Sant Attar Singh Ji

Sant Attar Singh Ji

By The Kalgidhar SocietyBusinessNon-Profit
Download on the App Store

Sant Attar Singh Ji episodes

  • Santa Di Parikhiya Nahi Leni Chahidi | Sakhi - 20 | Sant Attar Singh ji Mastuana Wale

    #SantAttarSinghji #Sakhi #SantSamagam 

    ਸੰਤਾਂ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ

    ਲੂਨੀ ਦਰਿਆ ਤੇ ਕੜਕਦੀ ਧੁੱਪ ਵਿੱਚ ਸੰਤ ਜੀ ਮਹਾਰਾਜ ਅੱਗ ਵਾਂਗ ਤਪਦੀ ਰੇਤ ਉੱਤੇ ਸਮਾਧੀ ਅਸਥਿਤ ਬੈਠੇ ਰਹਿੰਦੇ। ਪਸੀਨੇ ਨਾਲ ਰੇਤ ਭਿੱਜ ਜਾਂਦੀ, ਮਾਨੋ ਨਾਮ-ਰਸ ਦੇ ਫ਼ੁਹਾਰੇ ਇਸ ਧਰਤੀ ਨੂੰ ਪਵਿੱਤਰ ਕਰ ਰਹੇ ਹੋਣ।

    ਇੱਕ ਵਾਰੀ ਭਾਈ ਘਨੱਹਈਆ ਲਾਲ ਤੇ ਉਸ ਦੇ ਦੋ ਸਾਥੀਆਂ ਨੂੰ ਇਹ ਸ਼ੰਕਾ ਹੋਇਆ ਕਿ ਸੰਤ ਜੀ ਮਹਾਰਾਜ ਜਪ-ਤਪ ਕਰਦੇ ਵੀ ਹਨ ਕਿ ਨਹੀਂ? ਇਨ੍ਹਾਂ ਨੇ ਗੁਪਤ ਤੌਰ 'ਤੇ ਵਾਰੀ-ਵਾਰੀ ਪਹਿਰਾ ਰੱਖ ਕੇ ਦੇਖਿਆ ਕਿ ਸੰਤ ਜੀ ਸਾਰੀ ਰਾਤ ਇੱਕ-ਰਸ ਸਾਵਧਾਨ ਹੋ ਕੇ ਨਾਮ-ਸਿਮਰਨ ਦੀ ਸਮਾਧੀ ਵਿੱਚ ਲੀਨ ਰਹੇ। ਅੰਮ੍ਰਿਤ ਵੇਲੇ ਇਸ ਪ੍ਰੀਖਿਆ ਦਾ ਐਨਾ ਭਿਆਨਕ ਡਰ ਲੱਗਾ ਕਿ ਉਨ੍ਹਾਂ ਨੇ ਸਵੇਰੇ ਸੰਤ ਜੀ ਪਾਸ ਆ ਕੇ ਚਰਨਾਂ 'ਤੇ ਢਹਿ ਕੇ ਖਿਮਾਂ ਮੰਗਦੇ ਹੋਏ ਕਿਹਾ, "ਅਸੀਂ ਆਪ ਜੀ ਦੀ ਪ੍ਰੀਖਿਆ ਕਰਕੇ ਸਿਰ 'ਤੇ ਬੜਾ ਪਾਪ ਲਿਆ ਹੈ, ਸਾਨੂੰ ਬਖਸ਼ ਲਵੋ"। ਸੰਤ ਜੀ ਨੇ ਬਚਨ ਕੀਤੇ, "ਇਸ ਵਾਰੀ ਤਾਂ ਤੁਸੀਂ ਗੁਰੂ ਤੋਂ ਬਖ਼ਸ਼ੇ ਗਏ ਹੋ ਪਰ ਅੱਗੇ ਤੋਂ ਕਿਸੇ ਵੀ ਆਤਮ-ਦਰਸ਼ੀ ਮਹਾਪੁਰਸ਼ਾਂ ਜਾਂ ਗੁਰਮੁਖਾਂ ਦੀ ਪ੍ਰੀਖਿਆ ਨਹੀਂ ਲੈਣੀ"। ਇਨ੍ਹਾਂ ਤਿੰਨਾਂ ਪ੍ਰੇਮੀਆਂ ਨੂੰ ਬੜਾ ਵੈਰਾਗ ਹੋ ਗਿਆ ਅਤੇ ਅੰਮ੍ਰਿਤ ਛਕ, ਨਾਮ-ਸਿਮਰਨ ਵਿੱਚ ਲੱਗ ਗਏ। ਕੱਲਰ ਦੇ ਰਹਿਣ ਵਾਲੇ ਇੱਕ ਡਾਕੂ ਭਾਈ ਗਨੇਸ਼ਾ ਰਾਮ ਦੇ ਮਨ 'ਤੇ ਵੀ ਸੰਤ ਜੀ ਦੇ ਨਾਮ-ਸਿਮਰਨ ਦਾ ਐਨਾ ਅਸਰ ਹੋਇਆ ਕਿ ਉਹ ਸਾਰੇ ਕੁਕਰਮ ਛੱਡ ਕੇ ਸੇਵਾ ਵਿੱਚ ਲੱਗ ਗਿਆ ਅਤੇ ਗੁਰੂ ਦਾ ਸਿੱਖ ਬਣ ਗਿਆ।

    3 min
  • Arshi Pehra | Sakhi - 19 | Sant Attar Singh ji Mastuana Wale

    SUBSCRIBED

    #SantAttarSinghji #Sakhi #SantSamagam 

    ਅਰਸ਼ੀ ਪਹਿਰਾ

    ਕਨੋਹੇ ਤੋਂ ਸੰਤ ਜੀ ਮਹਾਰਾਜ ਲੂਨੀ ਵਿੱਚ ਗਏ ਅਤੇ ਦਰਿਆ ਦੇ ਤਪਦੇ ਰੇਤੇ ਉੱਤੇ ਸਾਰੀਆਂ ਗਰਮੀਆਂ ਅਤੁੱਟ ਸਿਮਰਨ ਕੀਤਾ। ਇਸ ਭਾਰੀ ਤਪੱਸਿਆ ਦੇ ਸਮੇਂ ਕਈ ਪ੍ਰੇਮੀਆਂ ਨੇ ਰਾਤ ਨੂੰ ਕਈ ਵਾਰ ਸੰਤ ਜੀ ਮਹਾਰਾਜ ਦੇ ਇਰਦ-ਗਿਰਦ ਅਰਸ਼ੀ ਪਹਿਰੇ ਦੇ ਦਰਸ਼ਨ ਕੀਤੇ। ਜਿਸ ਵਿੱਚ ਸਨੱਦ-ਬੱਧ (ਸ਼ਸਤਰ-ਧਾਰੀ ਸੂਰਬੀਰ) ਨੂਰਾਨੀ ਚਿਹਰੇ ਵਾਲੇ ਸੂਰਬੀਰ ਨਜ਼ਰ ਆਏ। ਉਨ੍ਹਾਂ ਪ੍ਰੇਮੀਆਂ ਨੇ ਸੰਤਾਂ ਨੂੰ ਬੇਨਤੀ ਕੀਤੀ, "ਸਾਨੂੰ ਤਾਂ ਭਾਸਦਾ ਹੈ ਕਿ ਕਲਗੀਧਰ ਪਾਤਸ਼ਾਹ ਆਪ ਜੀ ਦੀ ਰਾਖੀ ਕਰਦੇ ਹਨ"। ਇਹ ਗੱਲ ਸੁਣ ਕੇ ਸੰਤ ਜੀ ਨੇ ਫੁਰਮਾਇਆ,"ਭਾਈ! ਸ੍ਰੀ ਕਲਗੀਧਰ ਪਾਤਸ਼ਾਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਸਨ, ਉਨ੍ਹਾਂ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ। ਹਾਂ, ਉਨ੍ਹਾਂ ਦੀਆਂ ਸ਼ਹੀਦੀ ਫ਼ੌਜਾਂ ਤਾਂ ਜ਼ਰੂਰ ਗਰੀਬ ਦਾਸਾਂ ਦੀ ਰਾਖੀ ਕਰਦੀਆਂ ਹਨ ਤੇ ਜੇ ਕੋਈ ਉਪਦੇਸ਼ ਹੋਰ ਤੇ ਕਮਾਈ ਹੋਰ ਕਰੇ ਤਾਂ ਤਾੜਨਾ ਵੀ ਕਰਦੀਆਂ ਹਨ।" ਅਰਸ਼ੀ ਪਹਿਰੇ ਦੇ ਦਰਸ਼ਨ ਹੋਰ ਸੇਵਕਾਂ ਨੂੰ ਵੀ ਕਈ ਵਾਰ ਹੁੰਦੇ ਸਨ। ਜਿੰਨੇ ਵੀ ਆਤਮ-ਦਰਸ਼ੀ ਮਹਾਂਪੁਰਸ਼ ਹੁੰਦੇ ਹਨ, ਉਨ੍ਹਾਂ ਦੇ ਇਰਦ-ਗਿਰਦ ਅਕਾਲ ਪੁਰਖ ਵਲੋਂ ਅਰਸ਼ੀ ਪਹਿਰਾ ਹੁੰਦਾ ਹੈ, ਤਾਂ ਜੋ ਨਾਮ-ਬਾਣੀ ਜਪ ਕੇ ਮਾਨਵਤਾ ਦੀ ਸੇਵਾ ਅਕਾਲ ਪੁਰਖ ਦੇ ਹੁਕਮ ਵਿੱਚ ਕਰ ਸਕਣ।

    2 min
  • Gurbani Di Shakti Da Jal Te Asar | Sakhi - 18 | Sant Attar Singh ji Mastuana Wale

    #SantAttarSinghji #Sakhi #SantSamagam 

    ਗੁਰਬਾਣੀ ਦੀ ਸ਼ਕਤੀ ਦਾ ਜਲ 'ਤੇ ਅਸਰ

    ਭਾਈ ਵਜ਼ੀਰ ਸਿੰਘ ਜੀ ਦੇ ਘਰ ਦੇ ਬੂਹੇ ਅੱਗੇ ਇੱਕ ਕੱਚੀ ਖੂਹੀ ਸੀ, ਜਿਸ ਦਾ ਪਾਣੀ ਕੌੜਾ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹੱਥ ਵਿੱਚ ਪਾਣੀ ਲੈ ਕੇ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਕੇ ਖੂਹੀ ਦੇ ਪਾਣੀ ਵਿੱਚ ਸੁੱਟ ਦਿੱਤਾ ਅਤੇ ਆਖਿਆ, "ਇਹ ਖੂਹ ਬਣਾਓ, ਪਾਣੀ ਮਿੱਠਾ ਨਿਕਲੇਗਾ।" ਭਾਈ ਵਜ਼ੀਰ ਸਿੰਘ ਤੇ ਮਾਈ ਭਾਗਭਰੀ ਨੇ ਬਚਨ ਮੰਨ ਕੇ ਮਜ਼ਦੂਰ ਲਾ ਦਿੱਤੇ। ਗੁਰਬਾਣੀ ਦੀ ਬਖਸ਼ਿਸ਼ ਨਾਲ ਬੜਾ ਨਿਰਮਲ ਤੇ ਮਿੱਠਾ ਪਾਣੀ ਨਿਕਲਿਆ। ਇਹ ਖੂਹ ਅੱਜ ਤਕ ਭਾਈ ਵਜ਼ੀਰ ਸਿੰਘ ਦੇ ਘਰ ਅੱਗੇ ਮੌਜੂਦ ਹੈ।

    ਅੱਜ ਜਪਾਨ ਦੇ ਸਾਂਈਸਦਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਕਰ ਪਾਣੀ ਵਿੱਚ ਭੈੜੇ ਬੋਲ ਬੋਲਾਂਗੇ ਤਾਂ ਉਸ ਦੇ ਸੂਖਸ਼ਮ ਕਰਿਸਟਲ ਇਹੋ ਜਿਹੇ ਬਣ ਜਾਣਗੇ, ਜਿਸ ਨਾਲ ਸਰੀਰ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਜੇ ਕਰ ਪਾਣੀ ਵਿੱਚ ਸ਼ੁਭ ਬੋਲ ਬੋਲਾਂਗੇ, ਜਿਵੇਂ ਕਿ ਬਾਣੀ ਜਾਂ ਪ੍ਰਭੂ ਦਾ ਸਿਮਰਨ ਕਰਾਂਗੇ ਤਾਂ ਉਸ ਵਿੱਚ ਸੂਖਸ਼ਮ ਕਰਿਸਟਲ ਬਣਨਗੇ, ਜੋ ਸਰੀਰ ਨੂੰ ਨਿਰੋਗ ਕਰ ਸਕਦੇ ਹਨ। ਇਸੇ ਤਰ੍ਹਾਂ ਨਿਰਾ ਪਤਾਸਿਆਂ ਦਾ ਪਾਣੀ ਮਿੱਠਾ ਹੀ ਹੋ ਸਕਦਾ ਹੈ, ਪਰ ਜਦੋਂ ਉਸ ਵਿੱਚ ਇਕਾਗਰ-ਚਿੱਤ ਹੋ ਕੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਹ ਬਾਣੀਆਂ ਪਾਣੀ ਵਿੱਚ ਪ੍ਰਵੇਸ਼ ਕਰਕੇ ਉਸ ਨੂੰ ਅੰਮ੍ਰਿਤ ਬਣਾ ਦਿੰਦੀਆਂ ਹਨ।

    ਇੱਕ ਸਾਲ ਮੀਂਹ ਨਾ ਪੈਣ ਕਰਕੇ ਕਨੋਹੇ ਦੇ ਲੋਕ ਬੜੇ ਤੰਗ ਸਨ। ਸਾਰਿਆਂ ਦੇ ਬੇਨਤੀ ਕਰਨ 'ਤੇ ਸੰਤ ਜੀ ਮਹਾਰਾਜ ਨੇ ਹਲ ਜੋੜੇ। ਬਾਣੀ ਪੜ੍ਹਦਿਆਂ ਹੋਇਆਂ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਅਜੇ ਹਲ ਦਾ ਇੱਕ ਸਿਆੜ ਹੀ ਕੱਢਿਆ ਸੀ ਕਿ ਬੜੇ ਜ਼ੋਰ ਦਾ ਮੀਂਹ ਵੱਸਿਆ ਅਤੇ ਲੋਕਾਂ ਨੂੰ ਰਾਹਤ ਮਿਲੀ:

    ਮੀਹੁ ਪਇਆ ਪਰਮੇਸਰਿ ਪਾਇਆ ॥ ਜੀਅ ਜੰਤ ਸਭਿ ਸੁਖੀ ਵਸਾਇਆ॥ (੧੦੫)

    3 min
  • Langar Vich Gupat Rasad | Sakhi - 17 | Sant Attar Singh ji Mastuana Wale

    #SantAttarSinghji #Sakhi #SantSamagam 

    ਲੰਗਰ ਵਿੱਚ ਗੁਪਤ ਰਸਦ

    ਦਮਦਮਾ ਸਾਹਿਬ ਇੱਕ ਪ੍ਰੇਮੀ ਬਾਜਰੇ ਦਾ ਗੱਡਾ ਲੱਦ ਕੇ ਲੰਗਰ ਲਈ ਲਿਆਇਆ। ਸੰਤ ਜੀ ਮਹਾਰਾਜ ਨੇ ਉਸ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਸ ਪ੍ਰੇਮੀ ਨੇ ਕਿਹਾ, "ਮਹਾਰਾਜ, ਰੋਟੀ ਘਰ ਜਾ ਕੇ ਹੀ ਖਾਵਾਂਗੇ"। ਸੰਤ ਜੀ ਨੇ ਫਿਰ ਕਿਹਾ, "ਪ੍ਰੇਮੀਆ, ਗੁਰੂ ਕਾ ਲੰਗਰ ਹੈ, ਜ਼ਰੂਰ ਛਕ ਕੇ ਜਾਣਾ"। ਉਸ ਪ੍ਰੇਮੀ ਨੇ ਫਿਰ ਅੱਗੋਂ ਜਵਾਬ ਦਿੱਤਾ, "ਨਹੀਂ ਮਹਾਰਾਜ, ਘਰ ਜਾ ਕੇ ਹੀ ਖਾਵਾਂਗੇ"। ਤੀਸਰੀ ਵਾਰੀ ਫਿਰ ਸੰਤਾਂ ਨੇ ਕਿਹਾ ਕਿ ਗੁਰੂ ਕਾ ਲੰਗਰ ਛਕਣਾ ਚਾਹੀਦਾ ਹੈ ਤਾਂ ਉਸ ਨੇ ਕਿਹਾ, "ਮਹਾਰਾਜ! ਇਹ ਰੁੱਖੇ-ਸੁੱਕੇ ਪ੍ਰਸ਼ਾਦੇ ਸਾਡੇ ਗਲੇ ਤੋਂ ਅੰਦਰ ਨਹੀਂ ਲੰਘਦੇ"।

    ਸੰਤ ਜੀ ਨੇ ਇਹ ਵਿਚਾਰਿਆ ਕਿ ਇਹ ਗੁਰੂ ਕੇ ਲੰਗਰ ਦੀ ਨਿੰਦਾ ਕਰਦਾ ਹੈ, ਉਸੇ ਵੇਲੇ ਲੰਗਰ ਵਿੱਚੋਂ ਦੋ ਪ੍ਰਸ਼ਾਦੇ ਮੰਗਵਾ ਕੇ ਉਸ ਦੇ ਹੱਥਾਂ ਉੱਤੇ ਸੁਕੀਆਂ ਰੋਟੀਆਂ ਵਿੱਚੋਂ ਘਿਓ ਨਿਚੋੜ ਕੇ ਦਿਖਾਇਆ ਤੇ ਤਾੜਨਾ ਕਰਕੇ ਕਿਹਾ ਕਿ ਫਿਰ ਗੁਰੂ ਕੇ ਲੰਗਰ ਦੀ ਨਿੰਦਾ ਨਹੀਂ ਕਰਨੀ, ਕਿਉਂਕਿ ਲੰਗਰ ਵਿੱਚ ਸਵਾ ਮਣ (੫੦ ਕਿੱਲੋ) ਘਿਓ ਗੁਪਤ ਰੂਪ ਵਿੱਚ ਪੈਂਦਾ ਹੈ, ਜਿਸ ਨੂੰ ਸਾਡੀਆਂ ਦੁਨਿਆਵੀ ਅੱਖਾਂ ਨਹੀਂ ਦੇਖ ਸਕਦੀਆਂ। ਗੁਰਦੁਆਰਿਆਂ ਵਿੱਚ ਨਾਮ-ਬਾਣੀ ਸਿਮਰਨ ਕਰਨ ਨਾਲ ਬਾਣੀ ਲੰਗਰ ਵਿੱਚ ਪ੍ਰਵੇਸ਼ ਕਰਦੀ ਹੈ, ਜਿਸ ਕਰਕੇ ਲੰਗਰ ਸੁਆਦ ਅਤੇ ਬਰਕਤ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਘਰਾਂ ਵਿੱਚ ਬੀਬੀਆਂ ਲੰਗਰ ਬਣਾਉਣ ਸਮੇਂ ਪਾਠ ਕਰਦੀਆਂ ਹਨ, ਉਹ ਲੰਗਰ ਸੁਆਦ ਤੇ ਬਰਕਤ ਵਾਲਾ ਹੁੰਦਾ ਹੈ:

    ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥ (੧੮੬)

    3 min
  • Langar Vich Baani Padan Di Barkat | Sakhi - 16 | Sant Attar Singh ji Mastuana Wale

    #SantAttarSinghji #Sakhi #SantSamagam 

    ਲੰਗਰ ਵਿੱਚ ਬਾਣੀ ਪੜ੍ਹਨ ਦੀ ਬਰਕਤ  ਕਈ ਵਾਰ ਪ੍ਰੇਮੀ ਸੰਤ ਅਤਰ ਸਿੰਘ ਜੀ ਨੂੰ ਲੰਗਰ ਛਕਾਉਣ ਲਈ ਆਪਣੇ ਘਰਾਂ ਵਿੱਚ ਬੁਲਾਉਂਦੇ। ਉਹ ਸੰਤਾਂ ਅਤੇ ਹੋਰ ਚਾਰ-ਪੰਜ ਸੇਵਾਦਾਰਾਂ ਵਾਸਤੇ ਲੰਗਰ ਤਿਆਰ ਕਰ ਲੈਂਦੇ ਪਰ ਜਦੋਂ ਸੰਤ ਜੀ ਲੰਗਰ ਛਕਣ ਜਾਂਦੇ ਤਾਂ ਉਨ੍ਹਾਂ ਨਾਲ ਸੰਗਤਾਂ ਦੇ ੫੦-੬੦ ਤੋਂ ਵੀ ਵੱਧ ਸਰੀਰ ਹੁੰਦੇ। ਇੰਨੀ ਸੰਗਤ ਵੇਖ ਕੇ ਘਰ ਵਾਲੇ ਘਬਰਾ ਕੇ ਸੰਤ ਜੀ ਨੂੰ ਪੁੱਛਦੇ ਕਿ ਮਹਾਰਾਜ ਲੰਗਰ ਤਾਂ ਚਾਰ-ਪੰਜ ਸਰੀਰਾਂ ਦਾ ਹੀ ਹੈ, ਹੁਕਮ ਹੋਵੇ ਤਾਂ ਹੋਰ ਤਿਆਰ ਕਰ ਲਈਏ। ਸੰਤ ਜੀ ਬਚਨ ਕਰਦੇ ਕਿ ਭਾਈ ਲੰਗਰ ਨੂੰ ਸਫੈਦ ਕਪੜੇ ਨਾਲ ਢੱਕ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ:

    ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲ ॥ 

    ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥ (੧੪੨੬)

    ਦੇ ਸ਼ਬਦ ਦਾ ਪਾਠ ਕਰੀ ਜਾਓ ਅਤੇ ਬਿਨਾਂ ਦੇਖੇ ਅੰਦਰੋਂ ਲੰਗਰ ਕੱਢ ਕੇ ਵਰਤਾਈ ਜਾਓ, ਗੁਰੂ ਸਾਹਿਬ ਲੰਗਰ ਵਿੱਚ ਕਦੇ ਵੀ ਤੋਟ ਨਹੀਂ ਆਉਣ ਦੇਣਗੇ। ਇਸ ਤਰ੍ਹਾਂ ਕਰਨ ਨਾਲ ਸਾਰੀ ਸੰਗਤ ਲੰਗਰ ਛਕ ਵੀ ਲੈਂਦੀ ਅਤੇ ਫਿਰ ਵੀ ਲੰਗਰ ਬਚ ਜਾਂਦਾ।

    2 min
  • Sangta Di Khich | Sakhi - 15 | Sant Attar Singh ji Mastuana Wale

    #SantAttarSinghji #Sakhi #SantSamagam 

    ਸੰਗਤਾਂ ਦੀ ਖਿੱਚ  

    ਕੋਟਿ ਮਧੇ ਕੋਈ ਸੰਤੁ ਦਿਖਾਇਆ ॥ ਨਾਨਕੁ ਤਿਨ ਕੈ ਸੰਗਿ ਤਰਾਇਆ॥ (੧੩੪੮)

    ਸੰਤ ਅਤਰ ਸਿੰਘ ਜੀ ਦੀ ਪਵਿੱਤਰ ਸੋਅ ਕਨੋਹੇ (ਪਾਕਿਸਤਾਨ) ਇਲਾਕੇ ਵਿੱਚ ਬਹੁਤ ਫੈਲ ਗਈ। ਸੰਗਤਾਂ ਦਰਸ਼ਨ ਲਈ ਖਿੱਚੀਆਂ ਆਉਣ ਲੱਗ ਪਈਆਂ। ਸ਼ਬਦ-ਕੀਰਤਨ ਹੋਣ ਲੱਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਣ ਲੱਗ ਪਿਆ। ਭਾਈ ਪ੍ਰੇਮ ਸਿੰਘ, ਭਾਈ ਬਾਜ ਸਿੰਘ, ਭਾਈ ਕਲਿਆਣ ਸਿੰਘ, ਭਾਈ ਬੂਟਾ ਸਿੰਘ ਅਤੇ ਹੋਰ ਬੇਅੰਤ ਪ੍ਰੇਮੀ ਸੇਵਾ ਵਿੱਚ ਆ ਜੁੜੇ। ਇੱਥੇ ਹੀ ਬਾਬਾ ਖੇਮ ਸਿੰਘ ਜੀ ਬੇਦੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ। ਇੱਕ ਦਿਨ ਸੰਤ ਜੀ ਭੂਰੀ ਲਈ ਲੇਟੇ ਹੋਏ ਸਨ। ਬਾਬਾ ਜੀ ਨੇ ਉਨ੍ਹਾਂ ਦੇ ਚਰਨਾਂ ਦੀ ਪਦਮ-ਰੇਖਾ ਦੇਖ ਕੇ ਆਪਣੇ ਸੇਵਕਾਂ ਨੂੰ ਕਿਹਾ ਕਿ ਇਹ ਇੰਨੀ ਉੱਚੀ ਪਦਵੀ ਵਾਲਾ ਸਾਧ, ਜੋ ਇਸ ਵਕਤ ਜੰਗਲ ਵਿੱਚ ਲੇਟਿਆ ਹੋਇਆ ਹੈ, ਇਸ ਨੇ ਵਕਤ ਪਾ ਕੇ, ਨਾਮ-ਬਾਣੀ ਜਪਾ ਕੇ, ਦੁਨੀਆਂ ਨੂੰ ਤਾਰਨ ਵਾਲਾ ਬਹੁਤ ਵੱਡਾ ਮਹਾਪੁਰਸ਼ ਬਣਨਾ ਹੈ। ਇਸ ਅੱਗੇ ਰਾਜੇ-ਮਹਾਰਾਜੇ ਵੀ ਝੁਕਣਗੇ।

    2 min
  • Is Da Naa Hai Sewa | Sakhi - 14 | Sant Attar Singh ji Mastuana Wale

    #SantAttarSinghji #Sakhi #SantSamagam 

    ਇਸ ਦਾ ਨਾਂ ਹੈ ਸੇਵਾ

    ਮਾਈ ਭਾਗਭਰੀ ਨੇ ਕਨੋਹੇ ਸਿਮਰਨ ਸਮੇਂ ਸੰਤ ਜੀ ਦੀ ਅਣਥੱਕ ਸੇਵਾ ਕੀਤੀ। ਮਾਈ ਦਾ ਛੋਟਾ ਲੜਕਾ ਬੇਅੰਤ ਸਿੰਘ, ਜੋ ਤਿੰਨ ਸਾਲ ਦਾ ਸੀ, ਬਹੁਤ ਬਿਮਾਰ ਸੀ। ਜਦ ਸੰਤ ਜੀ ਸੰਗਤ ਨਾਲ ਪ੍ਰਸ਼ਾਦਾ ਛਕਣ ਲਈ ਭਾਈ ਵਜ਼ੀਰ ਸਿੰਘ ਦੇ ਘਰ ਗਏ ਤਦ ਭੁਝੰਗੀ ਦੇ ਸੁਆਸ ਮਾਈ ਦੀ ਝੋਲੀ ਵਿੱਚ ਨਿਕਲ ਚੁੱਕੇ ਸਨ। ਮਾਈ ਨੇ ਝੋਲੀ ਘੁੱਟ ਲਈ ਤੇ ਜਰਾ ਵੀ ਉਘ-ਸੁਘ ਨਾ ਨਿਕਲਣ ਦਿੱਤੀ ਅਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਈ। ਫਿਰ ਮਾਈ ਭਾਗਭਰੀ ਨੇ ਆਪਣੀ ਨਨਾਣ, ਜੋ ਰੋਟੀ ਪਕਾ ਰਹੀ ਸੀ, ਉਸ ਨੂੰ ਤੇ ਭਾਈ ਵਜ਼ੀਰ ਸਿੰਘ ਨੂੰ ਸੰਤਾਂ ਅਤੇ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਲਈ ਕਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਸੰਤ ਜੀ ਨੇ ਮਾਈ ਤੋਂ ਕਾਕੇ ਦਾ ਹਾਲ ਪੁੱਛਿਆ। ਮਾਈ ਨੇ ਕਿਹਾ ਕਿ ਆਪ ਜਾਣੀ-ਜਾਣ ਹੋ ਅਤੇ ਕਾਕੇ ਦਾ ਮੁਰਦਾ ਸਰੀਰ ਮੰਜੀ 'ਤੇ ਲਿਟਾ ਦਿੱਤਾ। ਸੰਤ ਜੀ ਮਹਾਰਾਜ ਦੇ ਮੁੱਖ ਤੋਂ ਇਹ ਬਚਨ ਨਿਕਲਿਆ, "ਇਸ ਦਾ ਨਾਂ ਹੈ 'ਇਲਾਹੀ ਸੇਵਾ'":

    ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ 

    ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ (੬੪੭) 

    ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ (੧)

    ਇੱਕ ਵਾਰ ਸੰਤ ਅਤਰ ਸਿੰਘ ਜੀ ਨੇ ਮਾਈ ਭਾਗਭਰੀ ਨੂੰ ਕਿਹਾ ਕਿ ਅਸੀਂ ਪੁਲਾਹੀਆਂ ਦੇ ਦਰਖਤਾਂ ਹੇਠ ਹੀ ਕਿਤੇ ਬੈਠੇ ਹੋਵਾਂਗੇ, ਸਾਡਾ ਪ੍ਰਸ਼ਾਦਾ ਉੱਥੇ ਲੈ ਆਉਣਾ। ਮਾਈ ਨੇ ਚਤੁਰਾਈ ਅਤੇ ਸਿਆਣਪ ਦੀ ਮਤ ਦੇ ਅਧੀਨ ਹੋ ਕੇ ਕਿਹਾ, "ਮਹਾਰਾਜ ਜੀ! ਤੁਸੀਂ ਫ਼ਿਕਰ ਨਾ ਕਰੋ, ਮੈਂ ਆਪੇ ਹੀ ਲੋੜ (ਲੱਭ) ਲੈਸਾਂ।" ਅਗਲੇ ਦਿਨ ਪ੍ਰਸ਼ਾਦਾ ਲਿਆ ਕੇ ਮਾਈ ਨੇ ਸੰਤਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸੰਤ ਜੀ ਨਜ਼ਰ ਨਹੀਂ ਆਏ। ਉਸ ਨੇ ਬੜੇ ਹੀ ਪ੍ਰੇਮ ਅਤੇ ਨਿਮਰਤਾ-ਸਹਿਤ ਖੜ੍ਹੇ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, "ਸੱਚੇ ਪਾਤਿਸ਼ਾਹ! ਆਪ ਜੀ ਦੇ ਗੁਰਮੁੱਖਾਂ ਦੀ ਅਸੀਂ ਅਲਪਗ ਜੀਵ ਬਰਾਬਰੀ ਨਹੀਂ ਕਰ ਸਕਦੇ। ਆਪ ਹੀ ਬਖਸ਼ਿਸ਼ ਕਰੋ।" ਅਰਦਾਸ ਉਪਰੰਤ ਜਦੋਂ ਮਾਈ ਨੇ ਨੇਤਰ ਖੋਲ੍ਹੇ ਤਾਂ ਸੰਤ ਜੀ ਉਸੇ ਜਗ੍ਹਾ 'ਤੇ ਹੀ ਨਜ਼ਰ ਆਏ। ਸੰਤਾਂ ਨੇ ਸਹਿਜ-ਸੁਭਾਇ ਮੁਸਕਰਾ ਕੇ ਕਿਹਾ ਕਿ ਅਸੀਂ ਤਾਂ ਇੱਥੇ ਹੀ ਸੀ, ਤੁਸੀਂ ਕਿੱਥੇ ਲੱਭਦੇ ਸੀ। ਮਾਈ ਨੇ ਬੇਨਤੀ ਕੀਤੀ ਕਿ ਇਹੋ ਜਿਹੇ ਇਲਾਹੀ ਕੌਤਕ ਸਾਡੀ ਅਕਲ ਸਮਝ ਤੋਂ ਬਹੁਤ ਪਰ੍ਹੇ ਹਨ:

    ਚਤੁਰਾਈ ਨ ਚਤੁਰਭੁਜੁ ਪਾਈਐ ॥ ਭੋਲੇ ਭਾਇ ਮਿਲੇ ਰਘੁਰਾਇਆ ॥ (੩੨੪)

    4 min
  • Kanoha Vikhe Atut Simran | Sakhi - 13 | Sant Attar Singh ji Mastuana Wale

    SUBSCRIBED

    #SantAttarSinghji #Sakhi #SantSamagam 

    ਕਨੋਹਾ ਵਿਖੇ ਅਤੁੱਟ ਸਿਮਰਨ  

    ਸੰਨ ੧੮੯੪ ਵਿੱਚ ਸੰਤ ਅਤਰ ਸਿੰਘ ਜੀ ਨੇ ਸੰਤ ਰਾਮ ਸਿੰਘ ਜੀ ਥਮ੍ਹਾਲੀ ਵਾਲਿਆਂ ਦੀ ਤੀਬਰ ਖਿੱਚ ਕਰਕੇ, ਕਨੋਹੇ ਪਿੰਡ ਪਾਸ ਇੱਕ ਬੜੇ ਭਾਰੀ ਸੱਪਾਂ ਵਾਲੇ ਜੰਗਲ ਵਿੱਚ ਨਾਮ-ਬਾਣੀ ਦਾ ਜਪ-ਤਪ ਆਰੰਭ ਕਰ ਦਿੱਤਾ, ਇਸ ਦਾ ਮਾਲਕ ਭਾਈ ਵਜ਼ੀਰ ਸਿੰਘ ਸੀ। ਭਾਈ ਵਜ਼ੀਰ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਮਾਈ ਭਾਗਭਰੀ ਦੇ ਪ੍ਰੇਮ-ਭਰੀ ਵੈਰਾਗਮਈ ਬੇਨਤੀ ਕਰਨ 'ਤੇ ਸੰਤ ਜੀ ਮਹਾਰਾਜ ਨੇ ਗੁਰਦੁਆਰਾ ਸਾਹਿਬ ਵਿੱਚ ਉੱਚੀ ਅਤੇ ਮਨਮੋਹਣੀ ਆਵਾਜ਼ ਵਿੱਚ ਲਗਾਤਾਰ ਇੱਕ-ਰਸ ਬਾਣੀ ਪੜ੍ਹ ਕੇ ਅਖੰਡ ਪਾਠ ਦਾ ਭੋਗ ਆਪ ਹੀ ਪਾਇਆ। ਇਸ ਸਮੇਂ ਸੰਤ ਜੀ ਬਹੁਤ ਹੀ ਘੱਟ ਗੱਲ-ਬਾਤ ਕਰਦੇ। ਸ੍ਰੀ ਅਖੰਡ ਪਾਠ ਉਪਰੰਤ ਝੰਗੀ ਵਿੱਚ ਪਹਿਲਾਂ ੪੦ ਦਿਨ ਬਿਨਾਂ ਕੁਝ ਖਾਧੇ-ਪੀਤੇ ਇੱਕ-ਰਸ ਸਮਾਧੀ-ਸਥਿਤ ਸਿਮਰਨ ਕੀਤਾ, ਫਿਰ ਛੇ ਮਹੀਨੇ ਅਤੇ ਉਪਰੰਤ ਇੱਕ ਸਾਲ ਪ੍ਰਭੂ ਦੇ ਨਾਮ ਵਿੱਚ ਲੀਨ ਹੋਏ ਸਮਾਧੀ-ਸਥਿਤ ਰਹੇ। ਉਸ ਝੰਗੀ ਵਿੱਚ ਬੜੇ ਭਿਆਨਕ ਸੱਪ ਰਹਿੰਦੇ ਸਨ, ਜਿਸ ਦੇ ਡਰ ਤੋਂ ਉੱਥੇ ਕੋਈ ਵੀ ਵਿਅਕਤੀ ਨਹੀਂ ਸੀ ਆਉਂਦਾ, ਜਿਸ ਕਰਕੇ ਸੰਤਾਂ ਦੇ ਇਕਾਂਤ-ਸਿਮਰਨ ਵਿੱਚ ਵਿਘਨ ਨਹੀਂ ਸੀ ਪੈਂਦਾ। ਭਾਈ ਵਜ਼ੀਰ ਸਿੰਘ ਅਤੇ ਮਾਈ ਭਾਗਭਰੀ ਨੇ ਸੰਤ ਜੀ ਮਹਾਰਾਜ ਦੀ ਅਤੁੱਟ ਸੇਵਾ ਕੀਤੀ।

    2 min
  • Pralabdh Bhog | Sakhi - 12 | Sant Attar Singh ji Mastuana Wale

    SUBSCRIBED

    #SantAttarSinghji #Sakhi #SantSamagam 

    ਪ੍ਰਾਲੱਬਧ ਭੋਗ  

    ਸੰਤ ਜੀ ਪੰਜਾ ਸਾਹਿਬ ਦੇ ਦਰਸ਼ਨ ਕਰ, ਕੋਹਮਰੀ ਪਾਸ ਇੱਕ ਬੜੀ ਇਕਾਂਤ ਪਹਾੜੀ 'ਤੇ ਆਏ, ਜਿੱਥੇ ਇੱਕ ਸੁੰਦਰ ਚਸ਼ਮਾ ਸੀ। ਕਈ ਮੀਲ ਕਿਸੇ ਆਬਾਦੀ ਦਾ ਨਿਸ਼ਾਨ ਵੀ ਨਹੀਂ ਸੀ। ਸੰਤ ਜੀ ਮਹਾਰਾਜ ਬੜੇ ਪ੍ਰਸੰਨ ਹੋ ਕੇ ਬੈਠ ਗਏ ਕਿ ਹੁਣ ਪੂਰਨ ਇਕਾਂਤ ਵਿੱਚ ਸਿਮਰਨ ਦਾ ਸੰਕਲਪ ਪੂਰਾ ਹੋ ਜਾਵੇਗਾ। ਤਿੰਨ ਦਿਨ ਨਾਮ-ਬਾਣੀ ਸਿਮਰਨ ਵਿੱਚ ਲੀਨ ਰਹੇ। ਚੌਥੇ ਦਿਨ ਚਸ਼ਮੇ ਤੋਂ ਜਲ ਭਰਨ ਆਉਂਦੀ ਇੱਕ ਮਾਈ ਨੇ ਸੰਤ ਜੀ ਮਹਾਰਾਜ ਨੂੰ ਇੱਕ ਟੱਕ ਬੈਠਿਆਂ ਦੇਖ ਕੇ, ਮੱਕੀ ਦੇ ਪ੍ਰਸ਼ਾਦੇ 'ਤੇ ਸਾਗ ਲਿਆਂਦਾ ਅਤੇ ਛਕਣ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਦੋਵੇਂ ਹੱਥ ਅੱਗੇ ਕਰ ਕੇ ਪ੍ਰਸ਼ਾਦੇ ਲਏ ਅਤੇ ਬੜੇ ਪ੍ਰੇਮ ਨਾਲ ਛਕੇ। ਸੰਤ ਜੀ ਨੇ ਸੋਚਿਆ ਕਿ ਕਰਤਾਰ ਦੇ ਹੁਕਮ ਵਿੱਚ ਜੀਆਂ ਦਾ ਪ੍ਰਾਲੱਬਧ ਭੋਗ ਹਰ ਥਾਂ 'ਤੇ ਉਨ੍ਹਾਂ ਨੂੰ ਮਿਲ ਜਾਂਦਾ ਹੈ। ਉਹ ਐਂਵੇਂ ਹੀ ਇਸ ਦੀ ਚਿੰਤਾ ਕਰਦੇ ਹਨ ਅਤੇ ਉਸ ਦੇ ਹੁਕਮ ਵਿੱਚ ਜੀਆਂ ਦਾ ਮੇਲ ਭੀ ਹੋ ਜਾਂਦਾ ਹੈ:  

    ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ (੧੦)

    ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ (੯੫੫)

    2 min
  • Dasan Guruan Di Kirpalu Drishti | Sakhi - 11 | Sant Attar Singh ji Mastuana Wale

    #SantAttarSinghji #Sakhi #SantSamagam 

    ਦਸਾਂ ਗੁਰੂਆਂ ਦੀ ਕਿਰਪਾਲੂ ਦ੍ਰਿਸ਼ਟੀ  

    ਸੰਤ ਅਤਰ ਸਿੰਘ ਜੀ ਫ਼ੌਜ ਤੋਂ ਨਾਮ ਕਟਵਾ ਕੇ ਟਾਂਗੇ ਤੇ ਸਵਾਰ ਹੋ, ਪੰਜਾ ਸਾਹਿਬ ਵੱਲ ਚਲ ਪਏ। ਟਾਂਗੇ ਵਿੱਚ ਬੈਠਿਆਂ ਆਪਣੇ ਇਰਦ-ਗਿਰਦ ਦਸੇ ਪਾਤਸ਼ਾਹੀਆਂ ਦਾ ਪ੍ਰਕਾਸ਼ ਅਨੁਭਵ ਕੀਤਾ ਅਤੇ ਅਰਸ਼ੀ ਆਵਾਜ਼ ਸੁਣੀ, "ਬੱਚਾ! ਅਸੀਂ ਹਰ ਵਕਤ ਤੇਰੇ ਅੰਗ-ਸੰਗ ਹਾਂ, ਅਸਾਂ ਤੈਨੂੰ ਆਪ, ਆਪਣੀ ਕਾਰ ਸੇਵਾ ਵਾਸਤੇ ਫ਼ੌਜ ਵਿੱਚੋਂ ਆਜ਼ਾਦ ਕਰਵਾਇਆ ਹੈ।"  

    ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥ (੨੯੨)  

    ਰਸਤੇ ਵਿੱਚ ਸ਼ਾਹ ਦੀ ਢੇਰੀ ਪਿੰਡ ਵਿੱਚੋਂ ਜਾਂਦਿਆਂ ਹੋਇਆਂ ਇੱਕ ਬਜ਼ੁਰਗ ਭਾਈ ਸੁੰਦਰ ਸਿੰਘ ਜੀ ਪਾਸੋਂ ਪੰਜਾ ਸਾਹਿਬ ਦਾ ਰਸਤਾ ਪੁੱਛਿਆ ਤਾਂ ਉਸ ਨੇ ਕਿਹਾ, "ਸੰਤ ਜੀ, ਸਾਡੇ ਪਾਸ ਠਹਿਰੋ"। ਪਰ ਸੰਤ ਜੀ ਨੇ ਕਿਹਾ, "ਅਸੀਂ ਪੰਜਾ ਸਾਹਿਬ ਜਾਣਾ ਹੈ"। ਉਸ ਦੇ ਮੂੰਹੋਂ ਬੜੇ ਪ੍ਰੇਮ-ਸਤਿਕਾਰ ਅਤੇ ਸਹਿਜ-ਸੁਭਾਇ ਨਿਕਲਿਆ, "ਜਿੱਥੇ ਕੜਾਹ ਪ੍ਰਸ਼ਾਦਿ ਦੇ ਗੱਫੇ ਮਿਲਦੇ ਨੇ, ਸੰਤ ਉੱਥੇ ਹੀ ਜਾਂਦੇ ਨੇ, ਸਾਡੇ ਗਰੀਬਾਂ ਦੀ ਰੁੱਖੀ-ਸੁੱਖੀ ਰੋਟੀ ਕੌਣ ਕਬੂਲਦਾ ਏ।" ਉਸ ਦੇ ਪ੍ਰੇਮ ਦੀ ਭਾਵਨਾ ਵੇਖ ਕੇ ਸੰਤਾਂ ਦਾ ਹਿਰਦਾ ਦ੍ਰਵ ਗਿਆ। ਸੰਤ ਮਹਾਰਾਜ ਉਸ ਦੇ ਨਾਲ ਉਸ ਦੇ ਘਰ ਚਲੇ ਗਏ ਅਤੇ ਕਿਹਾ ਕਿ ਅਸੀਂ ਹੁਣ ਰੁੱਖੀ-ਸੁੱਖੀ ਰੋਟੀ ਖਾ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਾਂਗੇ। ਇੱਥੇ ਸੰਤ ਜੀ ਲਗਭਗ ਨੌ ਮਹੀਨੇ ਰਹੇ ਅਤੇ ਰਾਤ-ਦਿਨ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤੇ। ਇਸ ਸਮੇਂ ਮਾਈ ਰਾਧਾ (ਸੁਪਤਨੀ ਭਾਈ ਗੁਰਮੁਖ ਸਿੰਘ) ਨੇ ਸੰਤ ਜੀ ਦੀ ਆਪਣੇ ਬੱਚਿਆਂ ਵਾਂਗ ਬੜੇ ਪ੍ਰੇਮ ਨਾਲ ਸੇਵਾ ਕੀਤੀ। ਇੱਕ ਦਿਨ ਮਾਈ ਰਾਧਾ ਨੇ ਫੁੱਲੇ ਹੋਏ ਫੁਲਕੇ ਦੀ ਤਹਿ ਵਿੱਚ ਚੋਰੀ ਮੱਖਣ ਰੱਖ ਦਿੱਤਾ, ਤਾਂ ਜੋ ਰਾਤ-ਦਿਨੇ ਬਾਣੀ ਪੜ੍ਹਨ ਨਾਲ ਸੰਤਾਂ ਦਾ ਸਿਰ ਖੁਸ਼ਕ ਨਾ ਹੋ ਜਾਵੇ। ਸੰਤ ਜੀ ਮਹਾਰਾਜ ਨੇ ਫੁਲਕੇ ਦੀ ਤਹਿ ਫੁੱਲੀ ਹੋਈ ਦੇਖ ਕੇ ਜਦੋਂ ਫੁਲਕੇ ਦਾ ਫੜਦਾ ਲਾਹਿਆ ਤਾਂ ਮਾਈ ਨੂੰ ਇਹ ਕਹਿ ਕੇ ਫੁਲਕਾ ਵਾਪਸ ਕਰ ਦਿੱਤਾ ਕਿ ਆਪ ਜੀ ਦੇ ਪਤੀ ਨਾਲ ਸਾਡਾ ਬਚਨ ਰੁੱਖੀ-ਸੁੱਖੀ ਰੋਟੀ ਖਾ ਕੇ ਹੀ ਨਾਮ-ਬਾਣੀ ਸਿਮਰਨ ਕਰਨ ਦਾ ਸੀ। ਇੱਥੇ ਨੌ ਮਹੀਨੇ ਸਿਮਰਨ ਕਰਨ ਉਪਰੰਤ ਇੱਕ ਰਾਤ ਚੁਪ-ਚੁਪੀਤੇ ਹੀ ਪੰਜਾ ਸਾਹਿਬ ਆ ਗਏ।

    3 min

About Sant Attar Singh Ji

From the publisher's feed

Sant Attar Singh Ji, the most widely known and respected Sant in modern times, was born at Cheema, a village in the erstwhile Jind State (now in Sangrur district of Punjab, India) on 28 March 1866.