The leading country of origin for overseas-born Australians has traditionally been the UK. New data from the Australian Bureau of Statistics shows that migration from the UK is trending downwards. In contrast, the number of Australian residents who were born in India continues to rise. If these trends continue, India, currently second on the list of countries of origin for overseas-born Australians, could overtake Britain as soon as this year. - ਵਿਦੇਸ਼ੀ ਪਿਛੋਕੜ ਵਾਲੇ ਆਸਟ੍ਰੇਲੀਅਨ ਪ੍ਰਵਾਸੀਆਂ ਵਿੱਚ ਬਰਤਾਨਵੀ ਲੋਕਾਂ ਦੀ ਗਿਣਤੀ ਅੱਜ ਵੀ ਸਭ ਤੋਂ ਵੱਧ ਹੈ ਜਦਕਿ ਇਸ ਮਾਮਲੇ ਵਿੱਚ ਭਾਰਤੀ ਲੋਕ ਦੂਜੇ ਨੰਬਰ 'ਤੇ ਜਾ ਪਹੁੰਚੇ ਹਨ । ਆਸਟ੍ਰੇਲੀਆ ਵਿੱਚ ਯੂਕੇ ਤੋਂ ਆਏ ਲੋਕਾਂ ਦੀ ਆਬਾਦੀ ਦਾ ਗਰਾਫ ਹੇਠਾਂ ਵੱਲ ਆ ਰਿਹਾ ਹੈ ਅਤੇ ਭਾਰਤੀਆਂ ਦੀ ਗਿਣਤੀ ਲਗਾਤਾਰ ਵੱਧਦੀ ਨਜ਼ਰ ਆ ਰਹੀ ਹੈ। ਦਰਅਸਲ, ਬੀਤੇ 10 ਸਾਲਾਂ ਦੇ ਅੰਕੜਿਆਂ ਮੁਤਾਬਿਕ ਹੋਰਨਾਂ ਮੁਲਕਾਂ ਵਿੱਚ ਪੈਦਾ ਹੋਏ ਆਸਟ੍ਰੇਲੀਅਨ ਲੋਕਾਂ ਦੀ ਆਬਾਦੀ ਵਿੱਚ ਸਭ ਤੋਂ ਵੱਡਾ ਵਾਧਾ ਭਾਰਤੀ ਲੋਕਾਂ ਵਲੋਂ ਦਰਜ ਕੀਤਾ ਗਿਆ ਹੈ। ਅਜਿਹੇ ਵਿੱਚ ਆਸਟ੍ਰੇਲੀਆ ਦਾ ਭਵਿੱਖ ਕਿਸ ਤਰਾਂ ਦਾ ਹੋ ਸਕਦਾ ਹੈ? ਸੁਣੋ ਇਸ ਰਿਪੋਰਟ ਰਾਹੀਂ...