A Gold Coast-based Punjabi family, who launched an online petition in 2023 requesting permanent residency in Australia, has now been granted PR. Their approval comes nearly two years after receiving a deportation notice, following a long and challenging visa battle, which was ultimately approved following ministerial intervention. The family includes Parminder Singh, who arrived in Australia as an international student in 2008, his wife, and their son, who was born in Australia. Singh’s previous visa applications were repeatedly rejected, and the family claims to have endured years of uncertainty and hardship. Listen to their full story in this interview. - ਪਰਮਿੰਦਰ ਸਿੰਘ ਨੂੰ 17 ਸਾਲਾਂ ਦੀ ਲੰਬੀ ਉਡੀਕ ਅਤੇ ਕਈ ਵੀਜ਼ਾ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਜਨਵਰੀ 2025 ਵਿੱਚ ਆਸਟ੍ਰੇਲੀਆ ਦੀ ਪੀ. ਆਰ (ਪਰਮਾਨੈਂਟ ਰੈਜ਼ੀਡੈਂਸੀ) ਮਿਲ ਗਈ ਹੈ। ਪਰਮਿੰਦਰ ਆਪਣੀ ਪਤਨੀ ਅਤੇ ਬੇਟੇ ਨਾਲ ਗੋਲਡ ਕੋਸਟ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਨੂੰ ਮਈ 2023 ਤੋਂ ਪਹਿਲਾਂ ਆਸਟ੍ਰੇਲੀਆ ਛੱਡਣ ਦੇ ਆਦੇਸ਼ ਦਿੱਤੇ ਗਏ ਸਨ। ਪਰਿਵਾਰ ਵੱਲੋਂ ਪ੍ਰਵਾਸ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਦੋ ਅਰਜ਼ੀਆਂ ਦਿੱਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਪ੍ਰਾਪਤ ਕਰਨ ਲਈ ਇੱਕ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ 17,969 ਲੋਕਾਂ ਦਾ ਸਮਰਥਨ ਮਿਲਿਆ ਸੀ। ਪੂਰੀ ਗੱਲਬਾਤ ਜਾਨਣ ਲਈ ਐਸ ਬੀ ਐਸ ਪੰਜਾਬੀ ਦਾ ਇਹ ਪੋਡਕਾਸਟ ਸੁਣੋ.....