Sikh Pakh Podcast

Sikh Pakh Podcast

Download on the App Store

Sikh Pakh Podcast episodes

  • ਦਾਅਵਾ ਪੰਥ ਦੀ ਨੁਮਾਇੰਦਗੀ ਦਾ ਤੇ ਵਿਹਾਰ…
    ਸ਼੍ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਆਈ ਨੂੰ ਇੱਕ ਸਦੀ ਬੀਤ ਗਈ ਹੈ। ਇਸ ਸੰਸਥਾ ਦੀ ਕਾਇਮੀ ਦੇ ਇਤਿਹਾਸ ਦੇ ਹਵਾਲੇ ਨਾਲ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਹ ਸੰਸਥਾ ਅਥਾਹ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ। ਭਾਵੇਂ ਕਿ ਉਹੀ ਅਥਾਹ ਕੁਰਬਾਨੀਆਂ ਕਰਨ ਵਾਲੇ ਇਸ ਸੰਸਥਾ ਦੇ ਗਲ ਵੋਟਾਂ ਦਾ ਫਾਹਾ ਪਵਾਉਣ ਨਾਲ ਸਹਿਮਤ ਨਹੀਂ ਸਨ ਤੇ ਇਸੇ ਕਰਕੇ ਬਸਤੀਵਾਦੀਆਂ ਦੀ ਕੈਦ ਵੀ ਭੁਗਤਦੇ ਰਹੇ ਪਰ ਫਿਰ ਵੀ ਇਹ ਗੱਲ ਸਿੱਖਾਂ ਵਿੱਚ ਵੱਡੇ ਪੈਮਾਨੇ ਉੱਤੇ ਸਥਾਪਿਤ ਹੋ ਗਈ ਹੈ। ਆਗੂ ਚੁਣਨ ਦੀ ਖਾਲਸਾਈ ਪ੍ਰੰਪਰਾ ਨੂੰ ਦਰਕਿਨਾਰ ਕਰਕੇ ਵੋਟ ਪ੍ਰਣਾਲੀ ਰਾਹੀਂ ਚੁਣੀ ਜਾਣ ਵਾਲੀ ਸ਼੍ਰੋਮਣੀ ਕਮੇਟੀ ਪਹਿਲਾਂ ਬਸਤੀਵਾਦੀਆਂ ਤੇ ਹੁਣ ਬਿੱਪਰਵਾਦੀਆਂ ਦੇ ਕਾਨੂੰਨ-ਸੰਵਿਧਾਨ ਦੇ ਦਾਇਰਿਆਂ ਦੀ ਪਾਬੰਦ ਹੈ ਫਿਰ ਵੀ ਲੰਘੇ ਲੰਮੇ ਸਮੇਂ ਤੋਂ ਇਹ ਸੰਸਥਾ ਆਪਣੇ ਆਪ ਵਾਸਤੇ ‘ਸਿੱਖਾਂ ਦੀ ਪਾਰਲੀਮੈਂਟ’ ਅਤੇ ‘ਪੰਥ ਦੀ ਨੁਮਾਇਦਾ’ ਹੋਣ ਦਾ ਦਾਅਵਾ ਬੜੇ ਜ਼ੋਰ-ਸ਼ੋਰ ਨਾਲ ਕਰਦੀ ਆ ਰਹੀ ਹੈ।
    ‘ਪਾਰਲੀਮੈਂਟ’ ਹੋਣ ਵਾਲੀ ਗੱਲ ਤਾਂ 27 ਅਗਸਤ 2020 ਨੂੰ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪੜ੍ਹੇ ਗਏ ਬਿਆਨ ਤੋਂ ਹੀ ਸਾਫ ਹੋ ਜਾਂਦੀ ਹੈ ਕਿ ਇਸ ਸੰਸਥਾ ਦੀ ਫਿਤਰਤ ਮੂਲ ਰੂਪ ਵਿੱਚ ਪ੍ਰਬੰਧਕੀ ਤੇ ਪ੍ਰਚਾਰ ਸੰਸਥਾ ਵਾਲੀ ਹੈ, ਨਾ ਕਿ ਕਿਸੇ ਪਾਰਲੀਮੈਂਟ ਵਾਲੀ।
    ਪ੍ਰਬੰਧਕੀ ਸੰਸਥਾ ਵਜੋਂ ਸ਼੍ਰੋ.ਗੁ.ਪ੍ਰ.ਕ. ਦੀ ਮੌਜੂਦਾ ਹਾਲਤ ਵੀ ਇਸੇ ਬਿਆਨ ਵਿੱਚ ਹੀ ਸਾਫ ਹੋ ਜਾਂਦੀ ਹੈ ਕਿ ਇਹ ਸੰਸਥਾ ਦਾ ਪ੍ਰਬੰਧਕੀ ਕੰਮ ਕਿੰਨਾ ਨਾਅਹਿਲ ਅਤੇ ਗੈਰ-ਜਿੰਮੇਦਾਰਾਨਾਂ ਹੋਣ ਦੇ ਨਾਲ-ਨਾਲ ਬੇਈਮਾਨੀਆਂ ਨਾਲ ਭਰਪੂਰ ਹੈ, ਜਿਸ ਦੀ ਮਿਸਾਲ ਉਹਨਾ ਦਰਜਨ ਭਰ ਮੌਜੂਦਾ ਤੇ ਸਾਬਕਾ ਮੁਲਾਜਮਾਂ ਤੇ ਅਧਿਕਾਰੀਆਂ ਦੀ ਸੂਚੀ ਤੋਂ ਹੀ ਮਿਲ ਜਾਂਦੀ ਹੈ ਜਿਹਨਾਂ ਨੂੰ ਸ਼੍ਰੋ.ਗੁ.ਪ੍ਰ.ਕ. ਵੱਲੋਂ ਤਿਆਰ ਕੀਤੇ ਗਏ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਜਿੰਮੇਵਾਰ ਐਲਾਨਿਆ ਗਿਆ ਹੈ। ਇਹ ਗੱਲ ਵੀ ਲੁਕੀ ਛਿਪੀ ਨਹੀਂ ਹੈ ਕਿ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਬੰਧ ਦੀ ਇਹ ਹਾਲਤ ਸਿਰਫ ਇਸੇ ਮਾਮਲੇ ਤੱਕ ਸੀਮਤ ਨਹੀਂ ਹੈ ਬਲਕਿ ਇਸ ਸੰਸਥਾ ਦੇ ਕਾਰਜਾਂ ਬਾਰੇ ਅਖਬਾਰੀ ਖਬਰਾਂ ਦੇ ਪੱਧਰ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਵੀ ਪਤਾ ਹੈ ਕਿ ਕਰੀਬ ਹਰ ਮਾਮਲੇ ਵਿੱਚ ਹੀ ਇਸ ਸੰਸਥਾ ਦੇ ਪ੍ਰਬੰਧ ਦੀ ਹਾਲਤ ਇਹੋ ਜਿਹੀ ਹੀ ਹੈ।
    ਜਿੱਥੋਂ ਤੱਕ ‘ਪੰਥ ਦੀ ਨੁਮਾਇੰਦਾ’ ਹੋਣ ਦਾ ਮਸਲਾ ਹੈ ਤਾਂ ਪਹਿਲੀ ਤੇ ਸਿਧਾਂਤਕ ਗੱਲ ਇਹ ਹੈ ਕਿ ਕੋਈ ਵੀ ਇੱਕ ਸਿਆਸੀ ਜਮਾਤ, ਧਰਮ ਪ੍ਰਚਾਰ ਜਥਾ, ਗੁਰਦੁਆਰਾ ਪ੍ਰਬੰਧ ਦਾ ਢਾਂਚਾ ਜਾਂ ਕੋਈ ਵਿਦਵਤਾ ਕੇਂਦਰ ਆਪਣੇ ਆਪ ਵਿੱਚ ਗੁਰੂ ਖਾਲਸਾ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਹੋਰ ਦੁਨਿਆਵੀ ਤਾਕਤ ਦੀ ਅਧੀਨਗੀ ਹੇਠ ਸੂਬੇਦਾਰੀ ਦੀ ਦਾਅਵੇਦਾਰ ਕੋਈ ਸਿਆਸੀ ਜਮਾਤ ਹੀ ਗੁਰੂ ਖਾਲਸਾ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਕਰ ਸਕਦੀ ਹੈ।
    ਵਿਹਾਰਕਤਾ ਦੇ ਪੱਖੋਂ ਵੇਖੀਏ ਕਿ ਸਿਆਸੀ ਗਲਬੇ ਅਤੇ ਅਫਸਰਸ਼ਾਹੀ ਜਕੜ ਨਾਲ ਜਕੜੀ ਹੋਈ ਸ਼੍ਰੋ.ਗੁ.ਪ੍ਰ.ਕ. ਕਿਸੇ ਵੀ ਪੱਖੋਂ ਨਾ ਤਾਂ ਪੰਥਕ ਰਿਵਾਇਤ ਅਨੁਸਾਰ ਚੁਣੀ ਜਾਂਦੀ ਹੈ, ਨਾ ਹੀ ਅੱਜ ਦੇ ਸਮੇਂ ਇਸ ਦਾ ਕਾਰਵਿਹਾਰ ਪੰਥਕ ਪ੍ਰੰਪਰਾਵਾਂ ਦੇ ਅਨੁਸਾਰੀ ਹੈ ਤੇ ਨਾ ਹੀ ਇਸ ਦੇ ਫੈਸਲਿਆਂ ਵਿਚੋਂ ਪੰਥ ਪ੍ਰਸਤੀ ਦੀ ਭਾਵਨਾ ਹੀ ਝਲਕਦੀ ਹੈ।
    ਗੁਰੂ ਖਾਲਸਾ ਪੰਥ ਵਿੱਚ ਵੋਟਾਂ ਰਾਹੀਂ ਆਗੂ ਚੁਣਨ ਦੀ ਪ੍ਰੰਪਰਾ ਕਦੇ ਵੀ ਨਹੀਂ ਰਹੀ ਸੋ ਸ਼੍ਰੋ.ਗੁ.ਪ੍ਰ.ਕ. ਦੀ ਚੋਣ ਪੰਥਕ ਰਿਵਾਇਤ ਅਨੁਸਾਰੀ ਨਾ ਹੋਣ ਵਾਲਾ ਮਾਮਲਾ ਤਾਂ ਸਵੈ-ਸਿੱਧ ਹੀ ਹੈ।
    ਕਾਰਵਿਹਾਰ ਅਤੇ ਫੈਸਲਿਆਂ ਵਾਲਾ ਮਸਲਾ ਵੀ 27 ਅਗਸਤ ਵਾਲੇ ‘ਕਾਰਵਾਈ ਐਲਾਨਾਂ’ ਦੇ ਹਵਾਲੇ ਨਾਲ ਹੀ ਵਿਚਾਰ ਕੇ ਹੀ ਨਿਤਾਰਾ ਕੀਤਾ ਜਾ ਸਕਦਾ ਹੈ।
    ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਜਗਤ ਲਈ ਸਰਵ-ਉੱਚ ਹਨ ਤੇ ਸਿੱਖਾਂ ਲਈ ਗੁਰੂ ਸਾਹਿਬ ਦਾ ਸਤਿਕਾਰ ਸਭ ਕਾਸੇ ਤੋਂ ਉੱਪਰ ਅਤੇ ਵਧੀਕ ਹੈ। ਸ਼੍ਰੋ.ਗੁ.ਪ੍ਰ.ਕ. ਨੇ ਪੰਥਕ ਸਵਰਉੱਚਤਾ ਨੂੰ ਢਾਅ ਲਾ ਕੇ ਆਪ ਪੰਜਾਬ ਸਰਕਾਰ ਨੂੰ ਬੇਨਤੀਆਂ ਕਰਕੇ 2008 ਵਿੱਚ ਇਹ ਕਾਨੂੰਨ ਬਣਵਾਇਆ ਕਿ ਗੁਰੂ ਮਹਾਰਾਜ ਦੇ ਸਰੂਪ ਤਿਆਰ ਕਰਨ ਦੀ ਸੇਵਾ ਸਿਰਫ ਇਹੀ ਸੰਸਥਾ ਕਰ ਸਕਦੀ ਹੈ। ਪੰਥਕ ਰਿਵਾਇਤ ਤੇ ਭਾਵਨਾ ਦੇ ਉਲਟ ਜਾ ਕੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਇੱਕ ਤੁੱਛ ਦੁਨਿਆਵੀ ਤਾਕਤ ਕੋਲੋਂ ਬੜੇ ਸਵੈ-ਭਰੋਸੇ ਨਾਲ ਇੰਨੀ ਵੱਡੀ ਜਿੰਮੇਵਾਰੀ ਦਾ ਪਰਵਾਨਾ ਹਾਸਲ ਕਰਨ ਤੋਂ ਬਾਅਦ ਕੀ ਕੀਤਾ ਗਿਆ? ਕੀ ਕਾਰਨ ਹਨ ਕਿ ਗੁਰੂ ਮਹਾਰਾਜ ਦੇ ਸੂਰਪ ਸਾਹਿਬਾਨ ਦੀ ਵਾਹਿਦ ਜਿੰਮੇਵਾਰ ਓਟਣ ਵਾਲੀ ਸ਼੍ਰੋ.ਗੁ.ਪ੍ਰ.ਕ. ਨੂੰ ਇੱਕ ਬਾਹਰੀ ਸੰਸਥਾ ਵੱਲੋਂ ਦੱਸਣ ਉੱਤੇ ਪਤਾ ਲੱਗਾ ਕਿ ਉਸ ਦੇ ਆਪਣੇ ਰਿਕਾਰਡ ਮੁਤਾਬਿਕ ਹੀ ਇਸ ਸੰਸਥਾ ਵੱਲੋਂ ਤਿਆਰ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਕਈ ਸਰੂਪ ਲਾਪਤਾ ਹਨ? ਮਾਮਲਾ ਸਾਹਮਣੇ ਆਉਣ ਉੱਤੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਅਤੇ ਮਸਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਜਿੰਮੇਵਾਰ ਰਵੱਈਆ ਅਪਨਾਉਣ ਦੀ ਬਜਾਏ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਬੰਧਕਾਂ ਨੇ ਮਾਮਲਾ ਸਾਹਮਣੇ ਲਿਆਉਣ ਵਾਲਿਆਂ ਉੱਤੇ ਹੀ ਇਹ ਦੋਸ਼ ਲਾਏ ਕਿ ਉਹ ਝੂਠ ਬੋਲ ਰਹੇ ਹਨ। ਤੇ ਹੁਣ ਜਦੋਂ ਸੱਚ ਤੱਥਾਂ ਸਮੇਤ ਸਾਹਮਣੇ ਆ ਗਿਆ ਤਾਂ ਝੂਠ ਬੋਲਣ ਦੇ ਦੋਸ਼ ਲਾਉਣ ਵਾਲੇ ਵਿਅਕਤੀ ਹੀ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨਾਲ ਬੈਠ ਕੇ ਮੁਲਜਮਾਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕਰਨ ਰਹੇ ਹਨ।
    ਅੰਤ੍ਰਿਗ ਕਮੇਟੀ ਦੇ ਫੈਸਲੇ ਤੋਂ ਬਾਅਦ ਐਲਾਨੀ ਕਾਰਵਾਈ ਦੀ ਸਮੁੱਚੀ ਫਿਤਰਤ ਮਹਿਜ ਇੱਕ ਪ੍ਰਬੰਧਕੀ ਸੰਸਥਾ ਵੱਲੋਂ ਕੀਤੀ ਕਾਰਵਾਈ ਵਾਲੀ ਹੈ ਜਿਸ ਵਿੱਚ ਅਸਤੀਫੇ ਦੀ ਪ੍ਰਵਾਣਗੀ, ਬਰਖਾਸਤਗੀ, ਮੁਅੱਤਲੀ, ਵਿਭਾਗੀ ਕਾਰਵਾਈ ਅਤੇ ਫੌਜਦਾਰੀ ਕਾਰਵਾਈ ਦੇ ਐਲਾਨ ਹੀ ਸ਼ਾਮਿਲ ਹਨ। ਸਾਰੀ ਕਾਰਵਾਈ ਵਿਚੋਂ ਸਿੱਖੀ ਭੈ-ਭਾਵਨੀਂ ਦੀ ਝਲਕ ਨਹੀਂ ਮਿਲਦੀ ਕਿਉਂਕਿ ਜਿੰਮੇਵਾਰ ਵਿਅਕਤੀਆਂ ਦੀ ਸਿੱਖੀ ਸਰੋਕਾਰਾਂ ਦੇ ਪੱਖ ਤੋਂ ਕੋਈ ਜਿੰਮੇਵਾਰੀ ਨਹੀਂ ਮਿੱਥੀ ਗਈ। ਅਜਿਹਾ ਕਿਉ...
    7 min

  • ਪੂਰਨਤਾ ਦੀ ਮਹਿਕ: ਕਿਤਾਬ ਸਿੱਖੀ ਦੀ ਆਤਮਾ ਵਿੱਚੋਂ …
    ਜਦੋਂ ਆਰੰਭ ਕਾਲ ਦੇ ਇਸਾਈ ਆਪਣੀ ਸਵੈ ਰੱਖਿਆ ਲਈ ਤੁਰੇ ਜਾਂਦੇ ਹਵਾ ਵਿੱਚ ਸੂਲੀ ਦਾ ਚਿੰਨ੍ਹ ਆਪਣੇ ਹੱਥਾਂ ਨਾਲ ਹੀ ਬਣਾ ਲੈਂਦੇ, ਉਹ ਉਨ੍ਹਾਂ ਦੇ ਪ੍ਰਭਾਵ ਮੰਡਲ ਵਿਚ ਦਾਖਲ ਹੋ ਕੇ ਇਸ ਨੂੰ ਭ੍ਰਸ਼ਟ ਕਰਨ ਵਾਲੇ ਦੂਜੇ ਲੋਕਾਂ ਦੇ ਭੂਤਾਂ ਤੋਂ ਭਲੀ ਪ੍ਰਕਾਰ ਜਾਣੂ ਸਨ।

    ਇੱਥੋਂ ਤੱਕ ਕਿ ਕੋਈ ਚਿੱਤਰਕਾਰ ਵੀ ਆਪਣੀ ਤੂਲਕਾ ਨੂੰ ਕਿਸੇ ਦੂਜੇ ਦੇ ਹੱਥ ਵਿੱਚ ਦੇਣ ਲਈ ਤਿਆਰ ਨਹੀਂ ਹੁੰਦਾ । ਇਸੇ ਤਰ੍ਹਾਂ ਇੱਕ ਲੇਖਕ ਆਪਣੀ ਕਲਮ ਨੂੰ ਸਾਂਭ ਸਾਂਭ ਰੱਖਦਾ ਹੈ। ਐਮਰਸਨ ਤਾਂ ਇਥੋਂ ਤੱਕ ਕਹਿੰਦੈ ਕਿ ਉਸ ਦੇ ਕਮਰੇ ਵਿੱਚ ਕੋਈ ਓਪਰੇ ਬੰਦੇ ਜਾਣ ਤਾਂ ਇੱਕ ਸੱਚਾ ਕਲਾਕਾਰ ਉਨ੍ਹਾਂ ਤੋਂ ਤੰਗ ਆ ਜਾਂਦੈ । ਉਹ ਨਹੀਂ ਚਾਹੁੰਦਾ ਕਿ ਮਾਯੂਸ ਤੇ ਨਿਰਾਸ਼ ਲੋਕ ਜਿਨ੍ਹਾਂ ਦੇ ਮਨ ਰੋਲ ਘਚੋਲੇ ਦੇ ਗੰਦ - ਗੁਦੜ ਨਾਲ ਭਰੇ ਹੋਏ ਨੇ, ਉਸ ਦੇ ਮਨ-ਕੁੰਜ ਅਰਥਾਤ ਕਮਰੇ ਦੇ ਸਵੱਛ ਵਾਤਾਰਣ ਨੂੰ ਆ ਕੇ ਗੰਧਲਾ ਦੇਣ।

    ਇਹ ਗੱਲ ਭਾਵੇਂ ਦੁਬਾਜਰਿਆਂ ਵਾਲੀ ਜਾਪਦੀ ਐ । ਆਮ ਲੋਕ ਇਸ ਨੂੰ ਕੁਲੀਨ-ਤੰਤਰੀ ਪ੍ਰਵਿਰਤੀ ਕਹਿਣਗੇ ਪਰ ਜਿਹੜੇ ਲੋਕ ਆਪਣੇ ਅੰਦਰਲੇ ਆਤਮਕ ਵਾਤਾਵਰਨ ਅਤੇ ਨੈਤਿਕ ਰੁਚੀ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਮਿਹਨਤ ਕਰਦੇ ਨੇ, ਉਹ ਲੋਕਾਂ ਦੀ ਇਸ ਜਨਵਾਦੀ ਹਮਦਰਦੀ ਵਿੱਚ ਆਪਣੀ ਸੁਨਿਸ਼ਚਿਤ ਕਾਰ ਖੇਤਰ ਜੋ ਉਨ੍ਹਾਂ ਨੇ ਸਖਤ ਮਹਿਨਤ ਨਾਲ ਉਸਾਰੀ ਹੁੰਦੀ ਐ , ਨੂੰ ਦੂਸ਼ਿਤ ਨਹੀਂ ਹੋਣ ਦਿੰਦੇ। ਇਹ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਵੇਂ ਪ੍ਰਭੂ ਯਸੂ ਨੇ ਕਦੀ ਫਰਮਾਇਆ ਸੀ ਕਿ "ਇਹ ਤਾਂ ਸੂਰਾਂ ਨੂੰ ਮੋਤੀ ਪਰੋਸਣ ਵਾਲੀ ਗੱਲ ਐ।"

    ਗੁਰੂ ਦੇ ਸਿੱਖ ਨੂੰ ਇਸ ਗੱਲ ਦਾ ਗਿਆਨ ਐ ਕਿ ਗੁਰੂ ਦੀ ਕ੍ਰਿਪਾ ਦੁਆਰਾ ਉਸਨੂੰ ਭਰੋਸੇ ਦੀ ਰਾਸ ਪ੍ਰਾਪਤ ਹੋਈ ਐ। ਇਹ ਤਾਂ ਗੁਰੂ ਜੀ ਦਾ ਉਸ ਨੂੰ ਰਿਣ ਹੈ ਜੋ ਉਸ ਨੂੰ ਉਸ ਨਿਸ਼ਚੇ ਦੇ ਗੁਣ ਦੀ ਸੁਰੱਖਿਆ ਤੇ ਪਾਲਨਾ ਕਰਨ ਹਿੱਤ ਬਖਸ਼ਿਆ ਗਿਆ ਹੈ।

    ਜਦੋਂ ਕੋਈ ਮਨੁੱਖ ਆਤਮਕ ਤੌਰ ਉੱਤੇ ਪਰੀਪੂਰਨ ਹੋ ਜਾਂਦੈ ਤਾਂ ਇਹ ਪੂਰਨਤਾ ਦੀ ਮਹਿਕ ਉਸ ਦੇ ਆਲੇ ਦੁਆਲੇ ਪਸਰ ਜਾਂਦੀ ਐ। ਜੋ ਸ੍ਰਿਸ਼ਟੀ ਦੇ ਸਭ ਜੀਆਂ ਲਈ ਗੁਣਕਾਰੀ ਹੈ।ਉਸ ਸਮੇਂ ਹੀ ਉਸ ਗੁਰਸਿੱਖ ਨੂੰ ਬਾਹਰਲੇ ਸੰਸਾਰ ਵਿੱਚ ਧਰਮ ਪ੍ਰਚਾਰ ਕਰਨ ਹਿੱਤ ਭੇਜਿਆ ਜਾਂਦੈ ਤਾਂ ਜੋ ਆਪਣੀ ਆਤਮਿਕ ਸੁੰਦਰਤਾ ਦੀ ਮਹਿਕ ਤੇ ਸ਼ਾਨ ਨੂੰ ਆਲੇ ਦੁਆਲੇ ਪਸਾਰ ਸਕੇ। ਉਹ ਗੁਰਸਿੱਖ ਵੀ ਗੁਰੂ ਦੀ ਹੀ ਕਾਰ ਕਮਾਉਂਦੈ ਤੇ ਆਪ ਤਾਂ ਉਹ ਕੇਵਲ ਇੱਕ ਮਾਧਿਅਮ ਹੀ ਹੁੰਦੈ, ਜਿਵੇਂ ਗੁਰੂ ਉਸ ਨੂੰ ਨਿਰਦੇਸ਼ ਦਿੰਦੈ ਤਿਵੇਂ ਹੀ ਉਹ ਕਾਰਿੰਦੇ-ਹਾਰ ਇਸ ਪਵਿੱਤਰ ਕਾਰਜ ਨੂੰ ਨਿਭਾਉਂਦੈ।

    ਉਹ ਜਾਣਦੈ ਕਿ ਇਹ ਸਭ ਕੀਮਤੀ ਮਾਲ ਉਸ ਦਾ ਆਪਣਾ ਨਹੀਂ ਐ। ਉਹ ਤਾਂ ਆਪਣੀਆਂ ਭਾਵਨਾਵਾਂ ਵਿਚਾਰਾਂ ਤੇ ਅਮਲਾਂ ਦੁਆਰਾ ਇਸ ਦੀ ਭਿੰਨੀ ਮਹਿਕ ਨੂੰ ਦੂਜਿਆਂ ਤੱਕ ਵੰਡਣ ਦਾ ਇੱਕ ਸਰੀਰਕ ਮਾਧਿਅਮ ਮਾਤਰ ਹੀ ਐ।
    ਉਹ ਗੁਰਸਿੱਖ ਵੀ ਚੰਗੀ ਤਰ੍ਹਾਂ ਅਨੁਭਵ ਕਰਦੈ ਕਿ ਗੁਰੂ ਜੀ ਦੀ ਬਖਸ਼ੀ ਇਹ ਰਾਸ ਪੂੰਜੀ ਫਜ਼ੂਲ ਖਰਚੀ ਅਤੇ ਵਿਅਰਥ ਰੋੜ੍ਹਨ ਲਈ ਨਹੀਂ ਐ।

    ਉਹ ਇਸ ਗੱਲ ਨੂੰ ਭਲੀ ਪ੍ਰਕਾਰ ਸਮਝਦੈ ਕਿ ਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਇਹ ਦਾਤਾਂ ਕਿਸੇ ਤਰ੍ਹਾਂ ਵੀ ਉਸਦਾ ਆਪਣਾ ਮਾਲ ਨਹੀਂ । ਇਸ ਨੂੰ ਕੇਵਲ ਇਸ ਦੇ ਯੋਗ ਅਧਿਕਾਰੀਆਂ ਵਿੱਚ ਵੰਡਣਾ ਚਾਹੀਦੈ ,ਪਰ ਇਸੇ ਉੱਚ ਨਿਮਰਤਾ ਦੇ ਗੁਣ ਨੂੰ ਲੋਕ ਵੀ ਕਈ ਵਾਰ ਗ਼ਲਤ ਸਮਝ ਬੈਠਦੇ ਨੇ ਤੇ ਇਸ ਨੂੰ ਅਮੀਰਜ਼ਾਦਿਆਂ ਵਾਲਾ ਅਭਿਮਾਨ ਤੇ ਨਿਪਟ ਤਾਮਸ ਪ੍ਰਵਿਰਤੀ ਦਾ ਗਿਆਨ ਮੰਨਣ ਲੱਗ ਪੈਂਦੇ ਨੇ ।

    ਕਈ ਵਾਰ ਤਾਂ ਗੁਰੂ ਦੇ ਸਿੱਖ ਨੂੰ ਇੰਝ ਜਾਪਦੈ ਜਿਵੇਂ ਉਹ ਕਿਸੇ ਚਿੱਕੜ-ਗ੍ਰਸਤ ਵਿਅਕਤੀ ਨੂੰ ਮਿਲ ਕੇ ਆਪ ਵੀ ਚਿੱਕੜ ਨਾਲ ਭਰ ਗਿਐ। ਕਿਸੇ ਨੇ ਆ ਕੇ ਉਸ ਦੇ ਹਿਰਦੇ ਦੇ ਨਿਰਮਲ ਜਲ-ਪ੍ਰਵਾਹ ਵਿੱਚ ਚਿੱਕੜ ਦੀ ਟੋਕਰੀ ਆ ਸੁੱਟੀ ਐ ਤੇ ਉਸ ਗੰਧਲੇ ਜਲ ਨੂੰ ਮੁੜ ਸਾਫ ਕਰਨ ਲਈ ਉਨ੍ਹਾਂ ਨੂੰ ਤੁਰੰਤ ਇਸ ਦੀ ਸਫਾਈ ਕਰਨ ਦਾ ਕਾਰਜ ਕਰਨਾ ਪੈਂਦੈ। ਇਹ ਤਾਂ ਗੁਰੂ ਦੀ ਚੇਤਨਾ ਦੁਆਰਾ ਸਿੱਖ ਦੀ ਚੇਤਨਤਾ ਨੂੰ ਆਪਣੀ ਬਖਸ਼ਿਸ਼ ਦੁਆਰਾ ਮੁੜ ਇਸ਼ਨਾਨ ਕਰਾਉਣ ਤੇ ਸਵੱਛ ਕਰਨ ਦੀ ਪ੍ਰਕਿਰਿਆ ਹੁੰਦੀ ਐ। ਉਸ ਸਮੇਂ ਮਨੁੱਖ ਤਾਂ ਉਸ ਚਸ਼ਮੇ ਦੀ ਨਿਆਈ ਐ ਜਿਸ ਵਿੱਚੋਂ ਪਿੱਛੋਂ ਜਲ ਦਾ ਪ੍ਰਵਾਹ ਉਛਾਲਾ ਮਾਰ ਕੇ ਉਸ ਦੇ ਜਲ ਪ੍ਰਵਾਹ ਨੂੰ ਪਾਰਦਰਸ਼ੀ ਬਣਾ ਦਿੰਦੈ।

    ਇਹ ਅੰਤਰੀਵ ਜੀਵਨ ਆਪਣੇ ਤੀਖਣ ਸਰੂਪ ਵਿੱਚ ਸੁਹਜਮਈ ਹੁੰਦੈ ਤੇ ਕਲਾਤਮਕ ਤੇ ਨੈਤਿਕ ਅਰਥਾਂ ਵਿੱਚ ਇਸ ਦੀਆਂ ਲੋੜਾਂ ਸਭ ਕੁਲੀਨ-ਪੁਰਸ਼ਾਂ ਵਾਲੀਆਂ ਹੁੰਦੀਆਂ ਨੇ। ਫਿਰ ਵੀ ਉਹ ਨਾਲੋਂ ਨਾਲ ਗੁਰੂ ਦੇ ਪੂਰਨ ਤੌਰ ਉੱਤੇ ਸਮਰਪਿਤ ਅਤੇ ਹੁਕਮ ਵਿੱਚ ਹੁੰਦੈ।

    ਸਿਮਰਨ ਵਾਲੇ ਪੁਰਸ਼ਾਂ ਦੇ ਅੰਦਰ ਬੜਾ ਸੂਖ਼ਮ ਜਿਹਾ ਧਰਮ-ਕੰਡਾ ਹੁੰਦੈ, ਜਿਸ ਦੇ ਛਾਬੇ ਵਾਲ ਭਾਰ ਦੇ ਵਾਧੂ ਵਜ਼ਨ ਨਾਲ ਡੋਲ ਜਾਂਦੇ ਨੇ। ਮਨੁੱਖ ਤੇ ਉਨ੍ਹਾਂ ਦੇ ਵਿਚਾਰ, ਘਟਨਾਵਾਂ ਤੇ ਉਨ੍ਹਾਂ ਦੇ ਪ੍ਰਤੀਕਰਮ, ਆਉਣ ਵਾਲੀਆਂ ਘਟਨਾਵਾਂ ਦੇ ਪਰਛਾਵੇਂ, ਪੁਸਤਕਾਂ, ਇਮਾਰਤਾਂ ਸਭ ਨੂੰ ਆਪਣੇ ਧਰਮ ਕੰਡੇ ਤੇ ਤੋਲਦੈ, ਉਨ੍ਹਾਂ ਦਾ ਮੁੱਲ ਪਾਉਂਦੈ। ਜਿਹੜੇ ਵੀ ਮਨੁੱਖ ਅਤੇ ਘਟਨਾਵਾਂ ਉਸਦੇ ਸਨਮੁੱਖ ਵਾਪਰਦੇ ਨੇ, ਉਨ੍ਹਾਂ ਦੇ ਭਲੇ ਬੁਰੇ ਪ੍ਰਛਾਵਿਆਂ ਨੂੰ ਵੀ ਆਪਣੇ ਅੰਦਰ ਹਾੜ ਲੈਂਦੈ । "ਰੱਬ ਹੈ ਆਕਾਸ਼ ਵਿੱਚ ਤੇ ਜੱਗ ਹੱਸ ਖੇਲਦਾ" ਭਰਾ ਭੌਤਿਕ ਰੂਪ ਦਾ ਸਧਾਰਨੀਕਰਨ ਤਾਂ ਹੋ ਸਕਦੈ ਪਰ ਸਿਮਰਨ ਵਾਲੇ ਸੰਤ ਪੁਰਸ਼ ਦੀ ਧਾਰਨਾ ਇਸ ਤਰ੍ਹਾਂ ਹੁੰਦੀ ਐ "ਪ੍ਰਭੂ ਮੇਰੇ ਅੰਦਰ ਹੈ ਤਾਂ ਜਗਤ ਲਈ ਵੀ ਸਭ ਅੱਛਾ ਹੈ।"

    ਇੱਕੋ ਸਮੇਂ ਝੁੱਲ ਰਹੀ ਪਵਣ ਦੇ ਦੋ ਬੁੱਲ੍ਹੇ ਉਸ ਲਈ ਵੱਖ ਵੱਖ ਅਰਥ ਰੱਖਦੇ ਨੇ। ਇੱਕ ਉਸ ਨੂੰ ਅਸਹਿ ਕਸ਼ਟ ਦਿੰਦੈ ਦੂਜਾ ਅਕਹਿ ਅਨੰਦ। ਉਸ ਉੱਤੇ ਹੋਇਆ ਥੋੜ੍ਹਾ ਜਿਹਾ ਹਿੰਸਾ ਦਾ ਵਾਰ ਉਸ ਨੂੰ ਭਲਾ ਪ੍ਰਤੀਤ ਹੁੰਦੈ ਅਤੇ ਦੋ ਜਹਾਨਾਂ ਦੀ ਪਾਤਸ਼ਾਹੀ ਦੀ ਦਾਤ ਉਸ ਨੂੰ ਸਰਾਪ ਵਾਂਗ ਲੱਗਦੀ ਐ। ਜਿਸ ਤਰ੍ਹਾਂ ਪ੍ਰਤਿਭਾਸ਼ਾਲੀ ਪੁਰਸ਼ ਬਾਰੇ ਕਥਨ ਕੀਤੈ ਕਿ " ਉਹ ਸਰਬ ਦਾ ਗਿਆਤਾ " ਹੁੰਦੈ। ਉਸ ਦੀ ਤੱਕਣੀ ਵਿੱਚ ਕਈ ਰੂਹਾਨੀ ਮੰਡਲ ਚੱਕਰ ਲਾਉਂਦੇ ਨੇ ਤੇ ਉਹ ਆਪਣੀ ਆਤਮਾ ਦੀ ਨਿਰੰਕੁਸ਼ ਸੁਤੰਤਰਤ...
    8 min

  • ਭੂਰਿਆਂ ਵਾਲੇ ਰਾਜੇ ਕੀਤੇ : ਸਿੰਘਾਂ ਦਾ ਚਰਿੱਤਰ ਤੇ ਵਰਤੋਂ-ਵਿਹਾਰ
    ਸੂਰਮੇ ਤੇ ਸਾਊ ਉਹ ਅਖਵਾਉਂਦੇ ਹਨ, ਜੋ ਵੱਡੀ ਤੋਂ ਵੱਡੀ ਮੁਸੀਬਤ ਸਿਰ ਆ ਪੈਣ ਤੇ ਆਪਣਾ ਮਾਨਸਿਕ ਸੰਤੁਲਨ ਕਾਇਮ ਰੱਖਣ ਤੇ ਮੁਸੀਬਤ ਨੂੰ ਖਿੜੇ ਮੱਥੇ ਝੱਲਣ। ਜੋ ਜ਼ਿੰਦਗੀ ਦੇ ਅਸੂਲਾਂ ਨੂੰ ਨਾ ਛੱਡਣ ਤੇ ਆਪਣੀ ਅਣਖ ਤੇ ਆਂਚ ਨਾ ਆਉਣ ਦੇਣ। ਸੰਕਟ ਸਦਾ ਕੌਮਾਂ ਦੇ ਸਿਰ ਨਹੀਂ ਟਿਕੇ ਰਹਿੰਦੇ। ਮਰਦਾਂ ਨੂੰ ਤਾਂ ਸੁਆਦ ਹੀ ਔਕੜਾਂ ਨਾਲ ਭਿੜਨ ਵਿਚ ਆਉਂਦਾ ਹੈ। ਉਸ ਵੇਲੇ (18ਵੀਂ ਸਦੀ) ਦੇ ਸਿੰਘ ਸੱਚੇ ਤੇ ਸੁੱਚੇ ਪਿਆਰ-ਪ੍ਰੇਮ ਦੀ ਦੁਨੀਆਂ ਵਿਚ ਵਿਚਰਦੇ ਸਨ। ਇੱਕ ਦੂਸਰੇ ਨੂੰ ਆਪਣੀ ਦੇਹ ਜਾਨ ਸਮਝਦੇ। ਨੀਚ-ਊਚ, ਅਮੀਰ-ਗਰੀਬ, ਜਾਤ-ਪਾਤ ਦਾ ਨਾਮੋ-ਨਿਸ਼ਾਨ ਤਕ ਵੀ ਨਹੀਂ ਸੀ । ਸਭ ਆਪਣੇ ਆਪ ਨੂੰ ਮਾਤਾ ਸਾਹਿਬ ਦੇਵਾਂ (ਸਾਹਿਬ ਕੌਰ) ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ, ਇਕ ਰੂਪ ਖ਼ਾਲਸਾ ਮੰਨਦੇ ਸਨ। ਜੋ ਕੁਝ ਕਮਾਉਂਦੇ, ਗੁਰੂ ਕੇ ਖ਼ਜ਼ਾਨੇ ਵਿੱਚ ਪਾਉਂਦੇ ਤੇ ਸਾਰੇ ਭਾਈ ਰਲ ਕੇ ਛਕਦੇ, ਵੱਧ ਘੱਟ ਲੈਣ ਦਾ ਕਿਸੇ ਨੂੰ ਖ਼ਿਆਲ ਹੀ ਨਾ ਫੁਰਦਾ। ਨਵਾਬ ਕਪੂਰ ਸਿੰਘ, ਸ: ਹਰੀ ਸਿੰਘ ਆਦਿਕ ਮੁਖੀ ਸਿੰਘ ਜੋ ਵਰਤਾਉਂਦੇ, ਓਸੇ ’ਤੇ ਪ੍ਰਸੰਨ ਰਹਿੰਦੇ ਤੇ ਅਨੰਦ ਮਾਣਦੇ। ਇਕ ਅਕਾਲ ਪੁਰਖ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ 'ਤੇ ਅਡੋਲ ਨਿਸਚਾ ਰੱਖਦੇ, ਦਿਨ ਰਾਤ ਗੁਰੂ ਦੀ ਬਾਣੀ ਪੜ੍ਹਦੇ। ਘੋੜਿਆਂ ਤੇ ਸ਼ਸਤ੍ਰਾਂ ਨਾਲ ਬਹੁਤ ਪਿਆਰ ਕਰਦੇ, ਇਨ੍ਹਾਂ ਦੀ ਤੇ ਲੰਗਰ ਦੀ ਟਹਿਲ ਵਿਚ ਲੀਨ ਰਹਿੰਦੇ। ਬਾਣੀ ਪੜਦੇ ਹੋਏ ਸਾਰੇ ਕਾਰਜ ਕਰਦੇ ਤੇ ਇਕ ਦੂਜੇ ਤੋਂ ਸ਼ਸਤ੍ਰ-ਵਿਦਿਆ ਸਿੱਖਦੇ ਸਿਖਾਉਂਦੇ। ਨੇਜ਼ੇਬਾਜ਼ੀ ਤੇ ਗਤਕਾ ਖੇਡਣਾ ਉਨਾਂ ਦੀ ਮਨ-ਭਾਉਂਦੀ ਕਸਰਤ ਸੀ। ਸਭ ਜਵਾਨ ਬਿਰਧ ਇਸ ਵਿਚ ਹਿੱਸਾ ਲੈਂਦੇ। ਨਵੇਂ ਨਵੇਂ ਗੜਗੱਜ ਬੋਲੇ ਘੜਦੇ। ਲੰਗਰ ਦਾ ਸਜਾਉਣਾ ਤੇ ਛਕਣ ਛਕਾਉਣ ਸਭ ਸਰਬ ਲੋਹ ਦੇ ਬਰਤਨਾਂ ਵਿਚ ਹੁੰਦਾ। ਕਿਸੇ ਵੀ ਐਸ਼ੋ-ਇਸ਼ਰਤ ਵਾਲੀ ਮਸਨੂਈ ਸ਼ੈਅ ਵੱਲ ਨਜ਼ਰ ਭਰ ਕੇ ਵੀ ਨਾ ਤੱਕਦੇ। ਮੁਗ਼ਲਾਂ ਦੀ ਨਖ਼ਰੇ ਟਖ਼ਰੇ, ਆਰਾਮ-ਤਲਬੀ ਤੇ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਨੂੰ ਟਿੱਚਰਾਂ ਹੀ ਨਾ ਕਰਦੇ, ਸਗੋਂ ਵੱਡੀ ਲਾਅਨਤ ਸਮਝਦੇ। ਜੇ ਕਿਸੇ ਵੰਡ ਵਿਚ ਕਿਸੇ ਨੂੰ ਦੁਸ਼ਾਲਾ ਮਿਲ ਜਾਂਦਾ ਤਾਂ ਆਪ ਵਰਤਣ ਦੀ ਥਾਂ ਘੋੜੇ ਉੱਤੇ ਪਾਉਂਦਾ ਤੇ ਖ਼ੁਸ਼ ਹੁੰਦਾ। ਆਪਣੇ ਭੂਰੇ-ਭੂਰੀ ਨੂੰ ਹੀ ਬਾਦਸ਼ਾਹੀ ਖ਼ਿਲਅਤ ਤੋਂ ਕੀਮਤੀ ਅਤੇ ਸੰਜੋਅ ਚਿਲਤੇ ਨਾਲੋਂ ਮਜ਼ਬੂਤ ਸਮਝਦਾ। ਸਬਰ, ਸ਼ੁਕਰ, ਸੰਤੋਖ, ਧੀਰਜ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੁਰਬਾਨੀ ਲਈ ਤਿਆਰ ਰਹਿਣਾ, ਉਨ੍ਹਾਂ ਦੀ ਜ਼ਿੰਦਗੀ ਦੇ ਕੀਮਤੀ ਜੌਹਰ ਸਨ। ਜੇ ਕਿਸੇ ਤੋਂ ਕੋਈ ਖੁਨਾਮੀ ਹੋ ਜਾਂਦੀ, ਮੁਆਮਲਾ ਖ਼ਾਲਸੇ ਦੇ ਦੀਵਾਨ ਵਿਚ ਪੇਸ਼ ਹੁੰਦਾ ਅਤੇ ਦੀਵਾਨ ਦੀ ਆਗਿਆ ਨਾਲ ਭਾਈ ਮਨੀ ਸਿੰਘ ਜੀ ਉਸ ਨੂੰ ਤਨਖ਼ਾਹ ਲਾ ਦੇਂਦੇ। ਉਹ ਵੀ ਬਿਨਾਂ ਚੂੰ-ਚਰਾਂ, ਸਿਰ ਝੁਕਾ ਕੇ ਮੰਨਦਾ ਤੇ ਲਾਈ ਤਨਖ਼ਾਹ ਪੂਰੀ ਕਰਦਾ। ਇਸ ਵਿਚ ਕਿਸੇ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਜਾਂਦਾ। ਸਾਰਾ ਪੰਥ ਪਰਸਪਰ ਪਿਆਰ ਤੇ ਇਤਫ਼ਾਕ-ਏਕਤਾ ਦੇ ਡਾਢੇ ਮਜ਼ਬੂਤ ਧਾਗੇ ਵਿਚ ਬੱਝਾ ਸੀ। ਇਹੋ ਉਨ੍ਹਾਂ ਦੀ ਤਾਕਤ ਦਾ ਰਾਜ਼ ਸੀ। ਦਿੱਲੀ ਤੇ ਲਾਹੌਰ ਦੀ ਸਰਕਾਰ ਨਵਾਬੀ ਥਾਲ ਵਿਚ ਰੱਖ ਕੇ ਖ਼ਾਲਸੇ ਦੇ ਮਗਰ ਤੁਰੀ ਫਿਰਦੀ ਸੀ, ਜਿਸਨੂੰ ਖ਼ਾਲਸਾ ਠੇਡਿਆਂ ਨਾਲ ਰੇੜੀ ਫਿਰਦਾ ਸੀ। ਸਰਕਾਰ ਆਪਣੀ ਭੇਟਾ ਕਬੂਲ ਕਰਾਉਣ ਲਈ ਲਿਲਕੜੀਆਂ ਲੈਂਦੀ ਪਈ ਸੀ। ਕਿਉਂ? ਸਰਕਾਰ ਉਨ੍ਹਾਂ ਦੇ ਇਤਫ਼ਾਕ ਦੀ ਤਾਕਤ ਤੇ ਆਚਰਣ ਦੀ ਉੱਚਤਾ ਤੋਂ ਕੰਬਦੀ ਸੀ। ਉਹ ਅਣਖੀ ਸੂਰਮੇ ਤੇ ਧਰਮੀ ਬੀਰ ਬਹਾਦਰ ਸਨ।

    ਪੁਰਾਤਨ ਸਿੰਘ ਜੋ ਗੁਰਮਤਾ ਸੋਧ ਲੈਂਦੇ, ਉਸ ਨੂੰ ਪੂਰਾ ਕਰ ਕੇ ਹੀ ਛੱਡਦੇ। ਗੁਰਮਤਾ ਕੀਤਾ ਕਿ ਮੁਗਲ ਰਾਜ ਦੀ ਜੜ ਪੁੱਟ ਦੇਣੀ ਹੈ, ਤਲਾ-ਮੂਲ ਪੁੱਟ ਕੇ ਰੱਖ ਦਿੱਤਾ। ਅਰਦਾਸਾ ਸੋਧਿਆ ਕਿ ਸਿੱਖ ਰਾਜ ਸਥਾਪਤ ਕਰਨਾ ਹੈ, ਬੰਦਾ ਸਿੰਘ ਦੀ ਅਗਵਾਈ ਵਿਚ ਰਾਜ ਕਾਇਮ ਕਰ ਦਿੱਤਾ। ਪ੍ਰਣ ਕੀਤਾ ਕਿ “ਕਾਬਲੀ ਬਿੱਲਾ”— ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਵਿਚ ਨਹੀਂ ਵੜਨ ਦੇਣਾ। ਉਸ ਨੂੰ ਐਸਾ ਕੁਟਾਪਾ ਚਾੜਿਆ ਕਿ ਮੁੜ ਏਧਰ ਮੂੰਹ ਨਹੀਂ ਕਰ ਸਕਿਆ।

    ਉਹ ਕੀ ਨਜ਼ਾਰਾ ਸੀ! ਹਿੰਦੁਸਤਾਨ ਦੀਆਂ ਸ਼ਾਹੀ ਫ਼ੌਜਾਂ, ਮਰਹੱਟੇ, ਭਰਤਪੁਰੀਏ ਜਾਟ ਅੱਗੇ ਅੱਗੇ ਤੇ ਅਬਦਾਲੀ ਮਗਰ ਮਿਲ ਮਿਲ ਤਲਵਾਰਾਂ ਮਾਰ ਰਿਹਾ ਹੈ, ਪਰ ਪੰਜਾਬ ਵਿਚ ਅਬਦਾਲੀ ਮੂਹਰੇ ਹੈ ਤੇ ਸਿੱਖ ਸ਼ਿਕਾਰੀਆਂ ਵਾਂਗ ਪਿੱਛੇ ਪਿੱਛੇ। ਏਸ਼ੀਆ ਭਰ ਵਿਚ ਅਬਦਾਲੀ ਦਾ ਡੰਕਾ ਵੱਜ ਰਿਹਾ, ਰਾਜੇ, ਨਵਾਬ, ਜਾਗੀਰਦਾਰ ਵੱਡੇ ਵੱਡੇ ਤਾਨਾਸ਼ਾਹ, ਉਸ ਅੱਗੇ ਦੂਹਰੇ ਹੋ ਹੋ ਸਲਾਮਾਂ ਕਰਦੇ ਹਨ, ਉਸ ਪਾਸੋਂ ਅਧੀਨਗੀ ਦੇ ਪਟੇ ਲੈਂਦੇ ਹਨ, ਅਣਖ ਗੁਆ ਕੇ ਉਸ ਨਾਲ ਦੋਸਤੀਆਂ ਗੰਢਣ ਵਿਚ ਮਾਣ ਸਮਝਦੇ ਹਨ; ਕਾਬਲੋਂ ਅਬਦਾਲੀ ਦੇ ਹਿੰਦੁਸਤਾਨ ਵੱਲ ਚੜ੍ਹਨ ਦੀ ਅਫ਼ਵਾਹ ਉੱਡਦੀ ਹੈ, ਸਾਰੇ ਜਹਾਨ ਵਿਚੋਂ ਸਭ ਤੋਂ ਵੱਡੀ ਬਰਤਾਨੀਆ ਦੇ ਸੂਰਮੇ, ਦਿੱਲੀ, ਅਲਾਹਾਬਾਦ, ਕਾਨਪੁਰ, ਲਖਨਊ ਤੇ ਮੁਰਸ਼ਦਾਬਾਦ ਵਿਚ ਆਪਣੇ ਬੰਗਲੇ ਸੁੰਵੇ ਛੱਡ ਦੁੰਮ ਦਬਾ ਕੇ ਨੱਸ ਜਾਂਦੇ ਹਨ ਤੇ ਕਲਕੱਤੇ ਦੇ ਵਿਲੀਅਮ ਡੋਰਟ ਵਿਚ ਸਿਰੀਆਂ ਜਾ ਲੁਕਾਉਂਦੇ ਹਨ, ਆਪਣੀਆਂ ਥੋਥਨੀਆਂ ਕੰਧਾਂ ਉਤੋਂ ਚੁੱਕ ਚੁੱਕ ਵੇਂਹਦੇ ਹਨ ਕਿ ਅਫ਼ਗਾਨ ਕਲਕੱਤੇ ਵੱਲ ਤਾਂ ਨਹੀਂ ਆ ਰਿਹਾ। ਹੁਗਲੀ ਵਿਚ ਜਹਾਜ਼ ਤਿਆਰ ਰੱਖੇ ਜਾਂਦੇ ਹਨ, ਕਿ ਜੇ ਉਹ ਬੰਗਾਲ ਵਿਚ ਆ ਵੜੇ ਤਾਂ ਛਾਲਾਂ ਮਾਰ ਜਹਾਜ਼ਾਂ ਵਿਚ ਚੜ੍ਹ ਕੇ ‘ਮਹਾਨ ਬਰਤਾਨੀਆ’ ਦੀ ਕੱਛ ਵਿਚ ਜਾ ਲੁਕੀਏ। ਇਹ ਡਰ ਹੁੰਦੈ ਬੇਗਾਨਿਆਂ ਪੁੱਤਾਂ ਦਾ।
    ਪਰ ਇਹੋ ਅਬਦਾਲੀ, ਜੋ ਸਿੱਖਾਂ ਨੂੰ ਮਲੀਆਮੇਟ ਕਰਨ ਲਈ ਘੱਲੂਘਾਰੇ ਮਚਾ ਥੱਕਿਆ, ਸਿੱਖਾਂ ਦੇ ਜੌਹਰ ਤੇ ਉਨ੍ਹਾਂ ਦੀ ਤਲਵਾਰ ਦੀ ਕਾਟ ਨੂੰ ਵੇਖ ਅਜ਼ਮਾ ਕੇ ਅਨੁਭਵ ਕਰ ਲੈਂਦਾ ਹੈ ਕਿ ਉਸ ਦੇ ਦੁਰਾਨੀ ਸਿਪਾਹੀ ਸਿੱਖਾਂ ਨਾਲ ਪੁੱਗ ਨਹੀਂ ਸਕਣਗੇ, ਸਿੱਖਾਂ ਨਾਲ ਯਾਰਾਨਾ ਗੰਢਣ ਲਈ ਹੱਥ ਵਧਾਉਂਦਾ ਹੈ। ਉਨ੍ਹਾਂ ਨੂੰ ਨਜ਼ਰ ਨਿਆਜ਼ ਘੱਲਦਾ ਹੈ, ਪੰਜਾਬ ਦੀ ਸਰਦਾਰੀ ਲਈ ਮੋਹਰਾਂ ਕਰਕੇ ਦੇਣ ਨੂੰ ਤਿਆਰ ਹੈ, ਕਹਿੰਦੇ ਕਿ ਉਹ ਪੰਜਾਬ ਵਿਚ ਦੀ ਦਿੱਲੀ ਨੂੰ ਲੰਘੇਗਾ ਵੀ ਨਹੀਂ, ਸਿਰਫ਼ ਮੁਲਤਾਨ ਵਲੋਂ ਉਸਦਾ ਰਸਤਾ ਨਾ ਰੋਕਿਆ ਜਾਵੇ। ਆਓ ਖ਼ਾਲਸਾ ਜੀ, ਮੇਰੇ ਨਾਲ ਸੁਲਹ ਕਰ ਲਵੋ। ਆਓ ਦੋਸਤ ਬਣ ਜਾਈਏ। ਪਰ ਸਿੰਘ ਉਸ ਦੀ ਬਾਦਸ਼ਾ...

  • ਬਦਲਦੇ ਰੂਪਾਂ ਚ ਸੁੰਗੜਦਾ ਵਿਰੋਧ
    ਸਮਾਜ ਦੇ ਪ੍ਰਬੰਧ ਨੂੰ ਠੀਕ ਤਰ੍ਹਾਂ ਨਾਲ ਚਲਾਉਣ ਲਈ ਕੁਝ ਵਿਅਕਤੀ ਨਿੱਜੀ ਜਾਂ ਸੰਸਥਾਗਤ ਰੂਪ ਵਿਚ ਜਿੰਮੇਵਾਰ ਹੁੰਦੇ ਹਨ। ਹੁਣ ਦੇ ਸਮੇਂ ਇਹ ਜਿੰਮੇਵਾਰੀ ਵੋਟ ਤੰਤਰ ਰਾਹੀਂ ਚੁਣੇ ਹੋਏ ਅਹੁਦੇਦਾਰ ਅਤੇ ਅਫਸਰਸ਼ਾਹੀ ਸੰਸਥਾਵਾਂ ਸੰਭਾਲ ਰਹੀਆਂ ਨੇ। ਉਹ ਕਿੰਨੀ ਇਮਾਨਦਾਰੀ ਨਾਲ ਇਹ ਕਾਰਜ ਕਰ ਰਹੇ ਨੇ, ਇਸ ਉਤੇ ਗੰਭੀਰ ਪ੍ਰਸ਼ਨ-ਚਿੰਨ੍ਹ ਲੱਗ ਗਏ ਹਨ। ਉਹ ਸਮੇਂ ਸਮੇਂ ‘ਤੇ ਇਸ ਪ੍ਰਬੰਧ ਨੂੰ ਚਲਾਉਣ ਦੇ ਬਹਾਨੇ ਨਾਲ ਇਹਦੇ ਚੋਂ ਕੋਈ ਲਾਹਾ ਲੈਣ ਲਈ ਇਹਦੇ ਚ ਤਬਦੀਲੀਆਂ ਕਰਦੇ ਰਹਿੰਦੇ ਹਨ। ਇਹ ਤਬਦੀਲੀਆਂ ਕਿਸੇ ਦੇ ਹੱਕ ‘ਚ ਜਾ ਭੁਗਤਦੀਆਂ ਨੇ, ਕਿਸੇ ਦੇ ਵਿਰੋਧ ‘ਚ, ਕਿਸੇ ਲਈ ਇਹ ਕੋਈ ਖਾਸ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ ਤੇ ਕੋਈ ਇਸਦੇ ਨਤੀਜਿਆਂ ਦੇ ਅਹਿਸਾਸ ਤੋਂ ਸੱਖਣਾ ਹੁੰਦਾ ਹੈ। ਜਿੰਨ੍ਹਾਂ ਦੇ ਵਿਰੋਧ ਚ ਭੁਗਤਦੀਆਂ ਹਨ ਉਹਨਾਂ ਵਿਚੋਂ ਕੁਝ ਹਿੱਸਾ ਇਸਦੇ ਵਿਰੋਧ ਚ ਖੜ ਜਾਂਦਾ ਹੈ। ਇਹ ਹਮੇਸ਼ਾ ਹੁੰਦਾ ਆਇਆ ਹੈ ਜਦੋਂ ਵੀ ਪ੍ਰਬੰਧਕ ਬਰਾਬਰਤਾ ਅਤੇ ਸਭ ਦੇ ਭਲੇ ਦੀ ਭਾਵਨਾ ਤੋਂ ਖਾਲੀ ਹੁੰਦੇ ਹਨ ਅਤੇ ਇਹ ਹਮੇਸ਼ਾ ਹੀ ਹੁੰਦਾ ਰਹਿਣਾ ਹੈ ਜਦੋ ਵੀ ਕੋਈ ਬੇਈਮਾਨੀ ਨਾਲ ਇਹ ਪ੍ਰਬੰਧ ਨੂੰ ਚਲਾਉਣ ਦੇ ਅਮਲ ਚ ਹੋਵੇਗਾ।

    ਇਹ ਲਾਜ਼ਮੀ ਨਹੀਂ ਹੈ ਕਿ ਵਿਰੋਧ ਬਿਲਕੁਲ ਸ਼ੁੱਧ ਭਾਵਨਾ ਚੋਂ ਹੋਵੇ ਅਤੇ ਇਹ ਵੀ ਲਾਜ਼ਮੀ ਨਹੀਂ ਹੈ ਕਿ ਸ਼ੁੱਧ ਭਾਵਨਾ ਚੋਂ ਹੋ ਰਿਹਾ ਵਿਰੋਧ ਸਹੀ ਤਰੀਕੇ ਹੋਵੇ। ਤਰੀਕਾ ਸਹੀ ਨਾ ਹੋਣ ਦਾ ਇਕ ਕਾਰਨ ਇਹ ਹੈ ਕਿ ਮਨੁੱਖ ਬਦਲਦੇ ਰੂਪਾਂ ਦੇ ਇਸ ਚੱਕਰ ਵਿੱਚ ਸਹੀ ਤਰੀਕੇ ਤੋਂ ਬਹੁਤ ਵਿੱਥ ਬਣਾ ਚੁੱਕਾ ਹੁੰਦਾ ਹੈ, ਤੇ ਹੁਣ ਓਹਨੂੰ ਵਿਰੋਧ ਕਰਨ ਦਾ ਬਦਲਿਆ ਰੂਪ ਵੱਧ ਸਹੀ ਲੱਗ ਰਿਹਾ ਹੁੰਦਾ ਹੈ। ਉਹਨੂੰ ਚਾਹੁੰਦੇ ਹੋਏ ਵੀ ਪਿੱਛੇ ਮੁੜਨਾ ਅਸੰਭਵ ਲੱਗ ਰਿਹਾ ਹੁੰਦਾ ਹੈ ਤੇ ਇਸੇ ਚੱਕਰ ਚ ਇਹ ਵਰਤਾਰਾ ਲਗਾਤਾਰਤਾ ਚ ਚੱਲਦਾ ਰਹਿੰਦਾ ਹੈ। ਵਿਰੋਧ ਸਿਰਫ ਹਾਜ਼ਰੀ ਲਵਾਉਣ ਦਾ ਰਹਿ ਜਾਂਦਾ ਹੈ ਤੇ ਦਿਨ ਪਰ ਦਿਨ ਆਪਣਾ ਰੂਪ ਬਦਲਦਾ ਤੇ ਵਿਗਾੜਦਾ ਜਾਂਦਾ ਹੈ। ਇਸ ਗੱਲ ਦਾ ਅਹਿਸਾਸ ਨਾ ਹੋਣਾ ਇੰਨਾ ਜਿਆਦਾ ਘਾਤਕ ਹੋ ਸਕਦਾ ਹੈ ਕਿ ਇਸਦੇ ਨਤੀਜਿਆਂ ਵਿੱਚ ਸਾਡੀ ਇਮਾਨਦਾਰੀ ਵੀ ਬਹੁਤਾ ਕੋਈ ਯੋਗਦਾਨ ਨਹੀਂ ਪਾ ਸਕੇਗੀ।

    ਪੰਜਾਬ ਵਿੱਚ ਕਿਸੇ ਵੇਲੇ ਮਾੜੇ ਪ੍ਰਬੰਧਾਂ ਦੇ ਵਿਰੋਧ ‘ਚ ਖੜ੍ਹਨ ਵਾਲੇ ਦੋ ਹੀ ਰਸਤੇ ਵੇਖਦੇ ਸਨ ਕਿ ਜਾਂ ਤਾਂ ਉਹ ਫੈਸਲਾ ਦਰੁੱਸਤ ਹੋਵੇਗਾ ਜਿਸ ਤੇ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਇਹ ਜਿੰਦ ਇਸ ਸੰਘਰਸ਼ ਦੇ ਲੇਖੇ ਲੱਗ ਜਾਵੇਗੀ। ਹੌਲੀ ਹੌਲੀ ਅਸੀਂ ਸਮਿਆਂ ਦੀ ਵਾਟ ਮੁਕਾਉਂਦੇ ਗਏ, ਵਿਰੋਧ ਕਰਨ ਦੇ ਰੂਪ ਬਦਲਦੇ ਗਏ (ਇਹ ਸਿਲਸਲਾ ਹਜੇ ਵੀ ਜਾਰੀ ਹੈ) ਅਤੇ ਅਸੀਂ ਜਾਣੇ ਅਣਜਾਣੇ ਚ ਰਸਤੇ ਵੀ ਹੋਰ ਹੀ ਵੇਖਣ ਲੱਗ ਪਏ। ਅਹਿਮ ਗੱਲ ਇਹ ਹੈ ਕਿ ਕੁਝ ਅਜਿਹੇ ਮਸਲੇ ਹਨ ਜਿੰਨ੍ਹਾਂ ਤੇ ਕਿਸੇ ਵੇਲੇ ਸਾਡੇ ਵਡੇਰੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਕਿਉਂਕਿ ਓੁਦੋ ਉਹ ਮਸਲੇ ਸਿਰਫ ਅਣਖ ਦੇ ਸਨ ਤੇ ਹੁਣ ਓਹੀ ਮਸਲੇ ਜਦੋਂ ਸਾਡੇ ਜਿਉਂਦੇ ਰਹਿਣ ਦਾ ਸਵਾਲ ਤੱਕ ਬਣ ਗਏ ਤਾਂ ਸਾਨੂੰ ਵਿਰੋਧ/ਸੰਘਰਸ਼ ਕਰਨ ਦਾ ਤਰੀਕਾ ਨਹੀਂ ਆ ਰਿਹਾ। ਹੌਲੀ ਹੌਲੀ ਵਿਰੋਧ ਦਾ ਬਦਲਦਾ ਤੇ ਵਿਗੜਦਾ ਹੋਇਆ ਰੂਪ ਮਾੜੇ ਪ੍ਰਬੰਧ ਦਾ ਫੈਸਲਾ ਦਰੁੱਸਤ ਕਰਾਉਣ ਦੀ ਬਜਾਏ ਪ੍ਰਬੰਧਕਾਂ/ਜਿੰਮੇਵਾਰਾਂ ਤੋਂ ਸਿਰਫ ਭਰੋਸਾ ਦੇਣ ਤੇ ਹੀ ਦਮ ਤੋੜਨ ਲੱਗ ਪਿਆ ਸੀ ਜੋ ਹੁਣ ਇੰਨਾ ਵਿਗੜ ਅਤੇ ਸੁੰਗੜ ਗਿਆ ਹੈ ਕਿ ਸਾਨੂੰ ਸਿਰਫ ਆਪਣੀ ਗੱਲ ਰੱਖਣ ਦਾ ਸਮਾਂ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਇੰਨਾ ਹੀ ਹੋ ਜਾਣਾ ਸਾਨੂੰ ਸ਼ਾਇਦ ਫਤਿਹ ਲਗਦੀ ਹੈ, ਸ਼ਾਇਦ ਆਪਣੀ ਜਿੰਮੇਵਾਰੀ ਲਗਦੀ ਹੈ ਜਾ ਸ਼ਾਇਦ ਕੁਝ ਹੋਰ। ਪਰ ਜੋ ਵੀ ਲਗਦਾ ਹੈ, ਜੇਕਰ ਓਹਦੇ ਨਾਲ ਕਿਸੇ ਹੌਸਲੇ ‘ਚ ਹਾਂ ਤਾਂ ਯਕੀਨਨ ਗੜਬੜ ਬਹੁਤ ਵੱਡੀ ਹੈ ਜਿਸ ਨੂੰ ਵੇਲੇ ਸਿਰ ਬੈਠ ਕੇ ਵਿਚਾਰ ਲੈਣਾ ਚਾਹੀਦਾ ਹੈ।

    ਵਿਰੋਧ ਮਹਿਜ ਇਕ ਹਾਜਰੀ ਨਹੀਂ, ਵਿਰੋਧ ਸਾਡੀ ਹਸਤੀ ਦੱਸਦਾ ਹੈ ਜੋ ਆਉਂਦੀਆਂ ਨਸਲਾਂ ਪੜ੍ਹਦੀਆਂ/ਸੁਣਦੀਆਂ ਹਨ ਤੇ ਸਾਨੂੰ ਸਾਡੇ ਇਹ ਵਰਤਾਰੇ ਲਈ ਬਣਦੀ ਥਾਂ ਦਿੰਦੀਆਂ ਹਨ। ਇਹ ਗੱਲਾਂ ਇੱਥੇ ਹੀ ਨਹੀਂ ਰਹਿ ਜਾਣੀਆਂ ਹੁੰਦੀਆਂ ਇਹ ਤਵਾਰੀਖ ਦੇ ਪੰਨਿਆਂ ਤੇ ਆਪਣੇ ਹਸਤਾਖਸ਼ਰ ਕਰ ਜਾਂਦੀਆਂ ਹਨ। ਇਹ ਮੋੜਾ ਅਸੀਂ ਇਕੋ ਦਮ ਤੇ ਕੱਟਿਆ ਨਹੀਂ ਤਾਂ ਯਕੀਨਨ ਹੀ ਇਕੋ ਦਮ ਪਰਤਣ ਦੀ ਸੰਭਵਨਾ ਵੀ ਬਹੁਤ ਥੋੜੀ ਹੈ। ਪਰ ਪਰਤਣਾ ਕਿੱਥੇ ਤੇ ਕਿਉਂ ਹੈ? ਇਹ ਇਲਮ ਹੋਣਾ ਲਾਜਮੀ ਹੈ। ਸਮੇਂ ਨੇ ਹਮੇਸ਼ਾ ਹੀ ਬਦਲਦੇ ਰਹਿਣਾ ਹੈ, ਬਦਲਦੇ ਸਮੇਂ ਚ ਸਾਡੇ ਰਹਿਣ ਸਹਿਣ ਤੇ ਵਿਹਾਰਕ ਪੱਖ ਵੀ ਬਦਲਦੇ ਰਹਿਣਗੇ, ਪਰ ਕੁਝ ਚੀਜ਼ਾਂ ਦਾ ਬਦਲਣਾ ਜਦ ਸਾਡੇ ਆਪੇ ਦੀ ਪਹਿਚਾਣ ਬਦਲ ਦਿੰਦਾ ਹੈ ਤਾਂ ਉਹ ਸਾਨੂੰ ਸਾਡੀ ਅਸਲੀਅਤ ਤੋਂ ਬਹੁਤ ਦੂਰ ਲੈ ਜਾਂਦਾ ਹੈ। ਅਸੀਂ ਜਿਸ ਪਾਸਿਓਂ ਵੀ ਕਿਸੇ ਬੇਈਮਾਨੀ ਦੇ ਵਿਰੋਧ ‘ਚ ਅਤੇ ਹੱਕ ਸੱਚ ਦੀ ਲੜਾਈ ‘ਚ ਹਾਂ, ਸਾਡਾ ਮੁੱਢਲਾ ਫਰਜ਼ ਹੈ ਸਾਡੀ ਇਮਾਨਦਾਰੀ ਤੇ ਸਾਡਾ ਉਸ ਕਾਰਜ ਅਤੇ ਓਹਦੇ ਤਰੀਕੇ ਪ੍ਰਤੀ ਅਹਿਸਾਸ, ਫਿਰ ਹੀ ਅਸੀਂ ਇਸ ਸੁੰਗੜ ਰਹੇ ਵਿਰੋਧ ਦੇ ਚੱਕਰ ਚੋਂ ਬਾਹਰ ਖੜ ਕੇ ਸੋਚ ਸਕਾਂਗੇ, ਕੋਈ ਅਮਲ ਕਰ ਸਕਾਂਗੇ ਅਤੇ ਅਗਲੀਆਂ ਨਸਲਾਂ ਲਈ ਆਪਣੇ ਜਿਉਂਦੇ ਜਾਗਦੇ ਹੋਣ ਦਾ ਸਬੂਤ ਛੱਡ ਸਕਾਂਗੇ। ਹੱਕ ਸੱਚ ਦੇ ਪਾਂਧੀ ਦਾ ਬੇਈਮਾਨਾਂ ਨਾਲ ਸੰਘਰਸ਼ ਹਮੇਸ਼ਾ ਹੀ ਰਹਿਣਾ ਹੈ ਪਰ ਸਾਨੂੰ ਇਹ ਜਰੂਰ ਵਿਚਾਰ ਲੈਣਾ ਚਾਹੀਦਾ ਹੈ ਕਿ ਇਹ ਬਦਲਦਾ ਸਮਾਂ ਸਾਡੇ ਤਰੀਕਿਆਂ ਨੂੰ ਆਪਣੀ ਲਪੇਟ ਚ ਲੈ ਕੇ ਸਾਡੇ ਵਿਰੋਧ ਨੂੰ ਹਮੇਸ਼ਾ ਲਈ ਹੀ ਬਿਨ ਸਾਹਾਂ ਦੀ ਲਾਸ਼ ਨਾ ਕਰ ਦਵੇ।
    5 min

  • ਕਿਸੇ ਦੀ ਚਿੱਠੀ ਨਹੀਂ ਪੜ੍ਹੀਦੀ: ਉਹ ਵੇਲਾ ਤੇ ਇਹ ਵੇਲਾ…
    ਬਹੁਤੀ ਪੁਰਾਣੀ ਗੱਲ ਨਹੀਂ ਹੈ ਕਿ ਸਮਾਜ ਦੀ ਬਹੁਤੀ ਵਸੋਂ ਨੂੰ ਲਿਖਣਾ-ਪੜ੍ਹਨਾ ਨਹੀਂ ਸੀ ਆਉਂਦਾ। ਕਿਸੇ ਦੀ ਚਿੱਠੀ ਆਉਣੀ ਤਾਂ ਉਹ ਚਿੱਠੀ ਕਿਸੇ ਪੜ੍ਹੇ-ਲਿਖੇ ਕੋਲ ਲੈ ਜਾਂਦਾ ਸੀ ਤੇ ਅਗਲੇ ਨੇ ਪੜ੍ਹ ਕੇ ਸੁਣਾ ਦੇਣੀ। ਇਸੇ ਤਰ੍ਹਾਂ ਹੀ ਚਿੱਠੀਆਂ ਤੇ ਜਵਾਬ ਲਿਖਵਾਏ ਵੀ ਜਾਂਦੇ ਸਨ। ਆਪਾਂ ਆਪਣੇ ਸਮਿਆਂ ਵਿੱਚ ਵੀ ਵੇਖਿਆ ਕਿ ਨਿੱਜੀ ਚਿੱਠੀਆਂ ਵੀ ਲੋਕ ਕਿਸੇ ਕੋਲੋਂ ਲਿਖਵਾਉਂਦੇ ਤੇ ਪੜ੍ਹਵਾਉਂਦੇ ਸਨ। ਕਿਸੇ ਤੀਜੇ ਸਾਹਮਣੇ ਚਿੱਠੀ ਲਿਖੀ ਜਾਂ ਪੜ੍ਹੀ ਨਹੀਂ ਸੀ ਜਾਂਦੀ। ਦੂਜਿਆਂ ਲਈ ਇੰਝ ਚਿੱਠੀਆਂ ਲਿਖਣ-ਪੜ੍ਹਨ ਵਾਲੇ ਕਈ ਗੱਲਾਂ ਲਈ ਉਨ੍ਹਾਂ ਦੇ ਰਾਜਦਾਰ ਬਣ ਜਾਂਦੇ ਸਨ ਤੇ ਉਨ੍ਹਾਂ ਦੀਆਂ ਗੱਲਾਂ ਕਿਸੇ ਹੋਰ ਕੋਲ ਜਾਹਿਰ ਨਹੀਂ ਸਨ ਕਰਦੇ। ਤੁਸੀਂ ਵੀ ਜਿੰਦਗੀ ਵਿੱਚ ਕਿਸੇ ਨਾ ਕਿਸੇ ਨੂੰ ਇਹ ਕਹਿੰਦਿਆਂ ਸੁਣਿਆ ਹੋਣੈ ਕਿ ਕਿਸੇ ਦੀ ਚਿੱਠੀ ਨਹੀਂ ਪੜ੍ਹੀਦੀ।
    ਪਰ ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਜੇ ਸਮਾਜ ਨੂੰ ਰਾਜ ਨੇ ਬਹੁਤਾ ਸੱਭਿਅਕ ਨਹੀਂ ਸੀ ਕੀਤਾ। ਹੁਣ ਸਮਾਜ ਸੱਭਿਅਕ ਹੋ ਗਿਆ ਹੈ ਤੇ ਨਿੱਜਤਾ ਦੀ ਰਾਖੀ ਲਈ ਕਾਨੂੰਨ ਬਣੇ ਹੋਏ ਹਨ। ਜਿਹੜਾ ਕਿਸੇ ਦੀ ਨਿੱਜਤਾ ਭੰਗ ਕਰੇਗਾ ਉਸਨੂੰ ਰਾਜ ਦਾ ਕਾਨੂੰਨ ਸਜਾ ਦੇਵੇਗਾ। ਅਜਿਹਾ ਅਸਲ ਵਿੱਚ ਕਿਹਾ ਜਾਂਦਾ ਹੈ ਤੇ ਜੇ ਕੋਈ ਹਮਾਤੜ-ਤੁਮਾਤੜ ਕਦੇ ਕਿਸੇ ਦੀ ਗੱਲ ਜਾਣ ਲਵੇ ਤਾਂ ਉਸ ਨੂੰ ਕਾਨੂੰਨ ਰਗੜ ਵੀ ਜਰੂਰ ਦਿੰਦਾ ਹੋਵੇਗਾ। ਪਰ ਇਸ ਸੱਭਿਅਕ ਸਮੇਂ ਵਿੱਚ ਬਹੁਤੀਆਂ ਗੱਲਾਂ ਕਹਿਣ ਨੂੰ ਹੁੰਦੀਆਂ ਹਨ ਕਰਨ ਨੂੰ ਨਹੀਂ। ਖਾਸ ਕਰਕੇ ਰਾਜ ਕਰਨ ਵਾਲਿਆਂ ਲਈ।
    ਅੱਜ ਗੱਲ ਕਰਾਂਗੇ ਐਡਵਰਡ ਸਨੋਡਨ ਬਾਰੇ ਜਿਹੜਾ ਕਿ ਸੂਖਮ ਮਸ਼ੀਨੀ ਤੰਤਰ ਲਈ ਮੰਤਰ ਲਿਖਦਾ ਸੀ, ਭਾਵ ਕਿ ਕੰਪਿਊਟਰ ਦਾ ਪ੍ਰੋਗਰਾਮਰ ਸੀ। ਅਮਰੀਕਾ ਦੀਆਂ ਵੱਡੀਆਂ ਖੂਫੀਆਂ ਏਜੰਸੀਆਂ ਸੀ.ਆਈ.ਏ ਅਤੇ ਐਨ.ਐਸ.ਏ, ਜਿਨ੍ਹਾਂ ਦੇ ਆਪਾਂ ਤਾਂ ਨਾਂ ਹੀ ਸੁਣੇ ਹੁੰਦੇ ਨੇ, ਉਸ ਤੱਕ ਪਹੁੰਚ ਕਰਦੀਆਂ ਸਨ ਤੇ ਆਪਣੇ ਕੰਮ ਇਸ ਨੂੰ ਠੇਕੇ ਉੱਤੇ ਦਿੰਦੀਆਂ ਸਨ।
    ਇਹ ਏਜੰਸੀਆਂ, ਅਤੇ ਇਨ੍ਹਾਂ ਦੇ ਕਈ ਹੋਰ ਭਾਈਬੰਦ, ਲੋਕਾਂ ਦੀਆਂ ਨਿੱਜੀ ਗੱਲਾਂ ਚੋਰੀਓਂ ਪੜ੍ਹਦੇ, ਸੁਣਦੇ ਤੇ ਵੇਖਦੇ ਹਨ। ਇਨ੍ਹਾਂ ਸਾਹਮਣੇ ਵੱਡਾ ਅੜਿੱਕਾ ਸੀ ਕਿ ਸਾਰੇ ਭਾਈਬੰਦਾ ਵੱਲੋਂ ਇਕੱਠੀ ਕੀਤੀ ਜਾਣਕਾਰੀ ਇਕ ਥਾਂ ਨਹੀਂ ਸੀ। ਹੁਣ ਇਹ ਕੰਮ ਸੌਖਾ ਵੀ ਨਹੀਂ ਸੀ ਕਿਉਂਕਿ ਇੱਥੇ ਕਿਸੇ ਆਡੀ-ਗਵਾਂਡੀ ਉੱਤੇ ਨਿਗ੍ਹਾ ਰੱਖਣ ਵਾਲੀ ਗੱਲ ਨਹੀਂ ਸੀ, ਗੱਲ ਕਰੋੜਾਂ ਅਰਬਾਂ ਲੋਕਾਂ ਤੇ ਰੱਖੀ ਜਾ ਰਹੀ ਨਿਗ੍ਹਾ ਦੀ ਸੀ।
    ਜਦੋਂ ਸਨੋਡਨ ਨੇ ਇਸ ਸਾਰੀ ਜਾਣਕਾਰੀ ਨੂੰ ਇਕ ਥਾਂ ਕਰਨ ਵਾਲਾ ਤੰਤਰ ਬਣਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਅਮਰੀਕੀ ਏਜੰਸੀਆਂ ਅਮਰੀਕਾ ਦੇ ਆਮ ਲੋਕਾਂ ਸਣੇ ਤਕਰੀਬਨ ਸਾਰੀ ਦੁਨੀਆ ਦੀ ਹੀ ਜਸੂਸੀ ਕਰ ਰਹੀਆਂ ਹਨ। ਸਨੋਡਨ ਜਿਸ ਜਗ੍ਹਾ ਉੱਤੇ ਇਹ ਕੰਮ ਕਰਨ ਜਾਂਦਾ ਸੀ ਉਹ ਅਤਿ ਕੜੀ ਸੁਰੱਖਿਆ ਵਾਲੀ ਥਾਂ ਸੀ ਅਤੇ ਕਹਿੰਦੇ ਨੇ ਕਿ ਉੱਥੋਂ ਸੁਈ ਵੀ ਬਾਹਰ ਨਹੀਂ ਸੀ ਜਾ ਸਕਦੀ। ਭਾਰੀ ਖਤਰਾ ਸਹੇੜਦਿਆਂ ਐਡਵਰਡ ਸਨੋਡਨ ਨੇ ਉੱਥੋਂ ਇਸ ਜਾਣਕਾਰੀ ਦੇ ਵੇਰਵੇ ਤੇ ਸਬੂਤ ਬਾਹਰ ਲੈ ਆਂਦੇ।
    ਉਸ ਨੇ ਇਹ ਜਾਣਕਾਰੀ ਦੁਨੀਆ ਦੇ ਨਾਮੀ ਖਬਰ ਅਦਾਰੇ ਗਾਰਡੀਅਨ ਨਾਲ ਸਾਂਝੀ ਕੀਤੀ ਜਿਨ੍ਹਾਂ ਦੁਨੀਆ ਨੂੰ ਦੱਸਿਆ ਕਿ ਕਿਵੇਂ ਨਿੱਜਤਾ ਦੀ ਰਾਖੀ ਲਈ ਕਾਨੂੰਨ ਬਣਾਉਣ ਵਾਲੇ ਸੰਸਾਰ ਵਿੱਚ ਨਿੱਜਤਾ ਖਤਮ ਹੋ ਚੁੱਕੀ ਹੈ। ਕਿਵੇਂ ਸਰਕਾਰਾਂ ਸਭ ਕਾਸੇ ਤੇ ਨਿਗ੍ਹਾ ਰੱਖ ਰਹੀਆਂ ਹਨ। ਕਿਵੇਂ ਹਕੀਕੀ ਤੌਰ ਉੱਤੇ ਹਰ ਕਿਸੇ ਦੀਆਂ ਗੱਲਾਂ ਚੋਰੀ ਭਰੀਆਂ ਤੇ ਸੁਣੀਆ ਜਾ ਰਹੀਆਂ ਹਨ।
    ਐਡਵਰਡ ਸਨੋਡਨ ਨੇ ਜੋ ਕੀਤਾ ਉਸ ਨਾਲ ਉਹਦੀ ਦਗੀ ਦਾ ਸਮੁੱਚਾ ਮੁਹਾਣ ਹੀ ਬਦਲ ਗਿਆ। ਅਮਰੀਕਾ ਦੀ ਸਰਕਾਰ ਨੇ ਉਸ ਨੂੰ ਗੱਦਾਰ ਅਤੇ ਮੁਜਰਮ ਐਲਾਨ ਦਿੱਤਾ ਤੇ ਜਿਹੜੀਆਂ ਏਜੰਸੀਆਂ ਲਈ ਉਹ ਕੰਮ ਕਰਦਾ ਸੀ ਉਹੀ ਉਸ ਦੇ ਪਿੱਛੇ ਪੈ ਗਈਆਂ। ਕਈ ਖਤਰਿਆਂ ਤੋਂ ਬਾਅਦ ਉਹ ਹਾਂਗਕਾਂਗ ਰਾਹੀਂ ਰੂਸ ਪੁੱਜਾ ਜਿੱਥੇ ਉਸ ਨੂੰ ਸਿਆਸੀ ਸ਼ਰਨ ਮਿਲੀ।
    ਜਦੋਂ ਉਸ ਨੇ ਖੁਲਾਸੇ ਕੀਤੇ ਸਨ ਉਦੋਂ ਬਰਾਕ ਓਬਾਮਾ ਅਮਰੀਕਾ ਦਾ ਰਾਸ਼ਟਰਪਤੀ ਸੀ ਅਤੇ ਉੱਥੇ ਡੈਮੋਕਰੈਟ ਪਾਰਟੀ ਦੀ ਸਰਕਾਰ ਸੀ। ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਰਿਪਬਲਿਕਨ ਪਾਰਟੀ ਨਾਲ ਸੰਬੰਧਤ ਹੈ। ਦੋਵਾਂ ਸਿਆਸੀ ਵਿਰੋਧੀਆਂ ਦੀ ਸਨੋਡਨ ਬਾਰੇ ਰਾਏ ਤਕਰੀਬਨ ਸਾਂਝੀ ਸੀ ਕਿ ਉਸ ਨੂੰ ਆਪਣੇ ਕੀਤੇ ਦੀ ਸਜਾ ਮਿਲਣੀ ਚਾਹੀਦੀ ਹੈ।
    ਦੂਜੇ ਬੰਨੇ ਉਹ ਲੋਕ ਹਨ ਜੋ ਮਨੁੱਖੀ ਹੱਕਾਂ ਨੂੰ ਅਹਿਮੀਅਤ ਦਿੰਦੇ ਹਨ ਅਤੇ ਇਹ ਮੰਨਦੇ ਹਨ ਕਿ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਝਾਕਣਾ ਮਾੜੀ ਗੱਲ ਹੁੰਦੀ ਹੈ। ਇਹਨਾਂ ਲੋਕਾਂ ਦੀ ਰਾਏ ਹੈ ਕਿ ਸਨੋਡਨ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਉਸ ਦੇ ਮਾਮਲੇ ਨੂੰ ‘ਅਮਨੈਸਟੀ’ (ਹਮਦਰਦੀ) ਨਾਲ ਵਿਚਾਰਦਿਆਂ ਉਸ ਨੂੰ ‘ਪਾਰਡਨ’ (ਆਮ ਮਾਫੀ) ਮਿਲਣੀ ਚਾਹੀਦੀ ਹੈ।
    ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦਾ ਹਾਲ ਵਿੱਚ ਹੀ ਇਹ ਬਿਆਨ ਆਇਆ ਹੈ ਕਿ ਉਹ ਐਡਵਰਡ ਸਨੋਡਨ ਦਾ ਮਾਮਲਾ ਵਿਚਾਰਦਿਆਂ ਉਸ ਨੂੰ ਆਮ ਮਾਫੀ ਦੇਣ ਬਾਰੇ ਗੌਰ ਕਰੇਗਾ।
    ਸਥਿਤੀ ਇਹ ਹੈ ਕਿ ਸਟੇਟ ਨੇ ਸਮਾਜ ਨੂੰ ਅਜਿਹੇ ਤਰੀਕੇ ਨਾਲ ਸੱਭਿਅਕ ਕਰ ਲਿਆ ਹੈ ਕਿ ਕਰੋੜਾਂ ਲੋਕਾਂ ਦੀ ਨਿੱਜਤਾ ਦੀ ਉਲੰਘਣਾ ਕਰਨ ਵਾਲੇ ਰਾਜ ਤੰਤਰ ਦਾ ਮੁਖੀ ਰਾਜ ਵੱਲੋਂ ਕੀਤੇ ਜੁਰਮਾਂ ਨੂੰ ਉਜਾਗਰ ਕਰਨ ਵਾਲੇ ਨੂੰ ਉਸਦੇ ਕੀਤੇ ਕਥਿਤ ਜੁਰਮ ਲਈ ‘ਆਮ ਮਾਫੀ’ ਦੇਣ ਦੀ ਗੱਲ ਕਰ ਰਿਹਾ ਹੈ ਅਤੇ ਜੇਕਰ ਕੱਲ੍ਹ ਨੂੰ ਅਜਿਹਾ ਹੋ ਜਾਂਦਾ ਹੈ ਤਾਂ ਸਟੇਟ ਦਾ ਸੱਭਿਅਕ ਕੀਤਾ ਹੋਇਆ ਸਮਾਜ ਇਸ ਨੂੰ ਵੱਡੀ ਫਰਾਖ ਦਿਲੀ ਕਹਿ ਕੇ ਵਡਿਆਏਗਾ। ਕੀ ਚਿੱਠੀ ਪੜ੍ਹਨ-ਲਿਖਵਾਉਣ ਦੇ ਸਮੇਂ ਦੇ ਨਾਲ-ਨਾਲ ਉਨ੍ਹਾਂ ਵੇਲਿਆਂ ਦੀਆਂ ਕਦਰਾਂ ਕੀਮਤਾਂ ਵੀ ਗਏ ਬੀਤੇ ਦੀ ਗੱਲ ਹੋ ਗਈਆਂ ਹਨ?

About Sikh Pakh Podcast

From the publisher's feed

SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.