ਅਧਿਆਪਕ, ਮੰਚ-ਕਲਾਕਾਰ ,ਪੰਜਾਬੀ ਦੇ ਪ੍ਰਗਤੀਸ਼ੀਲ ਲੇਖਕਅਤੇ ਫਿਲਮ ਸਟਾਰ ਬਲਰਾਜ ਸਾਹਨੀ ਦਾ ਜਨਮ ਪਹਿਲੀ ਮਈ, 1913 ਈ. ਨੂੰ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। ਬਲਰਾਜ ਸਾਹਨੀ ਨੂੰ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਉੱਤੇ ਇੱਕੋ ਜਿਹਾ ਅਬੂਰ ਹਾਸਲ ਸੀ, ਪਰ ਉਹਨਾਂ ਨੇ ਟੈਗੋਰ ਦੀ ਪ੍ਰੇਰਨਾ ਕਾਰਨ ਜ਼ਿਆਦਾਤਰ ਪੰਜਾਬੀ ਵਿੱਚ ਲਿਖਣ ਨੂੰ ਹੀ ਤਰਜੀਹ ਦਿੱਤੀ। ਬਲਰਾਜ ਸਾਹਨੀ ਨੂੰ ਆਪਣੀ ਜਨਮ ਭੂਮੀ ਰਾਵਲਪਿੰਡੀ ਦੀ ਹਮੇਸ਼ਾ ਯਾਦ ਆਉਂਦੀ ਰਹੀ। ਵੰਡ ਪਿੱਛੋਂ ਭਾਰਤ ਵਿੱਚ ਆਉਣ ਤੋਂ ਬਾਅਦ ਵੀ ਉਹ ਰਾਵਲਪਿੰਡੀ ਦੀ ਮਿੱਠੀ ਤੇ ਪਿਆਰੀ ਪੰਜਾਬੀ ਭਾਸ਼ਾ ਨੂੰ ਭੁਲਾ ਨਹੀਂ ਸਕੇ।
ਹਿੰਦੂ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਬਲਰਾਜ ਸਾਹਨੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸ਼ੈਦਾਈ ਸਨ। ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ ਬਾਰੇ ਭਾਵੁਕ ਅੰਦਾਜ਼ ਵਿੱਚ ਉਹਨੇ ਇੱਕ ਥਾਂ ਲਿਖਿਆ ਹੈ, “ਤੁਸੀਂ ਕੀ ਸਮਝਦੇ ਹੋ, ਇਹ ਗੁਰੂ ਸਾਹਿਬਾਨ ਕੋਈ ਇਕੱਲੇ ਸਿੱਖਾਂ ਦੇ ਹੀ ਸਨ? ਇਹ ਸਾਡੇ ਵੀ ਸਨ। ਇਨ੍ਹਾਂ ਦਾ ਪੈਗਾਮ ਤਾਂ ਸਾਰੇ ਪੰਜਾਬੀਆਂ ਅਤੇ ਸਾਰੀ ਮਾਨਵ ਜਾਤੀ ਲਈ ਹੈ।”ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਦਲੇ ਬਲਰਾਜ ਸਾਹਨੀ ਨੂੰ 1971 ਈ. ਵਿੱਚ ਭਾਸ਼ਾ ਵਿਭਾਗ ਵੱਲੋਂ ‘ਸ਼੍ਰੋਮਣੀ ਸਾਹਿਤਕਾਰ’ ਵਜੋਂ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਸਮਾਜਵਾਦੀ ਸੋਚ, ਦੇਸ਼ ਪਿਆਰ, ਸਾਹਿਤਕ ਤੇ ਫਿਲਮ ਜਗਤ ਵਿੱਚ ਦਿੱਤੇ ਯੋਗਦਾਨ ਬਦਲੇ ਭਾਰਤ ਸਰਕਾਰ ਵੱਲੋਂ 1969 ਈ. ਵਿੱਚ ‘ਪਦਮਸ਼੍ਰੀ’ ਦੀ ਉਪਾਧੀ ਦੇ ਕੇ ਵਿਭੂਸ਼ਿਤ ਕੀਤਾ ਗਿਆ।
ਆਓ ਸੁਣੀਏ ਬਲਰਾਜ ਸਾਹਨੀ ਦਾ ਪ੍ਰਸਿੱਧ ਪੰਜਾਬੀ ਲੇਖ "ਅੱਥਰੂ "
Athroo ~ Punjabi Nibandh by Balraj Sahni
Narrated by ~ Harleen Kaur
#balrajsahni #harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors