When Maninder Kaur moved to Australia, she dreamed of owning her own home. From buying her first house to now living in what she calls her “dream home,” the journey helped her master the complexities of home ownership. She now runs her own mortgage brokerage and supports many women, especially those who are widowed or separated, in navigating the path to financial security through property. In her conversation with SBS Punjabi, she also reflects on the gender gap in home ownership, her journey in a male-dominated industry, and how she is helping other women. - ਪੰਜਾਬ ਦੇ ਬਰਨਾਲਾ ਤੋਂ ਆਸਟ੍ਰੇਲੀਆ ਦੇ ਮੈਲਬਰਨ ਆਈ ਮਨਿੰਦਰ ਕੌਰ ਲਈ ਵਿਦੇਸ਼ੀ ਧਰਤੀ ਉੱਤੇ ਆਪਣਾ ਪਹਿਲਾ ਘਰ ਖਰੀਦਣਾ ਸਾਰਿਆਂ ਵਾਂਗ ਇੱਕ ਚੁਣੌਤੀ ਭਰਿਆ ਸੁਫ਼ਨਾ ਸੀ। 2008 ਵਿੱਚ ਆਪਣੇ ਪਹਿਲੇ ਘਰ ਨਾਲ ਸ਼ੁਰੂ ਹੋਏ ਸਫ਼ਰ ਦੌਰਾਨ ਉਨ੍ਹਾਂ ਨੇ ਵਿੱਤੀ ਮਾਮਲਿਆਂ ਬਾਰੇ ਕਈ ਅਹਿਮ ਗੱਲਾਂ ਸਿੱਖੀਆਂ। ਅੱਜ ਉਹ ਇੱਕ ਮੌਰਗੇਜ ਬ੍ਰੋਕਰ ਵਜੋਂ ਕੰਮ ਕਰ ਰਹੀ ਹੈ ਅਤੇ ਖ਼ਾਸ ਕਰਕੇ ਉਹਨਾਂ ਔਰਤਾਂ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਨੂੰ ਗੁਆ ਦਿੱਤਾ ਹੈ ਜਾਂ ਜੋ ਵੱਖ ਹੋ ਚੁੱਕੀਆਂ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਉਨ੍ਹਾਂ ਨੇ ਸਾਂਝਾ ਕੀਤਾ ਕਿ ਪੰਜਾਬੀ ਔਰਤਾਂ ਵਿੱਚ ਮਾਲੀ ਮਾਮਲਿਆਂ ਬਾਰੇ ਸਾਖਰਤਾ ਕਿੰਨੀ ਜ਼ਰੂਰੀ ਹੈ, ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੂਜੀਆਂ ਔਰਤਾਂ ਨੂੰ ਸਮਰੱਥ ਬਣਾਉਣ ਲਈ ਆਪਣੇ ਯਤਨਾਂ ਬਾਰੇ ਵੀ ਗੱਲਬਾਤ ਕੀਤੀ।