Sign up to save your podcastsEmail addressPasswordRegisterOrContinue with GoogleAlready have an account? Log in here.
ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.c... more
FAQs about Sukhwant Hundal's podcast:How many episodes does Sukhwant Hundal's podcast have?The podcast currently has 56 episodes available.
March 01, 2022Toro Bandhan ਤੋੜੋ ਬੰਧਨ:ਤੋੜੋ ਬੰਧਨ: ਜਦੋਜਹਿਦ ਵਿੱਚੋਂ ਜਨਮੇ ਸ਼ਬਦ ਅੱਜ ਆਪਣਾ ਪੁਰਾਣਾ ਸਮਾਨ ਫੋਲਦਿਆਂ ਇਹ ਬਹੁਤ ਪੁਰਾਣੀ ਕੈਸਟ ਟੇਪ ਲੱਭੀ ਹੈ। ਇਸ ਕੈਸਟ `ਤੇ ਇਸ ਦਾ ਨਾਂ ਲਿਖਿਆ ਹੈ ‘ਤੋੜੋ ਬੰਧਨ’। ਇਸ ਕੈਸਟ ਵਿੱਚ ਨਾਰੀ ਮੁਕਤੀ ਨਾਲ ਸੰਬੰਧਿਤ 15 ਦੇ ਕਰੀਬ ਗੀਤ ਅਤੇ ਕਵਿਤਾਵਾਂ ਹਨ। ਇਹ ਗੀਤ ਕਿਹੜੀਆਂ ਕਲਾਕਾਰ ਔਰਤਾਂ ਨੇ ਗਾਏ ਹਨ ਜਾਂ ਔਰਤਾਂ ਦੇ ਕਿਸ ਸਭਿਆਚਾਰਕ ਗਰੁੱਪ ਨੇ ਇਹ ਕੈਸਟ ਤਿਆਰ ਕੀਤੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਂ ਕੈਸਟ ਦੇ ਪਿਛਲੇ ਕਵਰ `ਤੇ ਇਸ ਵਿੱਚ ਸ਼ਾਮਲ ਗੀਤਾਂ ਅਤੇ ਕਵਿਤਾਵਾਂ ਦੇ ਨਾਂ ਹੱਥ ਨਾਲ ਹਿੰਦੀ ਵਿੱਚ ਲਿਖੇ ਹੋਏ ਹਨ। ਇਸ ਹੱਥ-ਲਿਖਤ ਵਾਲੇ ਕਵਰ ਦੀ ਫੋਟੋ ਨਾਲ ਲਾਈ ਗਈ ਹੈ। ਜੇ ਮੈਨੂੰ ਠੀਕ ਤਰ੍ਹਾਂ ਯਾਦ ਹੈ ਤਾਂ ਮੈਂ ਇਹ ਕੈਸਟ ਹਰੀ ਭਾਈ (ਡਾ: ਹਰੀ ਸ਼ਰਮਾ) ਦੇ ਦੇਹਾਂਤ ਤੋਂ ਬਾਅਦ ਉਸ ਦੇ ਘਰੋਂ ਕੁੱਝ ਕਿਤਾਬਾਂ ਦੇ ਨਾਲ ਨਿਸ਼ਾਨੀ ਵੱਜੋਂ ਚੁੱਕੀ ਸੀ। ਇਸ ਲਈ ਹੋ ਸਕਦਾ ਹੈ ਕਿ ਇਸ ਕੈਸਟ ਦੇ ਕਵਰ `ਤੇ ਹਿੰਦੀ ਵਿੱਚ ਲਿਖੇ ਇਹ ਨਾਂ ਹਰੀ ਭਾਈ ਦੀ ਹੱਥ ਲਿਖਤ ਵਿੱਚ ਹੋਣ। ਨਾਂਵਾਂ ਦੀ ਲਿਸਟ ਦੇ ਹੇਠਾਂ ਅੰਗਰੇਜ਼ੀ ਵਿੱਚ ਲਿਖਿਆ ਹੈ “words: born out of struggle” ਭਾਵ ਜਦੋਜਹਿਦ ਵਿੱਚੋਂ ਜਨਮੇ ਸ਼ਬਦ।ਇਸ ਲਈ ਇਸ ਐਪੀਸੋਡ ਦੇ ਨਾਂ ਵਿੱਚ ਜਦੋਜਹਿਦ ਵਿੱਚੋਂ ਜਨਮੇ ਸ਼ਬਦ ਜੋੜਿਆ ਹੈ। Hosted on Acast. See acast.com/privacy for more information....more38minPlay
February 27, 2022Kalam-e-Joshi-ਕਲਾਮ-ਏ ਜੋਸ਼ੀਜਗਮੋਹਣ ਜੋਸ਼ੀ (ਅਸਰ ਹੁਸਿ਼ਆਰਪੁਰੀ) ਦਾ ਜਨਮ ਸੰਨ 1936 ਵਿੱਚ ਹੁਸਿ਼ਆਰਪੁਰ ਵਿਖੇ ਹੋਇਆ। ਪੰਦਰਾਂ ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀਆਂ ਲਿਖਤਾਂ ਨਵਾਂ ਜ਼ਮਾਨਾ ਵਿੱਚ ਛੱਪਣ ਲੱਗੀਆਂ ਸਨ। ਸੰਨ 1956 ਵਿੱਚ ਉਹ ਇੰਗਲੈਂਡ ਆ ਗਏ। 1958 ਵਿੱਚ ਜਦੋਂ ਭਾਰਤੀ ਮਜ਼ਦੂਰ ਸਭਾ, ਗ੍ਰੇਟ ਬ੍ਰਿਟੇਨ, ਬਣੀ ਤਾਂ ਜੋਸ਼ੀ ਉਸ ਦੇ ਬਾਨੀ ਮੈਂਬਰ ਸਨ। ਸੰਨ 1964 ਵਿੱਚ ਉਹ ਭਾਰਤੀ ਮਜ਼ਦੂਰ ਸਭਾ ਦੇ ਸੈਕਟਰੀ ਬਣੇ ਅਤੇ ਆਪਣੀ ਮੌਤ ਹੋਣ ਤੱਕ ਇਸ ਅਹੁਦੇ ਉੱਤੇ ਕੰਮ ਕਰਦੇ ਰਹੇ। ਉਹਨਾਂ ਦੀ ਮੌਤ ਸੰਨ 1979 ਵਿੱਚ ਇਕ ਨਸਲਵਾਦ ਵਿਰੋਧੀ ਮੁਜ਼ਾਹਰੇ ਵਿੱਚ ਹਿੱਸਾ ਲੈਂਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਈ।ਆਪਣੀਆਂ ਸਿਆਸੀ ਸਰਗਰਮੀਆਂ ਦੇ ਨਾਲ ਨਾਲ ਜਗਮੋਹਣ ਜੋਸ਼ੀ ਇਕ ਬਹੁਤ ਵਧੀਆ ਸ਼ਾਇਰ ਸਨ। “ਪੈਮਾਨੇ ਇਨਕਲਾਬ” ਉਹਨਾਂ ਦੀ ਸਮੁੱਚੀ ਸ਼ਾਇਰੀ ਦਾ ਸੰਗ੍ਰਹਿ ਹੈ।1984 ਦੇ ਅਖੀਰ `ਤੇ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਕਲਾਕਾਰਾਂ ਨੇ ਜੋਸ਼ੀ ਦੀ ਚੋਣਵੀਂ ਸ਼ਾਇਰੀ ਦੀ ਇਕ ਟੇਪ, “ਕਲਾਮ-ਏ-ਜੋਸ਼ੀ” ਦੇ ਨਾਂ ਹੇਠ ਰਿਲੀਜ਼ ਕੀਤੀ ਸੀ। ਇਸ ਟੇਪ ਨੂੰ ਸੁਰਵੰਦ ਕੀਤਾ ਸੀ ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ। ਇਹਨਾਂ ਗੀਤਾਂ ਅਤੇ ਨਜ਼ਮਾਂ ਨੂੰ ਗਾਉਣ ਵਾਲੇ ਸਨ: ਪਰਮਜੀਤ, ਇੰਦਰਜੀਤ, ਕੇਵਲ ਧਾਲੀਵਾਲ, ਸਤਿੰਦਰ ਸੋਨੂ, ਗੁਲਸ਼ਨ, ਸੁਖਦੇਵ, ਜਸਵੰਤ, ਨਰਿੰਦਰ, ਦਰਸ਼ਨ ਅਤੇ ਰੇਣੂ ਸਿੰਘ। ਸੰਗੀਤ ਦੇਣ ਵਾਲੇ ਸਨ ਅਜੀਤ ਵਾਡੇਕਰ ਅਤੇ ਤਬਲੇ ਤੇ ਸਾਥ ਦਿੱਤਾ ਸੀ ਅਜੀਤ ਗਾਂਧੀ ਨੇ। ਆਪਣੀ ਕੁਮੈਂਟਰੀ ਰਾਹੀਂ ਇਹਨਾਂ ਗੀਤਾਂ ਨੂੰ ਸੂਤਰਬੱਧ ਕੀਤਾ ਸੀ ਭਾਜੀ ਗੁਰਸ਼ਰਨ ਸਿੰਘ ਨੇ। “ਕਲਾਮ-ਏ-ਜੋਸ਼ੀ” ਸੁਖਵੰਤ ਹੁੰਦਲ ਦੇ ਪੌਡਕਾਸਟ ਦੇ ਸ੍ਰੋਤਿਆਂ ਨਾਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ। Hosted on Acast. See acast.com/privacy for more information....more1h 1minPlay
February 26, 2022A Splash of Light - ਛੱਟਾ ਚਾਨਣਾਂ ਦਾਛੱਟਾ ਚਾਨਣਾਂ ਦਾ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਸੰਨ 1983 ਵਿੱਚ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ ਉੱਤੇ ਪਹਿਲੀ ਵਾਰ ਕੈਨੇਡਾ ਆਏ ਸਨ। ਇਸ ਫੇਰੀ ਦੌਰਾਨ ਜਿੱਥੇ ਇਪਾਨਾ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ, ਉੱਥੇ ਗੁਰਸ਼ਰਨ ਸਿੰਘ ਦੀ ਟੀਮ - ਅੰਮ੍ਰਿਤਸਰ ਨਾਟਕ ਕਲਾ ਕੇਂਦਰ - ਦੇ ਮੈਂਬਰਾਂ ਦੀਆਂ ਅਵਾਜ਼ਾਂ ਵਿੱਚ 12 ਅਗਾਂਹਵਧੂ ਗੀਤਾਂ ਦਾ ਰਿਕਾਰਡ - "ਛੱਟਾ ਚਾਨਣਾਂ ਦਾ" ਵੀ ਤਿਆਰ ਕਰਵਾਇਆ। ਇਹਨਾਂ ਗੀਤਾਂ ਵਿੱਚ ਆਗੂ ਅਵਾਜ਼ ਪਰਮਜੀਤ ਸਿੰਘ ਦੀ ਸੀ ਅਤੇ ਸਹਾਇਕ ਅਵਾਜ਼ਾਂ ਕੇਵਲ ਧਾਲੀਵਾਲ ਅਤੇ ਦਲੀਪ ਭਨੋਟ ਦੀਆਂ ਸਨ। ਢੋਲਕ 'ਤੇ ਸਾਥ ਦਿੱਤਾ ਸੀ ਕੈਨੇਡਾ ਦੇ ਕਲਾਕਾਰ ਪਿਆਰੇ ਲਾਲ ਨੇ। ਕੁਮੈਂਟਰੀ ਰਾਹੀਂ ਗੀਤਾਂ ਨੂੰ ਲੜੀਬੱਧ ਕੀਤਾ ਸੀ ਗੁਰਸ਼ਰਨ ਸਿੰਘ ਨੇ। ਸੰਤ ਰਾਮ ਉਦਾਸੀ, ਪਾਸ਼, ਸ਼ਹਰਯਾਰ, ਜਗਰੂਪ ਝਨੀਰ, ਨਰਿੰਦਰ ਚਾਹਲ, ਜੈਮਲ ਪੱਡਾ, ਬੰਗਾਲੀ ਕਵੀ ਰਾਮ ਸਿੰਘ, ਸੁਰਿੰਦਰ ਗਿੱਲ ਅਤੇ ਜਸਵੰਤ ਖਟਕੜ ਦੇ ਲਿਖੇ ਗੀਤਾਂ ਦਾ ਇਹ ਰਿਕਾਰਡ 1970ਵਿਆਂ/80ਵਿਆਂ ਦੇ ਪੰਜਾਬ ਦੇ ਅਗਾਂਹਵਧੂ ਸਭਿਆਚਾਰ ਦਾ ਇਕ ਮਹੱਤਵਪੂਰਨ ਨਮੂਨਾ ਹੈ। ਇਪਾਨਾ ਦੇ ਧੰਨਵਾਦ ਸਹਿਤ ਅਸੀਂ ਇਹ ਗੀਤ ਆਪਣੇ ਪੌਡਕਾਸਟ ਉੱਪਰ ਪਾ ਰਹੇ ਹਾਂ ਤਾਂ ਕਿ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ। Hosted on Acast. See acast.com/privacy for more information....more1h 2minPlay
February 24, 2022Revolutionary songs from India -ਸੰਤ ਰਾਮ ਉਦਾਸੀ ਦੇ ਗੀਤਪੰਜਾਬੀ ਦਾ ਪ੍ਰਸਿੱਧ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਸੰਨ 1979 ਵਿੱਚ ਇੰਡਿਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ 'ਤੇ ਕਨੇਡਾ ਆਇਆ ਸੀ। ਇਸ ਫੇਰੀ ਦੌਰਾਨ ਉਦਾਸੀ ਨੇ ਕਨੇਡਾ ਦੇ ਵੱਖ ਵੱਖ ਥਾਂਵਾਂ ਉੱਤੇ ਆਪਣੇ ਗੀਤਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਇਸ ਸਮੇਂ ਇਪਾਨਾ ਨੇ ਉਦਾਸੀ ਦੇ ਬਾਰ੍ਹਾਂ ਗੀਤਾਂ ਦਾ ਇਕ ਰੀਕਾਰਡ (ਐੱਲ ਪੀ) ਤਿਆਰ ਕਰਵਾਇਆ ਜਿਸ ਦੇ ਕਵਰ ਉੱਤੇ ਇਹ ਸ਼ਬਦ ਲਿਖੇ ਗਏ ਸਨ: "ਸੰਤ ਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ। ਉਸਦਾ ਜਨਮ ਪੰਜਾਬ ਵਿੱਚ ਇਕ ਬੇਜ਼ਮੀਨੇ "ਦਲਿਤ" ਪਰਿਵਾਰ ਦੇ ਘਰ ਹੋਇਆ। ਭਾਰਤੀ ਲੋਕਾਂ ਦੀਆਂ ਇਨਕਲਾਬੀ ਜੱਦੋਜਹਿਦਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਨਾਲ ਨਾਲ ਉਦਾਸੀ ਨੇ ਇਹਨਾਂ ਜੱਦੋਜਹਿਦਾਂ ਵਿੱਚ ਆਪਣੀ ਕਵਿਤਾ ਨਾਲ ਵੀ ਯੋਗਦਾਨ ਪਾਇਆ ਹੈ। ਉਸ ਦੇ ਸਿਆਸੀ ਵਿਚਾਰਾਂ ਕਰਕੇ ਭਾਰਤੀ ਸਟੇਟ ਵਲੋਂ ਉਸ ਨੂੰ ਕਈ ਵਾਰੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਅੰਨਾ ਤਸ਼ੱਦਦ ਢਾਹਿਆ ਗਿਆ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਲੋਅ ਬਹੁਤ ਬੁਰ੍ਹੀ ਤਰ੍ਹਾਂ ਘੱਟ ਗਈ ਹੈ। ਉਦਾਸੀ ਦੇ ਗੀਤ ਭਾਰਤੀ ਲੋਕਾਂ ਦੀ ਜੱਦੋ-ਜਹਿਦ ਅਤੇ ਹੌਂਸਲੇ ਦਾ ਜਸ਼ਨ ਮਨਾਉਂਦੇ ਹਨ। ਉਹ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਸਾਰੇ ਦੱਬੇ ਕੁਚਲੇ ਲੋਕਾਂ ਦੇ ਗੀਤ ਗਾਉਂਦਾ ਹੈ। ਉਹ ਲੋਕਾਂ ਦੀਆਂ ਦੱਬੀਆਂ, ਕੁਚਲੀਆਂ ਹਾਲਤਾਂ ਦੇ, ਜਗਰੀਰਦਾਰਾਂ, ਸੂਦਖੋਰਾਂ ਅਤੇ ਅਮੀਰਾਂ ਵਲੋਂ ਹੁੰਦੀ ਲੁੱਟ-ਖਸੁੱਟ ਪ੍ਰਤੀ ਨਫਰਤ ਦੇ ਅਤੇ ਲੋਕਾਂ ਵਲੋਂ ਆਪਣੀ ਅਜ਼ਾਦੀ ਵਾਸਤੇ ਹਥਿਆਰਬੰਦ ਘੋਲ ਕਰਨ ਦੇ ਬੁਲੰਦ ਇਰਾਦਿਆਂ ਦੇ ਗੀਤ ਗਾਉਂਦਾ ਹੈ। ਇਨ੍ਹਾਂ ਗੀਤਾਂ ਦਾ ਸੋਮਾ ਭਾਰਤੀ ਲੋਕਾਂ ਦੇ ਸਭਿਆਚਾਰ ਦੇ ਨਾਲ ਨਾਲ ਨਕਸਲਬਾੜੀ ਦਾ ਇਨਕਲਾਬੀ ਘੋਲ ਵੀ ਹੈ; ਇਹ ਗੀਤ ਭਾਰਤ ਦੇ ਨਵਜਮਹੂਰੀ ਇਨਕਲਾਬ ਦੇ ਗੀਤ ਹਨ।" ਉਦਾਸੀ ਵੱਲੋਂ ਗਾਏ ਇਹ ਗੀਤ ਅਸੀਂ ਇਪਾਨਾ ਦੇ ਧੰਨਵਾਦ ਆਪਣੇ ਪੌਡਕਾਸਟ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰ ਰਹੇ ਹਾਂ, ਤਾਂ ਕਿ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ। Hosted on Acast. See acast.com/privacy for more information....more44minPlay
February 21, 2022Asi Larange Saathi-ਅਸੀਂ ਲੜਾਂਗੇ ਸਾਥੀਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਰ ਟਰਸਟ ਵੱਲੋਂ ਪਾਸ਼ ਦੀ ਕਵਿਤਾ ਦੀ 2012 ਵਿੱਚ ਜਾਰੀ ਕੀਤੀ ਸੀ ਡੀ ਆਪਣੇ ਸ੍ਰੋਤਿਆਂ ਨਾਲ ਸਾਂਝੀ ਕਰ ਰਹੇ ਹਾਂ। ਜਾਣਪਛਾਣ: ਭਾਜੀ ਗੁਰਸ਼ਰਨ ਸਿੰਘਕਲਾਕਾਰ: ਸੁਖਦੇਵ ਪ੍ਰੀਤ, ਪਰਮਜੀਤ ਸਿੰਘ, ਕੇਵਲ ਧਾਲੀਵਾਲ, ਅਤੇ ਮਹਿੰਦਰ ਗੁਜਰਾਲ Hosted on Acast. See acast.com/privacy for more information....more55minPlay
February 20, 2022Maluka a radio playਪੰਜਾਬੀ ਦੇ ਮਸ਼ਹੂਰ ਨਾਵਲ ਮਲੂਕਾ `ਤੇ ਆਧਾਰਿਤ ਰੇਡਿਉ ਨਾਟਕ Hosted on Acast. See acast.com/privacy for more information....more20minPlay
FAQs about Sukhwant Hundal's podcast:How many episodes does Sukhwant Hundal's podcast have?The podcast currently has 56 episodes available.