Lack of awareness around their pelvic health is costing Indian-origin mums dearly, claims physiotherapist and pelvic health expert Nisha Kalia. She says that not only are the South Asian mums at a greater risk of a tear during childbirth, but also risk having long-term health issues, including urine leakage,joint and back pain, and other conditions which can impact their quality of life. Breaking the silence and having an open conversation about the pelvic muscles and women health, she says, can can go a long way. Listen to this podcast to know more. - ਇੱਕ ਨਵੇਂ ਜੀਅ ਨੂੰ ਇਸ ਦੁਨੀਆ ਵਿੱਚ ਲਿਆਉਣ ਲਈ ਇੱਕ ਮਾਂ ਸਿਰਫ਼ ਜਨਮ ਸਮੇਂ ਹੀ ਪੀੜਾ ਨਹੀਂ ਸਹਿੰਦੀ ਸਗੋਂ ਜੇਕਰ ਆਪਣੇ ਸ਼ਰੀਰ ਅਤੇ ਸਿਹਤ ਦਾ ਸਹੀ ਗਿਆਨ ਨਾ ਹੋਵੇ ਤਾਂ ਜਣੇਪੇ ਦੌਰਾਨ ਹੋਏ ਬਦਲਾਵ ਕਈ ਔਰਤਾਂ ਲਈ ਜ਼ਿੰਦਗੀ ਭਰ ਦਾ ਦਰਦ ਬਣ ਜਾਂਦੇ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਦੂਜੀ ਪੀੜ੍ਹੀ ਦੀ ਆਸਟ੍ਰੇਲੀਅਨ ਪੰਜਾਬੀ, ਫਿਜ਼ੀਓ ਅਤੇ ਮਹਿਲਾ ਸਿਹਤ ਮਾਹਿਰ ਨਿਸ਼ਾ ਕਾਲੀਆ ਨਾਲ ਗੱਲਬਾਤ ਜੋ ਦੱਸਦੀ ਹੈ ਕਿ ਆਪਣੇ ਪੈਲਵਿਕ (Pelvic) ਦੀਆਂ ਮਾਸਪੇਸ਼ੀਆਂ ਦਾ ਧਿਆਨ ਨਾ ਰੱਖਣਾ, ਇਸ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਵਿੱਚ ਨਾ ਸਿਰਫ ਜਨਮ ਦੇਣ ਵੇਲੇ ਸਗੋਂ ਜੀਵਨ ਭਰ ਲਈ ਪਿੱਠ ਅਤੇ ਜੋੜਾਂ ਦੇ ਦਰਦ, ਪਿਸ਼ਾਬ ਦਾ ਰਿਸਾਅ, ਅਤੇ ਇੱਥੋਂ ਤੱਕ ਕਿ ਜੀਵਨ ਦੀ ਗੁਣਵੱਤਾ ਵਿੱਚ ਰੁਕਾਵਟ ਦਾ ਸਰੋਤ ਬਣ ਕੇ ਰਹਿ ਜਾਂਦਾ ਹੈ। ਇਸ ਮਦਰਜ਼ ਡੇਅ, ਮਾਵਾਂ ਦੀ ਇਸ ਗੰਭੀਰ ਪਰ ਆਸਾਨੀ ਨਾਲ ਹੱਲ ਹੋਣ ਵਾਲੀ ਸੱਮਸਿਆ ਬਾਰੇ ਗੱਲਬਾਤ ਕਰੀਏ..