ਗੀਤਾਂ ਭਰੀ ਕਹਾਣੀ
(ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਤ)
ਤਿਆਰ ਕਰਤਾ: ਪੰਜਾਬ ਲੋਕ ਸਭਿਆਚਾਰਕ ਮੰਚ-
ਗੀਤ:
1. ਸਰਫਰੋਸ਼ੀ ਕੀ ਤਮੰਨਾ
2. ਸਾਡੇ ਅੱਟਣਾ ਵਾਲੇ ਹੱਥ ਬੜੇ ਕਰੜੇ ਨੇ ਸ਼ਾਹਾ, ਕੀ ਹੋਇਆ ਜੇ ਯਾਰ ਤੇਰੇ ਤਕੜੇ ਨੇ ਸ਼ਾਹਾ
3. ਉਹ ਫੈਕਟਰੀਆਂ ਵਿੱਚ ਲੋਹੇ ਨਾਲ ਜਕੜੇ ਮਜ਼ਬੂਰਾਂ ਦੀ, ਇਹ ਹੈ ਦਰਦ ਕਹਾਣੀ ਮਿੱਲਾਂ ਦੇ ਮਜ਼ਦੂਰਾਂ ਦੀ
4. ਜੋ ਸ਼ਹੀਦਾਂ ਦੇ ਲਹੂ ਨੂੰ ਹਰਦਮ ਸਿਜਦਾ ਕਰਦੀ ਹੈ, ਮਜ਼ਦੂਰਾਂ ਕਿਰਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ, ਉਹ ਧਰਤੀ ਸਾਡੀ ਧਰਤੀ ਹੈ
5. ਗਲੀਆਂ ਵਿੱਚ ਭੁੱਖੇ ਲੋਕਾਂ ਨੇ ਲਾਏ ਜਾ ਨਾਹਰੇ ਰੋਟੀ ਦੇ, ਤਦ ਪੂੰਜੀਦਾਰੀ ਜੁੰਡੀ ਨੇ ਲਾਏ ਫਿਰ ਲਾਰੇ ਰੋਟੀ ਦੇ
6. ਰੋਈ ਅੱਖ ਪੰਜਾਬ ਦੀ ਕਿਉਂ ਰੋਈ, ਇਹ ਚਮਨ ਵਿੱਚ ਜ਼ਹਿਰ ਵੇ ਲੋਕੋ ਤਿਸ ਬੋਈ
7. ਇਹ ਕੇਹੀ ਰੁੱਤ ਆਈ ਵੇ ਲਾਲੋ, ਖੇਤਾਂ ਵਿੱਚ ਬਾਰੂਦ ਨੇ ਉੱਗਦੇ ਖੂਨ ਦੀ ਹੈ ਸਿੰਜਾਈ ਵੇ ਲਾਲੋ
8. ਅਸੀਂ ਚਾਨਣ ਦੇ ਵਣਜਾਰੇ ਹਾਂ, ਚਾਨਣ ਦੇ ਬੀਜ਼ ਉਗਾਵਾਂਗੇ, ਧਰਤੀ ਦੀ ਹਰ ਕੁੱਲੀ ਕੁੱਲੀ ਕਿਰਨਾਂ ਸੰਗ ਰੁਸ਼ਨਾਵਾਂਗੇ
9. ਇੱਥੋਂ ਲੁੱਟੀਆਂ ਨੇ ਹਾੜੀਆਂ ਤੇ ਸੌਣੀਆਂ, ਵੇ ਸੋਚੀਂ ਤੂੰ ਕਮਾਉਣ ਵਾਲਿਆ, ਤੈਨੂੰ ਸੁੱਤਿਆਂ ਨੂੰ ਜਾਗਾਂ ਕਦ ਆਉਣੀਆਂ ਵੇ ਮੁੱਦਤਾਂ ਤੋਂ ਸੌਣ ਵਾਲਿਆ
10. ਅੰਨਦਾਤਿਆਂ ਦੀ ਦਰਦ ਕਹਾਣੀ
11. ਉੱਚਾ ਹੋ ਕੇ ਝੰਡਿਆ ਤੂੰ ਮਾਣ ਨਾਲ ਝੁੱਲ ਉਏ, ਲੱਖਾਂ ਹੀ ਸ਼ਹੀਦਾਂ ਦਿੱਤੀ ਜਾਨ ਤੇਰਾ ਮੁੱਲ ਉਏ
12. ਆਉ ਕਿਰਤੀਓ ਆਉ ਕਿਸਾਨੋ ਆਉ
ਮੈਨੂੰ ਅਫਸੋਸ ਹੈ ਕਿ ਇਸ ਗੀਤਾਂ ਭਰੀ ਕਹਾਣੀ ਵਿੱਚ ਇਸ ਨੂੰ ਗਾਉਣ ਵਾਲੇ ਕਲਾਕਾਰਾਂ ਅਤੇ ਗੀਤਾਂ ਦੇ ਲੇਖਕਾਂ ਦੇ ਨਾਂ ਨਹੀਂ ਦਿੱਤੇ ਗਏ। ਇਸ ਲਈ ਉਹ ਇੱਥੇ ਦਰਜ ਨਹੀਂ। ਜੇ ਕਿਸੇ ਨੂੰ ਇਹਨਾਂ ਗੀਤਾਂ ਦੇ ਕਲਾਕਾਰਾਂ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰੇ ਤਾਂ ਕਿ ਇਹਨਾਂ ਕਲਾਕਾਰਾਂ ਨੂੰ ਬਣਦਾ ਕਰੈਡਿਟ ਦਿੱਤਾ ਜਾ ਸਕਦੇ।
ਇਸ ਟੇਪ ਦਾ ਡਿਜੀਟਲ ਰੂਪ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਇਆ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ।
Hosted on Acast. See acast.com/privacy for more information.