ।
ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਉਸ ਵਿਅਕਤੀ ਲਈ, ਜਿਸ ਨੇ ਆਪਣੇ ਆਪ ਉੱਤੇ ਕਾਬੂ ਪਾ ਲਿਆ ਹੈ ਉਸ ਕੋਲ ਪਰਮਾਤਮਾ ਪਹਿਲਾਂ ਹੀ ਪੁੱਜ ਚੁੱਕਾ ਹੰੁਦਾ ਹੈ, ਕਿਉਂਕਿ ਉਸ ਨੇ
ਸ਼ਾਂਤ ਅਵਸਥਾ ਪ੍ਰਾਪਤ ਕਰ ਲਈ ਹੰੁਦੀ ਹੈ। ਉਹ, ਗਰਮੀ ਤੇ ਸਰਦੀ, ਸੁੱਖ ਅਤੇ ਦੁੱਖ, ਅਤੇ ਇਸੇ ਤਰ੍ਹਾਂ ਮਾਨ ਅਤੇ ਅਪਮਾਨ ਵਿੱਚ ਸਮਤੋਲ ਬਣਾਈ ਰੱਖਦਾ ਹੈ (6.7)। ਇਸ ਦਾ ਅਰਥ ਹੈ ਕਿ ਉਹ ਚਿਰ ਸਥਾਈ ਦਵੰਧਾਂ ਤੋਂ ਪਾਰ ਹੋ ਗਿਆ ਹੈ।
ਅਰਜਨ ਨੇ ਕਈ-ਯੁੱਧਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ, ਜਿਸ ਤੋਂ ਉਸ ਨੂੰ ਖ਼ੁਸ਼ੀ ਹੋਈ ਸੀ, ਪਰ ਕੁਰੂਕਸ਼ੇਤਰ ਦੇ ਯੁੱਧ ਵਿੱਚ ਉਸਦੇ ਅਧਿਆਪਕ, ਦੋਸਤ ਅਤੇ ਰਿਸ਼ਤੇਦਾਰ ਉਸ ਦੀ ਵਿਰੋਧੀ ਸੈਨਾ ਵਿੱਚ ਖੜ੍ਹੇ ਸਨ, ਜਿਸ ਦੇ ਕਾਰਣ ਨਾਲ ਉਸ ਨੂੰ ਆਪਣੇ ਲੋਕਾਂ ਨੂੰ ਖੋਣ ਦਾ ਡਰ ਅਤੇ ਦੁੱਖ ਹੋਇਆ। ਸ੍ਰੀ ਕਿ੍ਰਸ਼ਨ ਨੇ ਉਸ ਨੂੰ ਕਿਹਾ ਕਿ ਜਦੋਂ ਸਾਡੀਆਂ ਇੰਦਰੀਆਂ, ਇੰਦਰੀ ਵਿਸ਼ਿਆਂ ਨਾਲ ਮਿਲਦੀਆਂ ਹਨ ਤਾਂ ਉਹ ਗਰਮੀ-ਸਰਦੀ, ਸੁੱਖ-ਦੁੱਖ (ਸ਼ੀਤੋਸ਼ਣਾ ਸੁੱਖ ਦੁੱਖ ਦਾ) ਦੇ ਧਰੁੱਵੀਤਾ ਨੂੰ ਪੈਦਾ ਕਰਦੀਆਂ ਹਨ, ਜਿਹੜਾ ਥੋੜ੍ਹਾ ਚਿਰਾ ਹੰੁਦਾ ਹੈ, ਅਤੇ ਸਾਨੂੰ ਉਸ ਨੂੰ ਸਹਿਨ ਕਰਨਾ ਸਿੱਖਣਾ ਚਾਹੀਦਾ ਹੈ (2.14)। ਇਨ੍ਹਾਂ ਥੋੜ ਚਿਰੇ ਫਲਾਂ ਨੂੰ ਸਹਿਣਾ ਹੀ ਆਤਮ ਨਿਯੰਤ੍ਰਣ ਹੈ।
ਆਪਣੇ ਰੋਜ਼ਾਨਾ ਜੀਵਨ ਵਿੱਚ ਅਸੀਂ ਪ੍ਰਸ਼ੰਸਾ ਤੇ ਅਲੋਚਨਾ ਦੇ ਧਰੁੱਵਾਂ ਤੋਂ ਬਹੁਤ ਪ੍ਰਭਾਵਿਤ ਹੰੁਦੇ ਹਾਂ, ਜਦੋਂ ਕਿ ਉਨ੍ਹਾਂ ਨੂੰ ਰੋਕਣ ਦਾ ਕੋਈ ਉਪਾਅ ਨਹੀਂ ਹੈ। ਇਸ ਲਈ ਸ੍ਰੀ ਕਿ੍ਰਸ਼ਨ ਜੀ ਵਾਰ-ਵਾਰ ਉਨ੍ਹਾਂ ਨਾਲ ਉਲਝਣ ਦੇ ਬਜਾਇ, ਉਨ੍ਹਾਂ ਤੋਂ ਪਾਰ ਜਾਣ ਉਤੇ ਜ਼ੋਰ ਦਿੰਦੇ ਹਨ।
ਸਫਲਤਾ ਦੇ ਬਾਰੇ ਵਿੱਚ ਸਾਡੀ ਆਮ ਸਮਝ ਇਹ ਹੈ ਕਿ ਜੋ ਅਸੀਂ ਚਾਹੰੁਦੇ ਹਾਂ, ਉਸ ਨੂੰ ਪ੍ਰਾਪਤ ਕਰਨਾ, ਪਰ ਸ੍ਰੀ ਕਿ੍ਰਸ਼ਨ ਅਨੁਸਾਰ ਇਸ ਦਾ ਅਰਥ ਹੈ-ਸ਼ਾਂਤੀ ਅਤੇ ਆਤਮ-ਸੰਜਮ ਨੂੰ ਪ੍ਰਾਪਤ ਕਰਨਾ, ਜਿਹੜਾ ਪ੍ਰਮਾਤਮਾ ਨਾਲ ਇੱਕ-ਮਿੱਕ ਹੋਣਾ ਹੈ। ਅਧਿਆਤਮਕਤਾ ਦੇ ਰਾਹ ਉਤੇ ਅਪਣੇ ਵਿਕਾਸ ਨੂੰ ਜਾਚਣ ਲਈ ਇਸ ਪੈਮਾਨੇ ਦੀ