#JeevanKatha #SantAttarSinghJi #MastuanaSahibWale #AatamMarg #ShabadGuru #SehajAwastha
ਸਹਿਜ-ਅਵਸਥਾ
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ (੬੫੭)
ਬਸ ਜਦ ਪ੍ਰੇਮ ਦਾ ਤੀਰ ਲੱਗੇ ਧੰਨ ਗੁਰੂ ਨਾਨਕ ਵਾਹੁ-ਵਾਹੁ ਵਿੱਚ ਅਪਣਾ ਆਪ ਭੁੱਲ ਜਾਏ ਤਦ ਹੀ ਪੂਰਨ ਅਡੋਲ, ਸਹਿਜ-ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਤਦ ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥ (੧੧੫੩)
ਵਾਲੀ ਦ੍ਰਿਸ਼ਟੀ ਖੁਲ੍ਹਦੀ ਹੈ; ਫੇਰ ਪੱਤੇ-ਪੱਤੇ ਵਿੱਚ ਅੰਦਰ-ਬਾਹਰ ਪਿਆਰਾ ਹੀ ਪਿਆਰਾ ਦਿਸਦਾ ਹੈ ਅਤੇ ਆਪਾ ਭਾਵ ਉੱਕਾ ਹੀ ਮਿਟ ਜਾਂਦਾ ਹੈ।
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮
ੴ ਸਤਿਗੁਰ ਪ੍ਰਸਾਦਿ
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ਰਹਾਉ॥
ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥
ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥ (੮੨੭)
ਏਥੇ ਹੀ ਅੱਪੜ ਕੇ ਅਬਿਨਾਸੀ-ਸੁੱਖ ਹੈ ਅਤੇ ਏਥੇ ਹੀ ਰਿੱਧੀਆਂ-ਸਿੱਧੀਆਂ ਆਪਣੇ ਆਪ ਹੀ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ ਹਨ।
ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ (੬੩੭)
ਪਰ ਫ਼ਕੀਰ, ਸੰਤ, ਸਾਧੂ, ਗੁਰਮੁਖ, ਗੁਰਸਿੱਖ ਇਨ੍ਹਾਂ ਨੂੰ ਨਿਗਾਹ ਹੇਠਾਂ ਨਹੀਂ ਲਿਆਉਂਦਾ ਅਤੇ ਸਦਾ ਪਿਆਰੇ ਦੀ ਰਜ਼ਾ ਵਿੱਚ ਰਹਿੰਦਾ ਹੈ :
ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ (੩੯੪)
ਪਰ ਫ਼ਕੀਰੀ ਦਾ ਗਾਹਕ ਵੀ ਕੋਈ ਵਿਰਲਾ ਅਤੇ ਏਥੇ ਪਹੁੰਚਾਉਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ ਹੈ।
© Copyright - The Kalgidhar Trust - Baru Sahib
Produced at - Eternal Voice Studios, Rajouri Garden, New Delhi
Book Reference:
Gurmukh Pyare - Sant Attar Singh Ji, Mastuana Sahib Wale
Written By - Sant Teja Singh ji, M.A., L.L.B. (Punjab), A.M. (Harvard)
Voice Over Artist - Mangat Ram, Himmat Singh (Student of Akal Gurmat Vidyala, Cheema Sahib)
Audio Recordist & Music Composition - J.S. Gurdas
Video Editing - Satnam Singh
Image Compilation - Satnam Singh