Sign up to save your podcastsEmail addressPasswordRegisterOrContinue with GoogleAlready have an account? Log in here.
SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.... more
FAQs about Sikh Pakh Podcast:How many episodes does Sikh Pakh Podcast have?The podcast currently has 179 episodes available.
May 08, 2023ਸਿੱਖੀ ਸਿਧਾਂਤਾਂ ‘ਚ ਰੱਤਿਆ ਹੋਇਆ ਗਦਰੀ ਲਹਿਰ ਦਾ ਯੋਧਾ – ਬਾਬਾ ਵਿਸਾਖਾ ਸਿੰਘ ਦਦੇਹਰਸੰਤ ਬਾਬਾ ਵਿਸਾਖਾ ਸਿੰਘ ਇਕ ਅਜੇਹੀ ਅਦੁੱਤੀ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਗੁੰਮਨਾਮ ਸੇਵਾ ਅਤੇ ਦੇਸ਼ ਦੀ ਆਜ਼ਾਦੀ ਦੀ ਖਾਤਿਰ ਕੀਤੀਆਂ ਗਈਆਂ ਕੁਰਬਾਨੀਆਂ ਨੇ ਭਾਰਤੀ ਸੁਤੰਤਰਤਾ ਲਹਿਰ ਨੂੰ ਤਿੱਖਾ ਕਰਨ ਵਿਚ ਮਹੱਤਵਪੂਰਨ ਹਿੱਸਾ ਪਾਇਆ ।The post ਸਿੱਖੀ ਸਿਧਾਂਤਾਂ ‘ਚ ਰੱਤਿਆ ਹੋਇਆ ਗਦਰੀ ਲਹਿਰ ਦਾ ਯੋਧਾ – ਬਾਬਾ ਵਿਸਾਖਾ ਸਿੰਘ ਦਦੇਹਰ appeared first on Sikh Pakh....more12minPlay
May 02, 2023ਬੁੰਗਾ ਰਾਮਗੜ੍ਹੀਆ : ਸੁਰੱਖਿਆ ਅਤੇ ਸਵੈਮਾਨ ਦਾ ਪ੍ਰਤੀਕਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਇਕ ਵਿਸ਼ਾਲ ਪੁਰਤਾਨ ਬੁੰਗੇ ਦੇ ਦਰਸ਼ਨ ਹੁੰਦੇ ਹਨ ਜਿਹੜਾ ਕਿ ਅਤੀਤ ਦੀਆਂ ਘਟਨਾਵਾਂ ਅਤੇ ਯਾਦਾਂ ਨੂੰ ਤਾਜ਼ਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਕੋਈ ਸ਼ਰਧਾਲੂ ਜਲ੍ਹਿਆਂਵਾਲਾ ਬਾਗ਼ ਦੇ ਰਸਤਿਉਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਦਾ ਹੈ ਤਾਂ ਪਹਿਲਾਂ ਇਸ ਪਵਿੱਤਰ ਅਸਥਾਨ ’ਤੇ ਮੱਥਾ ਟੇਕਦਾ ਹੈ ਅਤੇ ਫਿਰ ਖੱਬੇ ਪਾਸਿਉਂ ਪਰਿਕਰਮਾ ਅਰੰਭ ਕਰਦੇ ਸਮੇਂ ਉਸ ਦੀ ਨਜ਼ਰ ਸੁੰਦਰ ਦਿੱਖ ਵਾਲੀ ਇਕ ਸ਼ਾਨਦਾਰ ਇਮਾਰਤ ’ਤੇ ਪੈਂਦੀ ਹੈ ਜਿਸ ਦੇ ਉੱਚੇ ਬੁਰਜ ਉਸ ਨੂੰ ਆਪਣੇ ਵੱਲ ਖਿੱਚਦੇ ਹਨ।The post ਬੁੰਗਾ ਰਾਮਗੜ੍ਹੀਆ : ਸੁਰੱਖਿਆ ਅਤੇ ਸਵੈਮਾਨ ਦਾ ਪ੍ਰਤੀਕ appeared first on Sikh Pakh....more8minPlay
April 29, 2023ਕਰਾਮਾਤ ਅਤੇ ਮੁਲਾਕਾਤ"ਸੰਤ ਬਾਬਾ ਉਤੱਮ ਸਿੰਘ ਜੀ ਮਹਾਂਪੁਰਸ਼ ਕਾਰ ਸੇਵਾ ਖਡੂਰ ਸਾਹਿਬ ਵਾਲੇ ਇਹ ਗੱਲ ਅਕਸਰ ਕਿਹਾ ਕਰਦੇ ਸਨ ਕਿ ਸਿੱਖੀ ਵਿੱਚ ਦੋ ਚੀਜ਼ਾਂ ਬਹੁਤ ਅਹਿਮ ਹਨ "ਕਰਾਮਾਤ ਅਤੇ ਮੁਲਾਕਾਤ" ਪ੍ਰਤੱਖ ਕਰਾਮਾਤ ਤਾਂ ਗੁਰੂ ਸਾਹਿਬ ਆਪ ਅਤੇ ਗੁਰੂ ਖਾਲਸਾ ਪੰਥ ਵਰਤਾ ਸਕਦਾ ਹੈ ਸਾਡੇ ਕੋਲ ਤਾਂ ਮੁਲਾਕਾਤ ਹੀ ਹੈ ਸੋ ਭਾਈ ਸਿੱਖੋ ਸਾਨੂੰ ਆਪਸੀ ਮੁਲਾਕਾਤ ਕਰਨੀ ਕਦੇ ਵੀ ਨਹੀਂ ਛਡਣੀ ਚਾਹੀਦੀ ਕਿਉਂਕਿ ਉਸ ਮੁਲਾਕਾਤ ਵਿਚ ਵੀ ਕਰਾਮਾਤ ਹੋ ਸਕਦੀ ਹੈ "The post ਕਰਾਮਾਤ ਅਤੇ ਮੁਲਾਕਾਤ appeared first on Sikh Pakh....more4minPlay
April 24, 2023ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ: ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਦਲੀਲ ਦਾ ਮੁਲਾਂਕਣ18 ਮਾਰਚ ਤੋਂ ਬਾਅਦ ਸਿੱਖ ਨੌਜਵਾਨਾਂ ਦੀ ਫੜੋ-ਫੜੀ ਅਤੇ ਭਾਰਤੀ ਹਕੂਮਤ ਦੁਆਰਾ ਵਿਆਪਕ ਪੱਧਰ ਤੇ ਚਲਾਈ ਦਮਨ-ਸਹਿਮ ਦੀ ਮੁਹਿੰਮ ਖਿਲਾਫ ਭਾਈ ਦਲਜੀਤ ਸਿੰਘ ਅਤੇ ਹੋਰ ਸਿੰਘਾਂ ਵਲੋਂ ਇਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਵਲੋਂ ਸੱਤਾ ਦੇ ਹਮਲੇ ਦੀਆਂ ਪਰਤਾਂ ਖੋਲ੍ਹਣ ਦੇ ਨਾਲ-ਨਾਲ ਸਿੱਖ ਨੌਜਵਾਨਾਂ ਦੀ ਅਗਵਾਈ ਵਿਚ ਹੋਈ ਕਾਹਲ ਅਤੇ ਉਕਾਈਆਂ ਨੂੰ ਵੀ ਧਿਆਨ ਵਿਚ ਲਿਆਂਦਾ ਗਿਆ ਅਤੇ ਸਰਬੱਤ ਖਾਲਸਾ ਸੱਦਣ ਬਾਰੇ ਵੀ ਇਕ ਰਾਇ ਦਿੱਤੀ ਗਈ ਜਿਸ ਦਾ ਉਹ ਪਹਿਲਾਂ ਤੋਂ ਹੀ ਪਰਚਾਰ ਕਰ ਰਹੇ ਹਨ।The post ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ: ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਦਲੀਲ ਦਾ ਮੁਲਾਂਕਣ appeared first on Sikh Pakh....more24minPlay
April 22, 2023ਪ੍ਰਵਾਸ ਅਤੇ ਪੰਜਾਬਪੁਵਾਸ ਕਰਨ ਦਾ ਸਿਲਸਿਲਾ ਭਾਰਤੀ ਲੋਕਾਂ ਵਿਚ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਪਰ 1950 ਈ. ਦੇ ਇਰਦ ਗਿਰਦ ਪੂੰਜੀਵਾਦ ਦੀਆਂ ਲੋੜਾਂ ਅਤੇ ਲੋਕਾਂ ਵਿਚਲੀ ਪੈਸਾ ਇਕੱਤਰ ਕਰਨ ਦੀ ਲਾਲਸਾ ਹੋਇਆ। ਵਿਦੇਸ਼ਾਂ ਵਿਚ ਪ੍ਰਵਾਸੀਆਂ ਨੂੰ ਰਿਹਾਇਸ਼ੀ ਮੁਸੀਬਤਾਂ, ਭਾਸ਼ਾਈ ਸਮੱਸਿਆਵਾਂ, ਨਸਲੀ ਵਿਤਕਰਾ, ਸੱਭਿਆਚਾਰਕ ਅੜਚਨਾਂ, ਪੁਵਾਸੀ ਮਜ਼ਦੂਰਾਂ ਦਾ ਫੈਕਟਰੀ ਮਾਲਕਾਂ ਵਲੋਂ ਸ਼ੋਸ਼ਣ, ਬੱਚਿਆਂ ਨੂੰ ਪੜ੍ਹਾਉਣ ਅਤੇ ਧਰਮ ਆਦਿ ਦੇ ਆਧਾਰ `ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ।The post ਪ੍ਰਵਾਸ ਅਤੇ ਪੰਜਾਬ appeared first on Sikh Pakh....more10minPlay
April 20, 2023ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵੇਂ ਅੱਗੇ ਵਧਣ ਦੀ ਆਪਣੀ ਤਾਕਤ ਨੂੰ ਖਿਲਾਰ ਕੇ ਨਸ਼ਟ ਕਰਨ ਦੀ ਹੋਵੇ, ਪਰ ਸੂਰਬੀਰਾਂ ਦੀ ਨੀਤੀ ਬਲ ਨੂੰ ਹਰ ਤਰ੍ਹਾਂ ਜੁਟਾਉਣ ਤੇ ਵਧਾਉਣ ਦੀ ਹੀ ਹੁੰਦੀ ਹੈ, ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ।The post ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ) appeared first on Sikh Pakh....more33minPlay
April 17, 2023ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)ਹਰੇਕ ਸਿੱਖ ਨੂੰ ਉਸ ਦੀ ਕਿਰਪਾਨ ਪਾਉਣੀ ਪੈਂਦੀ ਹੈ। ਆਪਣੀ ਨਹੀਂ। ਕਿਰਪਾਨ ਤਾਂ ਗੁਰੂ ਦੀ ਬਖਸ਼ੀਸ਼ ਹੈ। ਇਹ ਹਮਲੇ ਜਾਂ ਬਚਾਓ ਦਾ ਹਥਿਆਰ ਨਹੀਂ; ਇਹ ਤਾਂ ਗੁਰੂ ਦੇ ਪਿਆਰ ਨਾਲ ਫੌਲਾਦੀ ਹੋਏ ਦਿਲ ਦੀ ਬਾਤ ਹੈ। ਸਿੱਖ ਦਾ ਦਿਲ ਕਿਰਪਾਨ ਵਰਗਾ ਹੋਣਾ ਚਾਹੀਦਾ ਹੈ। ਇਹ ਇਕ ਬਹੁਤ ਜ਼ਿਆਦਾ ਭਾਵੁਕ ਰੂਹ ਦਾ ਚਿੰਨ੍ਹ ਹੈ।The post ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ) appeared first on Sikh Pakh....more8minPlay
April 13, 2023ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ)ਬਿਕ੍ਰਮੀ ਸੰਮਤ 1756 ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਵਿਚ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਇਆ। ਜਿਥੇ ਅੱਜ ਕੱਲ ਤਖਤ ਕੇਸਗੜ੍ਹ ਸਾਹਿਬ ਸਜੇ ਹੋਏ ਹਨ, ਉਥੇ ਵੀਰਵਾਰ ਵਾਲੇ ਦਿਨ, 30 ਮਾਰਚ 1699 ਈਸਵੀ ਨੂੰ ਗੁਰੂ ਜੀ ਦੇ ਹੁਕਮ ਨਾਲ ਇਕ ਭਾਰੀ ਦੀਵਾਨ ਸਜਿਆ। ਪਹਾੜੀ ਢਲਾਣ ਉੱਤੇ ਵਿਸ਼ਾਲ ਖੂਬਸੂਰਤ ਤੰਬੂ ਲਗਾਇਆ ਗਿਆ; ਦੂਰ ਤੱਕ ਕਨਾਤਾਂ ਲਗਾਈਆਂ ਗਈਆਂ; ਹਜ਼ੂਰ ਦੇ ਬੈਠਣ ਲਈ ਸੰਗਮਰਮਰ ਦੀ ਇਕ ਉੱਚੀ ਥਾਂ ਖਾਸ ਤੌਰ 'ਤੇ ਬਣਾਈ ਗਈ ਸੀ, ਜਿਸ ਦੇ ਪਿੱਛੇ ਨੀਲੇ ਰੰਗ ਦਾ ਇਕ ਨਿੱਕਾ ਜੇਹਾ ਤੰਬੂ ਸੀ। ਦਿਨ ਚੜਦਿਆਂ ਹੀ ਤੰਬੂ ਹੇਠ ਅਤੇ ਤੰਬੂ ਤੋਂ ਬਾਹਰ ਹਜ਼ੂਰ ਦੇ ਬੈਠਣ ਵਾਲੀ ਥਾਂ ਦੇ ਸਾਹਮਣੇ ਸੰਗਤਾਂ ਨੇ ਜੁੜਣਾ ਸ਼ੁਰੂ ਕਰ ਦਿੱਤਾ।The post ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ) appeared first on Sikh Pakh....more16minPlay
April 08, 2023ਸਿੱਖ ਪਛਾਣ ਦਾ ਸਵਾਲ (ਲੇਖਕ: ਡਾ. ਸੇਵਕ ਸਿੰਘ)ਬੰਦੇ ਦੀ ਨਿੱਜੀ ਪਛਾਣ ਦੇ ਅਨੇਕਾਂ ਪੱਖ ਹੁੰਦੇ ਹਨ ਜਿਵੇਂ ਉਮਰ,ਵਰਗ,ਇਲਾਕਾ,ਅਹੁਦਾ,ਅਤੇ ਹੁਨਰ ਆਦਿ ਪਰ ਜਦੋਂ ਤੋਂ ਮਨੁੱਖ ਨੇ ਸਮਾਜਿਕ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਹੈ ਉਸ ਦਿਨ ਤੋਂ ਅੱਜ ਤੱਕ ਰਾਜਸੀ ਪਛਾਣ ਦਾ ਸਵਾਲ ਸਭ ਤੋਂ ਵੱਧ ਮਹੱਤਵਪੂਰਨ ਹੈ।The post ਸਿੱਖ ਪਛਾਣ ਦਾ ਸਵਾਲ (ਲੇਖਕ: ਡਾ. ਸੇਵਕ ਸਿੰਘ) appeared first on Sikh Pakh....more11minPlay
March 30, 2023ਦਰਬਾਰ ਸਾਹਿਬ ਅਤੇ ਇਸ ਦਾ ਧਾਰਮਿਕ-ਰਾਜਨੀਤਿਕ ਰੁਤਬਾ1721 ਈਸਵੀ ਪਿੱਛੋਂ ਹਰਿਮੰਦਰ ਸਾਹਿਬ ਕੰਪਲ਼ੈਕਸ ਸਿੱਖ-ਸੰਸਾਰ, ਸਿੱਖ ਇਤਿਹਾਸ, ਸਿੱਖ ਰਾਜਨੀਤੀ ਅਤੇ ਅਗੰਮੀ ਸਿੱਖ ਦਰਸ਼ਨ ਦਾ ਕੇਂਦਰ ਰਿਹਾ ਹੈ।The post ਦਰਬਾਰ ਸਾਹਿਬ ਅਤੇ ਇਸ ਦਾ ਧਾਰਮਿਕ-ਰਾਜਨੀਤਿਕ ਰੁਤਬਾ appeared first on Sikh Pakh....more5minPlay
FAQs about Sikh Pakh Podcast:How many episodes does Sikh Pakh Podcast have?The podcast currently has 179 episodes available.