Sign up to save your podcastsEmail addressPasswordRegisterOrContinue with GoogleAlready have an account? Log in here.
SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.... more
FAQs about Sikh Pakh Podcast:How many episodes does Sikh Pakh Podcast have?The podcast currently has 179 episodes available.
December 24, 2022ਸਰਕਾਰ ਵਲੋਂ ‘ਵੀਰ ਬਾਲ ਦਿਵਸ’ ਨਾਮ ਰੱਖਣ ਪਿੱਛੇ ਦੀ ਬਿਰਤੀ ਕੀ? ਬੁਝਣ ਦੀ ਲੋੜ।ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸਮੁੱਚੀ ਦੁਨੀਆਂ ਵਿੱਚ ਵੱਸਦੀ ਸਿੱਖ ਸੰਗਤ ਵਲੋਂ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਸਾਹਿਬਜ਼ਾਦਿਆਂ ਨੂੰ ਬਾਬਾ ਕਹਿ ਕੇ ਸਿੱਖ ਪੰਥ ਸੰਬੋਧਨ ਕਰਦਾ ਹੈ ਅਤੇ ਸਹੀਦੀਆਂ ਨੂੰ ਯਾਦ ਕਰਨ ਦਾ ਪੰਥ ਦਾ ਆਪਣਾ ਇੱਕ ਤਰੀਕਾ ਹੈ। ਇਹਨਾਂ ਸਹੀਦੀ ਦਿਹਾੜਿਆਂ ਨੂੰ ਸਿੱਖ ਪੰਥ ਵਲੋਂ ਆਪਣੀਆਂ ਰਵਾਇਤਾਂ ਅਨੁਸਾਰ ਨਾਮ ਵੀ ਦਿੱਤਾ ਹੋਇਆ ਹੈ। ਦਿੱਲੀ ਦਰਬਾਰ ਵੱਲੋਂ ਇੱਕ ਪਾਸੇ ਸਿੱਖਾਂ ਨੂੰ ਖਤਮ ਕਰਨ ਦੀ ਕੋਸਿਸਾਂ ਚੱਲ ਰਹੀਆਂ ਹਨ, ਗੁਰੂਘਰਾਂ ਦੀ ਹੋਂਦ ਨੂੰ ਮਿਟਾਇਆ ਜਾ ਰਿਹਾ ਹੈ।The post ਸਰਕਾਰ ਵਲੋਂ ‘ਵੀਰ ਬਾਲ ਦਿਵਸ’ ਨਾਮ ਰੱਖਣ ਪਿੱਛੇ ਦੀ ਬਿਰਤੀ ਕੀ? ਬੁਝਣ ਦੀ ਲੋੜ। appeared first on Sikh Pakh....more1h 37minPlay
December 21, 2022ਪੀਲੀਭੀਤ ਕਤਲ ਕਾਂਡ ਫੈਸਲਾ: ਇਲਾਹਾਬਾਦ ਉਚ ਅਦਾਲਤ ਨੀਵਾਣਾਂ ਵੱਲ ਨੂੰਸੰਨ ੧੯੯੧ ਵਿੱਚ ਪੀਲੀਭੀਤ (ਯੂਪੀ) ਵਿੱਚ ਪੁਲਸ ਵਲੋਂ ਹਜ਼ੂਰ ਸਾਹਿਬ ਯਾਤਰਾ ਤੋਂ ਵਾਪਸ ਆ ਰਹੇ ਸਿੱਖ ਯਾਤਰੀਆਂ ਨੂੰ ਅਗਵਾ ਕਰਨ ਤੋਂ ਬਾਅਦ ਵਿੱਚ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਇਸ ਸਬੰਧੀ ਲੰਬੀ ਕਨੂੰਨੀ ਲੜਾਈ ਪਰਿਵਾਰ ਵਲੋਂ ਪੁਲਸ ਖਿਲਾਫ ਲੜੀ ਗਈ ਸੀ ਅਤੇ ੪੩ ਪੁਲਸ ਕਰਮਚਾਰੀ ਇਸ ਵਿੱਚ ਦੋਸ਼ੀ ਪਾਏ ਗਏ ਸਨ।The post ਪੀਲੀਭੀਤ ਕਤਲ ਕਾਂਡ ਫੈਸਲਾ: ਇਲਾਹਾਬਾਦ ਉਚ ਅਦਾਲਤ ਨੀਵਾਣਾਂ ਵੱਲ ਨੂੰ appeared first on Sikh Pakh....more1h 10minPlay
December 19, 2022ਸਿੱਖ ਨਸਲਕੁਸ਼ੀ ੧੯੮੪: ਕੀ, ਕਿਵੇਂ ਅਤੇ ਕਿਥੇ ਵਾਪਰਿਆ? ਸਸ਼ਤਰਾਂ ਨੇ ਸਿੱਖਾਂ ਨੂੰ ਕਿਵੇਂ ਬਚਾਇਆ?ਵਿਚਾਰ ਮੰਚ ਸੰਵਾਦ ਵਲੋਂ 1984 ਵਿੱਚ ਸਿੱਖ ਨਸਲਕੁਸ਼ੀ ਬਾਰੇ ਚਰਚਾ ਰੱਖੀ ਗਈ। ਸਿੱਖ ਨਸਲਕੁਸ਼ੀ ਦਾ ਤਰੀਕਾ ਕੀ ਰਿਹਾ ਅਤੇ ਇਸਦਾ ਫੈਲਾਅ ਕਿਥੇ ਕਿਥੇ ਰਿਹਾ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕਾਰਵਾਈਆਂ ਤੋਂ ਸਿੱਖ ਕੇ ਸਿੱਖ ਕਿਵੇਂ ਬਚ ਸਕਦੇ ਹਨ। ਕਾਫੀ ਸਾਰੇ ਸੁਆਲਾਂ ਦੇ ਜਵਾਬ ਅਤੇ ਬਹੁਤ ਕੁਝ ਨਵਾਂ ਸਿਖਣ ਨੂੰ ਸਿੱਖ ਪੱਖ ਦੇ ਸਰੋਤਿਆਂ ਨੂੰ ਇਸ ਗੱਲਬਾਤ ਵਿਚੋਂ ਮਿਲ ਸਕਦਾ ਹੈ। The post ਸਿੱਖ ਨਸਲਕੁਸ਼ੀ ੧੯੮੪: ਕੀ, ਕਿਵੇਂ ਅਤੇ ਕਿਥੇ ਵਾਪਰਿਆ? ਸਸ਼ਤਰਾਂ ਨੇ ਸਿੱਖਾਂ ਨੂੰ ਕਿਵੇਂ ਬਚਾਇਆ? appeared first on Sikh Pakh....more51minPlay
December 17, 2022ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਵੋਟ ਪ੍ਰਣਾਲੀ ਕਿਵੇਂ ਜਿੰਮੇਵਾਰ? ਖਾਸ ਪੜਚੋਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਅੰਗਰੇਜ਼ਾਂ ਵਲੋਂ ਬਣਾਈ ਵੋਟ ਪ੍ਰਣਾਲੀ ਦੀ ਕਿੰਨੀ ਕੁ ਵੱਡੀ ਭੂਮਿਕਾ ਬਣਦੀ ਹੈ। ਇਸ ਬਾਰੇ ਵਿਚਾਰ ਚਰਚਾ ਅਤੇ ਇਸਦੀ ਜਗ੍ਹਾ ਭਰਨ ਲਈ ਪੰਥਕ ਪ੍ਰਬੰਧ ਕਿਹੋ ਜਿਹਾ ਹੋ ਸਕਦਾ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਨ ਕਾਰਨ ਹਿਤ ਪੇਸ਼ ਹੈ।The post ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਵੋਟ ਪ੍ਰਣਾਲੀ ਕਿਵੇਂ ਜਿੰਮੇਵਾਰ? ਖਾਸ ਪੜਚੋਲ appeared first on Sikh Pakh....more1h 54minPlay
December 16, 2022ਸਿੱਖਾਂ ਦੀ ਚੜ੍ਹਦੀਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟਾਂ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣਾ ਕਿਉਂ ਜ਼ਰੂਰੀ।ਸ੍ਰੀ ਅਕਾਲ ਤਖਤ ਸਾਹਿਬ ਉਪਰ ਲੰਮੇ ਸਮੇਂ ਤੋਂ ਵੋਟ ਰਾਜਨੀਤੀ ਵਾਲੀਆ ਧਿਰਾਂ ਦਾ ਪ੍ਰਭਾਵ ਰਿਹਾ ਹੈ। ਜਿਸ ਕਰਕੇ ਜ਼ਿਆਦਾਤਰ ਕਾਰਜ ਪ੍ਰਣਾਲੀ ਅਤੇ ਫੈਸਲੇ, ਵੋਟ ਸਿਆਸਤ ਦੇ ਮੁਫਾਦਾਂ ਨੂੰ ਮੁਖ ਰੱਖਕੇ ਤੈਅ ਹੁੰਦੇ ਹਨ ਅਤੇ ਸਿੱਖ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਕਈ ਵਾਰ ਉਲਟ ਜਾ ਕੇ ਵੀ ਭੁਗਤਿਆ ਜਾਂਦਾ ਹੈ। ਇਸਦੀ ਵਜਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸੰਸਥਾਵਾਂ ਦੀ ਭਰੋਸੇਯੋਗਤਾ ਦਾਅ ਤੇ ਲੱਗਦੀ ਰਹਿੰਦੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿਆਂ ਦਾ ਮੰਥਨ ਕਰਨ ਹਿੱਤ ਪੇਸ਼ ਹੈ।The post ਸਿੱਖਾਂ ਦੀ ਚੜ੍ਹਦੀਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟਾਂ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣਾ ਕਿਉਂ ਜ਼ਰੂਰੀ। appeared first on Sikh Pakh....more1h 55minPlay
December 15, 2022ਪਿਛਲੇ ਸਮਿਆਂ ਤੋਂ ਲੱਗ ਰਹੇ ਪੰਥਕ ਮੋਰਚਿਆਂ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਬਾਰੇ ਖਾਸ ਪੜਚੋਲ।ਪਿਛਲੇ ਦਹਾਕੇ ਤੋਂ ਪੰਥਕ ਸਫ਼ਾ ਵਿਚ ਲਗਾਤਾਰ ਇੱਕ ਤੋਂ ਇੱਕ ਮੋਰਚੇ ਚੱਲਦੇ ਆ ਰਹੇ ਹਨ। ਪਿਛਲੇ ਦਹਾਕਿਆਂ ਦੇ ਮੁਕਾਬਲੇ ਇਸ ਦਹਾਕੇ ਵਿਚ ਲੱਗਣ ਵਾਲੇ ਮੋਰਚਿਆਂ ਦੀ ਗਿਣਤੀ ਕਾਫੀ ਵਧੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਵਿਚਾਰ ਚਰਚਾ ਵਿਚ ਬੁਲਾਰਿਆਂ ਵਲੋਂ ਪੰਥਕ ਮੋਰਚਿਆਂ ਦੀ ਕਾਰਗੁਜ਼ਾਰੀ, ਪ੍ਰਾਪਤੀਆਂ ਅਤੇ ਭਵਿਖ ਬਾਰੇ ਨਜ਼ਰੀਏ ਪੇਸ਼ ਕੀਤੇ ਗਏ।The post ਪਿਛਲੇ ਸਮਿਆਂ ਤੋਂ ਲੱਗ ਰਹੇ ਪੰਥਕ ਮੋਰਚਿਆਂ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਬਾਰੇ ਖਾਸ ਪੜਚੋਲ। appeared first on Sikh Pakh....more1h 8minPlay
December 14, 2022ਸਿੱਖ ਸਿਧਾਂਤਾਂ ਵਿਚ ਮਨਾਹੀ ਦੇ ਬਾਵਜੂਦ ਗੁਰੂ ਦਾ ਸਵਾਂਗ ਰਚਾਉਣ ਵਾਲੀਆਂ ਫ਼ਿਲਮਾਂ ਕਿਉਂ ਬਣਾਈਆਂ ਜਾਂਦੀਆਂ ਹਨ।ਵਿਚਾਰ ਮੰਚ, ਸੰਵਾਦ ਵਲੋਂ ਟਵਿੱਟਰ ਉਪਰ ਵਿਚਾਰ ਚਰਚਾ ਰੱਖੀ ਗਈ। ਗੁਰੂ ਸਾਹਿਬ ਦੇ ਬਿੰਬ ਨੂੰ ਵਾਰ ਵਾਰ ਚਿਤਰਨ ਕਰਨ ਅਤੇ ਫ਼ਿਲਮ ਵਿੱਚ ਦਿਖਾਉਣ ਦੇ ਅਮਲ ਨੂੰ ਰੋਕਣ ਦੇ ਬਾਵਜੂਦ ਫਿਲਮ ਬਨਾਉਣ ਵਾਲਿਆਂ ਵਲੋਂ ਅਜਿਹੀ ਜਿਦ ਦੇ ਅੜੇ ਰਹਿਣ ਪਿੱਛੇ ਦੀ ਮਾਨਸਿਕਤਾ ਕੀ ਹੈ ?The post ਸਿੱਖ ਸਿਧਾਂਤਾਂ ਵਿਚ ਮਨਾਹੀ ਦੇ ਬਾਵਜੂਦ ਗੁਰੂ ਦਾ ਸਵਾਂਗ ਰਚਾਉਣ ਵਾਲੀਆਂ ਫ਼ਿਲਮਾਂ ਕਿਉਂ ਬਣਾਈਆਂ ਜਾਂਦੀਆਂ ਹਨ। appeared first on Sikh Pakh....more2h 3minPlay
October 11, 2022ਗੁਰੂ ਰਾਮਦਾਸ ਜੀਗੁਰੂ ਰਾਮਦਾਸ ਜੀ ਨੇ ਬੇਰੀਆਂ ਦੀਆਂ ਝੰਗੀਆਂ ਦੀ ਸੰਘਣੀ ਛਾਂ ਹੇਠਾਂ ਇਕ ਇਕਾਂਤ ਜਿਹੀ ਥਾਂ ਨੂੰ ਜੋ ਬਾਦਸ਼ਾਹ ਅਕਬਰ ਵਲੋਂ ਦਿੱਤੀ ਗਈ ਜਾਗੀਰ ਦਾ ਇਕ ਭਾਗ ਸੀ, ਸਿਖਾਂ ਲਈ ਇਕ ਨਵਾਂ ਨਗਰ ਵਸਾਉਣ ਲਈ ਚੁਣਿਆਂ। ਇਹ ਥਾਂ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਕਹਿਣ ਉਤੇ, ਗੋਇੰਦਵਾਲ ਨੂੰ ਛੱਡ ਕੇ ਆਣ ਵਸਾਇਆ।The post ਗੁਰੂ ਰਾਮਦਾਸ ਜੀ appeared first on Sikh Pakh....more9minPlay
September 21, 2022ਗੁਰਮੁਖੀ ਦੀ ਗਾਥਾ…ਗੁਰਮੁਖੀ ਉਨ੍ਹਾਂ ਲੋਕਾਂ ਲਈ ਜੀਣ-ਥੀਣ ਦਾ ਸਵਾਲ ਸੀ ਅਤੇ ਅਜ ਵੀ ਹੈ। ਗੁਰਾਂ ਦੇ ਨਾਂ ‘ਤੇ ਜਿਉਂਦੇ ਪੰਜਾਬ ਦੀ ਗਾਥਾ ਗੁਰਮੁਖੀ ਲਿਪੀ ਨੇ ਸਿਰਜੀ। ਗੁਰਮੁਖੀ ਜਿਸ ਰਾਹੀਂ ਬਾਣੀ ਘਰ ਘਰ ਤਕ ਪਹੁੰਚ ਰਹੀ ਸੀ ਅਤੇ ਅਜਿਹਾ ਮਹਾਨ ਇਤਿਹਾਸ ਸਿਰਜਿਆ ਗਿਆ ਕਿ ਗੁਰੂ ਕੇ ਸਿੱਖਾਂ ਦੀਆਂ ਬਾਤਾਂ ਘਰ-ਘਰ ਹੋਣ ਲਗੀਆਂ। ਇਸ ਧਰਤੀ ਦੇ ਜਾਇਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਬਖਸ਼ਿਸ਼ ‘ਪਾਤਿਸ਼ਾਹੀ’ ਦੇ ਦਾਅਵੇ ਨਾਲ ਇਸ ਧਰਤੀ ‘ਤੇ ਮਿਸਲਾਂ ਕਾਇਮ ਕੀਤੀਆਂ। ਗੁਰੂ ਦਾ ਖਾਲਸਾ ਜੰਗਲਾਂ, ਬੇਲਿਆਂ ਵਿਚ ਗੁਜ਼ਾਰੇ ਕਰਦਾ ਵੀ ਚੜ੍ਹਦੀਕਲਾ ਵਿਚ ਰਿਹਾ।The post ਗੁਰਮੁਖੀ ਦੀ ਗਾਥਾ… appeared first on Sikh Pakh....more8minPlay
September 08, 2022ਕਿਸ ਪਾਸੇ ਜਾ ਰਿਹੈ ਇੰਡੀਆ ਦਾ ‘ਚੋਣਾਵੀ ਲੋਕਤੰਤਰ’?ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਦਾ ਪੂਰੀ ਤਰ੍ਹਾਂ ਨਾਲ ਫਿਰਕੂਕਰਨ ਹੋ ਚੁੱਕਾ ਹੈ "ਉਹ ਭਾਵੇਂ ਸੱਤਾਧਾਰੀ ਧਿਰ ਹੋਵੇ ਜਾਂ ਵਿਰੋਧੀ ਧਿਰ ਜਾਂ ਭਾਵੇਂ ਇਹਨਾਂ ਦੇ ਸਮਰਥਕ ਹੋਣ" ਅਤੇ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਅੰਦਰ ਨਵੀਂ ਸ਼ੈਲੀ ਦੀ ਰਾਜਨੀਤੀ ਦੀ ਸੰਭਾਵਨਾ ਲਗਭਗ ਖਤਮ ਹੋ ਚੁੱਕੀ ਹੈ।The post ਕਿਸ ਪਾਸੇ ਜਾ ਰਿਹੈ ਇੰਡੀਆ ਦਾ ‘ਚੋਣਾਵੀ ਲੋਕਤੰਤਰ’? appeared first on Sikh Pakh....more9minPlay
FAQs about Sikh Pakh Podcast:How many episodes does Sikh Pakh Podcast have?The podcast currently has 179 episodes available.