Sikh Pakh Podcast

Sikh Pakh Podcast

Download on the App Store

Sikh Pakh Podcast episodes

  • ਖਾਲਸਾ ਪੰਥ ਦੀ ਅਰਦਾਸ
    ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ‘ਪੰਥ’ ਦੀ ਵਡਿਆਈ ਇਹ ਹੈ ਕਿ ਸਿੱਖ ਪ੍ਰਤੀ ਗੁਰੂ ਨੂੰ ਹਾਜ਼ਰਾ ਹਜ਼ੂਰ ਤੇ ਜ਼ਾਹਰਾ ਜ਼ਹੂਰ ਰੂਪ ਵਿੱਚ ਪ੍ਰਗਟਾ ਦਿੱਤਾ ਗਿਆ ਹੈ। ਸਿੱਖ ਹਰ ਛਿਨ-ਪਲ ਜੇ ਆਪਣੀ ਬਿਰਤੀ ਨੂੰ ਸਥਿਰ ਰੱਖੇ ਤਾਂ ਗੁਰੂ ਉਸ ਦੇ ਅੰਗ-ਸੰਗ ਹੁੰਦਾ ਹੈ ਤੇ ਉਹ ਗੁਰੂ ਦੀ ਰਛਿਆ-ਰਿਆਇਤ ਵਿੱਚ ਰਹਿੰਦਾ ਹੈ। ਖਾਲਸਾ ਪੰਥ ਇਸੇ ਤੱਥ ਨੂੰ ਹਰ ਰੋਜ਼ ਆਪਣੇ ਦੋ ਵੇਲੇ ਦੀ ਅਰਦਾਸ ਵਿੱਚ ਦੁਹਰਾਉਂਦਾ ਹੈ, ਨਿੱਜੀ ਰੂਪ ਵਿੱਚ ਵੀ ਤੇ ਸਾਧ ਸੰਗਤਿ ਦੇ ਰੂਪ ਵਿੱਚ ਵੀ। ਖਾਲਸਾ ਪੰਥ ਦੀ ਅਰਦਾਸ ਵਿੱਚ ਦਸਾਂ ਸਤਿਗੁਰਾਂ ਦੀਆਂ ਸਕਾਰ ਯਾਦਾਂ ਜੋ ਮਾਨਵ ਇਤਿਹਾਸ ਵਿੱਚ ਅਮਰ ਜੋਤਾਂ ਵਾਂਗ ਸਦਾ ਚਾਨਣ ਬਖੇਰਦੀਆਂ ਹਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟੱਲ ਸ੍ਰੀ ਗੁਰੂ-ਗ੍ਰੰਥ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਵਾਹਿਗੁਰੂ ਨਾਮ ਦਾ ਉਚਾਰਨ ਕੀਤਾ ਜਾਂਦਾ ਹੈ। ਵਾਹਿਗੁਰੂ ਨਾਮ ਵਿੱਚ ਆਪ ਵੱਸਦਾ ਹੈ, ਭਾਵ,
    “ਨਾਵੈ ਅੰਦਰਿ ਹਉ ਵਸਾਂ, ਨਾਉ ਵਸੈ ਮਨਿ ਆਇ”॥ (ਸ੍ਰੀ ਰਾਗ ਮਹਲਾ ੧ ਅੰਗ ੫੫)

    ਨਾਮ ਗੁਰੂ ਗ੍ਰੰਥ ਵਿੱਚ ਪ੍ਰਭੂ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਅਰਥਾਤ, “ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ” (ਅੰਗ ੨੮੩) ਵਾਹਿਗੁਰੂ ਨਾਮ ਕਹਿਣ ਨਾਲ ਪ੍ਰਮਾਤਮਾ ਦੀ ਸਰਬ-ਵਿਆਪੀ ਸ਼ਖਸ਼ੀਅਤ ਸਾਹਮਣੇ ਆ ਜਾਂਦੀ ਹੈ। ਗੁਰੂ-ਪੰਥ ਦੀ ਸਿਰਜਣਾ ਤੇ ਉਸਾਰੀ ਵਿੱਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਹਠੀ, ਜਪੀ, ਤਪੀ, ਨਾਮ ਜਪਣ ਵਾਲੇ, ਨੇਕ ਕਿਰਤ ਕਰਕੇ ਵੰਡ ਕੇ ਛਕਣ ਵਾਲੇ, ਦੂਜਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਵਾਲੇ, ਧਰਮ ਹੇਤ ਸੀਸ ਦੇਣ ਵਾਲੇ, ਬੰਦ ਬੰਦ ਕਟਵਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ, ਚਰਖੜੀਆਂ 'ਤੇ ਚੜ੍ਹਨ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪੁਵਾਉਣ ਵਾਲੀਆਂ ਸਿੰਘਣੀਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸ਼ਹੀਦੀਆਂ ਪਾਉਣ ਵਾਲੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਅਤੇ ਸਦਾ ਭਾਣੇ ਨੂੰ ਮਿੱਠਿਆਂ ਮੰਨ ਕੇ ਰਜ਼ਾ ਵਿੱਚ ਰਹਿਣ ਵਾਲੇ ਸਿੰਘਾਂ ਸਿੰਘਣੀਆਂ ਨੂੰ ਖਾਲਸਾ ਪੰਥ ਆਪਣੇ ਦੋ ਵੇਲੇ ਦੀ ਅਰਦਾਸ ਵਿੱਚ ਯਾਦ ਕਰਦਾ ਹੈ। ਖਾਲਸਾ ਪੰਥ ਦੀ ਅਰਦਾਸ ਵਿੱਚ ਗੁਰੂ-ਸਾਹਿਬਾਨ ਨਾਲ ਸੰਬੰਧਿਤ ਤਖ਼ਤ ਸਾਹਿਬਾਨ, ਗੁਰਧਾਮ, ਪਵਿੱਤਰ ਅਸਥਾਨ ਝੰਡਿਆਂ ਬੰਗਿਆਂ ਦੀ ਜੁਗੋ-ਜੁਗ ਅਟੱਲ ਰਹਿਣ ਦੀ ਯਾਦ ਕਰਾਉਣ ਵਾਲੇ ਅਸਥਾਨ ਆਉਂਦੇ ਹਨ। ਸਮੂਹ ਦੇਸਾਂ ਪ੍ਰਦੇਸਾਂ, ਖੰਡਾ, ਬ੍ਰਹਮੰਡਾਂ ਵਿੱਚ ਬਿਖਰੇ ਖਾਲਸੇ ਲਈ ਰਛਿਆ ਰਿਆਇਤ ਦੀ ਜਾਚਨਾ ਕਰਨ ਵਾਲੇ ਅਤੇ ਖਾਲਸਾ ਜੀ ਕੇ ਬੋਲ ਬਾਲੇ ਚਿਤਵਣ ਤੇ ਚਿਤਾਰਨ ਵਾਲਿਆਂ ਅਤੇ ਦੇਗ ਤੇਗ ਦੀ ਫਤਹਿ ਲੋਚਣ ਦੀ ਸਿਮਰਤੀ ਕੀਤੀ ਜਾਂਦੀ ਹੈ।

    ਖਾਲਸਾ ਪੰਥ ਦੀ ਅਰਦਾਸ ਵਿੱਚ ਮਹਾਨ ਰਹਿਤਵਾਨ ਗੁਰਸਿੱਖਾਂ ਜੋ ਕੇਸ, ਸਿੱਖੀ ਸਿਦਕ, ਭਰੋਸਾ, ਬਿਬੇਕ ਦਾਨ, ਵਿਸਾਹ ਦਾਨ ਦਾਨਾ ਸਿਰ ਦਾਨ ਨਾਮ ਦਾਨ ਇਸ਼ਨਾਨ ਦੀ ਲੋਚਾ ਕਰਦੇ ਹਨ ਉਨ੍ਹਾਂ ਦੀ ਪਵਿੱਤਰ ਯਾਦ ਕੀਤੀ ਜਾਂਦੀ ਹੈ। ਉਹ ਮਹਾਨ ਨਿਮਰਤਾ ਦੇ ਪੁੰਜ ਜੋ ਆਪਣ ਮਤਿ ਨੂੰ ਨੀਵੀਂ ਸਮਝ ਕੇ ਸਦਾ ਗੁਰੂ ਸੱਚੇ ਪਾਤਸ਼ਾਹ ਦੀ ਸੁਮਤਿ ਦੀ ਜਾਚਨਾ ਕਰਦੇ ਹਨ ਅਤੇ ਖਾਲਸੇ ਦੀ ਮਤਿ ਤੇ ਪਤਿ ਦੇ ਰਾਖੇ ਸ੍ਰੀ ਅਕਾਲ ਪੁਰਖ ਨੂੰ ਚਿਤਾਰਦੇ ਤੇ ਪੁਕਾਰਦੇ ਰਹਿੰਦੇ ਹਨ ਨੂੰ ਯਾਦ ਕੀਤਾ ਜਾਂਦਾ ਹੈ। ਜੋ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਰੁਸਾਉਣ ਅਤੇ ਪੰਜ ਗੁਣਾਂ ਸਤਿ, ਸੰਤੋਖ, ਦਯਾ, ਧਰਮ ਅਤੇ ਧੀਰਜ ਨੂੰ ਮਨਾਉਣ ਲਈ ਸਦਾ ਯਤਨਸ਼ੀਲ ਰਹਿੰਦੇ ਹਨ (ਸੇਈ ਪਿਆਰੇ ਮੇਲ ਜਿਨਾਂ ਮਿਲਿਆ ਤੇਰਾ ਨਾਮ ਚਿਤਆਵੇ) ਤੇ ਨਾਲ ਹੀ ਅਜਿਹੇ ਗੁਰਧਾਮਾਂ ਦੀ ਜਿਨ੍ਹਾਂ ਨੂੰ ਗੁਰੂ-ਪੰਥ ਤੋਂ ਵਿਛੋੜਿਆ ਗਿਆ ਹੈ, ਸੇਵਾ ਸੰਭਾਲ ਦੇ ਦਾਨ ਦੇ ਜਾਚਕ ਬਣੇ ਰਹਿੰਦੇ ਹਨ ਅਤੇ ਅੰਤ ਵਿੱਚ ਨਾਮ ਬਾਣੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”।

    “ਖਾਲਸਾ” ਕੇਵਲ ਸਰਬੱਤ ਦਾ ਭਲਾ ਮੰਗਦਾ ਹੀ ਨਹੀਂ ਕਰਦਾ ਵੀ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ।

    ਇਹ ਅਰਦਾਸ ਅਸਲ ਵਿੱਚ ਕਰਣ-ਕਾਰਣ ਸਮਰੱਥ ਵਾਹਿਗੁਰੂ, ਸੂਰਜ ਵਤ ਚਮਕਦੀ ਰੌਸ਼ਨੀ ਜੋ ਗੁਰੂ ਸਾਹਿਬਾਨ ਦੇ ਵਿਅਕਤੀਤਵ ਵਿੱਚ ਅਕਾਲ ਪੁਰਖ ਨਾਲ ਜਗਤ ਦੀ ਧੁੰਦ ਦੂਰ ਕਰਕੇ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਉੱਤਰੀ ਸੀ ਅਤੇ ਗੁਰਬਾਣੀ ਦੇ ਬੋਹਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਵਿੱਚ ਸਮਾਈ ਦੀ ਸਦੀਵੀ ਯਾਦ ਵਿੱਚ ਓਤ ਪੋਤ ਹੋਣ ਲਈ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬੀ-ਜੋਤਿ ਦਾ ਚਮਤਕਾਰ ਹੈ। ਵਿਸ਼ਵ ਭਰ ਦਾ ਹਰ ਪ੍ਰਾਣੀ ਸਾਰੀ ਉਮਰ ਸੁੱਖਾਂ ਦੀ ਪ੍ਰਾਪਤੀ ਲਈ ਹੀ ਯਤਨਸ਼ੀਲ ਰਹਿੰਦਾ ਹੈ, ਦੁੱਖ ਦੀ ਕਦੇ ਜਾਚਨਾ ਨਹੀਂ ਕਰਦਾ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ ਅਰਥਾਤ: “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥ (ਗੁਰੂ ਗ੍ਰੰਥ ਸਾਹਿਬ ਪੰਨਾ ੧੪੨੮) ਅਰਦਾਸ ਕਰਨ ਤੋਂ ਪਹਿਲਾਂ ਇਹ ਪੰਗਤੀਆਂ ਆਮ ਹੀ ਬੋਲੀਆਂ ਜਾਂਦੀਆਂ ਹਨ, “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥

    ਵਿਦਵਾਨਾਂ ਨੇ ਤਾਪ ਜਾਂ ਦੁੱਖ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਹੈ ਇਹ ਹਨ ਆਧਿ, ਬਿਆਧ ਅਤੇ ਉਪਾਧਿ। ਮਨ ਦੇ ਦੁੱਖ ਚਿੰਤਾ, ਫਿਕਰ, ਝੋਰਾ ਆਦਿ ਨੂੰ ਆਧਿ ਜਾਂ ਅਧਿਆਤਮਕ ਤਾਪ ਕਿਹਾ ਜਾਂਦਾ ਹੈ। ਤਨ ਦੇ ਬਾਹਰੀ ਦੁੱਖਾਂ ਨੂੰ ਬਿਆਧ ਜਾਂ ਅਧਿਭੌਤਿਕ ਤਾਪ ਕਿਹਾ ਜਾਂਦਾ ਹੈ। ਬਿਜਲੀ ਪੈਣ ਨਾਲ ਭਾਵ ਪ੍ਰਕ੍ਰਿਤੀ ਜਾਂ ਉਪਦੁੱਵਾ ਤੋਂ ਉਤਪੰਨ ਹੋਏ ਕਲੇਸ਼, ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਰੋਗਾਂ ਨੂੰ ਉਪਾਧਿ ਜਾਂ ਅਧਿਦੈਵਿਕ ਤਾਪ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਣ ਹੈ ਕਿ ਪ੍ਰਭੂ ਸਿਮਰਨ ਨਾਲ ਸਭ ਕਿਸਮ ਦੇ ਦੁੱਖ ਦੂਰ ਹੋ ...
    9 min

  • ਬਿਜਲ ਸੱਥ (ਸੋਸ਼ਲ ਮੀਡੀਆ) ਕਿਵੇਂ ਵਰਤੀਏ?
    ਬਦਲਦੇ ਸਮਿਆਂ ਨਾਲ ਮਨੁੱਖ ਦੇ ਗੱਲਬਾਤ ਕਰਨ ਦੇ ਸਾਧਨ ਵੀ ਬਦਲਦੇ ਰਹਿੰਦੇ ਹਨ ਅਤੇ ਤਕਨੀਕ ਇਹਨਾਂ ਸਾਧਨਾਂ ਨੂੰ ਦਿਨ ਪਰ ਦਿਨ ਹੋਰ ਸੁਖਾਲੇ ਕਰਦੀ ਜਾ ਰਹੀ ਹੈ। ਹੁਣ ਦੇ ਸਮੇਂ ਬਿਜਲ ਸੱਥ (ਸੋਸ਼ਲ ਮੀਡੀਆ) ਦਾ ਬੋਲਬਾਲਾ ਹੈ, ਕਿਸੇ ਵੀ ਉਮਰ, ਕਿੱਤੇ ਜਾ ਵੰਨਗੀ ਦਾ ਮਨੁੱਖ ਬਿਜਲ ਸੱਥ ਦੇ ਵੱਖ ਵੱਖ ਮੰਚਾਂ ਉੱਤੇ ਆਪਣੀ ਗੱਲ ਬੋਲ ਕੇ ਜਾ ਲਿਖ ਕੇ ਸਾਂਝੀ ਕਰ ਸਕਦਾ ਹੈ। ਬਿਜਲ ਸੱਥ ਦੀ ਵਰਤੋਂ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ, ਮੱਕੜ ਜਾਲ (ਇੰਟਰਨੈੱਟ) ਸੇਵਾਵਾਂ ਦੀ ਤਕਰੀਬਨ ਹਰ ਵਿਅਕਤੀ ਤੱਕ ਸੌਖਿਆਂ ਪਹੁੰਚ ਹੋ ਗਈ ਹੈ ਜਿਸ ਕਾਰਨ ਜਾਣਕਾਰੀ ਦੀ ਰਫਤਾਰ ਬਹੁਤ ਜਿਆਦਾ ਤੇਜ਼ ਹੋ ਗਈ ਹੈ। ਦੁਨੀਆਂ ਦੇ ਇੱਕ ਹਿੱਸੇ ਵਿੱਚ ਵਾਪਰੀ ਕੋਈ ਵੀ ਘਟਨਾ ਮਿੰਟਾਂ-ਸਕਿੰਟਾਂ ਵਿੱਚ ਹੀ ਸੰਸਾਰ ਦੇ ਸਾਰੇ ਹਿੱਸਿਆਂ ਵਿੱਚ ਪਹੁੰਚ ਜਾਂਦੀ ਹੈ। ਇਸ ਸਾਰੀ ਰਫਤਾਰ ਨੇ ਮਨੁੱਖ ਦੇ ਵਿਹਾਰ ਵਿੱਚ ਬਹੁਤ ਜਿਆਦਾ ਪੱਖਾਂ ਉੱਤੇ ਅਸਰ ਪਾ ਦਿੱਤੇ ਹਨ। ਕਾਹਲ ਵੀ ਇਹਨਾਂ ਵਿੱਚੋਂ ਹੀ ਇਕ ਹੈ, ਕਾਹਲ ਦਾ ਸ਼ਿਕਾਰ ਵਿਅਕਤੀ ਕਿਸੇ ਵੀ ਮਸਲੇ ਦੀ ਪੂਰੀ ਸਹੀ ਜਾਣਕਾਰੀ ਹੋਏ ਬਿਨਾ ਉਸ ਮਸਲੇ ਵਿੱਚ ਸ਼ਮੂਲੀਅਤ ਕਰ ਲੈਂਦਾ ਹੈ ਅਤੇ ਆਪਣੀ ਸਮਝ ਮੁਤਾਬਿਕ ਓਹਦੇ ਚ ਆਪਣੀ ਊਰਜਾ ਲਾਉਣ ਲੱਗ ਜਾਂਦਾ ਹੈ। ਇੱਥੇ ਅਹਿਮ ਗੱਲ ਇਹ ਹੈ ਕਿ ਉਹ ਇਹ ਵੀ ਨਿਖੇੜਾ ਨਹੀਂ ਕਰ ਪਾਉਂਦਾ ਕਿ ਇਹ ਮਸਲਾ ਕਿਸ ਵੰਨਗੀ ਦੇ ਵਿਅਕਤੀਆਂ ਦੇ ਵਿਚਾਰਨ ਵਾਸਤੇ ਹੈ? ਉਹ ਆਪ ਇਸ ਵੰਨਗੀ ਚ ਆਉਂਦਾ ਵੀ ਹੈ ਜਾ ਨਹੀਂ? ਓਹਦੀ ਸ਼ਮੂਲੀਅਤ ਇਸ ਮਸਲੇ ਦਾ ਕੁਝ ਸਵਾਰ ਸਕਦੀ ਹੈ ਜਾ ਨਹੀਂ? ਇਸ ਤਰ੍ਹਾਂ ਮਨੁੱਖ ਜਿੱਥੇ ਆਪਣਾ ਸਮਾਂ ਅਤੇ ਆਪਣੀ ਊਰਜਾ ਅਜਾਈਂ ਗਵਾ ਰਿਹਾ ਹੈ ਉੱਥੇ ਅਹਿਮ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਉਲਝਾ ਰਿਹਾ ਹੈ।

    ਬਿਜਲ ਸੱਥ ਨੂੰ ਵਰਤਣ ਵਾਲੇ ਮੋਟੇ ਰੂਪ ਵਿੱਚ ਤਕਰੀਬਨ ਇਹ ਪੰਜ ਵੰਨਗੀਆਂ ਦੇ ਹੁੰਦੇ ਹਨ - ਵਿਦਵਾਨ, ਵਿਸ਼ਲੇਸ਼ਕ, ਵਿਆਖਿਆਕਾਰ, ਪ੍ਰਚਾਰਕ ਅਤੇ ਕਾਰਕੁੰਨ। ਆਪਾਂ ਸਾਰੇ ਇਹਨਾਂ ਵਿੱਚੋਂ ਹੀ ਕਿਸੇ ਨੇ ਕਿਸੇ ਵੰਨਗੀ ਚ ਆਉਂਦੇ ਹਾਂ, ਕੋਈ ਅਜਿਹਾ ਵੀ ਹੋਵੇਗਾ ਜਿਹੜਾ ਇਕ ਤੋਂ ਵੱਧ ਵੰਨਗੀ ਚ ਵੀ ਆਉਂਦਾ ਹੋਵੇ ਪਰ ਉਹ ਕੋਈ ਵਿਰਲਾ ਹੀ ਹੋਵੇਗਾ। ਵਿਦਵਾਨ ਕਿਸੇ ਵਰਤਾਰੇ ਨੂੰ ਵੇਖ ਸਮਝ ਕੇ ਓਹਨੂੰ ਸੂਤਰਬੱਧ ਕਰਦਾ ਹੈ। ਵਿਸ਼ਲੇਸ਼ਕ ਕੁਝ ਘਟਨਾਵਾਂ ਨੂੰ ਜੋੜ ਕੇ ਸਿਧਾਂਤ ਨਾਲ ਤੁਲਨਾ ਕਰ ਕੇ ਕੋਈ ਸਿੱਟਾ ਕੱਢਦਾ ਹੈ। ਵਿਆਖਿਆਕਾਰ ਇਹਨਾਂ ਸਿੱਟਿਆਂ ਅਤੇ ਸੂਤਰਬੱਧ ਕੀਤੇ ਵਰਤਾਰੇ ਦੀ ਸਰਲ ਵਿਆਖਿਆ ਕਰਦਾ ਹੈ। ਪ੍ਰਚਾਰਕ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਪ੍ਰਚਾਰ ਕਰਦਾ ਹੈ ਅਤੇ ਸਮਾਜ ਨੂੰ ਹਾਂ ਪੱਖੀ ਪ੍ਰਚਾਰ ਨਾਲ ਚੜ੍ਹਦੀਕਲਾ ਚ ਰਹਿਣ ਦਾ ਸੁਨੇਹਾ ਵੀ ਦਿੰਦਾ ਹੈ। ਕਾਰਕੁੰਨ ਪ੍ਰਚਾਰੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਚ ਰੱਖ ਕੇ ਓਹਨਾ ਨੂੰ ਹੱਲ ਕਰਨ ਲਈ ਸਰਗਰਮੀ ਕਰਦਾ ਹੈ। ਓਹਦੇ ਕੋਲ ਇਸ ਕਾਰਜ ਦੀ ਜੁਗਤ ਵੀ ਹੁੰਦੀ ਅਤੇ ਸਮਰੱਥਾ ਵੀ। ਬਿਜਲ ਸੱਥ ਦੀ ਸਭ ਤੋਂ ਜਿਆਦਾ ਵਰਤੋਂ ਵੀ ਤਕਰੀਬਨ ਕਾਰਕੁੰਨ ਵਰਗ ਹੀ ਕਰਦਾ ਹੈ।

    ਪਰ ਜਦੋਂ ਅਸੀਂ ਇਸ ਗੱਲ ਤੋਂ ਅਣਜਾਣ ਹੋ ਕੇ ਕਿ ਅਸੀਂ ਕਿਸ ਵੰਨਗੀ ਚ ਆਉਂਦੇ ਹਾਂ ਤੇ ਸਾਡਾ ਕਿੰਨਾ ਮਸਲਿਆਂ ਉੱਤੇ ਕਿਸ ਤਰ੍ਹਾਂ ਦਾ ਦਖਲ ਹੋਣਾ ਚਾਹੀਦਾ ਹੈ, ਬਿਜਲ ਸੱਥ ਦੀ ਵਰਤੋਂ ਕਰਦੇ ਹਾਂ ਉਦੋਂ ਅਸੀਂ ਚੱਲ ਰਹੀਆਂ ਸਾਰੀਆਂ ਹੀ ਬਹਿਸਾਂ ਵਿੱਚ ਆਪਣੀ ਸ਼ਮੂਲੀਅਤ ਕਰਨ ਲੱਗ ਜਾਂਦੇ ਹਾਂ। ਜਿਸ ਨਾਲ ਕਿਸੇ ਮਸਲੇ ਨੂੰ ਸਹੀ ਦਿਸ਼ਾ ਚ ਲੈ ਕੇ ਜਾਣ ਦੀ ਥਾਂ ਅਸੀਂ ਕਈ ਵਾਰ ਇਸ ਤੋਂ ਬਿਲਕੁਲ ਪੁੱਠਾ ਕਰ ਬੈਠਦੇ ਹਾਂ। ਜੋ ਕੰਮ ਵਿਦਵਾਨ ਵਰਗ ਦਾ ਹੈ, ਓਹਦੇ ਚ ਵੀ ਸਾਰੇ ਬਹਿਸ ਰਹੇ ਹੁੰਦੇ ਨੇ, ਵਿਸ਼ਲੇਸ਼ਕ ਦੇ ਕੰਮ ਵਿੱਚ ਵੀ ਅਤੇ ਇਸੇ ਤਰ੍ਹਾਂ ਬਾਕੀ ਸਾਰਿਆਂ ਦੇ ਵੀ। ਕਾਰਕੁੰਨ ਦਾ ਅਸਲੀ ਕੰਮ ਜਮੀਨੀ ਪੱਧਰ ਤੇ ਸਰਗਰਮੀ ਕਰਨ ਦਾ ਹੈ, ਉਹ ਵੀ ਬਿਜਲ ਸੱਥ ਦੀਆਂ ਬਹਿਸਾਂ ਵਿੱਚ ਵਿਅਸਤ ਰਹਿੰਦਾ ਹੈ ਤੇ ਸਮਝਦਾ ਹੈ ਕਿ ਮੇਰੀ ਸਰਗਰਮੀ ਹੋ ਰਹੀ ਹੈ। ਇਹ ਇਕ ਵੱਡਾ ਕਾਰਨ ਹੈ ਕਿ ਸਾਡੇ ਮਸਲੇ ਕਿਸੇ ਥਾਂ ਪੱਤਣ ਨਹੀਂ ਲੱਗ ਰਹੇ। ਮਸਲਿਆਂ ਦੀ ਸਿਰਫ ਚਰਚਾ ਹੈ ਪਰ ਹੱਲ ਵੱਲ ਨੂੰ ਕੋਈ ਠੋਸ ਪ੍ਰਾਪਤੀ ਨਹੀਂ।

    ਇਸੇ ਸਮਝ ਤੋਂ ਸੱਖਣੇ ਹੋਣ ਕਰਕੇ ਕਈ ਵਾਰ ਤਾਂ ਅਸੀਂ ਕਿਸੇ ਮਸਲੇ ਵਿੱਚ ਸਿਰਫ ਓਹਦਾ ਨਾ-ਪੱਖੀ ਨੁਕਤਾ ਹੀ ਪ੍ਰਚਾਰਨ ਲੱਗ ਜਾਂਦੇ ਹਾਂ, ਸਿਰਫ ਪ੍ਰਚਾਰਨ ਨਹੀਂ ਓਹਦੇ ਤੇ ਵੱਡੀਆਂ ਵੱਡੀਆਂ ਅਤੇ ਕਈ ਕਈ ਦਿਨਾਂ ਲਈ ਬਹਿਸਾਂ ਵੀ ਕਰਦੇ ਹਾਂ ਜਦ ਕਿ ਓਹਦੇ ਚ ਜੋ ਹਾਂ-ਪੱਖੀ ਨੁਕਤਾ ਸਮਝਣ ਅਤੇ ਪ੍ਰਚਾਰਨ ਵਾਲਾ ਹੁੰਦੈ ਉਹ ਅਸੀਂ ਸਾਰੀ ਗੱਲਬਾਤ ਵਿਚੋਂ ਮਨਫ਼ੀ ਹੀ ਕਰ ਦਿੰਦੇ ਹਾਂ। ਮਸਲਨ ਪਿਛਲੇ ਦਿਨਾਂ ਚ ਰਾਮ ਮੰਦਰ ਵਾਲੇ ਮਸਲੇ ਵਿੱਚ ਅਸੀਂ ਸਿਰਫ ਦੋ ਗੱਲਾਂ ਉੱਤੇ ਆਪਣੀ ਸਾਰੀ ਊਰਜਾ ਲਾਈ ਰੱਖੀ, ਪਹਿਲੀ ਉੱਥੇ ਸਾਡੇ ਕੌਣ ਬੰਦੇ ਪਹੁੰਚੇ ਅਤੇ ਉੱਥੇ ਕਿਸ ਨੇ ਕੀ ਬੋਲਿਆ। ਜਦੋਂ ਕਿ ਪ੍ਰਚਾਰ ਇਸ ਗੱਲ ਦਾ ਹੋਣਾ ਚਾਹੀਦਾ ਸੀ ਕਿ ਇੰਨੇ ਯਤਨਾਂ ਦੇ ਬਾਵਜੂਦ ਇਹ ਸਾਡੇ ਵਿਰੋਧ ਅਤੇ ਸਾਡੇ ਪ੍ਰਭਾਵ ਕਰਕੇ ਸਾਡੀਆਂ ਅਹਿਮ ਸਖਸ਼ੀਅਤਾਂ ਨੂੰ ਸੱਦਣ ਵਿੱਚ ਨਾ-ਕਾਮਯਾਬ ਰਹੇ। ਜੋ ਉੱਥੇ ਪਹੁੰਚਿਆਂ ਉਹ ਪਹਿਲਾਂ ਹੀ ਸਾਡੇ ਵੱਲੋਂ ਰੱਦ ਕੀਤਾ ਹੋਇਆ ਹੈ। ਪਰ ਅਸੀਂ ਆਪਣੀ ਕਾਹਲ ਅਤੇ ਘੱਟ ਸਮਝ ਕਾਰਨ ਆਪਣੀ ਨੈਤਿਕ ਜਿੱਤ ਦਾ ਸਹੀ ਤਰੀਕੇ ਪ੍ਰਚਾਰ ਨਹੀਂ ਕਰ ਸਕੇ। ਇਸੇ ਤਰ੍ਹਾਂ ਮਹੀਨੇ - ਦੋ ਮਹੀਨੇ ਬਾਅਦ ਕੋਈ ਨਾ ਕੋਈ ਮਸਲਾ ਖੜਾ ਰਹਿੰਦਾ ਹੈ। ਭਾਵੇਂ ਉਹ ਵਿਦਵਾਨਾਂ ਦੇ ਵਿਚਾਰਨ ਵਾਲਾ ਹੀ ਕਿਉਂ ਨਾ ਹੋਵੇ ਪਰ ਅਸੀਂ ਸਾਰੇ ਜਨਤਕ ਥਾਵਾਂ ਉੱਤੇ ਓਹਦੇ ਚ ਉਲਝਦੇ ਰਹਿੰਦੇ ਹਾਂ।
    ਸਮੇਂ ਅਤੇ ਤਕਨੀਕ ਨੇ ਜੇਕਰ ਸਾਨੂੰ ਕੁਝ ਅਜਿਹੇ ਸਾਧਨ ਮੁਹਈਆ ਕਰਵਾ ਦਿੱਤੇ ਨੇ ਜਿਹਨਾਂ ਨਾਲ ਅਸੀਂ ਆਪਣੀ ਗੱਲ ਸੰਸਾਰ ਦੇ ਹਰ ਇਕ ਹਿੱਸੇ ਤੱਕ ਪਹੁੰਚਾ ਸਕਦੇ ਹਾਂ ਤਾਂ ਸਾਨੂੰ ਉਹ ਸਾਧਨਾਂ ਦੀ ਠੀਕ ਵਰਤੋਂ ਕਰਨ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਆਪਣੀ ਥਾਂ ਬਾਰੇ ਸਪਸ਼ੱਟ ਹੋਣਾ ਚਾਹੀਦੈ ਕਿ ਅਸੀਂ ਕਿਸ ਵੰਨਗੀ ਵਿੱਚ ਕਿਹੜੇ ਮਸਲਿਆਂ ਉੱਤੇ ਕਿਸ ਤਰੀਕੇ ਆਪਣੀ ਗੱਲ ਰੱਖ ਸਕਦੇ ਹਾਂ ਫਿਰ ਹੀ ਸਾਨੂੰ ਆਪਣੀ ਸਰਗਰਮੀ ਕਰਨੀ ਚਾਹੀਦੀ ਹੈ। ਜੇਕਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਮਸਲਿਆਂ ਨੂੰ ਹੋਰ ਤ...
    5 min

  • ਪੰਜਾਬ, ਪਾਣੀ, ਸਿਆਸਤ ਅਤੇ ਅਸੀਂ
    ਲੰਘੀ ਸਦੀ ਦੌਰਾਨ ਦੁਨੀਆ ਵਿਚ ਆਪਾਂ ਅਜਿਹਾ ਸਮਾਂ ਵੇਖਿਆ ਜਦੋਂ ਤੇਲ ਉੱਤੇ ਦੁਨੀਆ ਦੀ ਸਿਆਸਤ ਘੁੰਮਦੀ ਰਹੀ ਤੇ ਇਹ ਮਸਲਾ ਕਈ ਝਗੜਿਆ ਤੇ ਜੰਗਾਂ ਦਾ ਪ੍ਰਤੱਖ ਜਾਂ ਗੁੱਝਾ ਕੇਂਦਰੀ ਨੁਕਤਾ ਰਿਹਾ। ਪਿਛਲੇ ਦਹਾਕਿਆਂ ਤੋਂ ਇਹ ਗੱਲ ਉੱਭਰਨੀ ਸ਼ੁਰੂ ਹੋਈ ਹੈ ਕਿ ਇੱਕ ਸ਼ੈਅ ਵਜੋਂ ਦੁਨੀਆ ਦੀ ਸਿਆਸਤ ਵਿੱਚ ਪਾਣੀ ਦੀ ਅਹਿਮੀਅਤ ਤੇਲ ਨਾਲੋਂ ਵੀ ਵਧਣ ਜਾ ਰਹੀ ਹੈ ਅਤੇ ਜੇਕਰ ਭਵਿੱਖ ਵਿੱਚ ਕੋਈ ਹੋਰ ਸੰਸਾਰ ਜੰਗ ਹੁੰਦੀ ਹੈ ਤਾਂ ਉਹਦਾ ਕੇਂਦਰੀ ਨੁਕਤਾ ਤੇਲ ਨਹੀਂ ਬਲਕਿ ਪਾਣੀ ਹੋਵੇਗਾ।
    ਪੰਜਾਬ ਦੁਨੀਆ ਦਾ ਅਜਿਹਾ ਖੁਸ਼ਨਸੀਬ ਖਿੱਤਾ ਹੈ ਜਿਸ ਨੂੰ ਕੁਦਰਤਿ ਨੇ ਜੀਵਨ ਸੋਰਤ ਰੂਪੀ ਦਰਿਆਵਾਂ ਨਾਲ ਨਿਵਾਜਿਆ। ਪੰਜਾਬ ਦੇ ਜਾਇਆਂ ਨੇ ਇਸ ਖਿੱਤੇ ਵਿੱਚ ਆਪਣੇ ਦਰਿਆਵਾਂ ਕੰਢੇ ਵੱਸਣ ਲਈ ਬੇ-ਅਥਾਹ ਲਹੂ ਬਹਾਇਆ, ਵੱਡੇ-ਵੱਡੇ ਧਾੜਵੀਆਂ ਦਾ ਟਾਕਰਾ ਕੀਤਾ ਅਤੇ ਅਣਗਿਣਤ ਜਾਨਾਂ ਵਾਰੀਆਂ।
    ਇਤਿਹਾਸ ਨੇ ਉਹ ਸਮਾਂ ਵੀ ਵੇਖਿਆ ਜਦੋਂ ਪੰਜ ਦਰਿਆਵਾਂ ਦੇ ਜਾਇਆਂ ਨੇ ਗੁਰਸਿੱਖੀ ਅਮਲ ਦੀ ਰੁਸ਼ਨਾਈ ਵਿੱਚ ਸ਼ੇਰਿ-ਪੰਜਾਬ ਦੇ ਨਾਲ ਚੱਲਦਿਆਂ ਇਸ ਧਰਤ ਤੇ ਅਜਿਹਾ ਰਾਜ-ਭਾਗ ਸਿਰਜਿਆ ਜਿਸ ਦੀਆਂ ਅੱਜ ਤੱਕ ਦੁਨੀਆ ਸਿਫਤਾਂ ਕਰਦੀ ਹੈ।
    ਸਮੇਂ ਦਾ ਗੇੜ ਘੁੰਮਿਆ ਤੇ ਇਹ ਰਾਜ ਚਲਾ ਗਿਆ। ਪੰਜਾਬ ਫਿਰੰਗੀ ਦੇ ਅਧੀਨ ਹੋਇਆ; ਫਿਰ ਵੰਡਿਆ ਗਿਆ ਤੇ ਨਾਲੇ ਹੀ ਵੰਡੇ ਗਏ ਪੰਜ-ਪਾਣੀਆਂ ਦੀ ਇਸ ਧਰਤ ਦੇ ਦਰਿਆ।
    ਦਿੱਲੀ ਤਖਤ ਉੱਤੇ ਕਾਬਜ਼ ਹੋਏ ਬਿਪਰ ਨੇ ਲੰਘੀ ਕਰੀਬ ਪੌਣੀ ਸਦੀ ਦੌਰਾਨ ਅਜਿਹੇ ਅਮਲ ਚਲਾਏ ਹਨ ਕਿ ਧਾੜਵੀਆਂ ਤੇ ਜਰਵਾਣਿਆਂ ਨਾਲ ਲੋਹਾ ਲੈ ਕੇ ਜੁਲਮ ਦੇ ਨਾਸ ਲਈ ਜੂਝਣ ਵਾਲੀ ਪੰਜਾਬ ਦੀ ਸੱਭਿਅਤਾ ਦਾ ਇੱਕ ਬਸਤੀ ਜਿਉਂ ਉਜਾੜਾ ਕੀਤਾ ਜਾ ਰਿਹਾ ਹੈ।
    ਪੰਜਾਬ ਦੀ ਸੱਭਿਅਤਾ ਦੇ ਉਜਾੜੇ ਦਾ ਮੁੱਢ ਬਿਪਰਵਾਦੀ ਸਾਮਰਾਜ ਨੇ ਪੰਜਾਬ ਦੇ ਦਰਿਆਈ ਪਾਣੀ ਗੈਰ-ਦਰਿਆਈ ਸੂਬਿਆਂ ਨੂੰ ਦੇ ਕੇ ਬੰਨਿਆ। ਇਹ ਪਾਣੀ ਪੰਜਾਬ ਤੋਂ ਬਾਹਰ ਲਿਜਾਣ ਦੇ ਮਨਸੂਬੇ ਬੜੇ ਗੁੱਝੇ ਤੇ ਸਾਜਿਸ਼ੀ ਰਹੇ, ਜਿਸ ਦੀ ਮਿਸਾਲ ਇਸੇ ਗੱਲ ਤੋਂ ਮਿਲ ਜਾਵੇਗੀ ਕਿ ਰਾਜਸਥਾਨ ਨੂੰ ਪਾਣੀ ਦੇਣ ਲਈ ਅਖੌਤੀ ਸਮਝੌਤਾ (ਜਿਸ ਦੀ ਕਿ ਕਨੂੰਨ ਦੀਆਂ ਨਜ਼ਰਾਂ ਵਿੱਚ ਕੋਈ ਮਾਨਤਾ ਵੀ ਨਹੀਂ ਸੀ) 1955 ਵਿੱਚ ਹੋਇਆ ਪਰ ਇਹ ਪਾਣੀ ਲਿਜਾਣ ਵਾਲੀ ਨਹਿਰ ਲਈ ਪੂਰੀ 18,500 ਕਿਉਸਕ ਸਮਰੱਥਾ ਵਾਲੇ ਦਰਵਾਜੇ 1949 ਵਿੱਚ ਹੀ ਰੱਖ ਲਏ ਸਨ।
    ਬਿਪਰਵਾਦੀ ਸਮਾਰਾਜ ਦੇ ਤਖਤ ਨਸੀਨਾਂ ਨੇ ਪੰਜਾਬ ਦੇ ਪਾਣੀ ਆਪਣੇ ਹੀ ਕਨੂੰਨ ਤੇ ਸੰਵਿਧਾਨ ਦੀ ਉਲੰਘਣਾ ਕਰਕੇ, ਕਦੇ ਪੰਜਾਬ ਦੇ ਸੂਬੇਦਾਰਾਂ ਦੀ ਬਾਂਹ ਮਰੋੜ ਕੇ ਤੇ ਕਦੇ ਉਹਨਾਂ ਨੂੰ ਸੱਤਾ ਦੀ ਹਿਰਸ ਵਿਖਾ ਕੇ ਲੁੱਟੇ ਹਨ।
    ਪੰਜਾਬ ਦੇ ਪਾਣੀ ਦਾ ਰਾਜਸਥਾਨ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ ਸਗੋਂ ਉਲਟਾ ਅਜਿਹਾ ਨੁਕਸਾਨ ਹੋਇਆ ਹੈ ਜਿਸ ਦੀ ਗਵਾਹੀ ਰਾਵਤਸਰ ਅਤੇ ਸੂਰਤਗੜ੍ਹ ਵਿਚਾਲੇ ਪੰਜਾਬ ਦੇ ਦਰਿਆਵਾਂ ਦਾ ਵਡਮੁੱਲਾ ਪਾਣੀ ਰੇਤ ਦੇ ਉੱਚੇ ਟਿੱਬਿਆਂ ਦਰਮਿਆਨ ਦਹਾਕਾ ਭਰ ਲਈ ਪਾਉਣ ਕਰਕੇ ਬਣੀ ਵੱਡ ਅਕਾਰੀ ਸੇਮ-ਝੀਲ ਕਾਰਨ ਹੋਈ ਬਰਬਾਦੀ ਭਰਦੀ ਹੈ, ਜਿਸ ਨੇ ਪਿਛਲੇ ਸਾਢੇ ਚਾਰ ਦਹਾਕਿਆਂ ਦੌਰਾਨ ਇਸ ਇਲਾਕੇ ਦੇ ਲੋਕਾਂ ਦੀ ਜਿੰਦਗੀ ਦੁੱਭਰ ਤੇ ਦੁਸ਼ਵਾਰ ਕਰ ਰੱਖੀ ਹੈ।
    ਹੁਣ ਫਿਰ ਪੰਜਾਬ ਦੇ ਪਾਣੀਆਂ ਹੇਠਾਂ ਮੁੜ ਚੰਗਿਆੜੀਆਂ ਸੁਲਘਣ ਲੱਗੀਆਂ ਹਨ ਕਿਉਂਕਿ ਪੰਜਾਬ ਦਾ ਲਹੂ ਪੀਣੀ ਸਤਲੁਜ ਯਮੁਨਾ ਲਿੰਕ ਨਹਿਰ ਨਾਮੀ ਮੋਈ ਪਈ ਜੋਕ ਨੂੰ ਮੁੜ ਜਿੰਦਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
    ਪੰਜਾਬ ਦੀ ਸੂਬੇਦਾਰੀ ਦੇ ਚੱਕਰਾਂ ਵਿਚ ਹਰਚੰਦ ਸਿੰਘ ਲੌਂਗੋਵਾਲ ਨੇ ਦਿੱਲੀ ਸਾਮਰਾਜ ਦੇ ਉਸ ਵੇਲੇ ਦੇ ਹਾਕਮ ਨਾਲ ਸਮਝੌਤਾ ਕਰਕੇ ਨਹਿਰ ਕੱਢਣੀ ਮੰਨੀ ਸੀ। ਸੁਰਜੀਤ ਸਿੰਘ ਬਰਨਾਲੇ ਨੇ ਨਹਿਰ ਦਾ ਕੰਮ ਸ਼ੁਰੂ ਕਰਵਾਇਆ ਸੀ। ਇਸ ਤੋਂ ਪਹਿਲਾਂ ਇਹਨਾਂ ਦੇ ਖੇਮੇਦਾਰ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਨਹਿਰ ਲਈ ਜਮੀਨ ਜ਼ਬਤ ਕੀਤੀ ਸੀ।
    ਸੂਬੇਦਾਰੀ ਦੀ ਦੌੜ ਵਿੱਚ ਇਸ ਧੜੇ ਦੇ ਵਿਰੋਧੀ ਸਿਆਸੀ ਖੇਮੇ ਵਿਚੋਂ ਅਮਰਿੰਦਰ ਸਿੰਘ ਨੇ ਇਹ ਨਹਿਰ ਰੋਕਣ ਦੇ ਬਹਾਨੇ 2004 ਵਿੱਚ ਜੋ ਕਨੂੰਨ ਬਣਾਇਆ ਉਸ ਨਾਲ ਗੈਰ-ਦਰਿਆਈ ਸੂਬਿਆਂ ਨੂੰ ਜਾ ਰਹੇ ਪਾਣੀ ਉੱਤੇ ਕਨੂੰਨੀ ਮੁਹਰ ਲਾ ਦਿੱਤੀ। ਬਾਦਲ-ਭਾਜਪਾ ਨੇ ਵੀ ਪੰਜਾਬ ਦੇ ਹਿੱਤਾਂ ਨਾਲ ਕੀਤੇ ਇਸ ਬੱਜਰ ਧੋਖੇ ਵਿੱਚ ਆਪਣੇ ਸਿਆਸੀ-ਵਿਰੋਧੀ ਦਾ ਪੂਰਾ ਸਾਥ ਦਿੱਤਾ ਸੀ।
    ਪੰਜਾਬ ਦੀ ਸੱਤਾ ਭੋਗਣ ਵਾਲੇ ਦਿੱਲੀ ਦੇ ਤਾਬਿਆਦਾਰਾਂ ਉੱਤੇ ਦਿੱਲੀ ਦੀ ਵਫਾਦਾਰੀ ਇਸ ਕਦਰ ਭਾਰੀ ਹੈ ਕਿ ਦਿੱਲੀ ਸਾਮਰਾਜ ਦੀ ਵੱਡੀ ਅਦਾਲਤ ਵੱਲੋਂ 2004 ਦੇ ਕਨੂੰਨ ਤਹਿਤ ਸਮਝੌਤੇ ਰੱਦ ਕਰਨ ਦੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਮਾਨਤਾ ਨਾ ਦਿੱਤੇ ਜਾਣ ਉੱਤੇ ਵੀ ਇਹਨਾਂ ਗੈਰ-ਦਰਿਆਈ ਖਿੱਤਿਆਂ ਨੂੰ ਜਾ ਰਹੇ ਦਰਿਆਈ ਪਾਣੀ ਨੂੰ ਮਾਨਤਾ ਦੇਣ ਵਾਲੀ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਦੀ ਧਾਰਾ 5 ਰੱਦ ਨਹੀਂ ਕੀਤੀ।
    ਭਾਵੇਂ ਅਮਰਿੰਦਰ ਸਿੰਘ ਨੇ ਇਸ ਵਾਰੀਂ ‘ਬੱਸ ਆਖਰੀ ਵਾਰ’ ਕਹਿ ਕੇ ਪੰਜਾਬ ਦੀ ਸੂਬੇਦਾਰੀ ਲਈ ਸੀ ਪਰ ਹੁਣ ਮੁੜ ਅਗਾਂਹ ਸੂਬੇਦਾਰ ਬਣਨ ਦੀ ਇੱਛਾ ਇੰਨੀ ਪ੍ਰਬਲ ਹੋ ਗਈ ਹੈ ਕਿ ਅਮਰਿੰਦਰ ਸਿੰਘ ਪੰਜਾਬ ਦੇ ਦਰਿਆਈ ਪਾਣੀਆਂ ਲਈ ਟ੍ਰਿਬਿਊਨਲ ਦੀ ਮੰਗ ਕਰਕੇ ਮੁੜ ਪੰਜਾਬ ਦੇ ਹਿਤਾਂ ਦੀ ਕੀਮਤ ਉੱਤੇ ਬਿੱਪਰਵਾਦੀ ਦਿੱਲੀ ਸਾਮਰਾਜ ਪ੍ਰਤੀ ਆਪਣੀ ਵਫਾਦਾਰੀ ਸਾਬਿਤ ਕਰਨ ਲਈ ਪੱਬਾਂਭਾਰ ਹੈ।
    2004 ਵਾਲੇ ਕਨੂੰਨ ਨਾਲ ਦਿੱਲੀ ਦੇ ਤਾਬਿਆਦਾਰਾਂ ਨੇ ਪੰਜਾਬ ਦੇ ਗਲ ਫਾਹਾ ਪਾ ਕੇ ਇਸ ਨੂੰ ਤਖਤੇ ਉੱਤੇ ਚੜ੍ਹਾ ਦਿੱਤਾ ਸੀ ਤੇ ਹੁਣ ਦਰਿਆਈ ਪਾਣੀਆਂ ਦੇ ਮਾਮਲੇ ਉੱਤੇ ਟ੍ਰਿਬਿਊਨਲ ਬਣਵਾਉਣਾ ਸੂਲੀ ਚੜ੍ਹੇ ਪੰਜਾਬ ਦੇ ਪੈਰਾਂ ਹੇਠੋ ਫੱਟਾ ਖਿੱਚਣ ਦੇ ਤੁੱਲ ਹੋਵੇਗਾ।
    ਪੰਜਾਬ ਲਈ ਪਾਣੀਆਂ ਦਾ ਮਸਲਾ ਨਾ ਤਾਂ ਸਿਆਸਤ ਦਾ ਮਸਲਾ ਹੈ, ਨਾ ਭੰਡੀ-ਪ੍ਰਚਾਰ, ਨਾ ਦੂਸ਼ਣਬਾਜ਼ੀ ਤੇ ਨਾ ਹੀ ਕਿਸੇ ਖਬਰਖਾਨੇ ਦੀ ਚੁੰਝ-ਚਰਚਾ ਦਾ। ਪੰਜਾਬ ਲਈ ਪਾਣੀਆਂ ਦਾ ਮਸਲਾ ਹੋਂਦ-ਹਸਤੀ ਦਾ ਮਸਲਾ ਹੈ। ਦਰਿਆਈ ਪਾਣੀਆਂ ਦੇ ਹੱਕ ਨੇ ਇਹ ਗੱਲ ਤੈਅ ਕਰਨੀ ਹੈ ਕਿ ਸਦੀਆਂ ਤੋਂ ਵੱਸੀ ਆ ਰਹੀ ਸਾਡੀ ਸੱਭਿਅਤਾ ਆਪਣਾ ਅਸਲ ਵਜ਼ੂਦ ਕਾਇਮ ਰੱਖਦਿਆਂ ਵੱਸੀ ਰਹੇਗੀ ਜਾਂ ਨਹੀਂ। ਇਸ ਧਰਤ ਦੇ ਜਾਇਆਂ ਤੇ ਇਸ ਧਰਤ ਉੱ...
    6 min

  • 31 ਅਗਸਤ 1995 ਬੇਅੰਤ ਕਤਲ ਕੇਸ ਦੀ ਰੋਸ਼ਨੀ ਵਿੱਚ: ਪੰਥਕ ਬਨਾਮ ਅਦਾਲਤੀ ਸਰੋਕਾਰ
    ਅੱਜ 31 ਅਗਸਤ 2020 ਨੂੰ 25 ਸਾਲਾਂ ਬਾਅਦ ਸਿੱਖ ਪੰਥ ਵਿਚ ਇਸ ਗੱਲ ਦੀ ਭਰਪੂਰ ਚਰਚਾ ਤੇ ਮਾਣ ਹੈ ਕਿ ਭਾਈ ਦਿਲਾਵਰ ਸਿੰਘ ਨੇ ਆਪਾ ਵਾਰ ਕੇ ਜੁਲਮ ਦੀ ਅੱਤ ਦਾ ਅੰਤ ਕੀਤਾ ਅਤੇ ਮੇਰੇ ਸਮੇਤ ਸਮੁੱਚਾ ਸਿੱਖ ਜਗਤ ਇਸ ਕਾਰਜ ਲਈ ਯੋਗਦਾਨ ਪਾਉਂਣ ਵਾਲੇ ਸਿੰਘਾਂ ਦਾ ਦਿਲੋਂ ਸਤਿਕਾਰ ਕਰਦਾ ਹੈ ਅਤੇ ਰਹਿੰਦੀ ਦੁਨੀਆਂ ਤੱਕ ਕਰਦਾ ਰਹੇਗਾ ਪਰ ਬਤੌਰ ਵਕੀਲ ਇਸ ਕੇਸ ਦੇ ਕਾਨੂੰਨੀ ਪਹਿਲੂਆਂ ਨੂੰ ਕਈ ਵਾਰ ਵਿਚਾਰਿਆ ਅਤੇ ਇਸ ਕੇਸ ਨਾਲ ਸਬੰਧਤ ਸੈਸ਼ਨ ਅਦਾਲਤ ਤੇ ਹਾਈ ਕੋਰਟ ਦੇ ਫ਼ੈਸਲੇ ਪੜ੍ਹੇ ਅਤੇ ਮੇਰਾ ਇਹ ਹੱਥਲਾ ਲੇਖ ਮੁੱਖ ਰੂਪ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਮਿਤੀ 12 ਅਕਤੂਬਰ 2010 ਉਪਰ ਆਧਾਰਤ ਹੈ ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੇ ਭਾਈ ਲਖਵਿੰਦਰ ਸਿੰਘ, ਭਾਈ ਸਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ ਦੀ ਉਮਰ ਕੈਦ ਬਰਕਰਾਰ ਰੱਖੀ ਗਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ ਸੀ। ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰਾ ਦਾ ਸੈਸ਼ਨ ਅਦਾਲਤ ਦਾ ਫੈਸਲਾ ਵੱਖ-ਵੱਖ ਸਮੇਂ ਤੇ ਆਇਆ ਸੀ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਅਪੀਲ ਅਜੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਿਚਾਰਧੀਨ ਹੈ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਸੈਸ਼ਨਜ਼ ਅਦਾਲਤ ਦੇ ਫੈਸਲੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਨਹੀਂ ਕੀਤੀ। ਭਾਰਤੀ ਸੁਪਰੀਮ ਕੋਰਟ ਵਿੱਚ ਸੀ.ਬੀ.ਆਈ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਹਾਈਕੋਰਟ ਵਲੋਂ ਫਾਂਸੀ ਤੋੜੇ ਜਾਣ ਵਿਰੁੱਧ ਅਪੀਲ, ਭਾਈ ਜਗਤਾਰ ਸਿੰਘ ਹਵਾਰਾ ਵਲੋਂ ਅਪੀਲ ਅਤੇ ਭਾਈ ਲਖਵਿੰਦਰ ਸਿੰਘ ਵਲੋਂ ਅਪੀਲ ਅਜੇ ਵਿਚਾਰਧੀਨ ਹੈ। ਭਾਈ ਸਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ ਵਲੋਂ ਭਾਰਤੀ ਸੁਪਰੀਮ ਕੋਰਟ ਵਿੱਚ ਕੋਈ ਅਪੀਲ ਦਾਖਲ ਨਹੀਂ ਕੀਤੀ ਗਈ।
    ਹਰੇਕ ਕੇਸ ਸਬੰਧੀ ਹਰੇਕ ਵਕੀਲ ਦਾ ਆਪੋ-ਆਪਣਾ ਪੱਖ ਹੁੰਦਾ ਹੈ ਅਤੇ ਇਕੋ ਕੇਸ ਸਬੰਧੀ ਵੱਖ-ਵੱਖ ਵਕੀਲਾਂ ਦੇ ਵੱਖ-ਵੱਖ ਵਿਚਾਰ ਜਾਂ ਥਿਊਰੀਆਂ ਹੁੰਦੀਆਂ ਹਨ ਅਤੇ ਹਰੇਕ ਵਕੀਲ ਆਪਣੇ ਮੁਵੱਕਿਲ ਦਾ ਪੱਖ ਰੱਖਣ ਲਈ ਆਪਣੇ ਕਾਨੂੰਨੀ ਦਿਮਾਗ ਤੇ ਦਾਅ-ਪੇਚਾਂ ਦਾ ਸਹਾਰਾ ਲੈਂਦਾ ਹੈ ਅਤੇ ਕਈ ਵਾਰ ਮੌਕੇ ਸਿਰ ਕੀਤੀ ਗਈ ਸਿਆਣਪ ਮੁਵੱਕਿਲ ਦਾ ਫਾਇਦਾ ਕਰ ਜਾਂਦੀ ਹੈ ਅਤੇ ਕਈ ਵਾਰ ਨੁਕਸਾਨ। ਬੇਅੰਤ ਕਤਲ ਕੇਸ ਦਾ ਮੁਤਾਲਿਆ ਕਰਨਾ ਇਸ ਲਈ ਵੀ ਜਰੂਰੀ ਹੈ ਕਿ ਇਸ ਨਾਲ ਖਾਲਸਾ ਪੰਥ ਦੀ ਅਣਖ, ਜੁਰੱਅਤ ਤੇ ਵਿਰਾਸਤ ਜੁੜੀ ਹੋਈ ਹੈ। ਇਸ ਇਤਿਹਾਸਕ ਕਾਰਜ ਨੂੰ ਕਰਨ ਵਾਲੇ ਭਾਈ ਦਿਲਾਵਰ ਸਿੰਘ ਤੋਂ ਇਲਾਵਾ ਸਭ ਸਾਡੇ ਦਰਮਿਆਨ ਮੌਜੂਦ ਹਨ। ਇਸ ਕੇਸ ਦੇ ਮੁਕੱਦਮੇਵਾਰਾਂ ਦੀ ਆਪਸੀ ਅਸਹਿਮਤੀ ਵੀ ਨਵੀਂ ਨਹੀਂ ਹੈ ਅਤੇ ਇਹ ਖੱਪਾ ਵੱਧਣ ਦਾ ਕਾਰਨ ਵੀ ਅਸਲ ਵਿੱਚ ਇਸ ਕੇਸ ਨੂੰ ਲੜਨ ਦੇ ਅਪਣਾਏ ਗਏ ਨਜ਼ਰੀਏ ਵਿੱਚ ਹੀ ਪਿਆ ਹੈ ਜਿਸਨੂੰ ਜਾਣਨ ਤੋਂ ਬਾਅਦ ਇਸ ਨੂੰ ਪੂਰਨ ਦਾ ਵੀ ਹੀਲਾ ਹੋ ਸਕਦਾ ਹੈ ਅਤੇ ਮੇਰਾ ਇਹ ਨਿਮਾਣਾ ਯਤਨ ਹੈ ਕਿ ਅਜਿਹਾ ਹੋ ਸਕੇ ਤਾਂ ਕਿ ਪੰਥਕ ਸ਼ਕਤੀ ਨੂੰ ਵਿਅਰਥ ਹੋਣ ਤੋਂ ਬਚਾਇਆ ਜਾ ਸਕੇ। ਇਸ ਕੇਸ ਸਬੰਧੀ ਮੈ ਚਾਰ ਪੱਖਾਂ ਤੋਂ ਇਸ ਦਾ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ:- ਭਾਈ ਦਿਲਾਵਰ ਸਿੰਘ ਮਨੁੱਖੀ ਬੰਬ ਥਿਊਰੀ, ਜਿੰਮੇਵਾਰੀ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ।
    ਭਾਈ ਦਿਲਾਵਰ ਸਿੰਘ ਮਨੁੱਖੀ ਬੰਬ ਥਿਊਰੀ: ਖਾਲਸਾ ਪੰਥ ਵਿੱਚ ਇਸ ਗੱਲ ਦਾ ਮਾਣ ਕੀਤਾ ਜਾਂਦਾ ਹੈ ਕਿ ਭਾਈ ਦਿਲਾਵਰ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਕੇ ਜਾਲਮ ਦੀ ਅੱਤ ਦਾ ਅੰਤ ਕੀਤਾ ਅਤੇ ਸਾਰਾ ਪੰਥ ਇਸ ਕਰਕੇ ਸਦਾ ਭਾਈ ਦਿਲਾਵਰ ਸਿੰਘ ਦਾ ਮਾਣ ਕਰਦਾ ਰਹੇਗਾ।ਸਰਕਾਰ, ਸੀ.ਬੀ.ਆਈ ਤੇ ਜਜਮੈਂਟ ਮੁਤਾਬਕ ਭਾਈ ਦਿਲਾਵਰ ਸਿੰਘ ਨੇ ਲੱਕ ਨਾਲ ਬਾਰੂਦ ਦੀ ਬੈਲ਼ਟ ਬੰਨ ਕੇ ੩੧ ਅਗਸਤ ੧੯੯੫ ਨੂੰ ਸ਼ਾਮ 5:10 ਤੇ ਮੁੱਖ ਮੰਤਰੀ ਬੇਅੰਤ ਤੇ ਉਸਦੇ 16 ਸੰਗੀਆਂ ਨੂੰ ਮਾਰ ਦਿੱਤਾ ਅਤੇ ਇਹੀ ਗੱਲ ਖਾਲਸਾ ਪੰਥ ਨੇ ਵੀ ਅਪਣਾਈ ਅਤੇ ਸ਼ਹੀਦੀ ਗਾਥਾ ਗਾਉਂਣ ਵਾਲਿਆਂ ਨੇ ਵੀ ਇਸ ਨੂੰ ਆਧਾਰ ਬਣਾ ਕੇ ਵਾਰਾਂ-ਗੀਤ ਗਾਏ ਬਿਲਕੁਲ ਉਸੇ ਤਰ੍ਹਾਂ ਜਿਵੇਂ ਖਾਲਸਾ ਪੰਥ ਪੁਰਾਤਨ ਤੇ ਨਵੀਨ ਯੋਧਿਆਂ ਦੀ ਗਾਥਾਵਾਂ ਗਾਉਂਦਾ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਕੀਤੇ ਇਕਬਾਲੀਆ ਬਿਆਨ ਮੁਤਾਬਕ ਵੀ ਉਸਨੇ ਹੀ ਭਾਈ ਦਿਲਾਵਰ ਸਿੰਘ ਦੇ ਲੱਕ ਨੂੰ ਬਾਰੂਦੀ ਬੈਲਟ ਬੰਨੀ ਸੀ ਅਤੇ ਉਸਨੂੰ ਜਾਲਮ ਦਾ ਅੰਤ ਕਰਨ ਲਈ ਸ਼ਹਾਦਤ ਦੇ ਰਾਹ ਤੋਰਿਆ ਸੀ ਅਤੇ ਇਸੇ ਇਕਬਾਲੀਆ ਬਿਆਨ ਉਪਰ ਭਾਈ ਰਾਜੋਆਣਾ ਅੱਜ ਵੀ ਖੜ੍ਹਾ ਹੈ ਪਰ ਦੂਜੇ ਪਾਸੇ ਇਸ ਕੇਸ ਵਿੱਚ ਜੋ ਸਫਾਈ ਧਿਰ ਵਲੋਂ ਸਫਾਈ ਪੱਖ ਇਹ ਲਿਆ ਗਿਆ ਸੀ ਕਿ ਬੇਅੰਤ ਕਤਲ ਮਨੁੱਖੀ ਬੰਬ ਨਾਲ ਨਹੀਂ ਸਗੋਂ ਮੁੱਖ ਮੰਤਰੀ ਬੇਅੰਤ ਦੀ ਸਕਿਓਰਟੀ ਘਾਟ ਕਾਰਨ ਉਸਦੀ ਕਾਰ ਦੀ ਸੀਟ ਥੱਲੇ ਜਾਂ ਡਿੱਕੀ ਵਿੱਚ ਰੱਖੇ ਬੰਬ ਨਾਲ ਹੋਇਆ ਸੀ ਇਸ ਮੌਕੇ ਇਕ ਨਹੀਂ ਸਗੋਂ ਕਈ ਬੰਬ ਧਮਾਕੇ ਹੋਏ ਸਨ ਅਤੇ ਬਹੁਤਾ ਜੋਰ ਇਸ ਪੱਖ ਨੂੰ ਸਾਬਤ ਕਰਨ ਲਈ ਹੀ ਲਗਾਇਆ ਲੱਗਦਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਮਨੁੱਖੀ ਬੰਬ ਥਿਊਰੀ ਉਸ ਸਮੇਂ ਦੇ ਡੀ.ਜੀ.ਪੀ ਕੇ.ਪੀ ਗਿੱਲ ਵਲੋਂ ਘੜ੍ਹੀ ਗਈ ਸੀ। ਭਾਵੇਂ ਕਿ ਸੈਸ਼ਨਜ਼ ਅਦਾਲਤ ਤੇ ਹਾਈਕੋਰਟ ਵਲੋਂ ਸਫਾਈ ਧਿਰ ਦੇ ਇਸ ਪੱਖ ਨਾਲ ਇਤਫਾਕ ਨਹੀਂ ਰੱਖਿਆ ਪਰ ਸਫਾਈ ਧਿਰ ਨੇ ਆਪਣੀ ਇਸ ਥਿਊਰੀ ਦੀ ਪੇਸ਼ਕਾਰੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਬਿਨਾਂ-ਸ਼ੱਕ ਫੈਸਲਾ ਪੜਦਿਆਂ ਇਕ ਵਾਰ ਤਾਂ ਲੱਗਦਾ ਹੈ ਕਿ ਸ਼ਾਇਦ ਅਜਿਹਾ ਹੀ ਹੋਇਆ ਹੋਵੇ ਪਰ ਅਜਿਹੇ ਕੇਸਾਂ ਵਿੱਚ ਸਫਾਈ ਧਿਰ ਦਾ ਪੱਖ ਦੂਜੇ ਦਰਜੇ ਦਾ ਮੰਨ ਕੇ ਹੀ ਦੇਖਿਆ ਜਾਂਦਾ ਹੈ ਪਰ ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖੀ ਬੰਬ ਥਿਊਰੀ ਹੀ ਅਸਲ ਸੀ ਅਤੇ ਇਸ ਦਾ ਸਫਾਈ ਧਿਰ ਨੂੰ ਵੀ ਪਤਾ ਸੀ ਅਤੇ ਪੰਥ ਵੀ ਇਸ ਨੂੰ ਮਾਨਤਾ ਦੇ ਚੁੱਕਾ ਸੀ ਅਤੇ ਕੇਸ ਦੌਰਾਨ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਭਰਾ ਵਲੋਂ ਭਾਈ ਦਿਲਾਵਰ ਸਿੰਘ ਦੇ ਬਚੇ ਸਰੀਰ ਤੇ ਬੂਟਾਂ ਦੀ ਸਨਾਖਤ ਵੀ ਕੀਤੀ ਗਈ ਅਤੇ ਭਾਈ ਦਿਲਾਵਾਰ ਸਿੰਘ ਦੇ ਬਚੇ ਸਰੀਰ ਦਾ ਡੀ.ਐੱਨ.ਏ ਮਿਲਾਨ ਵੀ ਉਹਨਾਂ ਦੇ ਮਾਤਾ-ਪਿਤਾ ਨਾਲ ਕੀਤਾ ਗਿਆ ਸੀ ਅਤੇ ਪਰਿਵਾਰ ਵਲੋਂ ਭਾਈ ਦਿਲਾਵਰ ਸਿੰਘ ਦੇ ਬਚੇ ਸਰੀਰ ਨੂੰ ਪਰਾਪਤ ਕਰਕੇ ਅੰਤਮ ਸੰਸਕਾਰ ਵੀ ਕੀ...
    18 min

  • ਸੱਚ ਤੇ ਇਨਸਾਫ ਦੀ ਜੋਤ ਬਲਦੀ ਰੱਖਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸਤਿਕਾਰ ਅੱਜ ਦੁਨੀਆ ਕਰ ਰਹੀ ਹੈ
    ਬਿਖੜੇ ਸਮਿਆਂ ਵਿੱਚ ਸੱਚ ਅਤੇ ਇਨਸਾਫ ਦੀ ਬਾਤ ਪਾਉਣ ਬਦਲੇ ਖਾਲੜਾ ਪਿੰਡ ਦੇ ਭਾਈ ਜਸਵੰਤ ਸਿੰਘ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ। ਪੰਜਾਬ ਵਿੱਚ ਉਸ ਵੇਲੇ ਕੂੜ ਹਨੇਰ ਦੀ ਹਕੂਮਤ ਚਹੁੰ ਪਾਸੀਂ ਪਸਰੀ ਹੋਈ ਸੀ ਅਤੇ ਹਕੂਮਤੀ ਜ਼ੁਲਮ ਹਨੇਰ ਕਾਰਨ ਲੋਕਾਈ ਵਿੱਚ ਡਰ ਅਤੇ ਸਹਿਮ ਵਧਦਾ ਜਾ ਰਿਹਾ ਸੀ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਹਨੇਰੇ ਦੀ ਇਸ ਸਲਤਨਤ ਨੂੰ ਚੁਣੌਤੀ ਦਿੱਤੀ ਗਈ।
    ਉਨ੍ਹਾਂ ਸਮਿਆਂ ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਦੀ ਪੁਲੀਸ ਅਤੇ ਫੌਜਾਂ ਵੱਲੋਂ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਮਨੁੱਖਤਾ ਖਿਲਾਫ ਜ਼ੁਰਮ ਕੀਤੇ ਜਾ ਰਹੇ ਸਨ ਅਤੇ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿਚ ਖਤਮ ਕਰਕੇ ਉਨ੍ਹਾਂ ਨੂੰ ਲਾਵਾਰਿਸ ਲਾਸ਼ਾਂ ਦੱਸਦਿਆਂ ਗੁਪਤ ਤਰੀਕੇ ਨਾਲ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਦੁਰਗਿਆਨਾ ਮੰਦਰ, ਤਰਨ ਤਾਰਨ ਅਤੇ ਪੱਟੀ ਦੇ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਦੁਨੀਆ ਸਾਹਮਣੇ ਨਸ਼ਰ ਕਰਕੇ ਦੱਸਿਆ ਕਿ ਕਿਵੇਂ ਦਿੱਲੀ ਸਾਮਰਾਜ ਦੇ ਕਰਿੰਦੇ ਜਿਉਂਦੇ ਜਾਗਦੇ ਸਿੱਖਾਂ ਨੂੰ ਲਾਵਾਰਿਸ ਲਾਸ਼ਾਂ ਬਣਾ ਕੇ ਖਪਾ ਰਹੇ ਹਨ।
    ਭਾਈ ਜਸਵੰਤ ਸਿੰਘ ਖਾਲੜਾ ਨੇ ਦਿੱਲੀ ਸਾਮਰਾਜ ਦੀ ਪੁਲਿਸ ਅਤੇ ਫੌਜਾਂ ਵੱਲੋਂ ਕਤਲ ਕੀਤੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਵਿੱਢਣ ਲਈ ਵੀ ਪ੍ਰੇਰਿਤ ਕੀਤਾ।
    ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਅਖੀਰ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਸਦਾ ਲਈ ਲਾਪਤਾ ਕਰ ਦਿੱਤਾ ਗਿਆ।
    ਸ਼ਹੀਦੀ ਤੋਂ ਕੁਝ ਸਮਾਂ ਪਹਿਲਾਂ ਆਪਣੀ ਕੈਨੇਡਾ ਫੇਰੀ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੀ ਗਈ ਤਕਰੀਰ ਨੂੰ ਸੁਣ ਕੇ ਪਤਾ ਲੱਗਦਾ ਹੈ ਕਿ ਉਹ ਸ਼ਹਾਦਤ ਦੇ ਅਜ਼ੀਮ ਰੁਤਬੇ ਦੀ ਤਾਂਘ ਮਨ ਵਿੱਚ ਲੈ ਕੇ ਹੀ ਹਕੂਮਤੀ ਜਬਰ ਦਾ ਸੱਚ ਦੁਨੀਆਂ ਸਾਹਮਣੇ ਉਜਾਗਰ ਕਰ ਰਹੇ ਸਨ।
    ਪੰਜਾਬ ਵਿੱਚ ਹੋਏ ਮਨੁੱਖਤਾ ਦੇ ਘਾਣ ਸਬੰਧੀ ਜੋ ਮਾਮਲੇ ਦੋਸ਼ੀਆਂ ਖਿਲਾਫ ਅਦਾਲਤਾਂ ਵਿੱਚ ਚੱਲੇ ਹਨ, ਜਾਂ ਇਸ ਵਕਤ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤੇ ਉਹ ਮਾਮਲੇ ਹੀ ਹਨ ਜਿਨ੍ਹਾਂ ਦੀ ਕਾਰਵਾਈ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਸ਼ੁਰੂ ਕਰਵਾਈ ਸੀ।
    ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਹੱਕ ਸੱਚ ਅਤੇ ਇਨਸਾਫ ਲਈ ਕੀਤੇ ਗਏ ਕਾਰਜਾਂ ਦਾ ਸਤਿਕਾਰ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਕੈਨੇਡਾ ਦੇ ਬਰਨਬੀ ਸ਼ਹਿਰ ਦੀ ਸਿਟੀ ਕੌਂਸਲ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਉਨ੍ਹਾਂ ਦੇ ਕਾਰਜਾਂ ਦੇ ਸਤਿਕਾਰ ਵਿੱਚ 6 ਸਤੰਬਰ ਨੂੰ "ਜਸਵੰਤ ਸਿੰਘ ਖਾਲੜਾ ਦਿਹਾੜਾ" ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਬਾਰੇ ਇੱਕ ਬਾਕਾਇਦਾ ਐਲਾਨਨਾਮਾ ਜਾਰੀ ਕਰਨ ਮੌਕੇ ਬਰਨਬੀ ਸ਼ਹਿਰ ਦੇ ਮੇਅਰ ਮਾਈਕ ਹੁਰਲੇ ਨੇ ਕਿਹਾ ਕਿ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕਰਦਿਆਂ ਉਸ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।
    3 min

About Sikh Pakh Podcast

From the publisher's feed

SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.