COVID-19 has exposed the economy and society to unprecedented challenges, confirming the past, present, and future, including obedience, emotion, and caring for people living in poverty, isolation, and poor health. Given these difficult scenarios, Melbourne-based economist Dr Baljit Singh explains how the pandemic has impacted the very fabric of society.
-
ਕੋਵਿਡ-19 ਮਹਾਂਮਾਰੀ ਨੇ ਸਮਾਜ ਅਤੇ ਅਰਥਵਿਵਸਥਾ ਨੂੰ ਨਵੀਆਂ ਚੁਣੌਤੀਆਂ ਦਿੱਤੀਆਂ ਹਨ ਜਿਸ ਨਾਲ਼ ਅੱਜ ਹੀ ਨਹੀਂ ਬਲਕਿ ਭਵਿੱਖ ਵੀ ਅਸਪੱਸ਼ਟ ਨਜ਼ਰ ਆ ਰਿਹਾ ਹੈ। ਰੁਜ਼ਗਾਰ ਉੱਤੇ ਪੈਂਦੇ ਮਾੜੇ ਅਸਰ, ਆਮਦਨ ਵਿੱਚ ਖੜੋਤ ਅਤੇ ਸਰੀਰਕ ਤੇ ਮਾਨਸਿਕ ਸਹਿਤ ਸਮੱਸਿਆਵਾਂ ਦੇ ਚਲਦਿਆਂ ਆਪਣੇ-ਆਪ ਨੂੰ ਨਵੇਂ ਹਾਲਾਤਾਂ ਵਿੱਚ ਢਾਲਣ ਲਈ ਮਨੁੱਖਤਾ ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ। ਇਸ ਬਦਲਦੇ ਪਰਿਪੇਖ ਦੇ ਮੱਦੇਨਜ਼ਰ ਮੈਲਬੌਰਨ ਦੇ ਅਰਥਸ਼ਾਸਤਰੀ ਡਾ: ਬਲਜੀਤ ਸਿੰਘ ਦੱਸ ਰਹੇ ਹਨ ਕਿ ਇਸ ਮਹਾਂਮਾਰੀ ਨੇ ਲੋਕਾਂ ਦੇ ਸੁਭਾਅ ਅਤੇ ਸਮਾਜਿਕ ਢਾਂਚੇ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ..