Sikh Pakh Podcast

Sikh Pakh Podcast

Download on the App Store

Sikh Pakh Podcast episodes

  • ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ : ਦਿਖ ਤੇ ਛੋਹ ਤੋਂ ਉਪਜੇ ਵਲਵਲੇ
    ਪੰਜ ਹਿੱਸਿਆਂ ਵਿੱਚ ਵੰਡ ਕੇ ਕਿਤਾਬ ਨੂੰ ਤਰਤੀਬ ਬਾਖੂਬੀ ਦਿੱਤੀ ਗਈ ਹੈ। ਹੱਡੀਂ ਹੰਢਾਏ ਤੇ ਅੱਖੀਂ ਡਿੱਠੇ ਹਾਲ ਦੇ ਨਾਲ ਨਾਲ ਵੇਰਵੇ, ਪੜਚੋਲਾਂ ਤੇ ਜਰੂਰੀ ਦਸਤਾਵੇਜ਼ਾਂ ਦੀਆਂ ਨਕਲਾਂ ਨਾਲ ਸਰਸ਼ਾਰ ਇਹ ਕਿਤਾਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਹਰ ਇੱਕ ਸਿੱਖ ਦੇ ਘਰ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਪਛਾਣ ਦਾ ਮੁੱਲ ਤਾਰ ਗਿਆਂ ਨੂੰ ਯਾਦ ਕਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਤੁਰਦਿਆਂ ਆਉਂਦੀਆਂ ਦੁਸ਼ਵਾਰੀਆਂ ਤੋਂ ਜਾਣੂ ਹੋਇਆ ਜਾ ਸਕੇ।
    7 min
  • ਸਿੱਖਾਂ ਵਿਰੁਧ ਜਾਅਲੀ ਖਾਤਿਆਂ ਰਾਹੀਂ ਨਫਰਤ ਦਾ ਜਾਲ: ਕੀ ਇੰਡੀਆ ਨੇ ਖਤਰਨਾਕ ‘ਸੋਮੀਕਹ’ ਤੰਤਰ ਬਣਾ ਲਿਆ ਹੈ?
    ਬੀ.ਬੀ.ਸੀ. ਵੱਲੋਂ ਇਕ ਨਵੇਂ ਲੇਖੇ ਦੇ ਹਵਾਲੇ ਨਾਲ ਨਸ਼ਰ ਕੀਤੀ ਗਈ ਇਕ ਖਬਰ ਬੀਤੇ ਦੋ ਦਿਨਾਂ ਤੋਂ ਬਿਜਲ ਸੱਥ ਅਤੇ ਖਬਰਖਾਨੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਾਅਲੀ ਖਾਤਿਆਂ ਰਾਹੀਂ ਬਿਜਲ ਸੱਥ ਉੱਤੇ ਸਿੱਖਾਂ ਵਿਰੁਧ ਨਫਰਤ ਫੈਲਾਈ ਜਾ ਰਹੀ ਹੈ। ਪਰ ਕੀ ਇਹ ਮਸਲਾ ਸਿਰਫ ਜਾਅਲੀ ਖਾਤਿਆਂ ਤੱਕ ਹੀ ਸੀਮਤ ਹੈ? ਗਹਿਰਾਈ ਵਿਚ ਪੜਚੋਲ ਕੀਤਿਆਂ ਪਤਾ ਲੱਗਦਾ ਹੈ ਕਿ ਅਜਿਹਾ ਹਰਗਿਜ਼ ਨਹੀਂ ਹੈ। ਜਿਸ ਕਾਰਜ-ਸ਼ੈਲੀ ਦੀ ਸ਼ਨਾਖਤ ਇਸ ਨਵੇਂ ਲੇਖੇ ਵਿਚ ਕੀਤੀ ਗਈ ਹੈ ਉਹ ਸਾਲ 2018 ਵਿਚ ਮੋਦੀ-ਸ਼ਾਹ ਸਰਕਾਰ ਵਲੋਂ ਤਜਵੀਜ ਕੀਤੇ ਗਏ ਖਤਰਨਾਕ "ਸੋਮੀਕਹ" ਤੰਤਰ ਨਾਲ ਹੂ-ਬ-ਹੂ ਮੇਲ ਖਾਂਦੀ ਹੈ। ਸਰਕਾਰ ਨੇ ਵਿਆਪਕ ਵਿਰੋਧ ਤੋਂ ਬਾਅਦ ਇਹ ਤੰਤਰ ਦਾ ਸਥਾਪਤ ਕਰਨ ਦਾ ਵਿਚਾਰ ਛੱਡ ਦੇਣ ਦਾ ਐਲਾਨ ਕੀਤਾ ਸੀ। ਅਜਿਹੇ ਵਿਚ ਵਿਚਾਰਨ ਵਾਲਾ ਮਸਲਾ ਹੈ ਕਿ ਕੀ ਇਹ ਨਵਾਂ ਲੇਖਾ "ਸੋਮੀਕਹ" ਤੰਤਰ ਨੂੰ ਮੋਦੀ-ਸ਼ਾਹ ਸਰਕਾਰ ਵਲੋਂ ਗੁਪਤ-ਤਰੀਕੇ ਨਾਲ ਚਾਲੂ ਕਰ ਲੈਣ ਵੱਲ ਇਸ਼ਾਰਾ ਕਰ ਰਿਹਾ ਹੈ?
    11 min
  • ਪੰਜਾਬ ਦੀ ਭਾਖਾ ਨੀਤੀ: ਵਰਤਮਾਨ ਦਸ਼ਾ ਅਤੇ ਦਿਸ਼ਾ
    ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਬੀਤੇ ਦਿਨੀਂ ‘ਪੰਜਾਬ ਦੀ ਭਾਖਾ ਨੀਤੀ: ਵਰਤਮਾਨ ਦਸ਼ਾ ਅਤੇ ਦਿਸ਼ਾ’ ਵਿਸ਼ੇ ਉੱਤੇ ਵਿਚਾਰ-ਗੋਸ਼ਟਿ ਕਰਵਾਈ ਗਈ। 31 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 36ਬੀ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿਖੇ ਇਸ ਚਰਚਾ ਵਿਚ ਵਕੀਲ ਅਤੇ ਪੰਜਾਬ ਰਾਜ ਭਾਖਾ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਕਾਨੂੰਨੀ ਯਤਨ ਕਰਨ ਵਾਲੇ ਮਿੱਤਰ ਸੈਨ ਮੀਤ, ਭਾਖਾ ਵਿਗਿਆਨੀ ਪ੍ਰੋ. ਜੋਗਾ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਹਿੱਸਾ ਲਿਆ। ਇਹ ਉਸ ਵਿਚਾਰ-ਗੋਸ਼ਿਟ ਦਾ ਸੰਖੇਪ ਤੱਤਸਾਰ ਹੈ।
    11 min
  • ਬਣਾਉਟੀ ਸੰਘਰਸ਼ਾਂ ਦਾ ਕਹਿਰ ਅਤੇ ਕੌਮੀ ਊਰਜਾ
    ਜਿਵੇਂ ਜਿਵੇਂ ਸਾਡੀ ਜ਼ਿੰਦਗੀ ਚੋਂ ਅਸਲ ਸੰਘਰਸ਼ ਦੇ ਤੱਤ ਖਤਮ ਹੁੰਦੇ ਜਾਂਦੇ ਹਨ, ਅਸੀਂ ਉਤਨਾ ਹੀ ਬਣਾਉਟੀ ਸੰਘਰਸ਼ਾਂ ਨੂੰ ਸਿਰਜਦੇ ਜਾਂਦੇ ਹਾਂ। ਮਿਸਾਲ ਦੇ ਤੌਰ ਤੇ, ਅਜਕਲ ਦੀ ਚੜ੍ਹਦੀ ਉਮਰ ਦੀ ਨੌਜਵਾਨੀ (ਅਤੇ ਬਾਕੀਆਂ) ਵੱਲੋਂ ਖੇਡੀਆਂ ਜਾਂਦੀਆਂ ਵੀਡੀਓ ਗੇਮਾਂ ਅਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਇਸਦਾ ਇਕ ਸੌਖਾ ਉਦਾਹਰਣ ਹਨ। ਵੀਡੀਓ ਗੇਮ ਵਿੱਚ ਹੀ ਕਾਰ ਦੀ ਰੇਸ ਤੋਂ ਲੈਕੇ ਕੈਦਖਾਨੇ ਵਿੱਚੋਂ ਫਰਾਰੀ (ਪ੍ਰਿਜ਼ਨ ਬ੍ਰੇਕ ਗੇਮਾਂ) ਅਤੇ ਦੋ ਰਾਜਾਂ ਦੀ ਆਪਸੀ ਲੜਾਈ ਤੋਂ ਲੈਕੇ ਸਭਿਅਤਾਵਾਂ ਦੀ ਆਪਸੀ ਲੜਾਈ ਤਕ, ਸਭ ਕੁੱਝ ਦਾ ਸੰਘਰਸ਼ ਵੀਡੀਓ ਗੇਮ ਦੇ ਜਰੀਏ ਹੀ ਕਰਕੇ ਸਾਡਾ ਮਨ ਆਪਣੇ ਆਪ ਨੂੰ ਤਸਕੀਨ ਦਿਵਾਉਂਦਾ ਹੈ ਕਿ ਕੋਈ ਲੜਾਈ ਜਿੱਤੀ ਹੈ। ਮਨ ਭਾਵੇਂ ਚੇਤਨ ਤੌਰ ਉੱਤੇ ਸ਼ਾਂਤੀ ਦੀ ਚਾਹਤ ਰੱਖਦਾ ਹੈ ਪਰ ਹੈ ਸਦਾ ਉਹ ਸੰਘਰਸ਼ ਦੀ ਭਾਲ ਵਿੱਚ।
    14 min
  • “ਭਾਈ ਤੇਜਾ ਸਿੰਘ ਸਮੁੰਦਰੀ” ਨੂੰ ਯਾਦ ਕਰਦਿਆਂ
    ਤੇਜਾ ਸਿੰਘ ਸਮੁੰਦਰੀ ਦਾ ਨਾਂ ਉਨ੍ਹਾਂ ਸਿਰਮੌਰ ਸਿੱਖ ਸ਼ਖਸੀਅਤਾਂ ਵਿਚ ਬੜੀ ਇੱਜ਼ਤ ਅਤੇ ਮਾਣ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਦਾ ਸਾਰਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਣ ਕਰ ਦਿੱਤਾ। ਉਹ ਸੂਝਵਾਨ, ਨਿਧੜਕ, ਸਿਦਕੀ ਦੂਰ-ਅੰਦੇਸ਼ੀ ਪੂਰਨ ਗੁਰਸਿੱਖ ਸਨ। ਉਨ੍ਹਾਂ ਨੇ ਸਿੱਖ ਕੌਮ ਨੂੰ ਚੁਣੌਤੀਆਂ ਵਾਲੇ ਸਮੇਂ ਆਪਣੀ ਸਿਆਣਤ ਅਤੇ ਠਰ੍ਹਮੇ ਨਾਲ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਵਧਣ ਵਿਚ ਯੋਗ ਅਗਵਾਈ ਦਿੱਤੀ।
    2 min
  • ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਨੂੰ ਜੰਮੂ ਨਾਲ ਜੋੜਨ ਅਤੇ ਤਾਮਿਲ ਨਾਡੂ ਵਿਚੋਂ ਕੋਂਗੂ ਨਾਡੂ ਕੱਢਣ ਦਾ ਮਸਲਾ: ਅਫਵਾਹਾਂ ਤੇ ਚਰਚਾ ਦਾ ਡੂੰਘਾ ਸੰਧਰਭ ਸਮਝਣ ਦੀ ਲੋੜ
    ਬੀਤੇ ਕੁਝ ਦਿਨਾਂ ਤੋਂ ਦੱਖਣੀ ਸੂਬੇ ਤਾਮਿਲਨਾਡੂ ਦੇ ਹਵਾਲੇ ਨਾਲ ਇਹ ਗੱਲ ਬਿਜਲ-ਸੱਥ ਅਤੇ ਖਬਰਖਾਨੇ ਦੀ ਚਰਚਾ ਦਾ ਵਿਸ਼ਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਯੂਨੀਅਨ ਸਰਕਾਰ ਤਾਮਿਲਨਾਡੂ ਵਿੱਚੋਂ ‘ਕੋਂਗੂ ਨਾਡੂ’ ਨਾਮੀ ਵੱਖਰੀ ‘ਯੂਨੀਅਨ ਟੈਰੀਟਰੀ’ ਬਣਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕੋਂਗੂ ਨਾਡੂ ਉਂਝ ਤਾਮਿਲਨਾਡੂ ਵਿੱਚ ਕੋਈ ਜਿਲ੍ਹਾ ਜਾਂ ਥਾਂ ਨਹੀਂ ਹੈ ਬਲਕਿ ਤਾਮਿਲ ਨਾਡੂ ਦੇ ਪੱਛਮੀ ਜਿਲਿਆਂ ਨੀਲਗਿਰੀ, ਕੋਇੰਬਟੂਰ, ਤਿਰੁਪੁਰ, ਈਰੋਡ, ਕੁਰੂਰ, ਨਾਮਾਕਲ ਤੇ ਸਾਲੇਮ, ਅਤੇ ਦਿੰਦੁਗਲ ਜਿਲ੍ਹੇ ਦੇ ਓਡਾਚਾਟਰਮ, ਤੇ ਧਾਰਮਾਪੁਰੀ ਜਿਲ੍ਹੇ ਦੇ ਪਾਪੀਰੇਦੀਪੱਟੀ ਇਲਾਕੇ ਨੂੰ ਸਾਂਝੇ ਤੌਰ ਉੱਤੇ ਨੂੰ ਕੋਂਗੂ ਨਾਡੂ ਕਿਹਾ ਜਾਂਦਾ ਹੈ, ਜਿਵੇਂ ਪੰਜਾਬ ਵਿਚ ਮਾਝਾ,ਦੁਆਬਾ, ਪੁਆਧ, ਮਾਲਵਾ, ਬਾਂਗਰ ਆਦਿ ਖੇਤਰ ਹਨ।
    10 min
  • ਭਵਿੱਖ ਬਾਰੇ ਜਵਾਬ ਇੰਨ੍ਹਾਂ ਘੱਲੂਘਾਰਿਆਂ ਵਿੱਚੋਂ ਹੀ ਮਿਲਣਗੇ
    ਪਿਛਲੀ ਸਦੀ ਦੇ ਸਿੱਖ ਇਤਿਹਾਸ ’ਤੇ ਝਾਤ ਮਾਰਦਿਆਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਜੂਨ ੧੯੮੪ ਵਿੱਚ ਵਾਪਰੇ ਤੀਜੇ ਘੱਲੂਘਾਰੇ ਨੇ ਸਿੱਖ ਸਿਮਰਤੀ ’ਤੇ ਬਹੁਤ ਡੂੰਘਾ ਪ੍ਰਭਾਵ ਛੱਡਿਆ ਹੈ। ਪੰਜਾਬ ਦੀ ਧਰਤੀ ’ਤੇ ਸਿੱਖ ਜੁਝਾਰੂਆਂ ਅਤੇ ਸ਼ਰਧਾਲੂਆਂ ਦਾ ਡੁੱਲ੍ਹਾ ਇਹ ਸੱਜਰਾ ਖੂਨ ਅੱਜ ਵੀ ਸਿੱਖਾਂ ਨੂੰ ਇੱਕੋ ਸਮੇਂ ਇਤਿਹਾਸ, ਵਰਤਮਾਨ ਅਤੇ ਭਵਿੱਖ ਨਾਲ ਇੱਕ ਅਦੁੱਤੀ ਤਰੀਕੇ ਨਾਲ ਜੋੜ ਕੇ ਰੱਖਦਾ ਹੈੈ।

    ਮਲਕੀਤ ਸਿੰਘ ਭਵਾਨੀਗੜ੍ਹ ਦੀ ਇਹ ਕਿਰਤ ਇਸ ਗੱਲ ਦਾ ਸਬੂਤ ਹੈ ਕਿ ਇਹ ਜ਼ਖਮ ਅੱਜ ਵੀ ਹਰੇ ਹਨ ਪਰ ਨਾਸੂਰ ਵਜੋਂ ਨਹੀਂ ਸਗੋਂ ਇਹ ਇੱਕ ਮੱਘਦੇ ਸੂਰਜ ਵਾਂਙ ਸਾਡਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ। ਭਾਵੇਂ ਕਿ ਸਮੁੱਚੇ ਸਿੱਖ ਜਗਤ ਲਈ ਇਸਦੀ ਅਹਿਮੀਅਤ ਹੈ ਪਰ ੧੯੯੦ ਤੋਂ ਬਾਅਦ ਜੰਮੀ ਸਾਡੀ ਪੀੜ੍ਹੀ ਲਈ ਇਸ ਦੀ ਕੁਝ ਖਾਸ ਮਹੱਤਤਾ ਹੈ। ਸਾਡੀ ਪੀੜ੍ਹੀ ਉਹ ਹੈ ਜਿਸ ਨੂੰ ਸੰਤ ਜਰਨੈਲ ਸਿੰਘ ਜੀ ਵੱਲੋਂ ਅਰੰਭੇ ਸਿੱਖ ਜੁਝਾਰੂ ਸੰਘਰਸ਼ ਦੀਆਂ ਖਾਲਸਾਈ ਤਰੰਗਾਂ ਦੇ ਪਰਤੱਖ ਦਰਸ਼ਨ ਨਸੀਬ ਨਹੀਂ ਹੋਏ ਅਤੇ ਸ਼ਹਾਦਤਾਂ ਤੋਂ ਪੰਥ ਵਿੱਚ ੮੦ਵਿਆਂ ’ਚ ਉੱਭਰੀ ਪਹਿਲਤਾਜ਼ਗੀ ਵੇਖਣ ਤੋਂ ਵਾਂਝੇ ਰਹਿ ਗਏ। ਅਸੀਂ ਉਸ ਦੌਰ ਵਿੱਚ ਸੁਰਤ ਸੰਭਾਲੀ ਜਦੋਂ ਸਟੇਟ ਵੱਲੋਂ ਵਹਿਸ਼ੀ ਨਸਲਕੁਸ਼ੀ ਤਹਿਤ ਪੰਥ ਦਰਦੀਆਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਅਤੇ ਸਰਗਰਮ ਪੰਥਕ ਸੰਸਥਾਵਾਂ ਨੂੰ ਖਤਮ ਕਰਨ ਜਾਂ ਘੁਸਪੈਠ ਰਾਹੀਂ ਅੰਦਰੋਂ ਖੋਖਲੇ ਕਰਕੇ ਕਾਬੂ ਕੀਤਾ ਜਾ ਰਿਹਾ ਸੀ। ਪੁਲਸ ਦੀ ਛਤਰ ਛਾਇਆ ਹੇਠ ਸਭਿਆਚਾਰਕ ਵਿਗਾੜਾਂ ਨੂੰ ਉਭਾਰਿਆ ਗਿਆ ਅਤੇ ਸਾਮਰਾਜੀ ਨੀਤੀਆਂ ਤਹਿਤ ਨਵਉਦਾਰਵਾਦੀ ਆਰਥਿਕਤਾ ਨੇ ਪੰਜਾਬ ਦੇ ਰਾਜਸੀ ਅਤੇ ਸਮਾਜਕ ਢਾਂਚਿਆਂ ਨੂੰ ਬੇਰਹਿਮੀ ਨਾਲ ਤਹਿਸ-ਨਹਿਸ ਕਰਦਿਆਂ ਬੇਲਗਾਮ ਪਦਾਰਥਵਾਦ ਰਾਹੀਂ ਜਿੰਦਗੀ ਦੇ ਅਰਥ ਅਤੇ ਸਮਾਜਕ ਕਦਰਾਂ ਕੀਮਤਾਂ ਨੂੰ ਪੂੰਜੀ ਦੁਆਲੇ ਕੇਂਦ੍ਰਿਤ ਕਰ ਦਿੱਤਾ। ਖਿੱਤੇ ਦੀ ਸਿਆਸਤ ਨੂੰ ਇਸ ਹੱਦ ਤੱਕ ਲਾਚਾਰ ਕਰ ਦਿੱਤਾ ਕਿ ਅਗਵਾਈ ਦੀ ਉਮੀਦ ਤਾਂ ਦੂਰ ਦੀ ਗੱਲ ਰਹੀ ਸਗੋਂ ਸਿਆਸਤਦਾਨ ਆਪਣੀ ਧਰਤੀ ਅਤੇ ਲੋਕਾਂ ਦੇ ਭਲੇ ਲਈ ਕੋਈ ਵੀ ਨੀਤੀ ਲਾਗੂ ਕਰਨ ਤੋਂ ਬੇਵੱਸ ਹੋ ਗਏ ਜਾਂ ਨਿੱਜੀ ਮੁਫਾਦਾਂ ਨੂੰ ਅੱਗੇ ਰੱਖ ਕੇ ਪੁੱਠੇ ਰਸਤੇ ਪੈ ਗਏ।

    ਸਾਡੀ ਪੀੜ੍ਹੀ ਉਨ੍ਹਾਂ ਸਮਿਆਂ ਵਿੱਚ ਜਵਾਨ ਹੋਈ ਜਦੋਂ ਸੰਤ ਜਰਨੈਲ ਸਿੰਘ ਜੀ ਬਾਰੇ ਮਹਿਜ਼ ਗੱਲ ਕਰਨੀ ਹੀ ਸਰਕਾਰੀ ਤਸ਼ੱਦਦ ਨੂੰ ਬੁਲਾਵਾ ਦੇਣ ਵਾਲੀ ਗੱਲ ਹੁੰਦੀ ਸੀ। ਇਸ ਸਾਰੇ ਵਰਤਾਰੇ ਰਾਹੀਂ ਸਹੀ ਪੰਥਕ ਜਥੇਬੰਦਕ ਢਾਂਚੇ ਅਤੇ ਅਗਵਾਈ ਤੋਂ ਵਾਂਝੇ ਰੱਖ ਕੇ ਇੱਕ ਰੂਪ ਵਿੱਚ ਸਾਨੂੰ ਲਾਵਾਰਿਸ ਕਰ ਦਿੱਤਾ ਗਿਆ। ਇਨ੍ਹਾਂ ਹਲਾਤਾਂ ਨੂੰ ਵੇਖਦਿਆਂ ਅਤੇ ਹੰਢਾਉਂਦਿਆਂ ਨਾ-ਉਮੀਦੀ ਦੇ ਸ਼ਿਕਾਰ ਸਾਡੇ ਕੁਝ ਹਾਣੀ ਨਸ਼ਿਆਂ ਦੀ ਦਲ-ਦਲ ਵਿੱਚ ਧੱਸ ਗਏ, ਕੁਝ ਚੰਗੇ ਭਵਿੱਖ ਦੀ ਤਲਾਸ਼ ਵਿੱਚ ਦੇਸ ਪੰਜਾਬ ਨੂੰ ਛੱਡ ਕੇ ਬਾਹਰ ਨੂੰ ਹਿਜਰਤ ਕਰਨ ਲੱਗੇ ਅਤੇ ਹੁਣ ਹਲਾਤ ਇਹ ਹੋ ਗਏ ਹਨ ਕਿ ਪੱਛਮੀ ਮੁਲਕਾਂ ਵਿੱਚ ਪਲ਼ੇ ਕੁਝ ਹਿੱਸੇ ਵਿਦੇਸ਼ਾਂ ਦੇ ਰਾਜਸੀ ਢਾਂਚਿਆਂ ਅਧੀਨ ਗੁਲਾਮੀ ਨਾਲ ਸੰਤੁਸ਼ਟ ਹੋ ਕੇ ਇਸ ਵਿੱਚੋਂ ਹੀ ਮਾਣ ਮਹਿਸੂਸ ਕਰਨ ਲੱਗੇ ਹਨ। ਇਸ ਹਨੇਰ ਵਰਗੇ ਮਹੌਲ ਵਿੱਚੋਂ ਨਿਕਲ ਰਹੇ ਨੌਜਵਾਨਾਂ ਵੱਲੋਂ ਅਣਗਿਣਤ ਚੁਣੌਤੀਆਂ ਨੂੰ ਮੁਖਾਤਿਬ ਹੁੰਦਿਆਂ ਇੱਕ ਸਵਾਲ ਵਾਰ-ਵਾਰ ਪੁੱਛਿਆ ਜਾਂਦਾ ਹੈ: ਹੁਣ ਕੀ ਕੀਤਾ ਜਾਵੇ? ਇਨ੍ਹਾਂ ਸੰਕਟਾਂ ਦਾ ਹੱਲ ਕੀ ਹੈ?

    ਹੋਰ ਕਈ ਪੰਥ ਦਰਦੀਆਂ ਵਾਂਙ ਡਾ. ਗੁਰਭਗਤ ਸਿੰਘ ਦੀ ਪੈੜ ਫੜ੍ਹਦਿਆਂ ਮਲਕੀਤ ਸਿੰਘ ਨੇ ਹਥਲੀ ਕਿਤਾਬ ਰਾਹੀਂ ਜੂਨ ੧੯੮੪ ਦੇ ਜ਼ਖਮਾਂ ਨੂੰ ਸੂਰਜ ਬਣਾਉਂਦਿਆਂ ਸਾਨੂੰ ਇਸ ਦੇ ਜਵਾਬ ਵੱਲ ਇਸ਼ਾਰਾ ਕੀਤਾ ਹੈ ਕਿ ਸਾਡੇ ਭਵਿੱਖ ਬਾਰੇ ਸਵਾਲਾਂ ਦੇ ਜਵਾਬ ਇਸ ਘੱਲੂਘਾਰੇ ਵਿੱਚੋਂ ਹੀ ਮਿਲ ਸਕਦੇ ਹਨ। ਸੰਤ ਜਰਨੈਲ ਸਿੰਘ ਜੀ ਦੇ ਵਾਰਿਸ ਅਖਵਾਉਣ ਵਾਲੇ ਅੱਜ ਬੇਸ਼ੱਕ ਬਹੁਤ ਹਨ ਪਰ ਸਹੀ ਅਰਥਾਂ ਵਿੱਚ ਸਿੱਖ ਜੁਝਾਰੂਆਂ ਦੀ ਇੰਡੀਅਨ ਸਟੇਟ ਪ੍ਰਤੀ ਸਮਝ ਅਤੇ ਉਸ ਨਾਲ ਨਿਪਟਨ ਵਾਸਤੇ ਸਚਿਆਰੇ ਅਮਲ ਦੇ ਠੋਸ ਜਥੇਬੰਦਕ ਰੂਪ ਦੀ ਅਣਹੋਂਦ ਕਾਰਨ ਅੱਜ ਦੇ ਸਿੱਖ ਨੌਜਵਾਨਾਂ ਦਿਆਂ ਮੋਢਿਆਂ ’ਤੇ ਬਹੁਤ ਵੱਡੀ ਜਿੰਮੇਵਾਰੀ ਹੈ। ਇਸ ਘੱਲੂਘਾਰੇ ਦੇ ਧੁਰ ਤੱਕ ਜਾਣ ਦੀ ਲੋੜ ਹੈ ਤਾਂ ਕਿ ਸਾਡੇ ਦੁਸ਼ਮਣ ਦੀ ਸਹੀ ਨਿਸ਼ਾਨਦੇਹੀ ਕੀਤੀ ਜਾ ਸਕੇ ਅਤੇ ਖਾਲਸਾ ਜੀ ਦੇ ਬੋਲਬਾਲੇ ਵੱਲ੍ਹ ਜਾਂਦੇ ਸਾਰਥਕ ਰਾਹ ਪਛਾਣੇ ਜਾ ਸਕਣ।
    16 min
  • 6 ਜੂਨ ਦੇ ਘਲੂਘਾਰਾ ਸਮਾਗਮ ’ਚ ਬਾਹਰੀ ਦਖਲ-ਅੰਦਾਜ਼ੀ ਅਤੇ ਅਸੀਂ
    ਜੂਨ 1984 ਵਿੱਚ ਬਿਪਰ ਰਾਜ-ਹਉੰ ਨੇ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ, ਇਸ ਬਹੁ-ਪਸਾਰੀ ਅਤੇ ਵਿਆਪਕ ਹਮਲੇ ਨੂੰ ਪੰਥ ਤੀਜੇ ਘੱਲੂਘਾਰੇ ਵਜੋਂ ਯਾਦ ਕਰਦਾ ਹੈ। ਸਿੱਖਾਂ ਦੀ ਇਹ ਰਿਵਾਇਤ ਹੈ ਕਿ ਉਹ ਆਪਣੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ, ਸ਼ਹੀਦੀ ਦਿਹਾੜੇ, ਗੁਰੂ ਦੇ ਰਾਹ ਉੱਤੇ ਚੱਲ ਕੇ ਜੋ ਸਿੱਖ ਸ਼ਹੀਦ ਹੁੰਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਨ। ਕਥਾ, ਕੀਰਤਨ, ਢਾਡੀ, ਕਵੀਸ਼ਰਾਂ ਰਾਹੀਂ ਸਿੱਖ ਸੰਗਤ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ। ਇਹੀ ਯਾਦ ਨੂੰ ਤਾਜ਼ਾ ਰੱਖਦਿਆਂ ਸਿੱਖ ਸੰਗਤ ਵਰਤਮਾਨ ਵਿੱਚ ਬੈਠਿਆਂ ਇਤਿਹਾਸ ਦੇ ਦਰਸ਼ਨ ਕਰਦੀ ਹੈ ਅਤੇ ਭਵਿੱਖ ਵਿੱਚ ਆਪਣੇ ਅਮਲਾਂ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਕਰਦੀ ਹੈ। ਯਾਦ ਰੱਖਣ ਵਿੱਚ ਜੋ ਤਾਕਤ ਹੈ ਉਹ ਤਾਕਤ ਭਵਿੱਖ ਨੂੰ ਇਤਿਹਾਸ ਦੇ ਹਾਣਦਾ ਕਰਨ ਦੇ ਸਮਰੱਥ ਹੁੰਦੀ ਹੈ ਜਿਸ ਕਰਕੇ ਹੁਕਮਰਾਨ ਜਾਂ ਇਤਿਹਾਸ ਦਾ ਗੁਨਾਹਗਾਰ ਇਹ ਕਦੀ ਨਹੀਂ ਚਾਹੁੰਦਾ ਕਿ ਇਹ ਯਾਦ ਬਣੀ ਰਹੇ। ਉਹ ਯਤਨ ਕਰਦਾ ਹੈ ਕਿ ਬੀਤੇ ਨੂੰ ਭੁਲਾ ਦਿੱਤਾ ਜਾਵੇ ਜਾਂ ਯਾਦ ਕਰਨ ਦੀ ਸਕਾਰਾਤਮਿਕਤਾ ਨੂੰ ਖਤਮ ਕਰ ਦਿੱਤਾ ਜਾਵੇ। ਯਾਦ ਰੱਖਣ ਅਤੇ ਭੁਲਾ ਦੇਣ ਦੀ ਜੰਗ ਬਹੁਤ ਖਤਰਨਾਕ ਅਤੇ ਅਹਿਮ ਹੁੰਦੀ ਹੈ ਪਰ ਇਸ ਤੋਂ ਵੀ ਅਹਿਮ ਅਤੇ ਖਤਰਨਾਕ ਹੁੰਦਾ ਹੈ ਜਦੋਂ ਯਾਦ ਕਰਨ ਵਿੱਚ ਦਖਲ-ਅੰਦਾਜ਼ੀ ਕਰਕੇ ਯਾਦ ਕਰਨ ਦੇ ਅਮਲ ਨੂੰ ਪ੍ਰਭਾਵਿਤ ਕੀਤਾ ਜਾਵੇ ਅਤੇ ਯਾਦ ਕਰਨ ਦੀ ਸਕਾਰਾਤਮਿਕਤਾ ਨੂੰ ਖਤਮ ਕਰ ਦਿੱਤਾ ਜਾਵੇ। ਤੀਜੇ ਘੱਲੂਘਾਰੇ ਦੀ ਯਾਦ ਵਿੱਚ ਵੀ ਇਸੇ ਤਰ੍ਹਾਂ ਦੀਆਂ ਦਖਲ-ਅੰਦਾਜ਼ੀਆਂ ਹੋ ਰਹੀਆਂ ਹਨ।

    ਹਰ ਸਾਲ 6 ਜੂਨ ਨੂੰ ਸਿੱਖ ਸੰਗਤ ਅਕਾਲ ਤਖ਼ਤ ਸਾਹਿਬ, ਸ੍ਰੀ ਅਮ੍ਰਿਤਸਰ ਵਿਖੇ ਇਕੱਤਰ ਹੁੰਦੀ ਹੈ ਅਤੇ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੀ ਹੈ। ਕੋਈ ਸਮਾਂ ਸੀ ਜਦੋਂ ਇਹਨਾਂ ਸ਼ਹੀਦਾਂ ਦੀ ਗੱਲ ਕਰਨ ਉੱਤੇ ਬਹੁਤ ਜਿਆਦਾ ਸਖਤੀ ਸੀ, ਸਟੇਟ ਦਾ ਉਹ ਅਮਲ ਸਿੱਧੇ ਰੂਪ ਵਿੱਚ ਇਸ ਘੱਲੂਘਾਰੇ ਨੂੰ ਯਾਦ ਨਾ ਕਰਨ ਦੇਣ ਦਾ ਅਮਲ ਸੀ। ਇਹ ਅਮਲ ਸੌਖਿਆਂ ਸਮਝ ਪੈ ਜਾਂਦਾ ਹੈ ਪਰ ਜਦੋਂ ਸਟੇਟ ਦਾ ਦਖਲ ਇਸ ਪ੍ਰਕਾਰ ਹੋ ਜਾਵੇ ਕਿ ਯਾਦ ਵੀ ਕਰਨ ਦਿੱਤਾ ਜਾਵੇ ਪਰ ਯਾਦ ਦੀ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਜਾਵੇ, ਇਹ ਬਹੁਤ ਖਤਰਨਾਕ ਹੁੰਦਾ ਹੈ ਅਤੇ ਇਹ ਸੌਖਿਆਂ ਸਮਝ ਵੀ ਨਹੀਂ ਪੈਂਦਾ। ਇਹ ਦਖਲ ਹਰ ਸੰਭਵ ਤਰੀਕੇ ਕੀਤਾ ਜਾਂਦਾ ਹੈ। ਸਟੇਟ ਦਾ ਯਤਨ ਰਹਿੰਦਾ ਹੈ ਕਿ ਇਸ ਦਿਨ ਕੋਈ ਨਾ ਅਜਿਹੀ ਘਟਨਾ ਕਰਵਾਈ ਜਾਵੇ ਜਿਸ ਕਰਕੇ ਸਾਰਾ ਧਿਆਨ ਉਸ ਵਾਪਰੀ ਘਟਨਾ ਉੱਤੇ ਕੇਂਦਰਿਤ ਹੋ ਜਾਵੇ। ਜਦੋਂ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਇਸ ਯਾਦ ਉੱਤੇ ਆਪਣਾ ਅਸਰ ਛੱਡਦੀ ਹੈ, ਇਸ ਦੀ ਪਵਿੱਤਰਤਾ ਨੂੰ ਖਤਮ ਕਰਦੀ ਹੈ, ਇਸ ਦੀ ਸਕਾਰਾਤਮਿਕਤਾ ਨੂੰ ਖਤਮ ਕਰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਅਤੇ ਸਿੱਖਾਂ ਦੇ ਵੱਡੇ ਹਿੱਸੇ ਦਾ ਧਿਆਨ ਭਟਕਾਉਣ ਵਿੱਚ ਕਾਮਯਾਬ ਵੀ ਰਹੀਆਂ ਹਨ।
    6 min
  • ਘੱਲੂਘਾਰਾ ਜੂਨ 84: ਵੱਖ-ਵੱਖ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)
    ਸਿੱਖ ਪਿਛਲੀਆਂ ਸਦੀਆਂ ਵਿੱਚ ਜਰਵਾਣਾ ਰੂਪ ਧਾਰ ਚੁੱਕੀ ਤੁਰਕ, ਅਫਗਾਨ, ਫ਼ਿਰੰਗੀ ਰਾਜ-ਹਉਂ ਨਾਲ ਸੰਘਰਸ਼ ਕਰਦੇ ਰਹੇ ਹਨ ਪਰ ਬਿਪਰ ਰਾਜ-ਹਉਂ ਨਾਲ ਪਹਿਲੀ ਵਾਰ ਸਿੱਖਾਂ ਦਾ ਸਿੱਧਾ ਵਾਅ-ਵਾਸਤਾ ਪਿਆ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਿਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ ਅਤੇ ਦੂਸਰਾ ਵਰਤਮਾਨ ਸਟੇਟ ਨੇ ਮਨੋਵਿਗਿਆਨਕ ਹਮਲਾ ਡੂੰਘਾ ਕਰਨ ਲਈ ਬਹੁਤ ਜਿਆਦਾ ਤਰੱਕੀ ਵੀ ਕਰ ਲਈ ਹੈ। ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ। ਇਹ ਲੜ੍ਹਾਈ ਮੁਕਤੀ ਦੇ ਵੱਖੋ-ਵੱਖਰੇ ਰਾਹ ਹੋਣ ਕਾਰਨ (ਭਾਵ ਧਰਮਾਂ ਦੀ ਲੜ੍ਹਾਈ) ਸਗੋਂ ਇਹ ਹਮਲਾ ਪਦਾਰਥਕ ਅਧਾਰ ਵਾਲੇ ਬਿਪਰ (ਅਧਰਮੀ) ਨੇ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਗੁਰਮੁਖਾਂ (ਧਰਮੀਆਂ) ਉੱਤੇ ਕੀਤਾ।

    ਬਿਪਰ ਇਹ ਮਨੋਵਿਗਿਆਨਕ ਹਮਲਾ ਕਰਕੇ ਸਿੱਖਾਂ ਨੂੰ ਪੂਰਨ ਤੌਰ ’ਤੇ ਗਲਬਾ ਪਾ ਕੇ ਖਤਮ ਕਰਨਾ ਚਾਹੁੰਦਾ ਸੀ ਜਿਸ ਦੀਆਂ ਅਨੇਕਾਂ ਗਵਾਹੀਆਂ ਇਸ ਕਾਰਜ ਵੇਲੇ ਗਵਾਹਾਂ ਨੂੰ ਮਿਲਣ ਵਕਤ ਉਹਨਾਂ ਦੀਆਂ ਗੱਲਾਂ ਅਤੇ ਚਿਹਰਿਆਂ ਦੀ ਗੰਭੀਰਤਾ ਨੇ ਭਰੀਆਂ। ਗੁਰਦੁਆਰਾ ਬੇਰ ਸਾਹਿਬ ਵਿੱਚ ਉਸ ਵਕਤ ਮੌਜੂਦ ਬੀਬੀ ਅਜੀਤ ਕੌਰ ਦੇ ਬੋਲ ਕੁਝ ਇਸ ਤਰ੍ਹਾਂ ਸਨ - “ਅਸੀਂ ਆਪਣੀ ਵਧੀ ਹੋਣ ਕਰਕੇ ਬਚ ਗਏ, ਸਾਨੂੰ ਇਹ ਕਹਿੰਦੇ ਰਹੇ ਕਿ ਤੁਹਾਨੂੰ ਮਾਰ ਦੇਣਾ ਹੈ। ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਸਾਡੀ ਇਹਨਾਂ ਨਾਲ ਦੁਸ਼ਮਣੀ ਕੀ ਹੈ? ਉਹਨਾਂ ਨੇ ਸਾਡੇ 'ਤੇ ਇਨਾਂ ਦਬਾਅ ਪਾਇਆ ਕਿ ਅਸੀਂ ਅਜੇ ਤੱਕ ਉੱਠਣ ਜੋਗੇ ਨਹੀਂ ਰਹੇ। ਸਰਕਾਰ ਨੇ ਅਤੇ ਫੌਜ ਨੇ ਗਲਤ ਢੰਗ ਨਾਲ ਜੋ ਸਾਡੇ ਨਾਲ ਰਾਜਨੀਤੀ ਖੇਡੀ ਉਹ ਜਿਵੇਂ ਕੋਈ ਬੰਦਾ ਬਾਤ ਪਾਉਂਦਾ ਪਾਉਂਦਾ ਡਰ ਜਾਵੇ, ਅਸੀਂ ਅੱਜ ਵੀ ਓਹਦੇ ਤੋਂ ਇਸ ਤਰ੍ਹਾਂ ਸਹਿਮੇ ਹੋਏ ਹਾਂ। ਤੁਸੀਂ ਸਮਝੋ ਕਿ ਸਾਡਾ ਅੰਦਰ ਕਿੰਨਾ ਕੁ ਖੋਖਲਾ ਹੋਇਆ ਹੋਣਾ।”
    18 min
  • ਪੱਛਮੀ ਬੰਗਾਲ ਦੀਆਂ ਚੋਣਾਂ ਦਾ ਵਿਸ਼ਲੇਸ਼ਣ
    ਆਦਰਸ਼ਕ ਹਾਲਤ ਵਿੱਚ ਲੋਕਤੰਤਰੀ ਚੋਣਾਂ ਸਮਾਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਲੋੜੀਂਦੀ ਰਾਜਸੀ, ਆਰਥਿਕ ਅਤੇ ਸੱਭਿਆਚਾਰਕ ਨੀਤੀ ਦੇ ਅਧਾਰ ਉੱਤੇ ਲੜੀਆਂ ਜਾਣੀਆਂ ਚਾਹੀਦੀਆਂ ਹਨ। ਪਰ ਪੱਛਮ ਬੰਗਾਲ ਦੀਆਂ ਚੋਣਾਂ ਦਾ ਬਿਰਤਾਂਤ ਕਿਸੇ ਨੀਤੀ ’ਤੇ ਅਧਾਰਤ ਹੋਣ ਦੀ ਬਜਾਏ ਸਿਰਫ ਚੋਣਾਂ ਲੜਨ ਦੇ ਪੈਂਤੜਿਆਂ ਉੱਤੇ ਅਧਾਰਤ ਸੀ। ਸੋ, ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਚੋਣਾਂ ਦੌਰਾਨ ਅਮਲ ਵਿੱਚ ਲਿਆਂਦੇ ਜਾਣ ਵਾਲੇ ਪੈਂਤੜਿਆਂ ਦੇ ਅਧਾਰ ਉੱਤੇ ਕਰਨਾ ਵਧੇਰੇ ਲਾਹੇਵੰਦ ਰਹੇਗਾ। ਵੋਟਾਂ ਦੌਰਾਨ ਜੋ ਪੈਂਤੜੇ ਅਮਲ ਵਿੱਚ ਲਿਆਂਦੇ ਗਏ ਉਹ ਹਨ:

    • ਧਾਰਮਿਕ ਧਰੁਵੀਕਰਨ
    • ਸਮਾਜਿਕ ਗੱਠਜੋੜ
    • ਦੇਸ਼ ਭਗਤੀ ਦੀ ਭਾਵਨਾ
    • ਬੀਤੇ ਦੀ ਕਾਰਗੁਜਾਰੀ
    • ਭਵਿੱਖ ਦਾ ਸੁਪਨਾ
    • ਨਿੱਜੀ ਰਸੂਖ
    • ਵਿਰੋਧੀ ਵੋਟਾਂ ਨੂੰ ਵੰਡਣਾ/ਪਾੜਨਾ
    • ਹਮਦਰਦੀ ਹਾਸਿਲ ਕਰਨ ਦੀ ਕਿਵਾਇਦ
    • ਵਿਰੋਧੀ ’ਚ ਡਰ ਦੀ ਭਾਵਨਾ ਪੈਦਾ ਕਰਨੀ (ਗਲਬਾ ਪਾਉਣਾ)
    • ਚੋਣ ਲੜਨ ਦੀ ਕੁਸ਼ਲਤਾ

    ਧਾਰਮਿਕ ਧਰੁਵੀਕਰਨ: ਜਿਹਨਾਂ ਰਾਜਾਂ ਵਿੱਚ ਮੁਸਲਮਾਨਾਂ ਦੀ ਗਿਣਤੀ 15% ਤੋਂ ਘੱਟ ਹੈ ਓਥੇ ਭਾਜਪਾ ਉੱਚ ਜਾਤਾਂ ਦੇ ਨਾਲ ਸ਼ਡਿਊਲਡ ਕਾਸਟ (ਐਸ. ਸੀ.), ਸ਼ਡਿਊਲਡ ਟਰਾਈਬਸ (ਐਸ. ਟੀ.), ਅਤੇ ਬੈਕਵਰਡ ਕਲਾਸਿਸ (ਬੀ.ਸੀ.) ਤੇ ਅਦਰ ਬੈਕਵਰਡ ਕਲਾਸਿਸ (ਓ.ਬੀ.ਸੀ.) ਦੇ ਨੌਕਰੀਪੇਸ਼ਾ ਵਰਗ (ਮੱਧਵਰਗੀ ਹਿੱਸੇ) ਦਾ ਸੁਮੇਲ ਕਰਕੇ ਜਿੱਤ ਜਾਂਦੀ ਹੈ। ਉਕਤ ਵਰਗਾਂ ਵਿਚ ਆਪਸੀ ਭਾਈਚਾਰਕ ਸਾਂਝ ਨਾ ਹੋਣ ਦੇ ਬਾਵਜੂਦ ਭਾਜਪਾ ਮੁਸਲਮਾਨਾਂ ਖਿਲਾਫ ਧਾਰਮਿਕ ਧਰੁਵੀਕਰਨ ਕਰਕੇ ਇਹਨਾਂ ਦੀਆਂ ਵੋਟਾਂ ਹਾਸਿਲ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ। ਪਰ ਪੱਛਮੀ ਬੰਗਾਲ ਵਿੱਚ ਖਾਸ ਗੱਲ ਇਹ ਹੈ ਕਿ ਕਰੀਬ ਸਵਾ ਸੌ ਸੀਟਾਂ ਉੱਤੇ ਮੁਸਲਮਾਨਾਂ ਦੀ ਗਿਣਤੀ 20% ਤੋਂ 90% ਹੈ। 65 ਸੀਟਾਂ ਅਜਿਹੀਆਂ ਹਨ ਜਿੱਥੇ ਮੁਸਲਮਾਨਾਂ ਦੀ ਅਬਾਦੀ 40% ਤੋਂ ਵੀ ਵੱਧ ਹੈ। ਕਰੀਬ 30-35 ਸੀਟਾਂ ਉੱਤੇ ਮੁਸਲਿਮ ਵੱਸੋਂ 30% ਤੋਂ 40% ਹੈ ਅਤੇ ਕਰੀਬ 30-35 ਸੀਟਾਂ ਹੀ ਅਜਿਹੀਆਂ ਹਨ ਜਿੱਥੇ ਮੁਸਲਿਮ ਵਸੋਂ 20% ਤੋਂ 30% ਦੇ ਦਰਮਿਆਨ ਹੈ। ਇੰਝ ਇਹ ਕਰੀਬ 130 ਸੀਟਾਂ ਬਣਦੀਆਂ ਹਨ ਜਿੱਥੇ ਮੁਸਲਿਮ ਵਸੋਂ 20% ਤੋਂ ਵੱਧ ਹੈ। ਜਿਸ ਕਰਕੇ ਇੱਥੇ ਧਾਰਮਿਕ ਧਰੁਵੀਕਰਨ ਦਾ ਉਲਟ ਅਸਰ ਵੇਖਣ ਨੂੰ ਮਿਲਿਆ ਅਤੇ ਇਹਨਾਂ ਸੀਟਾਂ ਉੱਤੇ ਮੁਸਲਿਮ ਵੋਟ ਜੋ ਪਹਿਲਾਂ ਇੱਕ ਤੋਂ ਵੱਧ ਪਾਰਟੀਆਂ ਵਿੱਚ ਵੰਡੀ ਜਾਂਦੀ ਸੀ ਉਹ ਇਕੱਠੀ ਹੋ ਕੇ ਭਾਜਪਾ ਨੂੰ ਹਰਾਉਣ ਲਈ ਤ੍ਰਿਣਮੂਲ ਕਾਂਗਰਸ ਨੂੰ ਪਈ ਹੈ।

    2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਾਲਧਾ ਉੱਤਰ, ਮਾਲਧਾ ਦੱਖਣ, ਬਹਿਰਾਮਪੁਰ ਅਤੇ ਰਾਏਗੰਜ ਵਾਲੀਆਂ ਮੁਸਲਿਮ ਬਹੁਗਿਣਤੀ ਸੀਟਾਂ ਉੱਤੇ ਤ੍ਰਿਣਮੂਲ ਕਾਂਗਰਸ ਦੇ ਹਾਰਨ ਦੀ ਵਜ੍ਹਾ ਮੁਸਲਿਮ ਵੋਟਾਂ ਦਾ ਤ੍ਰਿਣਮੂਲ, ਸੀ.ਪੀ.ਐਮ. ਅਤੇ ਕਾਂਗਰਸ ਦਰਮਿਆਨ ਵੰਡੇ ਜਾਣਾ ਸੀ।

    ਕਾਂਗਰਸ ਪਾਰਟੀ ਨੇ ਪਿਛਲੀਵਾਰ ਜਿਹੜੀਆਂ 44 ਸੀਟਾਂ ਜਿੱਤੀਆਂ ਸਨ ਉਹਨਾਂ ਵਿੱਚੋਂ 29 ਸੀਟਾਂ ਇਸ ਵਾਰ ਤ੍ਰਿਣਮੂਲ ਕਾਂਗਰਸ ਨੂੰ ਮਿਲੀਆਂ ਹਨ ਜਿਹਨਾਂ ਚੋਂ 26 ਸੀਟਾਂ ਅਜਿਹੀਆਂ ਹਨ ਜੋ ਮੁਸਲਿਮ ਵੱਸੋਂ ਦੇ ਪ੍ਰਭਾਵ ਵਾਲੀਆਂ ਹਨ।

    ਮੁਸਲਿਮ ਵਸੋਂ ਵਾਲੀਆਂ ਅਜਿਹੀਆਂ ਸੀਟਾਂ ਉੱਤੇ 2021 ਵਿੱਚ ਭਾਜਪਾ ਦੇ ਹਾਰਨ ਦੀ ਮੁੱਖ ਵਜ੍ਹਾ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੱਛਮੀ ਬੰਗਾਲ ਦੇ ਮੁਸਲਮਾਨਾਂ ਨੇ ‘ਸਬਕ’ ਸਿੱਖਿਆ ਹੈ; ਅਤੇ ਦੂਜਾ ਕਿ ਭਾਜਪਾ ਵੱਲੋਂ ਧਾਰਮਿਕ ਧਰੁਵੀਕਰਨ ਦੀ ਜ਼ੋਰਦਾਰ ਕਵਾਇਦ ਨੇ ਮੁਸਲਮਾਨ ਹੋਰ ਵੀ ਵਧੇਰੇ ਸਤਰਕ ਕਰ ਦਿੱਤੇ ਤੇ ਉਹ ਭਾਜਪਾ ਨੂੰ ਰੋਕਣ ਲਈ ਵਧੇਰੇ ਬੱਝਵੇਂ ਰੂਪ ਵਿੱਚ ਤ੍ਰਿਣਮੂਲ ਕਾਂਗਰਸ ਨਾਲ ਖੜ੍ਹ ਗਏ।

    ਸਮਾਜਿਕ ਗੱਠਜੋੜ: ਉੱਤਰੀ-ਇੰਡੀਆ ਦੇ ਸੂਬਿਆਂ (ਉੱਤਰ-ਪ੍ਰਦੇਸ਼, ਬਿਹਾਰ ਆਦਿ) ਵਿੱਚ ਰਾਜਨੀਤੀ ਦਾ ਮੁੱਖ ਅਧਾਰ ਸਮਾਜਿਕ ਗਠਜੋੜ ਹੀ ਹੁੰਦਾ ਹੈ ਕਿਉਂਕਿ ਇਹਨਾਂ ਸੂਬਿਆਂ ਵਿੱਚ ਜਾਤਾਂ ਦੇ ਅਧਾਰ ਉੱਤੇ ਹੀ ਪਾਰਟੀਆਂ ਬਣਦੀਆਂ ਹਨ ਅਤੇ ਇਸੇ ਅਧਾਰ ਉੱਤੇ ਹੀ ਵੋਟਾਂ ਵੀ ਪੈਂਦੀਆਂ ਹਨ। ਭਾਜਪਾ ਸਮਾਜਿਕ ਗਠਜੋੜ ਦੇ ਪੈਤੜੇ ਨੂੰ ਵਰਤਦੀ ਆ ਰਹੀ ਹੈ।

    ਆਰ.ਐਸ.ਐਸ. ਪੂਰਬੀ-ਇੰਡੀਆ ਦੇ ਆਦਿਵਾਸੀਆਂ (ਐਸ.ਟੀ. ਭਾਈਚਾਰਿਆਂ) ਦਰਮਿਆਨ ਲੰਮੇ ਸਮੇਂ ਤੋਂ ਸਮਾਜਿਕ ਪੱਧਰ ਉੱਤੇ ਸਰਗਰਮੀ ਕਰ ਰਹੀ ਹੈ, ਜਿਸ ਦਾ ਅਸਰ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਐਸ. ਟੀ. ਵਸੋਂ ਵਾਲੇ ਪੁਰਲੀਆ, ਬਾਂਕੁਰਾ ਅਤੇ ਪੱਛਮੀ ਬਰਧਮਾਨ ਜਿਲ੍ਹਿਆਂ ਵਿੱਚ ਸਾਫ ਵੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਸਮੇਂ ਤੋਂ ਆਰ.ਐਸ.ਐਸ. ਪੱਛੜੀਆਂ ਸ਼੍ਰੇਣੀਆਂ (ਐਸ.ਸੀ. ਭਾਈਚਾਰਿਆਂ) ਵਿੱਚ ਵੀ ਕੰਮ ਕਰ ਰਹੀ ਹੈ ਅਤੇ ਇਸ ਦਾ ਅਸਰ ਨਾਦੀਆ ਅਤੇ ਉੱਤਰ 24 ਪਰਗਨਾ ਜਿਲ੍ਹਿਆਂ ਦੀਆਂ ਐਸ.ਸੀ. ਸੀਟਾਂ ਉੱਤੇ ਭਾਜਪਾ ਦੀ ਜਿੱਤ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ।

    ਇੱਕ ਹੋਰ ਖਾਸ ਗੱਲ ਧਿਆਨ ਦੇਣ ਵਾਲੀ ਹੈ ਕਿ ਜਾਤ ਅਧਾਰਿਤ ਪਛਾਣਾਂ ਨੇ ਵੱਖ ਵੱਖ ਖਿੱਤਿਆਂ ਵਿੱਚ ਵੱਖ ਵੱਖ ਵਿਹਾਰ ਪ੍ਰਗਟਾਇਆ ਹੈ। ਅਸਾਮ ਨਾਲ ਲੱਗਦੇ ਕੂਚ ਬਿਹਾਰ, ਅਲੀਬਰਦਾਰ, ਜਲਪਾਈਗੁੜੀ ਅਤੇ ਦਾਰਜਲਿੰਗ ਵਿੱਚ ਹਿੰਦੂ ਉੱਚ ਜਾਤੀ ਵਰਗਾਂ ਦੀ ਵੋਟ ਭਾਜਪਾ ਨੂੰ ਪਈ ਹੈ, ਹਾਲਾਂਕਿ ਕਲਕੱਤੇ ਅਤੇ ਇਸ ਦੇ ਨਾਲ ਲੱਗਦੇ ਜਿਲ੍ਹਿਆਂ ਵਿੱਚ ਹਿੰਦੂ ਉੱਚ ਜਾਤੀ ਵਰਗਾਂ (ਭੱਦਰਲੋਕਾਂ) ਵੱਲੋਂ ਵੱਖਰਾ ਵਿਹਾਰ ਪਰਗਟਾਇਆ ਗਿਆ ਹੈ (ਜਿਸ ਦਾ ਵਿਸ਼ਲੇਸ਼ਣ ਅਗਲੇ ਨੁਕਤੇ ’ਚ ਦਰਜ਼ ਹੈ)।

    ਦੇਸ਼ਭਗਤੀ ਦੀ ਭਾਵਨਾ: ਦੇਸ਼ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਜਗਾ ਕੇ ਹਿੰਦੂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਆਪਣੇ ਨਾਲ ਕਰ ਲੈਣਾ ਭਾਜਪਾ ਦਾ ਇੱਕ ਮੁੱਖ ਚੋਣ ਪੈਂਤੜਾ ਰਿਹਾ ਹੈ ਪਰ ਬੰਗਾਲੀ ਸੱਭਿਆਚਾਰ ਦੇ ਕੇਂਦਰ ਕਲਕੱਤੇ ਅਤੇ ਇਸ ਦੇ ਨਾਲ ਲੱਗਦੇ ਜਿਲਿਆਂ- ਹੁਗਲੀ, ਹਾਵੜਾ, ਪੂਰਬੀ ਬਰਧਮਾਨ, ਅਤੇ ਉੱਤਰ 24 ਪਰਗਨਾ ਅਤੇ ਦੱਖਣ 24 ਪਰਗਨਾ ਜਿਲ੍ਹਿਆਂ ਦੇ ਕਲਕੱਤੇ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਿੰਦੂ ਉੱਚ ਜਾਤੀ ਵਰਗਾਂ (ਭੱਦਰਲੋਕਾਂ) ਦੀ...
    10 min

About Sikh Pakh Podcast

From the publisher's feed

SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.