On his Australia tour, we recorded an interview with UK-based Mohan Singh, founder of the Sikh Awareness Society, about the increasing risks of online grooming for young people and the need for open conversations around relationships and sex education in Punjabi families. Singh says grooming is often a gradual process of controlling a young person’s trust and thinking, with digital platforms now a major entry point. He urges parents to watch for warning signs such as changes in behaviour, secrecy, unexplained gifts, and emotional withdrawal, and to speak honestly with children about safe relationships, boundaries, and how to report concerns. With decades of experience supporting victims, Singh has also appeared in the BBC Inside Out documentary on grooming. - ‘ਗਰੂਮਿੰਗ’—ਭਰੋਸਾ ਜਿੱਤ ਕੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਖਤਰਨਾਕ ਪ੍ਰਿਕੀਰਿਆ ਜੋ ਕਿ ਇੰਟਰਨੈੱਟ ਦੇ ਯੁੱਗ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਨੂੰ ਲੈ ਕੇ ਮਾਪੇ ਹਮੇਸ਼ਾ ਫਿਕਰਮੰਦ ਰਹਿੰਦੇ ਹਨ। ਇਸ ਵੱਧਦੇ ਖਤਰੇ ਨੂੰ ਦੇਖਦਿਆਂ ਆਸਟ੍ਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਵੀ ਗੇਮਿੰਗ ਕੰਪਨੀਆਂ ਤੋਂ ਸਖ਼ਤ ਜਵਾਬ ਤਲਬ ਕੀਤਾ ਹੈ। ਯੂਕੇ ਵਿੱਚ ਪਿਛਲੇ ਕਰੀਬ 30 ਸਾਲਾਂ ਤੋਂ ਇਸ ਗੰਭੀਰ ਮਸਲੇ ਬਾਰੇ ਸਰਗਰਮੀ ਨਾਲ ਕੰਮ ਕਰ ਰਹੇ ਅਤੇ ਪਿਛਲੇ ਦਿਨੀਂ ਆਸਟ੍ਰੇਲੀਆ ਦੌਰੇ ਉੱਤੇ ਆਏ ਸਿੱਖ ਅਵੇਅਰਨੈੱਸ ਸੁਸਾਇਟੀ ਦੇ ਸੰਸਥਾਪਕ ਮੋਹਨ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 87% ਤੋਂ ਵੱਧ ‘ਗਰੂਮਿੰਗ’ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਹੋ ਰਹੀ ਹੈ ਜੋ ਕਿ ਬੇਹੱਦ ਖਤਰਨਾਕ ਹੈ ਮਾਪਿਆਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਬੱਚਿਆਂ ਦੀ ਮਾਨਸਿਕ ਅਵਸਥਾ ਪ੍ਰਤੀ ਵੀ ਚੌਕਸ ਹੋਣ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ...