ਸਕਾਟਲੈਂਡ ਦੀ ਐਡਿਨਬਰਾ ਯੂਨੀਵਰਸਿਟੀ ਵਿੱਚ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਤਿਹਾਸਕ ਤੱਥਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸ਼ਾਸਕ ਰਹੇ ਖੜਕ ਸਿੰਘ ਦੇ ਕਬਜ਼ੇ ਵਿੱਚੋਂ 1848 ਵਿੱਚ ਇਸ ਨੂੰ ਦੁੱਲੇਵਾਲਾ ਦੇ ਕਿਲ੍ਹੇ ਉੱਤੇ ਕਬਜ਼ੇ ਤੋਂ ਬਾਅਦ ਭਾਰਤ ਤੋਂ ਲਿਆਂਦਾ ਗਿਆ ਸੀ। ਇਹ ਸਰੂਪ, ਸਰ ਜੌਹਨ ਸਪੈਂਸਰ ਲੌਗਨ ਵੱਲੋਂ ਯੂਨੀਵਰਸਿਟੀ ਨੂੰ ਭੇਂਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਕੋਹਿਨੂਰ ਦੇ ਨਾਲ ਮਹਾਰਾਣੀ ਵਿਕਟੋਰੀਆ ਕੋਲ ਲਿਆਂਦਾ ਗਿਆ। ਆਖਿਰਕਾਰ ਯੂਨੀਵਰਸਿਟੀ ਦੇ ਨਾਲ ਸਬੰਧਤ ਇਤਿਹਾਸਕਾਰਾਂ ਨੇ ਸਿੱਖ ਸੰਗਤਾਂ ਦੀ ਮੰਗ ਉੱਤੇ ਇਸ ਦੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਅਤੇ ਸੰਖੇਪ ਰੂਪ ਵਿੱਚ ਇਸ ਨੂੰ ਸ਼ੈਰਿਫ ਦੇ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਪੰਜਾਬੀ ਡਾਇਸਪੋਰਾ ਨਾਲ ਜੁੜੀਆਂ ਨਾਲ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ