Bandi Chhor Diwas, a festival associated with the Sikh community that coincides with Diwali, was celebrated for the first time at the Parliament House of Victoria on October 9, 2024. People from diverse faiths and backgrounds gathered for this event. Parliamentarians, including Lee Tarlamis, Steve McGhie, and Vivienne Nguyen AM, donned Sikh turbans, and the ritual of 'Ardas' was performed inside the Parliament. Community members explained the historical, cultural, and social significance of Bandi Chhor Diwas through speeches and presentations. Listen to this podcast to know more about this special event. - ਸਿੱਖ ਭਾਈਚਾਰੇ ਨਾਲ ਸੰਬੰਧਿਤ ਤਿਉਹਾਰ 'ਬੰਦੀ ਛੋੜ ਦਿਵਸ' ਪਹਿਲੀ ਵਾਰ ਵਿਕਟੋਰੀਆ ਦੀ ਸੰਸਦ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਹੋਰ ਧਰਮਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਸ਼ਾਮਲ ਹੋਏ ਰਾਜਨੀਤਿਕ ਆਗੂਆਂ ਨੇ ਸਿੱਖੀ ਦੇ ਸਰੂਪ ਵਜੋਂ ਜਾਣੀ ਜਾਂਦੀ ਦਸਤਾਰ ਵੀ ਸਜਾਈ। ਭਾਈਚਾਰੇ ਦੇ ਲੋਕਾਂ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਬੰਦੀ ਛੋੜ ਦਿਵਸ ਦੇ ਇਤਿਹਾਸਿਕ, ਸਭਿਆਚਾਰਕ ਅਤੇ ਸਮਾਜਿਕ ਮਹੱਤਵ ਬਾਰੇ ਦੱਸਿਆ। ਇਸ ਸਮਾਗਮ ਦੌਰਾਨ ਸੰਸਦ ਵਿੱਚ ਅਰਦਾਸ ਕੀਤੀ ਗਈ ਅਤੇ ਬੱਚਿਆਂ ਵਲੋਂ ਕੀਰਤਨ ਵੀ ਕੀਤਾ ਗਿਆ। ਇਸ ਖ਼ਾਸ ਸਮਾਰੋਹ ਬਾਰੇ ਹੋਰ ਜਾਨਣ ਲਈ ਸੁਣੋ ਇਹ ਪੋਡਕਾਸਟ........