On the night of 23–24 April, Ekampreet was fatally shot while spending time with friends at a beach in Newcastle, Sydney. His father, Amrinder Sahni, told SBS Punjabi that Ekam had spoken to his mother over the phone around 10 pm and had assured her he would return home shortly. That call was the last time the family heard from him. The incident has left his family and the Indian community heartbroken and in deep shock, with growing calls for justice. - ਬੀਤੀ 23 ਅਤੇ 24 ਅਪ੍ਰੈਲ ਦੀ ਰਾਤ ਨੂੰ ਐਨ ਐਸ ਡਬਲਿਊ ਦੇ ਭਾਰਤੀ ਵਸੋਂ ਨਾਲ ਭਰਪੂਰ ਨਿਊਕਾਸਲ ਵਿੱਚ 18 ਸਾਲਾ ਦੇ ਏਕਮ ਸਾਹਨੀ ਦਾ ਗੋਲੀ ਮਾਰ ਕੇ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਦੋਸਤਾਂ ਨਾਲ ਉੱਥੋਂ ਦੇ ਇੱਕ ਬੀਚ ਤੇ ਸਮਾਂ ਬਿਤਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਸਮੁੱਚਾ ਭਾਈਚਾਰਾ ਭਾਰੀ ਰੋਸ ਵਿੱਚ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ 21 ਸਾਲਾਂ ਦੇ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਏਕਮਪ੍ਰੀਤ ਸਿੰਘ ਸਾਹਨੀ ਦੇ ਪਿਤਾ ਅਮਰਿੰਦਰ ਸਾਹਨੀ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ....