ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 34718 ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ 1234 ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਅੱਜ 60 ਪੋਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 733 ਹੋ ਗਈ ਹੈ ਜਿਸ ਵਿੱਚ ਐਕਟਵਿ ਕੇਸ 145 ਹਨ। ਉਨ੍ਹਾਂ ਕਿਹਾ ਕਿ 2029 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਅਤੇ ਹੁਣ ਤੱਕ 56 ਕੇਸ ਇਨਵੈਲਿਡ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਆਏ 60 ਪੋਜ਼ੀਟਿਵ ਕੇਸਾਂ ਵਿੱਚ 19 ਕੇਸ ਬਲਾਕ ਪੋਸੀ, 15 ਕੇਸ ਭੂੰਗਾ, 3 ਕੇਸ ਮੰਡ ਭੰਡੇਰ, 3 ਕੇਸ ਬੁਢਾਬੜ, 3 ਕੇਸ ਟਾਂਡਾ, 2 ਕੇਸ ਹਾਜੀਪੁਰ, 2 ਕੇਸ ਮੁਕੇਰੀਆਂ, 1 ਕੇਸ ਦਸੂਹਾ ਅਤੇ 12 ਕੇਸ ਹੁਸ਼ਿਆਰਪੁਰ ਨਾਲ ਸਬੰਧਤ ਹਨ। ਉਨ੍ਹਾਂ ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੱਕ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ।