ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ।
ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਸੱਤ ਚੋਟੀਆਂ ਹਨ: ਭਾਈ ਵੀਰ ਸਿੰਘ, ਪੂਰਨ ਸਿੰਘ, ਅੰਮਿ੍ਤਾ ਪ੍ਰੀਤਮ, ਮੋਹਨ ਸਿੰਘ, ਸ਼ਿਵ ਕੁਮਾਰ, ਪਾਸ਼ ਤੇ ਪਾਤਰ।
ਲੋਕਾਂ ਦੇ ਕਾਲਜੇ ‘ਚ ਹਰ ਪਲ ਵੱਜਦੀਆਂ ਛੁਰੀਆਂ ਦੀ ਪੀੜ ਨੂੰ ਆਪਣੇ ਅੰਦਰ ਸਮੋਅ ਕੇ ਤੇ ਮੋਤੀਆਂ ਵਰਗੇ ਸ਼ਬਦਾਂ ਵਿਚ ਸੰਜੋਅ ਕੇ ਲੋਕਾਂ ਦੇ ਰੂਬਰੂ ਪੇਸ਼ ਕਰਨ ਵਾਲਾ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਸਾਡਾ ਸੁਰਜੀਤ ਪਾਤਰ। ਇਸ ਵੇਲੇ ਪੰਜਾਬੀ ਸ਼ਾਇਰੀ ਵਿਚ ਪਾਤਰ ਹੁਰਾਂ ਦਾ ਕੋਈ ਸਾਨੀ ਨਹੀਂ।
ਸ਼ਾਇਰੀ ਵਿੱਚ ਉਹਨਾਂ ਦੀਆਂ ਮੁੱਖ ਕਿਤਾਬਾਂ “ਹਵਾ ਵਿੱਚ ਲਿਖੇ ਹਰਫ਼”, “ਬਿਰਖ ਅਰਜ਼ ਕਰੇ”, “ਹਨੇਰੇ ਵਿੱਚ ਸੁਲਗਦੀ ਵਰਨਮਾਲਾ”, “ਲਫ਼ਜ਼ਾਂ ਦੀ ਦਰਗਾਹ”, “ਪਤਝੜ ਦੀ ਪਾਜ਼ੇਬ”, “ਸੁਰ-ਜ਼ਮੀਨ”, “ਚੰਨ ਸੂਰਜ ਦੀ ਵਹਿੰਗੀ’ ਆਦਿ ਹਨ| ‘ਹਵਾ ਵਿਚ ਲਿਖੇ ਹਰਫ਼‘ ਦੇ ਛਪਦੇ ਸਾਰ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਹਨਾਂ ਅਜਿਹੇ ਝੰਡੇ ਗੱਡੇ ਕਿ ਚਾਰ ਪਾਸੇ ‘ਪਾਤਰ, ਪਾਤਰ ਹੋ ਉਠੀ‘ ।
ਸੁਰਜੀਤ ਪਾਤਰ ਜੀ ਨੂੰ 1993 ਵਿੱਚ “ਹਨੇਰੇ ਵਿੱਚ ਸੁਲਗਦੀ ਵਰਨਮਾਲਾ” ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਅਤੇ 1999 ਵਿੱਚ “ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ” ਵਲੋਂ “ਪੰਚਨਾਦ ਪੁਰਸਕਾਰ” ਦਿੱਤਾ ਗਿਆ| ਭਾਰਤ ਸਰਕਾਰ ਵੱਲੋਂ
2012 ਵਿੱਚ ਉਹਨਾਂ ਨੂੰ ‘ਪਦਮ ਸ਼੍ਰੀ’ ਦੀ ਉਪਾਧੀ ਨਾਲ ਸਨਮਨਾਤ ਕੀਤਾ ਜਾ ਚੁੱਕਾ ਹੈ।ਪਰ ਉਹਨਾਂ ਦਾ ਸਭ ਤੋਂ ਵੱਡਾ ਸਨਮਾਨ ਲੋਕਾਂ ਵੱਲੋਂ ਮਿਲਿਆ ਬੇਪਨਾਹ ਪਿਆਰ ਹੈ।
ਪੰਜਾਂ ਤੱਤਾਂ ਤੋਂ ਮੁਕਤ ਹੋ ਕੇ ਵੀ ਉਹ ਆਪਣੇ ਲਫ਼ਜ਼ਾਂ ਰਾਹੀਂ, ਆਪਣੀ ਸੁਹਣੀ ਸੁਖ਼ਨਵਰੀ ਰਾਹੀਂ ਸਾਡੇ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਮੁਰਸ਼ਾਦਨਾਮਾ ~ ਸੁਖਵਿੰਦਰ ਅੰਮ੍ਰਿਤ
Murshadnama ~ Sukhwinder Amrit
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #surjitpatar #tributetosurjitpatar #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors