It's Different

It's Different

By Transform Your LifeReligion & SpiritualitySpirituality
Download on the App Store

It's Different episodes

  • ਸੋਹਿਲਾ ਸਾਹਿਬ ਪਾਠ ਅਤੇ ਕੀਰਤਨ ਭਾਈ ਚਰਨਜੀਤ ਸਿੰਘ ਜੀ ਹੀਰਾ
    ਸੋਹਿਲਾ ਬਾਣੀ ਦੀ ਅਖੀਰਲੀ ਪੰਗਤੀ ਨੂੰ ਕੀਰਤਨ ਰੂਪ ਵਿੱਚ ਸੁਣ ਕੇ ਅਨੰਦ ਮਾਣੋ (ਕੀਰਤਨ ਭਾਈ ਚਰਨਜੀਤ ਸਿੰਘ ਜੀ ਹੀਰਾ )। ਰਾਗੁ ਗਉੜੀ ਪੂਰਬੀ ਮਹਲਾ ੫ ॥ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥ ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥ {ਪੰਨਾ 13}ਅਰਥ: ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ = (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। (ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ।1।
    ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ। ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ।1। ਰਹਾਉ।
    ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ। (ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ।2।
    (ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ। (ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ।3।
    ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ। ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ।4।5। ਨੋਟ: ਅਖ਼ੀਰਲੇ ਅੰਕ 5 ਦਾ ਭਾਵ ਇਹ ਹੈ ਕਿ ਇਸ ਸੰਗ੍ਰਹਿ (ਸੋਹਿਲੇ) ਦਾ ਇਹ ਪੰਜਵਾਂ ਸ਼ਬਦ ਹੈ। ਪਾਠਕ ਸੱਜਣ ਧਿਆਨ ਰੱਖਣ ਕਿ ਇਸ ਸੰਗ੍ਰਹਿ ਦਾ ਨਾਮ 'ਸੋਹਿਲਾ' ਹੈ,'ਕੀਰਤਨ ਸੋਹਿਲਾ' ਨਹੀਂ।
    16 min
  • ਕਰਨ ਬੰਦਗੀ ਵਿਰਲੇ ਬੰਦੇ।।Rare are the people who undertake such devotional worship(ਵਾਰਾਂ ਭਾਈ ਗੁਰਦਾਸ ਜੀ
    ਲਖ ਦਰੀਆਉ ਕਵਾਉ ਵਿਚਿ ਲਖ ਲਖ ਲਹਿਰ ਤਰੰਗ ਉਠੰਦੇ।
    lakh Dareeaau Kavaau Vichi Lakh Lakh Lahari Tarang Uthhaday |
    In the one word of the Lord lacs of rivers (of life) flow and lacs of waves come up in them.
    ਇਕਸ ਲਹਰ ਤਰੰਗ ਵਿਚਿ ਲਖ ਲਖ ਦਰੀਆਉ ਵਹੰਦੇ।
    Ikas Lahari Tarang Vichi Lakh Lakh Lakh Dareeaau Vahanday |
    In His one wave again, lacs of rivers (of life) flow.
    ਇਕਸ ਇਕਸ ਦਰੀਆਉ ਵਿਚਿ ਲਖ ਅਵਤਾਰ ਅਕਾਰ ਫਿਰੰਦੇ।
    Ikas Ikas Dareeaau Vichi Lakh Avataar Akaar Firanday |
    In each river, in the form of incarnations, lacs of jivs assuming many forms are roaming about.
    ਮਛ ਕਛ ਮਰਿਜੀਵੜੇ ਅਗਮ ਅਥਾਹ ਨ ਥਾਹ ਲਹੰਦੇ।
    Machh Kachh Marijeevarhay Agam Adaah N Haathhi Lahanday |
    Incarnations in the form of fish and tortoise dive into it but they cannot fathom its depth, i.e. they cannot know the limits of that supreme reality.
    ਪਰਵਦਗਾਰ ਅਪਾਰ ਹੈ ਪਾਰਾਵਾਰ ਨ ਲਹਿਰ ਤਰੰਦੇ।
    Pravadagaar Apaaru Hai Paaraavaar N Lahani Taranday |
    That sustainer Lord is beyond all limits; none can know the bounds of his waves.
    ਅਜਰਾਵਰ ਸਤਿਗੁਰੁ ਪੁਰਖੁ ਗੁਰਮਤਿ ਗੁਰੁਸਿਖ ਅਜਰ ਜਰੰਦੇ।
    Ajaraavaru Satiguru Purakhu Guramati Guru Sikh Ajaru Jaranday |
    That true Guru is the excellent purus and the disciples of the Guru bear the unbearable, through the wisdom of the Guru (gurmat).
    ਕਰਨ ਬੰਦਗੀ ਵਿਰਲੇ ਬੰਦੇ ॥੧੫॥
    Karani Bandagee Viralay Banday ||15 ||
    Rare are the people who undertake such devotional worship.
    ।। (ਵਾਰਾਂ ਭਾਈ ਗੁਰਦਾਸ:ਵਾਰ ੪੦ ਪਉੜੀ ੧੫ ਵਾਰਾਂ ਪੰਕਤੀ ੧-੭।।
    13 min
  • ਨਾਨਕ ਤਿਸ ਜਨ ਕੋ ਸਦਾ ਨਮਸਕਾਰ।।੮।।੨੩।।
    ਜੋ ਜਾਨੈ ਤਿਸੁ ਸਦਾ ਸੁਖੁ ਹੋਇ।। ਆਪਿ ਮਿਲਾਇ ਲਏ ਪ੍ਰਭੁ ਸੋਇ ।। ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ।। ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ।। ਧੰਨੁ ਧੰਨੁ ਧੰਨੁ ਜਨੁ ਆਇਆ ।। ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ।। ਜਨ ਆਵਨ ਕਾ ਇਹੈ ਸੁਆਉ ।। ਜਨ ਕੈ ਸੰਗਿ ਚਿਤਿ ਆਵੈ ਨਾਉ ।। ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ।। ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ।।੮।।੨੩।। (ਸੁਖਮਨੀ ਸਾਹਿਬ)
    8 min
  • ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ
    ਇਹ ਸ਼ਬਦ ਅਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ ਸ਼ਬਦ ਪੜ੍ਹਦਿਆਂ ਕਈ ਵਾਰੀ ਤੁਕਾਂ ਤੇ ਬਹੁਤ ਖਿਆਲ ਨਹੀਂ ਜਾਂਦਾ ਹੈ।। ਪਰ ਤੁਸੀਂ ਕੀਰਤਨ ਦੇ ਰੂਪ ਵਿੱਚ ਸੁਣ ਕੇ ਸਾਨੂੰ ਬਹੁਤ ਕੀ ਅਛਾ ਲੱਗੇਗਾ।। ਇਹ ਮੇਰਾ ਤਜੁਰਬਾ ਹੈ, ਆਪਣੇ ਵਿਚਾਰ ਦੱਸੋ ਜੀ ਭੁਲਚੁਕ ਦੀ ਖਿਮਾਂ ਕਰਨੀ।। ਇਹ ਸ਼ਬਦ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਿਕਾਰਡ ਕੀਤਾ ਗਿਆ ਹੈ।।
    14 min

About It's Different

From the publisher's feed

You will find something different in my Podcast. Let's start listening. There is spirituality ( Baani & Shabad), there is Self Love, there is self improvement, there is Affirmations, there is…